
ਪੀ.ਏ.ਐਮ.ਈ.ਟੀ.ਆਈ. ਵਿਖੇ 73 ਇਨਪੁਟ ਡੀਲਰਾਂ ਨੂੰ ਸਰਟੀਫਿਕੇਟ ਪ੍ਰਦਾਨ
Punjab Government: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਨੇ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਵਿਸਥਾਰ ਸਿਖਲਾਈ ਸੰਸਥਾ (ਪੀ.ਏ.ਐਮ.ਈ.ਟੀ.ਆਈ. ਵਿਖੇ ਖੇਤੀਬਾੜੀ ਵਿਸਥਾਰ ਸੇਵਾਵਾਂ ਵਿੱਚ ਇੱਕ ਸਾਲ ਦਾ ਡਿਪਲੋਮਾ ਸਫਲਤਾਪੂਰਵਕ ਪੂਰਾ ਕਰਨ 'ਤੇ 73 ਇਨਪੁਟ ਡੀਲਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਨਪੁਟ ਫ਼ੀਲਡ ਸਹੀ ਅਤੇ ਢੁਕਵੀਂ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹਨ ਜੋ ਕਿਸਾਨਾਂ ਲਈ ਖੇਤੀ ਅਨੁਕੂੜ ਕੀਟਨਾਸ਼ਕਾਂ, ਖਾਦਾਂ ਅਤੇ ਹੋਰ ਖੇਤੀਬਾੜੀ ਇੰਨਟਸ ਦੀ ਚੌ ਕਰਨ ਲਈ ਹਮੇਸ਼ਾਂ ਲਾਭਦਾਇਕ ਹੁੰਦਾ ਹੈ।

ਪੀ.ਏ.ਐਮ.ਈ.ਟੀ.ਆਈ. ਵਿਖੇ 73 ਇਨਪੁਟ ਡੀਲਰਾਂ ਨੂੰ ਸਰਟੀਫਿਕੇਟ ਪ੍ਰਦਾਨ
ਗੁਰਮੀਤ ਸਿੰਘ ਖੁੱਡੀਆਂ ਨੇ ਇਨਪੁਟ ਡੀਲਰਾਂ ਨੂੰ ਕਿਸਾਨਾਂ ਲਈ ਪਹਿਲਾ ਸੰਪਰਕ ਬਿੰਦੂ ਦੱਸਿਆ, ਉਨ੍ਹਾਂ ਨੂੰ ਫਸਲਾਂ ਦੇ ਅਨੁਸਾਰ ਗੁਣਵੱਤਾ ਵਾਲੇ ਬੀਜ ਅਤੇ ਇਨਪੁਟਸ ਦੀ ਚੋਣ ਕਰਨ ਲਈ ਕਿਸਾਨਾਂ ਦੀ ਅਗਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਵੇਂ ਪ੍ਰਮਾਇਤ ਡੀਲਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਸਿਖਲਾਈ ਨੂੰ ਸਹੀ, ਨਵੀਨਤਮ ਜਾਣਕਾਰੀ ਸਾਂਝੀ ਕਰਨ ਲਈ ਲਾਗੂ ਕਰਨ, ਜਿਸ ਨਾਲ ਕਿਸਾਨ ਆਧੁਨਿਕ ਖੇਤੀਬਾੜੀ ਅਭਿਆਸਾਂ ਨੂੰ ਅਪਣਾ ਸਕਣ ਅਤੇ ਉਤਪਾਦਕਤਾ ਨੂੰ ਵਧਾ ਸਕਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਇਸ ਲਈ ਕਿਸਾਨਾਂ ਨੂੰ ਉੱਨਤ ਘੋੜੀ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਜਿਸ ਲਈ ਇਹ ਇਨਪੁੱਟ ਡੀਲਰ ਇੱਕ ਸਰਗਰਮ ਭੂਮਿਕਾ ਨਿਭਾ ਸਕਦੇ ਹਨ ਜਿਸ ਨਾਲ ਰਾਜ ਦੀ ਆਰਥਿਕਤਾ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ।

ਪੀ.ਏ.ਐਮ.ਈ.ਟੀ.ਆਈ. ਵਿਖੇ 73 ਇਨਪੁਟ ਡੀਲਰਾਂ ਨੂੰ ਸਰਟੀਫਿਕੇਟ ਪ੍ਰਦਾਨ
ਕੈਬਨਿਟ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਡੀਲਤਾਂ ਦੀ ਇਹ ਮੁਢਲੀ ਸੁੰਦਰਤਾ ਹੈ ਕਿ ਉਹ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਨਾਲ ਪ੍ਰਮਾਇਕ, ਉੱਚ ਗੁਣਵੱਤਾ ਵਾਲੀਆਂ ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਦੀ ਸਪਲਾਈ ਨੂੰ ਯਕੀਨੀ ਬਣਾ ਕੇ ਕਿਸਾਨਾਂ ਦੀ ਭੜਾਈ ਨੂੰ ਤਰਜੀਹ ਦੇਣ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਘਟੀਆ ਜਾਂ ਨਕਲੀ ਉਤਪਾਦਾਂ ਦੀ ਵਿਕਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵਾਸ ਨੂੰ ਕਾਇਮ ਰੱਖਣ ਅਤੇ ਪੰਜਾਬ ਦੀ ਘੋਤੀਬਾੜੀ ਵਿਰਾਸਤ ਦਾ ਸਮਰਥਨ ਕਰਨ ਲਈ ਨੈਤਿਕ ਅਭਿਆਸ ਜ਼ਰੂਰੀ ਹਨ।
ਉਨ੍ਹਾਂ ਡੀਲਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਮਾਹਿਰਾਂ ਅਤੇ ਹੋਰ ਪ੍ਰਸਿੱਧ ਵਿਗਿਆਨੀਆਂ ਦੁਆਰਾ ਲਿਖੇ ਖੇਤੀਬਾੜੀ ਸਾਹਿਤ ਨੂੰ ਆਪਣੀਆਂ ਦੁਕਾਨਾਂ 'ਤੇ ਸਟਾਕ ਕਰਨ ਅਤੇ ਵੰਡਣ ਲਈ ਵੀ ਉਤਸ਼ਾਹਿਤ ਕੀਤਾ। ਕਿਸਾਨਾਂ ਨੂੰ ਇਨ੍ਹਾਂ ਕੀਮਤੀ ਸਰੋਤਾਂ ਤੱਕ ਪਹੁੰਚ ਪ੍ਰਦਾਨ ਕਰਕੇ, ਡੀਲਰ ਉਨ੍ਹਾਂ ਨੂੰ ਵਧੀਆ ਅਭਿਆਸਾਂ ਨੂੰ ਅਪਣਾਉਣ ਅਤੇ ਖੇਤੀ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਅਤਿ ਆਧੁਨਿਕ ਗਿਆਨ ਨਾਲ ਸਮਰੱਥ ਬਣਾ ਸਕਦੇ ਹਨ। ਮੰਤਰੀ ਜੀ ਨੇ ਪਾਮੋਤੀ ਵਿਗਿਆਨੀਆਂ ਵਲੋਂ ਕਿਸਾਨਾਂ ਅਤੇ ਪਸਾਰ ਮਾਹਿਰਾਂ ਲਈ ਲਿਖੀ ਕਿਤਾਬ, "ਵਿਗਿਆਨਕ ਖੇਤੀ ਅਤੇ ਪਸਾਰ ਸੇਵਾਵਾਂ" ਵੀ ਰਿਲੀਜ਼ ਕੀਤੀ ਗਈ।
ਇਹ ਵੀ ਪੜ੍ਹੋ: Agriculture Courses: ਖੇਤੀਬਾੜੀ/ਬਾਗਬਾਨੀ ਦੀ ਪੜ੍ਹਾਈ ਰੁਜ਼ਗਾਰ ਦਾ ਵਧੀਆ ਸਾਧਨ, 10ਵੀਂ-12ਵੀਂ ਪਾਸ ਕਰ ਸਕਦੇ ਹਨ ਅਪਲਾਈ

ਪੀ.ਏ.ਐਮ.ਈ.ਟੀ.ਆਈ. ਵਿਖੇ 73 ਇਨਪੁਟ ਡੀਲਰਾਂ ਨੂੰ ਸਰਟੀਫਿਕੇਟ ਪ੍ਰਦਾਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਵੀ ਪਾਸ ਹੋਣ ਵਾਲੇ ਡੀਲਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਤੀਬਾੜੀ ਵਿਸਥਾਰ ਸੇਵਾਵਾਂ ਵਿੱਚ ਡਿਪਲੋਮਾ ਉਨ੍ਹਾਂ ਨੂੰ ਟਿਕਾਊ ਪੋਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਮੁਹਾਰਤ ਨਾਲ ਲੈਸ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ 73 ਇਨਪੁਟ ਡੀਲਰ ਹੁਣ ਕਿਸਾਨਾਂ ਨੂੰ ਭਰੋਸੇਯੋਗ ਮਾਰਗਦਰਸ਼ਨ ਅਤੇ ਗੁਣਵੰਤਾ ਵਾਲੇ ਇਨਪੁਟ ਪ੍ਰਦਾਨ ਕਰਕੇ ਪੰਜਾਬ ਦੇ ਖੇਤੀਬਾੜੀ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਤਿਆਰ ਹਨ। ਉਨ੍ਹਾਂ ਇਸ ਗੱਲ 'ਤੇ ਵੀ ਜੋਰ ਦਿੱਤਾ ਕਿ ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਵਾਤਾਵਰਣ ਪ੍ਰਤੀ ਜਿੰਮੇਵਾਰ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ।
ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਵਿਸਥਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਡਾ. ਕੰਵਰ ਬਰਜਿੰਦਰ ਸਿੰਘ, ਨੇ ਦੱਸਿਆ ਕਿ ਟ੍ਰੇਨਿੰਗ ਕਰਨ ਤੋਂ ਬਾਅਦ ਇਹ ਸਿਖਿਆਰਥੀ ਹੁਣ ਅਰਧ-ਪਸਾਰ ਕਾਮਿਆਂ ਦੇ ਤੌਰ ਤੇ ਕਿਸਾਨਾਂ ਦੀ ਸੇਵਾ ਕਰ ਸਕਣਗੇ। ਸੰਯੁਕਤ ਡਾਇਰੈਕਟਰ ਡਾ. ਦਿਲਬਾਗ ਸਿੰਘ, ਡਾ. ਗੁਰਮੇਲ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਵੀ ਇਸ ਮੌਕੇ ਮੌਜੂਦ ਸਨ। ਸਟੇਜ ਦੀ ਕਾਰਵਾਈ ਡਾ. ਰੁਪਿੰਦਰ ਕੌਰ ਸਟੇਟ ਰੀਆ ਨਿੰਦਰ ਨੇ ਬਾਖੂਬੀ ਨਿਭਾਈ।
Summary in English: Punjab Agriculture Minister Gurmeet Singh Khuddian gives certificates to 73 input dealers at PAMETI, appeals to empower farmers