
ਪੀ.ਏ.ਯੂ. ਦਾ ਐਮ.ਜੇ.ਐਮ.ਸੀ. ਪੋਸਟ ਗ੍ਰੈਜੂਏਟ ਪ੍ਰੋਗਰਾਮ ਮੀਡੀਆ ਦੀ ਦੁਨੀਆ ਵਿੱਚ ਕਦਮ ਰੱਖਣ ਲਈ ਤਿਆਰ
MJMC Postgraduate Program: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ, ਵਿਖੇ ਪੱਤਰਕਾਰੀ ਅਤੇ ਜਨ ਸੰਚਾਰ (ਐਮ.ਜੇ. ਐਮ. ਸੀ.) ਵਿੱਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਸਿਰਫ ਇਕ ਡਿਗਰੀ ਨਹੀਂ ਹੈ, ਸਗੋਂ ਇਹ ਪ੍ਰਭਾਵਸ਼ਾਲੀ ਪੱਤਰਕਾਰੀ, ਰਣਨੀਤਿਕ ਸੰਚਾਰ ਅਤੇ ਅਰਥਪੂਰਨ ਨਜ਼ਰੀਏ ਤੋਂ ਨਿਰਪੱਖ ਕਹਾਣੀ ਸਿਰਜਣ ਦਾ ਮਾਰਗ ਹੈ।
ਸੰਨ 1970 ਵਿੱਚ ਸਥਾਪਤ ਪੀ.ਏ.ਯੂ. ਦਾ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ, ਭਾਰਤ ਦਾ ਪਹਿਲਾ ਅਜਿਹਾ ਵਿਭਾਗ ਹੈ ਜੋ ਐਮ.ਜੇ. ਐਮ. ਸੀ. ਡਿਗਰੀ ਨੂੰ ਆਪਣੀ ਗੁਣਵੱਤਾ ਅਧਾਰਿਤ ਪੜ੍ਹਾਈ, ਉੱਚ ਕੋਟੀ ਦੀ ਫੈਕਲਟੀ, ਅਮਲੀ ਤਜਰਬੇ ਅਤੇ ਗੰਭੀਰ ਖੋਜ ਦੇ ਅਧਾਰ ਤੇ ਸਫਲਤਾਪੂਰਵਕ ਚਲਾ ਰਿਹਾ ਹੈ।
ਇਹ ਵਿਭਾਗ ਲਗਭਗ ਸੰਪੂਰਨ ਪਲੇਸਮੈਂਟ ਦਾ ਮਾਣ ਰੱਖਦਾ ਹੈ, ਜਿਸ ਵਿੱਚ ਸਾਬਕਾ ਵਿਦਿਆਰਥੀ/ਅਧਿਆਪਕ ਜਿਵੇਂ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਉੱਘੇ ਪੰਜਾਬੀ ਕਵਿ ਪ੍ਰੋ. ਮੋਹਨ ਸਿੰਘ, ਬਿਜਨਸ ਸਟੈਂਡਰਡ ਦੇ ਪਹਿਲੇ ਖੇਤੀ ਸੰਪਾਦਕ ਸ਼੍ਰੀ ਸੁਰਿੰਦਰ ਸੂਦ, ਟ੍ਰਿਬਿਊਨ ਦੇ ਸਾਬਕਾ ਬਿਊਰੋ ਚੀਫ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਸ਼੍ਰੀ ਪੀ.ਪੀ.ਐੱਸ ਗਿੱਲ, ਹਿੰਦੁਸਤਾਨ ਟਾਈਮਜ਼ ਦੇ ਐਗਜ਼ੀਕਿਊਟਿਵ ਸੰਪਾਦਕ ਸ਼੍ਰੀ ਰਮੇਸ਼ ਵਿਨਾਯਕ, ਪੰਜਾਬੀ ਜਾਗਰਣ ਦੇ ਸੰਪਾਦਕ ਸ਼੍ਰੀ ਵਰਿੰਦਰ ਵਾਲੀਆ ਅਤੇ ਦੈਨਿਕ ਜਾਗਰਣ ਦੇ ਸੰਪਾਦਕ ਸ਼੍ਰੀ ਅਮਿਤ ਸ਼ਰਮਾ ਆਦਿ ਸ਼ਾਮਲ ਹਨ।
ਵਿਭਾਗ ਦੀਆਂ ਮੁੱਖ ਵਿਸ਼ੇਸ਼ਤਾਵਾਂ
● ਸੀਮਤ ਸੀਟਾਂ ਦੇ ਨਾਲ, ਹਰ ਵਿਦਿਆਰਥੀ ਨੂੰ ਵਿਅਕਤੀਗਤ ਮਾਰਗ ਦਰਸ਼ਨ ਲਈ ਉਤਾਸ਼ਾਹਿਤ ਕੀਤਾ ਜਾਂਦਾ ਹੈ।
● ਪੱਤਰਕਾਰੀ ਤੋਂ ਪਰੇ, ਵਿਦਿਆਰਥੀ ਸਮਾਜ ਸ਼ਾਸਤਰ, ਅਰਥ ਸ਼ਾਸਤਰ, ਪਸਾਰ ਸਿੱਖਿਆ, ਭਾਸ਼ਾਵਾਂ ਅਤੇ ਬੌਧਿਕ ਸੰਪਤੀ ਅਧਿਕਾਰਾਂ ਦਾ ਅਧਿਯਨ ਕਰਦੇ ਹਨ।
● ਚੋਟੀ ਦੇ ਮੀਡੀਆ ਸੰਗਠਨਾਂ ਨਾਲ ਅੱਠ ਹਫ਼ਤੇ ਦੀ ਇੰਟਰਨਸ਼ਿਪ ਵਿਦਿਆਰਥੀਆਂ ਨੂੰ ਅਸਲ-ਸੰਸਾਰ ਤਜਰਬਾ, ਉਦਯੋਗ ਨੈੱਟਵਰਕਿੰਗ, ਅਤੇ ਵਿਹਾਰਕ ਸਿਖਲਾਈ ਪ੍ਰਦਾਨ ਕਰਦੀ ਹੈ, ਜਿਸ ਨਾਲ ਵਿਦਿਆਰਥੀ ਵਿਸ਼ਵਾਸ ਨਾਲ ਪੇਸ਼ੇਵਰ ਦੁਨੀਆਂ ਵਿੱਚ ਕਦਮ ਰੱਖ ਸਕਦੇ ਹਨ।
● ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਗਿਆਨਕ ਤਰੱਕੀ, ਨੀਤੀਆਂ ਅਤੇ ਜਨਤਕ ਭਾਸ਼ਣ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਲਈ ਸਸ਼ਕਤ ਬਣਾਉਂਦਾ ਹੈ।
● ਇੱਕ ਲਾਜ਼ਮੀ ਖੋਜ ਪ੍ਰੋਜੈਕਟ ਰਾਹੀਂ ਆਲੋਚਨਾਤਮਕ ਸੋਚ, ਡੇਟਾ ਵਿਆਖਿਆ, ਅਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ ਨੂੰ ਨਿਖਾਰਿਆ ਜਾਂਦਾ ਹੈ; ਵਿਦਿਆਰਥੀਆਂ ਨੂੰ ਨੀਤੀ ਵਿਸ਼ਲੇਸ਼ਣ, ਮੀਡੀਆ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਤਰਾਸ਼ਿਆ ਜਾਂਦਾ ਹੈ।
● ਕੰਪਿਊਟਰ ਲੈਬਾਂ, ਮੀਡੀਆ ਸਟੂਡਿਯੂ, ਰੇਡੀਓ ਸਟੇਸ਼ਨ ਅਤੇ ਡਿਜੀਟਲ ਸਹੂਲਤਾਂ ਤੋਂ ਲੈ ਕੇ ਬਹੁ-ਮੰਜ਼ਿਲਾ ਲਾਇਬ੍ਰੇਰੀ, ਸਮਾਰਟ ਕਲਾਸਰੂਮ ਅਤੇ ਵਿਸ਼ੇਸ਼ ਲੈਬਾਂ ਤੱਕ, ਵਿਦਿਆਰਥੀ ਪੀ.ਏ.ਯੂ. ਵਿੱਚ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਕਰਦੇ ਹਨ।
● ਪੀ.ਏ.ਯੂ. ਵਿਦਿਆਰਥੀਆਂ ਨੂੰ ਉੱਨਤ ਖੇਡ ਸਹੂਲਤਾਂ, ਅਜਾਇਬ ਘਰ, ਪ੍ਰਦਰਸ਼ਨ ਖੇਤਰ, ਅਤੇ ਵਿਸ਼ਾਲ ਪ੍ਰਯੋਗਾਤਮਕ ਖੇਤਰ ਪ੍ਰਦਾਨ ਕਰਦਾ ਹੈ, ਜੋ ਇੱਕ ਭਰਪੂਰ, ਵਿਆਪਕ ਵਿੱਦਿਅਕ ਅਨੁਭਵ ਨੂੰ ਉਤਸ਼ਾਹਿਤ ਕਰਦੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਕਪਾਹ ਦੀ ਖੇਤੀ ਕਿਉਂ ਕਰਨੀ ਚਾਹੀਦੀ ਹੈ? ਇੱਥੇ ਜਾਣੋ ਭਾਰਤ ਵਿੱਚ Cotton Farming ਦੀਆਂ ਚੁਣੌਤੀਆਂ, ਹੱਲ ਅਤੇ ਸੰਭਾਵਨਾਵਾਂ
ਔਨਲਾਈਨ-ਆਫਲਾਈਨ ਅਪਲਾਈ
ਇਹ ਪੋਸਟ ਗ੍ਰੈਜੂਏਟ (ਐਮ.ਜੇ. ਐਮ. ਸੀ.) ਵਿਦਿਆਰਥੀਆਂ ਨੂੰ ਮੀਡੀਆ ਵਿੱਚ ਇੱਕ ਸੰਪੂਰਨ ਅਤੇ ਸਸ਼ਤਕ ਕੈਰੀਅਰ ਲਈ ਤਿਆਰ ਕਰਦਾ ਹੈ ਜਿਹਨਾਂ ਵਿੱਚ ਅਖ਼ਬਾਰ, ਟੀ.ਵੀ., ਰੇਡੀਓ ਅਤੇ ਡਿਜੀਟਲ ਮੀਡੀਆ, ਫੋਟੋ ਪੱਤਰਕਾਰਤਾ, ਪਬਲਿਕ ਰਿਲੇਸ਼ਨ (ਪੀ.ਆਰ) ਅਤੇ ਵਿਗਿਆਪਨ (ਐਡਵਰਟਾਇਜਿੰਗ), ਫਿਲਮ ਨਿਰਦੇਸ਼ਨ ਆਦਿ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ।
ਇਸ ਪ੍ਰੋਗਰਾਮ (ਐਮ.ਜੇ. ਐਮ. ਸੀ.) ਵਿੱਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚ ਘੱਟੋ-ਘੱਟ 55% ਅੰਕਾਂ ਨਾਲ ਗਰੈਜੂਏਟ ਹੋਣੇ ਚਾਹੀਦੇ ਹਨ। ਅਰਜ਼ੀ ਦੇਣ ਦੀ ਆਖਰੀ ਮਿਤੀ 18.05.2025 ਹੈ (ਬਿਨਾਂ ਜੁਰਮਾਨੇ ਦੇ), ਜਦਕਿ ਜੁਰਮਾਨੇ ਸਹਿਤ ਅੰਤਿਮ ਮਿਤੀ 25.05.2025 ਹੈ। ਇਛੁੱਕ ਉਮੀਦਵਾਰ ਆਨਲਾਈਨ ਅਰਜ਼ੀ ਸੰਬੰਧੀ ਵੇਰਵਿਆਂ ਲਈ ਵੈੱਬਸਾਈਟ www.pau.edu ਵੇਖ ਸਕਦੇ ਹਨ। MET-JLSM ਦਾ ਦਾਖ਼ਲਾ ਫਾਰਮ ਭਰਨ ਲਈ https://pau-apms.in/ hodajlc@pau.edu ਤੇ ਕਲਿਕ ਕਰੋ ਅਤੇ ਪੀ.ਏ.ਯੂ. ਦੇ ਐਮ.ਜੇ. ਐਮ. ਸੀ.ਪ੍ਰੋਗਰਾਮ ਨਾਲ ਜੁੜ ਕੇ ਇਸ ਪ੍ਰੇਰਨਾਦਾਇਕ ਵਿਰਾਸਤ ਦਾ ਹਿੱਸਾ ਬਣੋ।
ਸੰਪਰਕ ਕਰੋ
ਇਛੁੱਕ ਉਮੀਦਵਾਰ ਵਧੇਰੇ ਜਾਣਕਾਰੀ ਲਈ 97799-89890 ਤੇ ਕਾਲ ਕਰੋ ਜਾਂ hodajlc@pau.edu ਤੇ ਈਮੇਲ ਕਰੋ।
ਡਾ. ਆਸ਼ੂ ਤੂਰ
ਡਾ. ਹਿਨਾ ਗੋਇਲ
ਫੈਕਲਟੀ, ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ,
ਪੀ.ਏ.ਯੂ., ਲੁਧਿਆਣਾ
Summary in English: PAU's MJMC Postgraduate Program to step into the world of media, Journalism Career, reporters, editors, news anchors, photojournalists