ਖੇਤੀ ਅਤੇ ਭੋਜਨ ਪ੍ਰਣਾਲੀ ਦੀ ਤਬਦੀਲੀ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸਮਾਪਤਪੀ.ਏ.ਯੂ. ਵਿਖੇ ਬੀਤੇ ਚਾਰ ਦਿਨਾਂ ਤੋਂ ਜਾਰੀ ਜਲਵਾਯੂ ਪਰਿਵਰਤਨ ਅਤੇ ਊਰਜਾ ਬਦਲਾਅ ਸਾਹਮਣੇ ਖੇਤੀ ਅਤੇ ਭੋਜਨ ਪ੍ਰਣਾਲੀ ਦੀ ਤਬਦੀਲੀ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਸਮਾਪਤ ਹੋ ਗਈ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀਏਯੂ ਨੇ ਕੀਤੀ, ਜਦੋਂਕਿ ਡਾ. ਰਾਜੇਸ਼ਵਰ ਸਿੰਘ ਚੰਦੇਲ, ਵਾਈਸ ਚਾਂਸਲਰ, ਵਾਈ.ਐਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ, ਨੌਨੀ, ਸੋਲਨ ਨੇ ਸਮਾਪਤੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇੰਡੀਅਨ ਈਕੋਲੋਜੀਕਲ ਸੋਸਾਇਟੀ ਦੁਆਰਾ ਪੀਏਯੂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕਾਨਫਰੰਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰਾਂ ਨੇ ਭਾਗ ਲਿਆ। ਆਖਰੀ ਦਿਨ ਭਵਿੱਖ ਵਿਚ ਜੰਗਲ ਪ੍ਰਬੰਧਨ: ਜਲਵਾਯੂ ਅਨੁਕੂਲਤਾ ਵਿਸ਼ੇ 'ਤੇ ਇੱਕ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਚੰਦੇਲ ਦੁਆਰਾ ਕੀਤੀ ਗਈ ਅਤੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਇਸ ਤਕਨੀਕੀ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਸਮਾਪਤੀ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਵਿਚ ਡਾ. ਗੋਸਲ ਨੇ ਜਲਵਾਯੂ ਪਰਿਵਰਤਨ ਰਾਹੀਂ ਸਮੁੱਚੀ ਮਨੁੱਖਤਾ ਲਈ ਪੈਦਾ ਹੋ ਰਹੇ ਖ਼ਤਰੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿਸ਼ਵ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਵਾਤਾਵਰਣ ਪ੍ਰਣਾਲੀਆਂ ਪ੍ਰਭਾਵਤ ਹੋ ਰਹੀਆਂ ਹਨ। ਉਨ੍ਹਾਂ ਨੇ ਹਵਾ, ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਕੁਦਰਤੀ ਸਰੋਤਾਂ ਦੇ ਢੁਕਵੇਂ ਪ੍ਰਬੰਧਨ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਕੁਦਰਤੀ ਸਰੋਤਾਂ ਦਾ ਨਿਘਾਰ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ. ਗੋਸਲ ਨੇ ਉਮੀਦ ਪ੍ਰਗਟਾਈ ਕਿ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਵਿਗਿਆਨਕ ਗਿਆਨ ਦੀ ਸਾਂਝ ਖੇਤੀ ਭੋਜਨ ਪ੍ਰਣਾਲੀਆਂ ਦੀ ਸਥਿਰਤਾ ਅਤੇ ਸੁਧਰੇ ਖੇਤੀ ਤਰੀਕਿਆਂ ਦੇ ਵਿਕਾਸ ਵਿੱਚ ਮਦਦ ਕਰੇਗੀ।
ਡਾ. ਚੰਦੇਲ ਨੇ ਕੁਦਰਤੀ ਖੇਤੀ ਰਾਹੀਂ ਖੇਤੀ ਭੋਜਨ ਪ੍ਰਣਾਲੀ ਦੇ ਮਾਰਗ ਦੀ ਵਿਉਂਤਬੰਦੀ ਵਿਸ਼ੇ 'ਤੇ ਵਿਚਾਰ-ਉਤੇਜਕ ਭਾਸ਼ਣ ਦਿੰਦੇ ਹੋਏ ਆਖਿਆ ਕਿ ਕੁਦਰਤੀ ਖੇਤੀ ਰਾਹੀਂ ਖੇਤੀ ਭੋਜਨ ਪ੍ਰਣਾਲੀਆਂ ਨੂੰ ਬਦਲਣ ਨਾਲ ਆਧੁਨਿਕ ਖੇਤੀ ਵਿੱਚ ਵਾਤਾਵਰਨੀ, ਸਮਾਜਿਕ ਅਤੇ ਆਰਥਿਕ ਚੁਣੌਤੀਆਂ ਦਾ ਹੱਲ ਹੁੰਦਾ ਹੈ। ਜ਼ਮੀਨ ਦੀ ਸਿਹਤ ਨੂੰ ਤਰਜੀਹ ਦੇ ਕੇ, ਰਸਾਇਣਕ ਵਰਤੋਂ ਨੂੰ ਘੱਟ ਕਰਨ ਅਤੇ ਜੈਵ ਭਿੰਨਤਾ ਨੂੰ ਵਧਾ ਕੇ, ਕੁਦਰਤੀ ਖੇਤੀ ਨਾਲ ਟਿਕਾਊ ਭੋਜਨ ਪ੍ਰਣਾਲੀਆਂ ਲਈ ਰਾਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੇ ਮਿੱਟੀ ਦੀ ਸਿਹਤ, ਜਲਵਾਯੂ ਦੀ ਸੰਭਾਲ, ਅਤੇ ਖੇਤੀ ਭੋਜਨ ਪ੍ਰਣਾਲੀਆਂ ਨੂੰ ਕਾਇਮ ਰੱਖਣ ਦੀ ਸਮਰੱਥਾ ਦਿਖਾਈ ਹੈ।
ਇਹ ਵੀ ਪੜ੍ਹੋ: ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ ਅਤੇ ਖੇਤ ਨਿਰੰਤਰਤਾ 21ਵੀਂ ਸਦੀ ਦੀ ਗੰਭੀਰ ਚੁਣੌਤੀ: Gulab Chand Kataria
ਸਥਿਰ ਖੇਤੀ ਭੋਜਨ ਪ੍ਰਬੰਧ ਪਰਿਵਰਤਨ ਲਈ ਵਾਤਾਵਰਨ ਸੁਰੱਖਿਆ ਵਿਸ਼ੇ 'ਤੇ ਬੋਲਦਿਆਂ ਡਾ: ਕਿਰਨ ਕੁਮਾਰ ਟੀ.ਐਮ., ਡਾਇਰੈਕਟਰ, ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਇਕਨਾਮਿਕਸ ਐਂਡ ਪਾਲਿਸੀ ਰਿਸਰਚ, ਨਵੀਂ ਦਿੱਲੀ, ਨੇ ਕਿਹਾ ਕਿ ਵਾਤਾਵਰਨ ਸੰਭਾਲ ਲਈ ਵਿਗਿਆਨਕ ਅਦਾਨ ਪ੍ਰਦਾਨ ਬੜਾ ਜ਼ਰੂਰੀ ਹੈ। ਉਨ੍ਹਾਂ ਨੇ ਖੇਤੀਬਾੜੀ ਅਤੇ ਭੋਜਨ, ਫਾਈਬਰ ਅਤੇ ਈਂਧਨ ਵਰਗੀਆਂ ਮੁਢਲੀਆਂ ਸੇਵਾਵਾਂ ਸਮੇਤ ਈਕੋ-ਸਿਸਟਮ ਸੇਵਾਵਾਂ ਦੀ ਲੜੀ ਵਿਕਸਿਤ ਕਰਨ ਬਾਰੇ ਗੱਲ ਕੀਤੀ। ਨਾਲ ਹੀ ਕੀਟ-ਰੋਗ ਪ੍ਰਬੰਧਨ, ਅਤੇ ਜਲਵਾਯੂ ਸੰਭਾਲ ਦੀਆਂ ਸੇਵਾਵਾਂ ਜਿਵੇਂ ਕਿ ਮਿੱਟੀ ਦੀ ਉਪਜਾਊ ਦਾ ਰੱਖ-ਰਖਾਅ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਪੌਸ਼ਟਿਕ ਤੱਤਾਂ ਨੂੰ ਸ਼ਾਮਿਲ ਕਰਕੇ ਸੱਭਿਆਚਾਰਕ ਰੁਚੀਆਂ ਅਤੇ ਅਧਿਆਤਮਿਕ, ਸੁਹਜ ਅਤੇ ਮਨੋਰੰਜਕ ਗਤੀਵਿਧੀਆਂ ਦ ਵਿਕਾਸ ਵੀ ਸੰਭਵ ਹੋ ਸਕੇਗਾ।
ਡਾ. ਮਨਮੀਤ ਬਰਾੜ ਭੁੱਲਰ, ਮੁਖੀ, ਕੀਟ ਵਿਗਿਆਨ ਵਿਭਾਗ, ਪੀਏਯੂ, ਅਤੇ ਸੈਸ਼ਨ ਕੋਆਰਡੀਨੇਟਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਸਫਲ ਆਯੋਜਨ ਲਈ ਸਭ ਨੂੰ ਵਧਾਈ ਦਿੱਤੀ।
Summary in English: Sharing of scientific knowledge will help in sustainability of agri-food systems and development of improved farming methods: Dr. Gosal