1. Home
  2. ਖਬਰਾਂ

SBI Recruitment 2022: ਐਸ.ਬੀ.ਆਈ `ਚ ਨਿਕਲੀ ਭਰਤੀ, 63 ਹਜ਼ਾਰ ਤੋਂ ਵੱਧ ਤਨਖਾਹ

ਐਸ.ਬੀ.ਆਈ `ਚ ਪ੍ਰੋਬੇਸ਼ਨਰੀ ਅਫਸਰ ਦੀਆਂ 1600 ਅਸਾਮੀਆਂ `ਤੇ ਭਰਤੀ ਲਈ ਜਲਦੀ ਹੀ ਅਪਲਾਈ ਕਰੋ...

 Simranjeet Kaur
Simranjeet Kaur
SBI Recruitment 2022

SBI Recruitment 2022

ਨੌਜਵਾਨਾਂ ਦੇ ਸੁਪਨਿਆਂ ਨੂੰ ਹੁਣ ਮੰਜ਼ਿਲ ਮਿਲ ਸਕਦੀ ਹੈ। ਜੀ ਹਾਂ, ਜਿਹੜੇ ਨੌਜਵਾਨ ਐਸ.ਬੀ.ਆਈ (SBI) `ਚ ਨੌਕਰੀ ਕਰਨ ਦੇ ਚਾਹਵਾਨ ਹਨ ਇਹ ਸੁਨਹਿਰਾ ਮੌਕਾ ਉਨ੍ਹਾਂ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਐਸ.ਬੀ.ਆਈ `ਚ ਪ੍ਰੋਬੇਸ਼ਨਰੀ ਅਫਸਰ ਦੀਆਂ ਅਸਾਮੀਆਂ `ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ `ਚ ਕੁੱਲ 1673 ਅਸਾਮੀਆਂ ਲਈ ਅਰਜ਼ੀਆਂ ਮੰਗਿਆ ਗਈਆ ਹਨ।

ਜੇਕਰ ਐਸ.ਬੀ.ਆਈ ਵੱਲੋਂ ਜਾਰੀ ਕੀਤੀਆਂ ਗਈਆਂ ਇਨ੍ਹਾਂ ਨੌਕਰੀਆਂ ਦੇ ਵੇਰਵੇ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਦੇ ਤਹਿਤ 1600 ਅਸਾਮੀਆਂ ਲਈ ਰੈਗੂਲਰ ਭਰਤੀ ਤੇ 73 ਅਸਾਮੀਆਂ ’ਤੇ ਬੈਕਲਾਗ ਭਰਤੀ (Backlog recruitment) ਕੀਤੀ ਜਾਵੇਗੀ।
ਇਸ ਨੌਕਰੀ ਦੀ ਅਜ਼ਰੀ ਭਰਨ ਲਈ ਅੱਗੇ ਪੜੋ...
1673 ਅਸਾਮੀਆਂ ਦਾ ਵੇਰਵਾ:
ਐਸਸੀ (SC) ਵਰਗ ਵਿੱਚ 270 ਅਸਾਮੀਆਂ ਖਾਲੀ ਹਨ।
ਐਸਟੀ (ST) ਵਰਗ ਲਈ 131 ਅਸਾਮੀਆਂ ਖਾਲੀ ਹਨ।
ਓਬੀਸੀ (OBC) ਵਰਗ ਵਿੱਚ 464 ਅਸਾਮੀਆਂ ਖਾਲੀ ਹਨ।
ਏਵਸ (EWS) ਵਰਗ ਵਿੱਚ 160 ਅਸਾਮੀਆਂ ਹਨ।
ਜਨਰਲ ਵਰਗ ਲਈ ਕੁੱਲ 648 ਅਸਾਮੀਆਂ ਹਨ।

ਅਰਜ਼ੀ ਕਿਵੇਂ ਦੇਣੀ ਹੈ?
●ਇਨ੍ਹਾਂ ਅਹੁਦਿਆਂ ਲਈ ਆਪਣਾ ਰਜਿਸਟਰੇਸ਼ਨ (Registration) ਕਰਾਉਣ ਲਈ ਉਮੀਦਵਾਰਾਂ ਨੂੰ ਐਸ.ਬੀ.ਆਈ ਦੀ ਅਧਿਕਾਰਤ ਵੈੱਬਸਾਈਟ www.sbi.co.in `ਤੇ ਜਾ ਕੇ ਕਲਿੱਕ ਕਰਨਾ ਹੋਏਗਾ।
●ਇਸ ਵੈੱਬਸਾਈਟ `ਤੇ ਪ੍ਰੋਬੇਸ਼ਨਰੀ ਅਫਸਰ ਭਰਤੀ (Probationary Officer Recruitment) ਦੇ ਲਿੰਕ 'ਤੇ ਕਲਿੱਕ ਕਰੋ।
●ਇਸ ਤੋਂ ਬਾਅਦ ਤੁਹਾਡੀ ਸਕਰੀਨ 'ਤੇ SBI 2022 ਰਜਿਸਟਰੇਸ਼ਨ ਵਿੰਡੋ ਖੁੱਲ੍ਹ ਜਾਵੇਗੀ।
●ਲੌਗਇਨ ਪੇਜ `ਚ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਭਰੋ।
●ਇਸ ਤੋਂ ਬਾਅਦ ਆਪਣੇ ਜ਼ਰੂਰੀ ਦਸਤਾਵੇਜਾਂ ਨੂੰ ਇਸ ਅਰਜ਼ੀ ਲਈ ਭਰੋ।
●ਅੰਤ `ਚ ਫਾਈਨਲ ਸਬਮਿਟ ਕਰ ਦਵੋ।
●ਇਸ ਪ੍ਰਕਿਰਿਆ ਤੋਂ ਬਾਅਦ ਅਰਜ਼ੀ ਫੀਸ ਦਾ ਭੁਗਤਾਨ ਕਰ ਦਵੋ ਜਿਸ ਨਾਲ ਤੁਹਾਡੀ ਇਨ੍ਹਾਂ ਅਹੁਦਿਆਂ ਲਈ ਰਜਿਸਟਰੇਸ਼ਨ ਹੋ ਜਾਵੇਗੀ।

ਅਰਜ਼ੀ ਲਈ ਫੀਸ:
ਇਸ ਅਰਜ਼ੀ ਨੂੰ ਭਰਨ ਲਈ ਉਮੀਦਵਾਰਾਂ ਨੂੰ 725 ਰੁਪਏ ਫੀਸ ਦੇ ਤੌਰ `ਤੇ ਜਮ੍ਹਾ ਕਰਾਉਣੇ ਹੋਣਗੇ। ਦੱਸ ਦੇਈਏ ਕਿ ਅਨੁਸੂਚਿਤ ਜਾਤੀਆਂ (SC/ST) ਤੇ ਅਪਾਹਜ ਵਰਗ ਲਈ ਕੋਈ ਫੀਸ ਨਹੀਂ ਹੈ।

ਇਹ ਵੀ ਪੜ੍ਹੋ : ਸਟੇਟ ਬੈਂਕ ਆਫ਼ ਇੰਡੀਆ `ਚ 665 ਅਸਾਮੀਆਂ `ਤੇ ਭਰਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ

ਜ਼ਰੂਰੀ ਜਾਣਕਾਰੀ:
ਅੰਤਿਮ ਮਿਤੀ: ਇਨ੍ਹਾਂ ਅਰਜ਼ੀਆਂ ਨੂੰ ਭਰਨ ਲਈ ਆਖਰੀ ਮਿਤੀ 12 ਅਕਤੂਬਰ 2022 ਰੱਖੀ ਗਈ ਹੈ। ਇਨ੍ਹਾਂ ਅਹੁਦਿਆਂ `ਚ ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਜਲਦੀ ਹੀ ਇਸ ਅਰਜ਼ੀ ਲਈ ਆਪਣਾ ਨਾਮ ਦਰਜ਼ ਕਰਾ ਲੈਣ।
ਯੋਗਤਾ: ਇਨ੍ਹਾਂ ਅਹੁਦਿਆਂ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੋਵੇ।
ਤਨਖਾਹ: ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 36 ਹਜ਼ਾਰ ਤੋਂ 63,840 ਰੁਪਏ ਤੱਕ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ।
ਉਮਰ ਸੀਮਾ: ਜਿਨ੍ਹਾਂ ਉਮੀਦਵਾਰਾਂ ਦੀ ਉਮਰ 21 ਤੋਂ 30 ਸਾਲ ਦੇ ਵਿੱਚਕਾਰ ਹੈ ਉਹ ਇਸ ਭਰਤੀ ਲਈ ਯੋਗ ਹਨ। ਜਦੋਂਕਿ ਉਪਰਲੀ ਉਮਰ ਸੀਮਾ SC/ST ਉਮੀਦਵਾਰਾਂ ਲਈ 5 ਸਾਲ, OBC ਉਮੀਦਵਾਰਾਂ ਲਈ 3 ਸਾਲ, ਬੈਂਚਮਾਰਕ ਡਿਸਏਬਿਲਿਟੀਜ਼ (PWD) - PWD (SC/ST) ਲਈ 15 ਸਾਲ ਤੱਕ ਢਿੱਲ ਦਿੱਤੀ ਗਈ ਹੈ।

ਉਮੀਦਵਾਰਾਂ ਦੀ ਚੋਣ:
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਚਾਰ ਪ੍ਰੀਖਿਆਵਾਂ ਰਾਹੀਂ ਕੀਤੀ ਜਾਵੇਗੀ। ਪਹਿਲੀ ਪ੍ਰੀਲਿਮਸ ਪ੍ਰੀਖਿਆ (Prelims Exam) ਦੇ ਆਧਾਰ 'ਤੇ ਦੂਜੀ ਮੁੱਖ ਪ੍ਰੀਖਿਆ (Main exam) ਰਾਹੀਂ, ਤੀਜੀ ਸਮੂਹ ਅਭਿਆਸ ਤੇ ਚੌਥੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।। ਇਹ ਪ੍ਰੀਲਿਮਸ ਪ੍ਰੀਖਿਆ (Prelims Exam) `ਚ ਪਾਸ ਹੋਏ ਵਿਦਿਆਰਥੀ ਹੀ ਅਗਲੀ ਪ੍ਰੀਖਿਆ ਦੇਣ ਦੇ ਯੋਗ ਹੋਣਗੇ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪ੍ਰੀਲਿਮਸ ਪ੍ਰੀਖਿਆ 17,18,19 ਤੇ 20 ਦਸੰਬਰ 2022 ਨੂੰ ਜਦੋਂਕਿ ਮੁੱਖ ਪ੍ਰੀਖਿਆ ਜਨਵਰੀ ਜਾਂ ਫਰਵਰੀ 2023 `ਚ ਹੋਵੇਗੀ। ਇਹ ਸਭ ਪ੍ਰੀਖਿਆਵਾਂ ਔਨਲਾਈਨ ਮੀਡੀਆ ਰਾਹੀਂ ਹੋਣਗੀਆਂ। ਅੰਤ `ਚ ਸਮੂਹ ਅਭਿਆਸ ਤੇ ਇੰਟਰਵਿਊ ਫਰਵਰੀ ਜਾਂ ਮਾਰਚ 2023 ਨੂੰ ਆਯੋਜਿਤ ਕਰਾਈ ਜਾਏਗੀ। ਇਨ੍ਹਾਂ ਪ੍ਰੀਖਿਆਵਾਂ ਦੀ ਹੋਰ ਜਾਣਕਾਰੀ ਲਈ ਇਸ ਲਿੰਕ https://ibpsonline.ibps.in/sbiposep22/ ਤੋਂ ਪ੍ਰਾਪਤ ਕਰ ਲਵੋ।

Summary in English: SBI Recruitment 2022: Recruitment in SBI, more than 63 thousand salary

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters