1. Home
  2. ਖਬਰਾਂ

Punjab Budget 2025-2026 ਵਿੱਚ PAU ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 40 ਕਰੋੜ ਰੁਪਏ ਦੀ ਗ੍ਰਾਂਟ

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਇਸਨੂੰ ਸਿੱਖਿਆ ਅਤੇ ਕਿਸਾਨੀ ਦੀ ਬਿਹਤਰੀ ਲਈ ਕੀਤਾ ਫੈਸਲਾ ਕਿਹਾ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਪੀ.ਏ.ਯੂ. ਦੇ ਯੋਗਦਾਨ ਨੂੰ ਪਛਾਣਨ ਲਈ ਧੰਨਵਾਦ ਕੀਤਾ।

Gurpreet Kaur Virk
Gurpreet Kaur Virk
ਪੰਜਾਬ ਬਜਟ 2025-26

ਪੰਜਾਬ ਬਜਟ 2025-26

Punjab Government: ਬੀਤੇ ਦਿਨੀਂ ਪੰਜਾਬ ਸਰਕਾਰ ਨੇ ਸਾਲ 2025-26 ਦੇ ਸਰਕਾਰੀ ਬਜਟ ਵਿਚ ਪੀ.ਏ.ਯੂ. ਲਈ 40 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਰੱਖੀ ਹੈ। ਇਹ ਗਰਾਂਟ ਪੀ.ਏ.ਯੂ. ਵੱਲੋਂ ਖੇਤੀ ਅਤੇ ਪੇਂਡੂ ਵਿਕਾਸ ਲਈ ਨਿਭਾਈ ਵਿਸ਼ੇਸ਼ ਭੂਮਿਕਾ ਦੇ ਮੱਦੇਨਜ਼ਰ ਦਿੱਤੀ ਗਈ ਹੈ।

ਇਸ ਨਾਲ ਪੀ.ਏ.ਯੂ. ਵਿਚ ਖੋਜ ਦੇ ਵਿਕਾਸ ਅਤੇ ਇਸ ਨਾਲ ਸੰਬੰਧਤ ਢਾਂਚੇ ਦੀ ਮਜ਼ਬੂਤੀ ਤੋਂ ਇਲਾਵਾ ਅਧਿਆਪਨ ਅਤੇ ਪਸਾਰ ਦੇ ਵਿਕਾਸ ਦੀ ਆਸ ਬੱਝਦੀ ਹੈ।

ਇਸ ਸੰਬੰਧੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਇਸਨੂੰ ਸਿੱਖਿਆ ਅਤੇ ਕਿਸਾਨੀ ਦੀ ਬਿਹਤਰੀ ਲਈ ਕੀਤਾ ਫੈਸਲਾ ਕਿਹਾ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਪੀ.ਏ.ਯੂ. ਦੇ ਯੋਗਦਾਨ ਨੂੰ ਪਛਾਣਨ ਲਈ ਉਹਨਾਂ ਦਾ ਧੰਨਵਾਦ ਕੀਤਾ। ਵਾਈਸ ਚਾਂਸਲਰ ਨੇ ਕਿਹਾ ਕਿ ਪੀ.ਏ.ਯੂ. ਨੇ ਪਿਛਲੇ 6 ਦਹਾਕਿਆਂ ਤੋਂ ਸੂਬੇ ਅਤੇ ਦੇਸ਼ ਦੀ ਖੇਤੀ ਖੇਤਰ ਵਿਚ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵਿੱਤੀ ਸਹਿਯੋਗ ਨਾਲ ਵਿਸ਼ੇਸ਼ ਤੌਰ ਤੇ ਖੇਤੀ ਹੁਨਰ ਅਤੇ ਖੇਤੀ ਉੱਦਮ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।

ਡਾ. ਗੋਸਲ ਨੇ ਕਿਹਾ ਕਿ ਇਹ ਵਿੱਤੀ ਸਹਿਯੋਗ ਖੋਜ ਦੇ ਬੁਨਿਆਦੀ ਢਾਂਚੇ, ਹੋਸਟਲਾਂ ਸਹੂਲਤਾਂ ਵਿਚ ਵਾਧੇ, ਕਲਾਸਰੂਮਾਂ ਦੇ ਨਵੀਨੀਕਰਨ ਅਤੇ ਸਟੇਟ ਆਫ ਦੀ ਆਰਟ ਲੈਬਾਰਟਰੀ ਦੀ ਭਰਪੂਰਤਾ ਲਈ, ਵਾਸ਼ਰੂਮ ਬਨਾਉਣ, ਗੈਸਟ ਹਾਊਸ, ਯੂਨੀਵਰਸਿਟੀ ਹਸਪਤਾਲ, ਆਡੀਟੋਰੀਅਮ ਅਤੇ ਦਫਤਰੀ ਥਾਵਾਂ ਦੇ ਨਵੀਨੀਕਰਨ ਦੇ ਨਾਲ-ਨਾਲ ਬਿਜਲੀ ਪ੍ਰਣਾਲੀਆਂ, ਸੀ ਸੀ ਟੀਵੀ ਨਿਗਰਾਨੀ ਅਤੇ ਹੋਰ ਮਹੱਤਵਪੂਰਨ ਸੁਧਾਰਾਂ ਵਿਚ ਇਸਤੇਮਾਲ ਕੀਤੀ ਜਾਵੇਗੀ। ਇਸ ਨਾਲ ਪੀ.ਏ.ਯੂ. ਦੇ ਖੋਜ ਪ੍ਰੋਗਰਾਮਾਂ, ਵਾਤਾਵਰਨ ਪੱਖੀ ਖੇਤੀ ਖੋਜਾਂ, ਨਵੀਆਂ ਕਿਸਮਾਂ ਦੇ ਵਿਕਾਸ ਅਤੇ ਸਥਿਰ ਖੇਤੀਬਾੜੀ ਲਈ ਮਿੱਥੇ ਟੀਚਿਆਂ ਦੀ ਪ੍ਰਾਪਤੀ ਵਿਚ ਸਹਿਯੋਗ ਮਿਲੇਗਾ।

ਇਹ ਵੀ ਪੜ੍ਹੋ: Indian Farmer: ਮੇਰੇ ਦੇਸ਼ ਦਾ ਕਿਸਾਨ

ਭਵਿੱਖ ਵਿਚ ਵੀ ਸਰਕਾਰ ਦੇ ਸਹਿਯੋਗ ਦੀ ਆਸ ਪ੍ਰਗਟਾਉਂਦਿਆਂ ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਕਿਸਾਨੀ ਅਤੇ ਕਿਸਾਨ ਸਮਾਜ ਦੀ ਬਿਹਤਰੀ ਲਈ ਅਣਥੱਕ ਯਤਨ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਉਹਨਾਂ ਕਿਹਾ ਕਿ ਯੂਨੀਵਰਸਿਟੀ ਖੇਤੀ ਵਿਚ ਨਵੀਆਂ ਤਕਨੀਕਾਂ, ਕਿਸਾਨਾਂ ਦੀ ਆਮਦਨ ਵਿਚ ਵਾਧਾ ਅਤੇ ਉਦਯੋਗਾਂ ਅਤੇ ਕਿਸਾਨਾਂ ਵਿਚ ਸਹਿਯੋਗ ਪੱਖੋਂ ਨਵੀਆਂ ਕਾਢਾਂ ਵੱਲ ਯਤਨਸ਼ੀਲ ਰਹੇਗੀ। ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਬੁਨਿਅਦੀ ਢਾਂਚੇ ਦੇ ਵਿਕਾਸ ਸੰਬੰਧੀ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਸਮਾਰਟ ਅਤੇ ਸੂਖਮ ਖੇਤੀਬਾੜੀ ਨੂੰ ਖੇਤੀ ਵਿਹਾਰ ਦਾ ਹਿੱਸਾ ਬਨਾਉਣ ਲਈ ਨਿਰੰਤਰ ਖੋਜ ਕੀਤੀ ਜਾ ਰਹੀ ਹੈ।

ਇਸ ਨਾਲ ਨਵੀਆਂ ਖੇਤੀ ਤਕਨਾਲੋਜੀਆਂ ਜਿਵੇਂ ਸੈਂਸਰ ਅਧਾਰਿਤ ਖੇਤੀ ਕਾਰਜ, ਡਰੋਨ ਦੀ ਵਰਤੋਂ, ਮਸਨੂਈ ਬੌਧਿਕਤਾ, ਰਿਮੋਟ ਸੈਂਸਿੰਗ ਆਈ ਓ ਟੀ, ਮੌਸਮ ਕੇਂਦਰ, ਜੀ ਆਈ ਐੱਸ, ਨਰਸਰੀ ਵਿਕਾਸ, ਬੀਜ ਪ੍ਰੋਸੈਸਿੰਗ, ਖੇਤ ਮਸ਼ੀਨੀਕਰਨ, ਹਾਈਡ੍ਰੋਪੋਨਿਕਸ, ਖੁੰਬਾਂ ਅਤੇ ਵਰਟੀਕਲ ਫਾਰਮਿੰਗ ਤੋਂ ਇਲਾਵਾ ਐਰੋਪੋਨਿਕਸ ਅਤੇ ਗਰੀਨ ਹਾਊਸਾਂ ਬਾਰੇ ਨਵੀਆਂ ਖੋਜਾਂ ਸਾਹਮਣੇ ਆ ਸਕਣਗੀਆਂ। ਉਹਨਾਂ ਕਿਹਾ ਕਿ ਖੇਤੀ ਜਗਤ ਨੂੰ ਦਰਪੇਸ਼ ਚੁਣੌਤੀਆਂ ਦੇ ਸਨਮੁੱਖ ਪੀ.ਏ.ਯੂ. ਦੀਆਂ ਜ਼ਿੰਮੇਵਾਰੀਆਂ ਰਾਜ ਅਤੇ ਦੇਸ਼ ਦੇ ਕਿਸਾਨਾਂ ਪ੍ਰਤੀ ਵਧੀਆ ਹਨ। ਸਰਕਾਰ ਦੇ ਨਿਰੰਤਰ ਸਹਿਯੋਗ ਨਾਲ ਯੂਨੀਵਰਸਿਟੀ ਭਵਿੱਖ ਵਿਚ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਦੀ ਸੇਵਾ ਲਈ ਤਤਪਰ ਰਹੇਗੀ।

Summary in English: Punjab Budget 2025-2026 allocates Rs 40 crore for infrastructure development of PAU

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters