1. Home
  2. ਖਬਰਾਂ

Profitable Business: ਪੇਂਡੂ ਨੌਜਵਾਨਾਂ ਲਈ 'Pig Farming' ਲਾਹੇਵੰਦ ਧੰਦਾ, ਸਫਲ ਵਿਗਿਆਨਕ ਢੰਗ ਨਾਲ ਸੂਰ ਫਾਰਮ ਚਲਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਵੱਲੋਂ “ਸੂਰ ਪਾਲਣ” ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਹਿਰਾਂ ਵੱਲੋਂ ਖੇਤੀਬਾੜੀ ਵਿੱਚ ਸਹਾਇਕ ਕਿੱਤੇ ਵੱਜੋਂ ਸੂਰ ਪਾਲਣ ਦੇ ਮਹੱਤਵ ਬਾਰੇ ਚਾਨਣਾ ਪਾਇਆ ਗਿਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਸੂਰ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

Gurpreet Kaur Virk
Gurpreet Kaur Virk
“ਸੂਰ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ

“ਸੂਰ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ

KVK Amritsar: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਕੇ.ਵੀ.ਕੇ., ਅੰਮ੍ਰਿਤਸਰ ਵਿਖੇ 21.10.2024 ਤੋਂ 29.10.2024 ਤੱਕ “ਸੂਰ ਪਾਲਣ” ਸੰਬੰਧੀ 7 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੇ 30 ਕਿਸਾਨ ਵੀਰਾਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।

ਦੱਸ ਦੇਈਏ ਕਿ ਇਹ ਸਿਖਲਾਈ ਕੋਰਸ ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ, ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਆਓ ਜਾਣਦੇ ਹਾਂ ਕਿ ਸਿਖਲਾਈ ਦੌਰਾਨ ਕਿਸਾਨਾਂ ਨਾਲ ਕਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।

ਪਹਿਲੇ ਦਿਨ ਡਾ. ਬਿਕਰਮਜੀਤ ਸਿੰਘ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕੇ.ਵੀ.ਕੇ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਸਹਾਇਕ ਕਿੱਤੇ ਵੱਜੋਂ ਸੂਰ ਪਾਲਣ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਸੂਰ ਪਾਲਣ ਦੇ ਧੰਦੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕੇ.ਵੀ.ਕੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ।

ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ., ਅੰਮ੍ਰਿਤਸਰ ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਘਰੇਲੂ ਜਾਂ ਵਪਾਰਕ ਪੱਧਰ 'ਤੇ ਸਫਲ ਵਿਗਿਆਨਕ ਢੰਗ ਨਾਲ ਸੂਰ ਫਾਰਮ ਚਲਾਉਣ ਲਈ ਸੂਰ ਦੀਆਂ ਨਸਲਾਂ, ਖੁਰਾਕੀ ਲੋੜਾਂ, ਰਿਹਾਇਸ਼ੀ ਪ੍ਰਬੰਧ, ਸੂਰਾਂ ਦੀ ਮਾਰਕੀਟਿੰਗ, ਸੂਰਾਂ ਨੂੰ ਮਲੱਪ-ਰਹਿਤ ਕਰਨਾ, ਟੀਕਾਕਰਨ ਪ੍ਰੋਗਰਾਮ ਅਤੇ ਸੂਰਾਂ ਦੀਆਂ ਬਿਮਾਰੀਆਂ ਅਤੇ ਇਸਦੀ ਰੋਕਥਾਮ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਿਖਿਆਰਥੀਆਂ ਨੂੰ ਸੂਰ ਪਾਲਣ ਦੇ ਆਰਥਿਕਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਸਿਖਲਾਈ ਕੋਰਸ ਦੌਰਾਨ “ਪਛਾਣ ਲਈ ਸੂਰਾਂ ਦੇ ਕੰਨਾਂ ਤੇ ਨਿਸ਼ਾਨ ਲਗਾਉਣਾ” ਬਾਰੇ ਵਿਧੀ ਪ੍ਰਦਰਸ਼ਨੀ ਵੀ ਕਰਵਾਈ ਗਈ।

ਇਹ ਵੀ ਪੜ੍ਹੋ: Breaking Boundaries in Agriculture: ਵਿਦੇਸ਼ੀ ਕਿਸਾਨਾਂ ਨਾਲ ਸਜੇਗਾ MFOI 2024 ਦਾ ਮੰਚ, Dubai-Philippines ਸਮੇਤ ਇਨ੍ਹਾਂ ਦੇਸ਼ਾਂ ਤੋਂ ਕਿਸਾਨ ਪਹੁੰਚਣਗੇ ਦਿੱਲੀ

ਡਾ. ਨਰਿੰਦਰਪਾਲ ਸਿੰਘ, ਜ਼ਿਲ੍ਹਾ ਪਸਾਰ ਮਾਹਿਰ, ਐਫ.ਏ.ਐਸ.ਸੀ., ਅੰਮ੍ਰਿਤਸਰ ਨੇ ਸੂਰ ਫਾਰਮ 'ਤੇ ਰਿਕਾਰਡ ਰੱਖਣ ਦੀ ਵਿਧੀ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ।

ਡਾ. ਪੁਨੀਤ ਸਿੰਘ, ਵੈਟਰਨਰੀ ਅਫ਼ਸਰ, ਅੰਮ੍ਰਿਤਸਰ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸੂਰ ਪਾਲਕਾਂ ਲਈ ਉਪਲਬਧ ਸਕੀਮਾਂ ਜਿਵੇਂ ਕੇ.ਸੀ.ਸੀ. ਅਤੇ ਐਨ.ਐਲ.ਐਮ ਬਾਰੇ ਜਾਣਕਾਰੀ ਸਾਂਝੀ ਕੀਤੀ।

ਸ਼੍ਰੀਮਤੀ ਸੁਪ੍ਰਿਆ ਕੰਬੋਜ਼, ਮੱਛੀ ਪਾਲਣ ਅਫਸਰ, ਅੰਮ੍ਰਿਤਸਰ ਨੇ ਮੱਛੀ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਉਪਲਬਧ ਸਕੀਮਾਂ ਅਤੇ ਸੰਯੁਕਤ ਮੱਛੀ ਅਤੇ ਸੂਰ ਪਾਲਣ ਬਾਰੇ ਜਾਣਕਾਰੀ ਸਾਂਝੀ ਕੀਤੀ।

ਸ੍ਰੀ ਮਨਜੀਤ ਸਿੰਘ, ਡੀ.ਡੀ.ਐਮ, ਨਾਬਾਰਡ, ਅੰਮ੍ਰਿਤਸਰ ਨੇ ਪਸ਼ੂ ਪਾਲਕਾਂ ਲਈ ਸਰਕਾਰੀ ਫੰਡ ਵਾਲੀਆਂ ਸਕੀਮਾਂ ਅਤੇ ਸਬਸਿਡੀਆਂ ਬਾਰੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ।

ਸ. ਬਿਕਰਮਜੀਤ ਸਿੰਘ ਵੜੈਚ, ਪ੍ਰਧਾਨ, ਪਿਗਰੀ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਨੇ ਸਿਖਿਆਰਥੀਆਂ ਨਾਲ ਸੂਰ ਪਾਲਣ ਦੇ ਧੰਦੇ ਵਿੱਚ ਆਉਣ ਵਾਲੀਆਂ ਮੁਢਲੀਆਂ ਮੁਸ਼ਕਿਲਾਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ।

ਅਗਾਂਹਵਧੂ ਸੂਰ ਪਾਲਕਾਂ ਦੇ ਸੂਰ ਫਾਰਮਾਂ ਤੇ ਤਿੰਨ ਵਿੱਦਿਅਕ ਦੌਰੇ ਕੀਤੇ ਗਏ । ਪਿੰਡ ਫਤਿਹਗੜ੍ਹ ਸ਼ੁਕਰਚੱਕ ਦੇ ਸ. ਬਿਕਰਮਜੀਤ ਸਿੰਘ ਵੜੈਚ, ਪਿੰਡ ਲੁੱਧਰ ਦੇ ਸ. ਹਰਪਾਲ ਸਿੰਘ ਅਤੇ ਪਿੰਡ ਬੱਲ ਕਲਾਂ ਦੇ ਸ. ਸੁਖਪਾਲ ਸਿੰਘ ਗਿੱਲ ਨੇ ਜਿੱਥੇ ਸਿਖਿਆਰਥੀਆਂ ਨੇ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਮਹੱਤਵਪੂਰਨ ਨੁਕਤੇ ਪ੍ਰਾਪਤ ਕੀਤੇ।

ਸੂਰ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਕਰਨ ਲਈ ਇੱਕ ‘ਪੂਰਵ-ਗਿਆਨ ਪ੍ਰੀਖਿਆ’ ਦਾ ਆਯੋਜਨ ਕੀਤਾ ਗਿਆ ਅਤੇ ਸਿਖਿਆਰਥੀਆਂ ਦੇ ਗਿਆਨ ਪੱਧਰ ਵਿੱਚ ਵਾਧੇ ਦਾ ਨਰੀਖਣ ਕਰਨ ਲਈ ‘ਟ੍ਰੇਨਿੰਗ ਤੋਂ ਬਾਅਦ ਗਿਆਨ ਦੀ ਪ੍ਰੀਖਿਆ’ ਦੇ ਨਾਲ ਕਿੱਤਾ ਮੁਖੀ ਸਿਖਲਾਈ ਪ੍ਰੋਗਰਾਮ ਸਮਾਪਤ ਹੋਇਆ। ਸੂਰ ਅਤੇ ਪਸ਼ੂ ਪਾਲਣ ਬਾਰੇ ਨਵੀਨਤਮ ਜਾਣਕਾਰੀ ਸਾਂਝੀ ਕਰਨ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ।

ਸਮਾਪਤੀ ਸਮਾਰੋਹ ਦੌਰਾਨ ਡਾ.ਕੰਵਰਪਾਲ ਸਿੰਘ ਢਿੱਲੋਂ ਨੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸ ਨਵੇਂ ਉੱਦਮ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਸਿਖਿਆਰਥੀਆਂ ਨੂੰ ਸੂਰਾਂ ਸਬੰਧੀ ਕਿਤਾਬਾਂ ਵੀ ਪ੍ਰਦਾਨ ਕੀਤੀਆਂ ਗਈਆਂ।

Summary in English: 'Pig Farming' is a profitable business for rural youth, keep these things in mind to run a pig farm in a successful scientific manner.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters