1. Home
  2. ਖਬਰਾਂ

Punjab Day: ਕੀ ਹੈ ਪੰਜਾਬ ਦਾ ਇਤਿਹਾਸ ਅਤੇ 1 ਨਵੰਬਰ ਨੂੰ ਪੰਜਾਬ ਦਿਵਸ ਵਜੋਂ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਤਿਹਾਸਕ ਬਦਲਾਅ ਦਾ ਪੂਰਾ ਵੇਰਵਾ

ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ (Punjab Day) ਵਜੋਂ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ, ਤਾਂ ਇਸ ਲੇਖ ਰਾਹੀਂ ਤੁਸੀਂ ਪੰਜਾਬ ਦਿਵਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਪੰਜਾਬ ਦਿਵਸ ਦੇ ਇਤਿਹਾਸ ਤੋਂ ਲੈ ਕੇ ਇਸ ਦੀ ਮਹੱਤਤਾ ਤੱਕ ਦੀ ਪੂਰੀ ਜਾਣਕਾਰੀ।

Gurpreet Kaur Virk
Gurpreet Kaur Virk
ਕਿਉਂ ਮਨਾਇਆ ਜਾਂਦਾ ਹੈ ਪੰਜਾਬ ਦਿਵਸ, ਜਾਣੋ ਇਤਿਹਾਸ ਅਤੇ ਮਹੱਤਤਾ

ਕਿਉਂ ਮਨਾਇਆ ਜਾਂਦਾ ਹੈ ਪੰਜਾਬ ਦਿਵਸ, ਜਾਣੋ ਇਤਿਹਾਸ ਅਤੇ ਮਹੱਤਤਾ

Punjab Day 2024: ਭਾਰਤ ਵਿੱਚ 1 ਨਵੰਬਰ ਯਾਨੀ ਅੱਜ ਦੇ ਦਿਨ ਕਈ ਇਤਿਹਾਸਕ ਤਬਦੀਲੀਆਂ ਆਈਆਂ ਸਨ। ਦਰਅਸਲ, ਅੱਜ ਤੋਂ ਕਈ ਸਾਲ ਪਹਿਲਾਂ ਇਸ ਦਿਨ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਭਾਸ਼ਾ ਦੇ ਆਧਾਰ 'ਤੇ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦਿਨ ਭਾਰਤ ਦੇ ਛੇ ਵੱਖ-ਵੱਖ ਰਾਜਾਂ ਦਾ ਜਨਮ ਹੋਇਆ ਸੀ, ਜਿਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ।

ਦੱਸ ਦੇਈਏ ਕਿ ਪੰਜਾਬ ਦੀ ਪਹਿਲੀ ਵੰਡ 15 ਅਗਸਤ 1947 ਨੂੰ ਹੋਈ ਅਤੇ ਅੱਧਾ ਪੰਜਾਬ ਪਾਕਿਸਤਾਨ ਵਿੱਚ ਰਹਿ ਗਿਆ ਸੀ। ਇਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾਏ ਗਏ। ਅਜਿਹੇ 'ਚ ਆਓ ਜਾਣਦੇ ਹਾਂ ਪੰਜਾਬ ਦਿਵਸ ਕਿਉਂ ਮਨਾਇਆ ਜਾਂਦਾ ਹੈ ਅਤੇ ਇਸਦਾ ਇਤਿਹਾਸ ਅਤੇ ਮਹੱਤਤਾ ਕੀ ਹੈ?

ਪੰਜਾਬ ਸ਼ਬਦ ਫ਼ਾਰਸੀ ਦੇ ਦੋ ਸ਼ਬਦਾਂ 'ਪੰਜ' ਤੇ 'ਆਬ' ਦਾ ਮਿਸ਼ਰਨ ਹੈ। 'ਪੰਜ' ਦਾ ਅਰਥ ਹੈ ਪੰਜ ਤੇ 'ਆਬ' ਦਾ ਅਰਥ ਹੈ ਪਾਣੀ, ਜੋ ਦਰਸਾਉਂਦਾ ਹੈ ਕਿ ਇਹ ਪੰਜ ਦਰਿਆਵਾਂ ਬਿਆਸ, ਚਨਾਬ, ਜੇਹਲਮ, ਰਾਵੀ ਤੇ ਸਤਲੁਜ ਨਾਲ ਘਿਰਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਅਨਸ ਦੇ ਨਾਂ ਵਜੋਂ ਜਾਣਦੇ ਸਨ, ਜੋ ਕਿ ਪੰਜ ਪਰਿਵਰਤਨਸ਼ੀਲ ਦਰਿਆਵਾਂ ਦਾ ਇੱਕ ਅੰਦਰੂਨੀ ਡੈਲਟਾ ਹੈ। ਇਤਿਹਾਸਕ ਤੌਰ 'ਤੇ, ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫਗਾਨਾਂ ਅਤੇ ਇਰਾਨੀਆਂ ਲਈ ਭਾਰਤੀ ਉਪ ਮਹਾਂਦੀਪ ਦਾ ਗੇਟਵੇ ਰਿਹਾ ਹੈ। ਹਾਲਾਂਕਿ, 1947 `ਚ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿਰਫ ਦੋ ਦਰਿਆ ਸਤਲੁਜ ਤੇ ਬਿਆਸ ਹੀ ਪੰਜਾਬ ਦੇ ਖੇਤਰ `ਚ ਪੈਂਦੇ ਹਨ। ਜ਼ਿਕਰਯੋਗ ਹੈ ਕਿ ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ ਅਤੇ ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਸੂਬਾ ਹੈ।

ਪੰਜਾਬ ਦਿਵਸ ਦਾ ਇਤਿਹਾਸ ਤੇ ਮਹੱਤਤਾ

1 ਨਵੰਬਰ 1966 ਨੂੰ ਪੰਜਾਬ ਸੂਬੇ ਦੀ ਨੀਂਹ ਰੱਖਣ ਦੀ ਯਾਦ `ਚ ਹਰ ਸਾਲ 1 ਨਵੰਬਰ ਦੇ ਦਿਨ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਦਿਵਸ ਨੂੰ ਪੰਜਾਬ ਗਠਨ ਦਿਵਸ ਵੀ ਕਿਹਾ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਅਜੋਕੇ ਪੰਜਾਬ ਦਾ ਗਠਨ ਕੀਤਾ ਗਿਆ ਸੀ। ਦੱਸ ਦੇਈਏ ਕਿ 1950 ਦੇ ਸਮੇਂ `ਚ ਅਕਾਲੀ ਦਲ ਦੀ ਅਗਵਾਈ ਵਾਲੀ ਲਹਿਰ ਕਾਰਨ ਪੰਜਾਬ ਦੀ ਸਥਾਪਨਾ ਹੋਈ ਸੀ। 1 ਨਵੰਬਰ ਦਾ ਦਿਨ ਨਾਂ ਸਿਰਫ ਪੰਜਾਬ ਦਾ ਸਥਾਪਨਾ ਦਿਵਸ ਹੁੰਦਾ ਹੈ, ਸਗੋਂ 6 ਹੋਰ ਭਾਰਤੀ ਸੂਬਿਆਂ ਜਿਵੇਂ ਕੇ ਕੇਰਲਾ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਤੇ ਆਂਧਰਾ ਪ੍ਰਦੇਸ਼ ਦਾ ਗਠਨ ਦਿਵਸ ਵੀ ਹੁੰਦਾ ਹੈ। ਅਕਾਲੀ ਦਲ ਦੀ ਮੰਗ ਸਦਕਾ ਪੰਜਾਬ ਨੂੰ ਤਿੰਨ ਵੱਖ-ਵੱਖ ਸੂਬਿਆਂ `ਚ ਵੰਡ ਦਿੱਤਾ ਗਿਆ ਸੀ। ਪੰਜਾਬ ਪੁਨਰਗਠਨ ਐਕਟ (1966) ਦੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਨੂੰ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ `ਚ ਵੰਡਣ ਲਈ ਸਹਿਮਤੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਪਹਾੜੀ ਬੋਲੀ ਬੋਲਣ ਵਾਲਾ ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹਿਮਾਚਲ ਪ੍ਰਦੇਸ਼ ਬਣ ਗਿਆ, ਹਰਿਆਣਵੀ ਬੋਲੀ ਬੋਲਣ ਵਾਲੀ ਆਬਾਦੀ ਨੂੰ ਹਰਿਆਣਾ ਬਣਾਇਆ ਗਿਆ ਤੇ ਸਿੱਖ ਬਹੁਗਿਣਤੀ ਦੇ ਬਾਕੀ ਬਚੇ ਇਲਾਕਿਆਂ ਨੂੰ ਅਜੋਕੇ ਪੰਜਾਬ ਦਾ ਹਿੱਸਾ ਰੱਖਿਆ ਗਿਆ।

ਇਹ ਵੀ ਪੜ੍ਹੋ: ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਸਿਆਸਤਦਾਨ Canada ਵਿੱਚ ਚੁਣੇ ਗਏ MLA

ਭਾਰਤ ਵਿੱਚ ਕਈ ਇਤਿਹਾਸਕ ਬਦਲਾਅ

ਪਿਛੋਕੜ ਵੱਲ ਝਾਤ ਮਾਰੀਏ ਤਾਂ 1 ਨਵੰਬਰ ਦੇ ਦਿਨ ਭਾਰਤ ਵਿੱਚ ਕਈ ਇਤਿਹਾਸਕ ਬਦਲਾਅ ਹੋਏ ਸਨ। ਦਰਅਸਲ, ਕਈ ਸਾਲ ਪਹਿਲਾਂ 1 ਨਵੰਬਰ ਦੇ ਦਿਨ ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ। ਦੱਸ ਦੇਈਏ ਕਿ ਸਾਲ 1956 ਤੋਂ ਸਾਲ 2000 ਤੱਕ, ਭਾਰਤ ਦੇ ਛੇ ਵੱਖ-ਵੱਖ ਸੂਬਿਆਂ ਦਾ ਜਨਮ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ 6 ਸੂਬੇ ਇੱਕੋ ਦਿਨ ਆਪਣਾ ਸਥਾਪਨਾ ਦਿਵਸ ਮਨਾਉਂਦੇ ਹਨ। ਇਨ੍ਹਾਂ 6 ਸੂਬਿਆਂ ਤੋਂ ਇਲਾਵਾ 1956 ਵਿੱਚ 1 ਨਵੰਬਰ ਦੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਮਾਨਤਾ ਪ੍ਰਾਪਤ ਹੋਈ ਸੀ।

Summary in English: Punjab Day: What is the history of Punjab and why is November 1 celebrated as Punjab Day? Know the complete details of historical changes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters