ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਸੂਬੇ ਵਿਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇਨਗਦ ਹੱਦ ਕਰਜ਼ਾ (ਸੀ.ਸੀ.ਐਲ.) ਮਈ, 2021 ਦੇ ਅਖੀਰ ਤੱਕ ਲਈ ਵਧਾ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਆਰ.ਬੀ.ਆਈ. ਨੇ ਮਈ, 2021 ਦੇ ਅਖੀਰ ਤੱਕ 2953.46 ਕਰੋੜ ਰੁਪਏ ਦੀ ਸੀ.ਸੀ.ਐਲ. ਵਧਾਈ ਹੈ। ਇਸ ਵਾਧੇ ਨਾਲ ਅਪਰੈਲ 2021 ਦੇ ਅਖੀਰ ਤੱਕ ਲਈ ਪਹਿਲਾਂ ਹੀ ਮਨਜ਼ੂਰ ਕੀਤੀ ਸੀ.ਸੀ.ਐਲ. 21658.73 ਹੁਣ ਮਈ 2021 ਦੇ ਅਖੀਰ ਤੱਕ ਲਈ 24612.19 ਕਰੋੜ ਰੁਪਏ ਹੋ ਗਈ ਹੈ।
ਹਾੜ੍ਹੀ ਮੰਡੀਕਰਨ ਸੀਜ਼ਨ 2021-22 ਵਾਸਤੇ ਨਵੇਂ ਖਾਤੇ ਇਕ ਹੇਠ ਕਣਕ ਦੀ ਖਰੀਦ ਵਾਸਤੇ ਮਿਆਦ ਵਿਚ ਕੀਤੇ ਵਾਧੇ ਦਾ ਵਿਸ਼ਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਐਸ.ਬੀ.ਆਈ. ਵੱਲੋਂ ਫੰਡ ਜਾਰੀ ਕੀਤੇ ਜਾਣਗੇ।
ਇਹ ਫੰਡ ਸਿਰਫ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਪੰਜਾਬ ਸਰਕਾਰ, ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਪ੍ਰਾਪਤ ਭਾਰਤ ਦੇ ਸੰਵਿਧਾਨ ਦੀ ਧਾਰਾ 293 (3) ਦੇ ਅਧੀਨ ਸਹਿਮਤੀ ਪੱਤਰ ਸੌਂਪ ਦਿੰਦੀ ਹੈ ਅਤੇ ਇਹ ਸੂਬਾ ਸਰਕਾਰ ਦੇ ਸਾਰੇ ਅਨਾਜ ਕ੍ਰੈਡਿਟ ਖਾਤੇ ਸਟਾਕ ਕੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ਨਾਲ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ :- ਘਰ ਬੈਠੇ ਕੋਰੋਨਾ ਵੈਕਸੀਨ ਲਗਵਾਉਣ ਲਈ ਇਹਦਾ ਕਰੋ ਆਨਲਾਈਨ ਰਜਿਸਟਰ
Summary in English: RBI extends CCL for procurement of wheat in Punjab till end of May