1. Home
  2. ਖਬਰਾਂ

Krishi Jagran ਵੱਲੋਂ Samridh Kisan Utsav 2024 ਦਾ ਆਯੋਜਨ

"ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦਾ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾਕਾਰੀ ਟਰੈਕਟਰ ਪ੍ਰਬੰਧਨ ਅਤੇ ਬਾਜਰੇ ਦੀ ਕਾਸ਼ਤ" ਵਿਸ਼ੇ 'ਤੇ 9 ਜਨਵਰੀ ਨੂੰ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਭਾਗ ਲਿਆ ਜਾਵੇਗਾ। ਪ੍ਰੋਗਰਾਮ ਵਿੱਚ ਕਈ ਕੰਪਨੀਆਂ ਕਿਸਾਨਾਂ ਲਈ ਸਟਾਲ ਲਗਾਉਣਗੀਆਂ, ਜਿਸ ਵਿੱਚ ਮਹਿੰਦਰਾ ਅਤੇ ਹੁੰਡਈ ਵਰਗੀਆਂ ਕੰਪਨੀਆਂ ਵੀ ਹਿੱਸਾ ਲੈ ਰਹੀਆਂ ਹਨ।

Gurpreet Kaur Virk
Gurpreet Kaur Virk
ਕ੍ਰਿਸ਼ੀ ਜਾਗਰਣ ਵੱਲੋਂ ਸਮ੍ਰਿਧ ਕਿਸਾਨ ਉਤਸਵ ਦਾ ਆਯੋਜਨ

ਕ੍ਰਿਸ਼ੀ ਜਾਗਰਣ ਵੱਲੋਂ ਸਮ੍ਰਿਧ ਕਿਸਾਨ ਉਤਸਵ ਦਾ ਆਯੋਜਨ

Samridh Kisan Utsav: ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ ਮਹਿੰਦਰਾ ਟਰੈਕਟਰਜ਼ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ ਕਿਸਾਨ ਭਾਰਤ ਯਾਤਰਾ ਦੇ ਹਿੱਸੇ ਵਜੋਂ, ਸਮ੍ਰਿਧ ਕਿਸਾਨ ਉਤਸਵ ਦਾ ਆਯੋਜਨ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰੂਗ੍ਰਾਮ ਸ਼ਿਕੋਗਪੁਰ, ਹਰਿਆਣਾ ਵਿਖੇ ਕੀਤਾ ਜਾ ਰਿਹਾ ਹੈ।

9 ਜਨਵਰੀ ਨੂੰ ਸਵੇਰੇ 10 ਵਜੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ "ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਅਤੇ ਕੀੜਿਆਂ ਦਾ ਪ੍ਰਬੰਧਨ, ਟਰੈਕਟਰ ਉਦਯੋਗ ਵਿੱਚ ਨਵੀਨਤਾਕਾਰੀ ਟਰੈਕਟਰ ਪ੍ਰਬੰਧਨ ਅਤੇ ਬਾਜਰੇ ਦੀ ਕਾਸ਼ਤ" ਵਿਸ਼ੇ 'ਤੇ ਵੀ ਚਰਚਾ ਹੋਵੇਗੀ।

ਦੇਸ਼ ਦਾ ਪ੍ਰਮੁੱਖ ਐਗਰੀ ਮੀਡੀਆ ਹਾਊਸ ਕ੍ਰਿਸ਼ੀ ਜਾਗਰਣ ਪਿਛਲੇ 27 ਸਾਲਾਂ ਤੋਂ ਕਿਸਾਨਾਂ ਦੀ ਭਲਾਈ ਲਈ ਸਮੇਂ-ਸਮੇਂ 'ਤੇ ਖੇਤੀ ਮੇਲੇ ਦਾ ਆਯੋਜਨ ਕਰਦਾ ਆ ਰਿਹਾ ਹੈ। ਇਸੇ ਲੜੀ ਵਿੱਚ ਕ੍ਰਿਸ਼ੀ ਜਾਗਰਣ ਇੱਕ ਵਾਰ ਫਿਰ ਤੋਂ ਸਮ੍ਰਿਧ ਕਿਸਾਨ ਉਤਸਵ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਭਾਗ ਲੈਣਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਕੰਪਨੀਆਂ ਵੱਲੋਂ ਸਟਾਲ ਲਗਾਏ ਜਾਣਗੇ, ਜਿਸ ਵਿੱਚ ਮਹਿੰਦਰਾ, ਹੁੰਡਈ ਵਰਗੀਆਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਕੰਪਨੀਆਂ ਵੀ ਆਪਣੀਆਂ ਉਮੀਦਾਂ ਅਨੁਸਾਰ ਸਪਾਂਸਰ ਵਜੋਂ ਭਾਈਵਾਲੀ ਕਰ ਸਕਦੀਆਂ ਹਨ। ਜੇਕਰ ਤੁਸੀਂ ਵੀ ਅਜਿਹੇ ਮੇਲੇ ਵਿੱਚ ਭਾਗੀਦਾਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ। l ਸਾਰੀ ਜਾਣਕਾਰੀ ਜਾਣਨ ਲਈ ਲੇਖ ਦੇ ਅੰਤ ਵਿੱਚ ਇੱਕ ਲਿੰਕ ਦਿੱਤਾ ਗਿਆ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

ਜੇਕਰ ਤੁਸੀਂ ਖੇਤੀਬਾੜੀ ਮੇਲੇ ਜਾਂ ਸਟਾਲ ਬਾਰੇ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ ਜਾਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰੋ:

ਕ੍ਰਿਸ਼ੀ ਜਾਗਰਣ - 9711141270
ਨਿਸ਼ਾਂਤ ਟਾਕ - 9953756433
ਪਰੀਕਸ਼ਿਤ ਤਿਆਗੀ - 9891334425

https://forms.gle/6QkLBhGKKzsJxg3QA

ਐਮਐਫਓਆਈ ਦਾ ਉਦੇਸ਼

ਦੇਸ਼ ਦੇ ਲਗਭਗ ਹਰ ਖੇਤਰ ਵਿੱਚ ਕੋਈ ਨਾ ਕੋਈ ਵੱਡੀ ਸ਼ਖਸੀਅਤ ਹੈ ਅਤੇ ਉਨ੍ਹਾਂ ਦੀ ਇੱਕ ਵਿਸ਼ੇਸ਼ ਪਛਾਣ ਹੈ। ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਸਿਰਫ਼ ਇੱਕ ਹੀ ਚਿਹਰਾ ਨਜ਼ਰ ਆਉਂਦਾ ਹੈ, ਉਹ ਹੈ ਖੇਤ ਵਿੱਚ ਬੈਠੇ ਇੱਕ ਗਰੀਬ ਅਤੇ ਬੇਸਹਾਰਾ ਕਿਸਾਨ ਦਾ। ਪਰ ਅਸਲ ਸਥਿਤੀ ਅਜਿਹੀ ਨਹੀਂ ਹੈ। ਇਸ ਭੰਬਲਭੂਸੇ ਨੂੰ ਖਤਮ ਕਰਨ ਲਈ ਕ੍ਰਿਸ਼ੀ ਜਾਗਰਣ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ। ਕ੍ਰਿਸ਼ੀ ਜਾਗਰਣ ਦੇ ਇਸ ਉਪਰਾਲੇ ਨੇ ਦੇਸ਼ ਭਰ ਵਿੱਚੋਂ ਕੁਝ ਮੋਹਰੀ ਕਿਸਾਨਾਂ ਦੀ ਚੋਣ ਕਰਕੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਖਰੀ ਪਛਾਣ ਦੇਣ ਦਾ ਕੰਮ ਕੀਤਾ ਹੈ।

ਕਿਸਾਨ ਭਾਰਤ ਯਾਤਰਾ 2023-24

ਐਮਐਫਓਆਈ ਕਿਸਾਨ ਭਾਰਤ ਯਾਤਰਾ ਦਾ ਉਦੇਸ਼ ਦਸੰਬਰ 2023 ਤੋਂ ਨਵੰਬਰ 2024 ਤੱਕ ਦੇਸ਼ ਭਰ ਵਿੱਚ ਯਾਤਰਾ ਕਰਨਾ ਹੈ, ਜਿਸਦਾ ਉਦੇਸ਼ ਇੱਕ ਲੱਖ ਤੋਂ ਵੱਧ ਕਿਸਾਨਾਂ ਤੱਕ ਪਹੁੰਚਣਾ ਹੈ। ਇਹ ਯਾਤਰਾ ਦੇਸ਼ ਭਰ ਦੇ ਸੂਬਿਆਂ ਵਿੱਚ ਵੀ ਪਹੁੰਚੇਗੀ। ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਅਤੇ ਮਹਿੰਦਰਾ ਟਰੈਕਟਰਜ਼ ਦੁਆਰਾ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਖੇਤੀਬਾੜੀ ਤੋਂ ਚੰਗੀ ਆਮਦਨ ਕਮਾਉਣ ਵਾਲੇ ਕਿਸਾਨਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ।

Summary in English: Samridh Kisan Utsav 2024 organized by Krishi Jagran

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters