
ਨਵੇਂ ਦੌਰ ਦੀ ਖੇਤੀਬਾੜੀ
AI, Omics, and Supercomputing to Reshape Farming: ਪੀ.ਏ.ਯੂ ਨੂੰ ਭਾਰਤ ਦੀ ਹਰੀ ਕ੍ਰਾਂਤੀ ਦਾ ਪੰਘੂੜਾ ਮੰਨਿਆ ਜਾਂਦਾ ਹੈ। ਇਸ ਸੰਸਥਾ ਨੇ ਬੜੇ ਇਤਿਹਾਸਕ ਦੌਰ ਵਿਚ ਦੇਸ਼ ਨੂੰ ਅੰਨ ਪੱਖੋਂ ਸਵੈ ਨਿਰਭਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਹੁਣ ਇਹ ਸੰਸਥਾ ਭਾਰਤੀ ਖੇਤੀਬਾੜੀ ਵਿੱਚ ਨਵਾਂ ਅਧਿਆਇ ਲਿਖਣ ਲਈ ਡਿਜੀਟਲ ਤੌਰ 'ਤੇ ਸੰਚਾਲਿਤ ਸਦਾਬਹਾਰ ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਬਰ ਤਿਆਰ ਹੈ।
ਇਨ੍ਹਾਂ ਤਕਨਾਲੋਜੀਆਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ, ਰੋਬੋਟਿਕਸ, ਓਮਿਕਸ ਸਾਇੰਸ, ਅਤੇ ਭੂ-ਸਥਾਨਕ ਤਕਨਾਲੋਜੀਆਂ ਸ਼ਾਮਲ ਹਨ।
ਯੂਨੀਵਰਸਿਟੀ ਦੇ ਡਿਜੀਟਲ ਕਦਮਾਂ ਨੂੰ ਹਾਲ ਹੀ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਦੌਰੇ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਨਵੀਆਂ ਐਗਰੋ-ਪ੍ਰੋਸੈਸਿੰਗ ਅਤੇ ਬਾਇਓਤਕਨਾਲੋਜੀ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ ਅਤੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੁਆਰਾ ਪੀਏਯੂ ਦੀ ਤਕਨੀਕੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦ੍ਰਿਸ਼ਟੀਕੋਣ ਦਾ ਕੇਂਦਰ ਇੱਕ ਸਮਾਰਟ ਖੇਤੀ ਵਾਤਾਵਰਨ ਦੀ ਸਿਰਜਣਾ ਹੈ ਜਿੱਥੇ ਸੰਚਾਰਿਤ ਅੰਕੜੇ ਨਾ ਕਿ ਸਿਰਫ਼ ਖੇਤੀ ਸੰਬੰਧੀ ਫੈਸਲੇ ਕਰਨ ਵਿਚ ਸਹਾਈ ਹੋਣਗੇ ਬਲਕਿ ਉਤਪਾਦਕਤਾ, ਸ਼ੁੱਧਤਾ ਅਤੇ ਮੁਨਾਫ਼ੇ ਨੂੰ ਅੱਗੇ ਵਧਾਉਣ ਦਾ ਰਾਹ ਰੌਸ਼ਨ ਕਰਨਗੇ।
ਇਸ ਕਾਰਜ ਦੀ ਅਗਵਾਈ ਖੇਤੀਬਾੜੀ ਵਿੱਚ ਅਤਿ-ਆਧੁਨਿਕ ਔਜ਼ਾਰਾਂ ਜਿਵੇਂ ਕਿ ਏਆਈ, ਡਰੋਨ, ਆਈਓਟੀ ਸੈਂਸਰ, ਰੋਬੋਟਿਕਸ, ਸਪੈਕਟ੍ਰੋਸਕੋਪੀ, ਅਤੇ ਜੀਆਈਐਸ ਨੂੰ ਸ਼ਾਮਿਲ ਕਰਨਾ ਹੈ। ਇਹ ਤਕਨਾਲੋਜੀਆਂ ਫਸਲ ਨਿਗਰਾਨੀ, ਫਸਲੀ ਤਣਾਅ ਦੀ ਜਾਂਚ ਅਤੇ ਵਿਸ਼ੇਸ਼ ਕੀਟ ਅਤੇ ਨਦੀਨ ਪ੍ਰਬੰਧਨ ਦੀ ਸਮਰੱਥਾ ਵਧਾਉਂਦੀਆਂ ਹਨ।
ਪੀਏਯੂ ਨੇ ਜੀਨ ਵਿਗਿਆਨ, ਟ੍ਰਾਂਸਕ੍ਰਿਪਟੋਮਿਕਸ, ਮੈਟਾਬੋਲੌਮਿਕਸ, ਅਤੇ ਫੀਨੋਮਿਕਸ ਨੂੰ ਏਆਈ ਨਾਲ ਮਿਲਾਇਆ ਹੈ ਤਾਂ ਜੋ ਤਣਾਅ ਪ੍ਰਤੀ ਪੌਦਿਆਂ ਦੀ ਪ੍ਰਤੀਕਿਰਿਆ ਨੂੰ ਜਾਚਿਆ ਜਾ ਸਕੇ। ਇਹ ਓਮਿਕਸ-ਸੰਚਾਲਿਤ ਸੂਝ ਵਾਤਾਵਰਨ ਪੱਖੀ, ਉੱਚ-ਉਪਜ ਦੇਣ ਵਾਲੀਆਂ ਕਿਸਮਾਂ ਦੇ ਪ੍ਰਜਣਨ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗੀ। ਇਸ ਨਾਲ ਸਥਿਰ ਆਮਦਨ, ਰਸਾਇਣਾਂ ਦੀ ਢੁਕਵੀਂ ਵਰਤੋਂ ਅਤੇ ਕੀੜਿਆਂ ਦੀਆਂ ਸਮੱਸਿਆਵਾਂ ਦੇ ਹੱਲ ਸਾਮ੍ਹਣੇ ਆ ਸਕਣਗੇ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੀਏਯੂ ਨੇ 5 ਕਰੋੜ ਰੁਪਏ ਨਾਲ ਇੱਕ ਨਵਾਂ ਸਕੂਲ ਆਫ਼ ਡਿਜੀਟਲ ਇਨੋਵੇਸ਼ਨਜ਼ ਫਾਰ ਸਮਾਰਟ ਐਗਰੀਕਲਚਰ ਸ਼ੁਰੂ ਕੀਤਾ ਹੈ, ਜਿਸ ਵਿੱਚੋਂ ਅੱਧਾ ਫੰਡ ਪੰਜਾਬ ਸਰਕਾਰ ਦੁਆਰਾ ਦਿੱਤਾ ਗਿਆ ਹੈ। ਇਹ ਸਕੂਲ ਏਆਈ, ਰੋਬੋਟਿਕਸ, ਜੀਆਈਐਸ ਅਤੇ ਦੀਰਘ ਅੰਕੜਿਆਂ 'ਤੇ ਕੇਂਦਰਿਤ ਹੋਵੇਗਾ। ਇਸ ਵਿਚ ਆਉਂਦੀ ਜੁਲਾਈ ਤੋਂ ਦੋ ਪ੍ਰੋਗਰਾਮਾਂ ਸ਼ੁਰੂ ਹੋਣਗੇ - ਮੇਕਾਟ੍ਰੋਨਿਕਸ ਵਿੱਚ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਖੇਤੀਬਾੜੀ ਵਿੱਚ ਏਆਈ ਅਤੇ ਡੇਟਾ ਸਾਇੰਸ ਵਿੱਚ ਇੱਕ ਐਮ.ਟੈਕ। ਆਈਆਈਟੀ, ਬੀਆਈਟੀਐਸ ਪਿਲਾਨੀ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਗੱਠਜੋੜ ਅਤਿ-ਆਧੁਨਿਕ ਸਹਿਯੋਗ ਅਤੇ ਪਾਠਕ੍ਰਮ ਵਿਕਾਸ ਨੂੰ ਹੁਲਾਰਾ ਦੇਵੇਗਾ।
ਇਹ ਵੀ ਪੜ੍ਹੋ: ਮੌਜੂਦਾ ਸਮੇਂ 'ਚ ਖੇਤੀ ਨੂੰ ਵਿਗਿਆਨਕ ਲੀਹਾਂ 'ਤੇ ਤੋਰ ਕੇ ਮੁਨਾਫੇਯੋਗ ਕਿੱਤਾ ਬਨਾਉਣ ਦੀ ਚੁਣੌਤੀ ਸਭ ਦੇ ਸਾਹਮਣੇ: Finance Minister Harpal Singh Cheema
ਡਰੋਨ ਤਕਨੀਕ ਦੀ ਭੂਮਿਕਾ ਨੂੰ ਮਹੱਤਵ ਦਿੰਦੇ ਹੋਏ, ਪੀਏਯੂ ਨੇ ਪੇਂਡੂ ਨੌਜਵਾਨਾਂ ਨੂੰ ਯੂਏਵੀ ਕਾਰਜਾਂ ਵਿੱਚ ਸਿਖਲਾਈ ਦੇਣ ਲਈ ਆਰਕੇਵੀਵਾਈ ਦੇ ਅਧੀਨ ਰਿਮੋਟ ਪਾਇਲਟ ਸਿਖਲਾਈ ਸੰਗਠਨ ਵੀ ਸਥਾਪਤ ਕੀਤਾ ਹੈ। ਇਸ ਦੌਰਾਨ, ਯੂਨੀਵਰਸਿਟੀ ਦਾ 2012 ਦਾ ਰਿਮੋਟ ਸੈਂਸਿੰਗ ਅਤੇ ਜੀਆਈਐਸ ਵਿੱਚ ਮਾਸਟਰ ਪ੍ਰੋਗਰਾਮ ਪੰਜਾਬ ਰਿਮੋਟ ਸੈਂਸਿੰਗ ਕੇਂਦਰ ਨਾਲ ਸ਼ੁਰੂ ਕੀਤਾ ਗਿਆ ਸੀ, ਖੇਤੀਬਾੜੀ ਲਈ ਸਥਾਨਿਕ ਪੱਧਰ ਤੇ ਅੰਕੜਾ ਵਿਸ਼ਲੇਸ਼ ਕਰਦਾ ਹੈ। ਡਰੋਨ-ਅਧਾਰਤ ਛਿੜਕਾਅ ਲਈ ਪੀਏਯੂ ਦੇ ਸਿਫ਼ਾਰਸ਼ ਕੀਤੇ ਔਜ਼ਾਰ ਵਰਤੋਂ ਵਿੱਚ ਹਨ।
ਇਸ ਦੇ ਨਾਲ ਹੀ, ਯੂਨੀਵਰਸਿਟੀ ਵਿੱਚ ਸਥਾਪਿਤ ਐਕਸਲਬ੍ਰੀਡ ਸਪੀਡ ਬ੍ਰੀਡਿੰਗ ਸੈਂਟਰ ਫਸਲ ਜੈਨੇਟਿਕਸ ਦੇ ਖੇਤਰ ਵਿਚ ਅਹਿਮ ਕਾਰਨ ਨੂੰ ਅੰਜਾਮ ਦੇ ਰਿਹਾ ਹੈ। ਜੀਐਸ ਖੁਸ਼ ਇੰਸਟੀਚਿਊਟ ਆਫ਼ ਜੈਨੇਟਿਕਸ, ਪਲਾਂਟ ਬ੍ਰੀਡਿੰਗ ਅਤੇ ਬਾਇਓਟੈਕਨਾਲੋਜੀ ਦੇ ਨਿਰਦੇਸ਼ਕ ਡਾ. ਪਰਵੀਨ ਛੂਨੇਜਾ ਦੁਆਰਾ ਇਸ ਵਿਸ਼ੇ 'ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਤਰ-ਵਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰੋ: Dr. Jasvir Singh Gill
ਇਸ ਤੋਂ ਇਲਾਵਾ, ਪੀਏਯੂ ਜੀਨ ਬੈਂਕ, ਉੱਚ ਪੱਧਰੀ ਜੀਨੋਮਿਕਸ ਅਤੇ ਫੀਨੋਮਿਕਸ ਸਹੂਲਤਾਂ, ਜੈਵਿਕ ਅਤੇ ਮੁੜ ਨਵਿਆਉਣਯੋਗ ਊਰਜਾ, ਐਗਰੀ-ਬਿਜ਼ਨਸ ਇਨਕਿਊਬੇਸ਼ਨ ਹੱਬ, ਅਤੇ ਮਾਰਕੀਟ ਇੰਟੈਲੀਜੈਂਸ ਸੈੱਲ ਸਮੇਤ ਉੱਤਮਤਾ ਕੇਂਦਰਾਂ ਦਾ ਨਿਰਮਾਣ ਕਰ ਰਿਹਾ ਹੈ, ਜੋ ਨਵੀਨੀਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਖੋਜ ਦਾ ਵਾਤਾਵਰਨ ਉਸਾਰਦਾ ਹੈ। ਪੰਜਾਬ ਸਰਕਾਰ ਨੇ ਸਮਾਰਟ ਖੇਤੀਬਾੜੀ ਦੀ ਇਸ ਖੋਜ ਨੂੰ ਵਧਾਉਣ ਦੇ ਯਤਨਾਂ ਵਿੱਚ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਵਿਗਿਆਨ ਅਤੇ ਤਕਨਾਲੋਜੀ ਦੇ ਸੁਮੇਲ ਨਾਲ ਪੀਏਯੂ ਨਾ ਸਿਰਫ਼ ਪੰਜਾਬ ਵਿੱਚ ਖੇਤੀਬਾੜੀ ਨੂੰ ਬਦਲ ਰਿਹਾ ਹੈ ਬਲਕਿ ਭਵਿੱਖ ਦੀ ਖੇਤੀ ਲਈ ਮਾਡਲ ਸਥਾਪਤ ਕਰ ਰਿਹਾ ਹੈ। ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨਵੇਂ ਯੁੱਗ ਦੀ ਖੇਤੀ ਦੇ ਮਾਰਗਦਰਸ਼ਨ ਲਈ ਤਿਆਰ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU takes steps towards technologies like AI, Omics and Supercomputing for new era agriculture