1. Home
  2. ਖਬਰਾਂ

STIHL INDIA ਕੰਪਨੀ ਨੇ Haryana ਵਿੱਚ Krishi Jagran ਦੀ 'MFOI, VVIF KISAN BHARAT YATRA' ਨਾਲ ਕੀਤੀ ਭਾਈਵਾਲੀ

ਅੱਜ ਯਾਨੀ 10 ਮਈ 2024 ਨੂੰ ਕ੍ਰਿਸ਼ੀ ਜਾਗਰਣ ਵੱਲੋਂ ਪਿੰਡ ਧਨੌਰਾ ਜਾਟਾਨ, ਤਹਿਸੀਲ- ਲਾਡਵਾ, ਜ਼ਿਲ੍ਹਾ- ਕੁਰੂਕਸ਼ੇਤਰ, ਹਰਿਆਣਾ ਵਿੱਚ ਇੱਕ ਪ੍ਰੋਗਰਾਮ ਕਰਵਾਇਆ। ਇਸ ਸਮੇਂ ਦੌਰਾਨ, ਖੇਤੀਬਾੜੀ ਉਪਕਰਨ ਬਣਾਉਣ ਵਾਲੀ ਕੰਪਨੀ STIHL INDIA ਨੇ ਹਰਿਆਣਾ ਵਿੱਚ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਨਾਲ ਸਾਂਝੇਦਾਰੀ ਕੀਤੀ ਹੈ।

Gurpreet Kaur Virk
Gurpreet Kaur Virk
'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ'

'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ'

MFOI, VVIF KISAN BHARAT YATRA: ਦੇਸ਼ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ ਕ੍ਰਿਸ਼ੀ ਜਾਗਰਣ ਵੱਲੋਂ ਸ਼ੁਰੂ ਕੀਤੀ ਗਈ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਦਾ ਕਾਫ਼ਲਾ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚ ਗਿਆ ਹੈ। ਇੱਥੋਂ, ਦੇਸ਼ ਦੀ ਪ੍ਰਮੁੱਖ ਖੇਤੀ ਉਪਕਰਣ ਨਿਰਮਾਤਾ ਕੰਪਨੀ STIHL ਨੇ ਹਰਿਆਣਾ ਵਿੱਚ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਲਈ 10 ਮਈ 2024 ਨੂੰ ਪਿੰਡ ਧਨੌਰਾ ਜਾਟਾਨ, ਤਹਿਸੀਲ- ਲਾਡਵਾ, ਜ਼ਿਲ੍ਹਾ- ਕੁਰੂਕਸ਼ੇਤਰ, ਹਰਿਆਣਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਵਿੱਚ ਡਾ. ਸੁਧੀਰ ਯਾਦਵ, ਖੇਤੀਬਾੜੀ ਵਿਕਾਸ ਪੌਦ ਸੁਰੱਖਿਆ ਅਧਿਕਾਰੀ, ਖੇਤੀਬਾੜੀ ਵਿਭਾਗ, ਹਰਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਧੀਰਜ ਕੁਮਾਰ ਨਾਰਥ ਹੈੱਡ ਸਟਿਲ ਇੰਡੀਆ, ਰਾਹੁਲ ਸੈਣੀ ਮਹਿੰਦਰਾ ਟਰੈਕਟਰ ਡੀ.ਐਸ.ਈ., ਹਰਿੰਦਰ ਕੁਮਾਰ ਸੋਮਾਨੀ ਸੀਡਜ਼ ਕੰਪਨੀ ਅਤੇ ਅਗਾਂਹਵਧੂ ਕਿਸਾਨ ਪ੍ਰੀਤਪਾਲ ਸਿੰਘ ਸਮੇਤ 50 ਦੇ ਕਰੀਬ ਕਿਸਾਨਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਇਹ ਸਮਾਗਮ ਅਗਾਂਹਵਧੂ ਕਿਸਾਨ ਪ੍ਰੀਤਪਾਲ ਸਿੰਘ ਦੇ ਘਰ ਹੋਇਆ। ਇਸ ਈਵੈਂਟ ਵਿੱਚ, ਦਹਾਕਿਆਂ ਤੋਂ ਭਾਰਤ ਦੇ ਘਰੇਲੂ ਟਰੈਕਟਰ ਬਾਜ਼ਾਰ ਵਿੱਚ ਮੋਹਰੀ ਕੰਪਨੀ ਮਹਿੰਦਰਾ ਟਰੈਕਟਰਜ਼ ਨੇ ਆਪਣੇ ਟਰੈਕਟਰਾਂ ਦੀ ਪ੍ਰਦਰਸ਼ਨੀ ਕੀਤੀ। ਪ੍ਰਮੁੱਖ ਖੇਤੀ ਸੰਦ ਬਣਾਉਣ ਵਾਲੀ ਕੰਪਨੀ ਸਟਿਲ ਇੰਡੀਆ (STIHL INDIA) ਨੇ ਆਪਣੇ ਖੇਤੀ ਸੰਦਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦੇ ਨਾਲ ਹੀ ਦੇਸ਼ ਦੀ ਪ੍ਰਮੁੱਖ ਬੀਜ ਨਿਰਮਾਤਾ ਕੰਪਨੀ ਸੋਮਾਨੀ ਸੀਡਜ਼ ਨੇ ਵੀ ਆਪਣੇ ਬੀਜਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ ਨੂੰ ਕੁਝ ਨਵੀਆਂ ਕਿਸਮਾਂ ਦੇ ਬੀਜ ਮੁਫ਼ਤ ਡੈਮੋ ਲਈ ਵੰਡੇ।

ਇਸ ਸਮਾਗਮ ਵਿੱਚ ਡਾ. ਸੁਧੀਰ ਯਾਦਵ ਨੇ ਕਿਹਾ, “ਮੌਜੂਦ ਸਾਰੇ ਕਿਸਾਨ ਤਜਰਬੇਕਾਰ ਹਨ। ਸਟਿਲ ਇੰਡੀਆ (STIHL INDIA) ਕੋਲ ਅਜਿਹੇ ਉਤਪਾਦ ਹਨ, ਜੋ ਕਿਸਾਨਾਂ ਲਈ ਬਹੁਤ ਫਾਇਦੇਮੰਦ ਹਨ। ਉਨ੍ਹਾਂ ਕੋਲ ਸਪਰੇਅ ਪੰਪ, ਪਾਵਰ ਟਿਲਰ ਹਨ ਅਤੇ ਸਟਿਲ ਇੰਡੀਆ (STIHL INDIA) ਕੋਲ ਖੇਤੀ ਲਈ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਲਈ ਕਈ ਤਰ੍ਹਾਂ ਦੇ ਵਧੀਆ ਉਪਕਰਨ ਵੀ ਹਨ। ਮੈਂ ਸਟਿਲ ਕੰਪਨੀ ਦੇ ਉਤਪਾਦਾਂ ਦੀ ਗੁਣਵੱਤਾ ਬਾਰੇ ਰਸਾਲਿਆਂ ਵਿੱਚ ਵੀ ਪੜ੍ਹਿਆ ਹੈ। ਨਾਲ ਹੀ ਡਾ. ਸੁਧੀਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੂੰ ਸਟਿਲ ਇੰਡੀਆ ਵੱਲੋਂ ਤਿਆਰ ਕੀਤੇ ਉਪਕਰਨਾਂ ਨੂੰ ਇੱਕ ਵਾਰ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ, ਤਦ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਸ ਕੰਪਨੀ ਦੇ ਉਤਪਾਦ ਤੁਹਾਡੇ ਲਈ ਕਿੰਨੇ ਲਾਭਦਾਇਕ ਅਤੇ ਉਪਯੋਗੀ ਹੋਣਗੇ।

ਇਸੇ ਤਰ੍ਹਾਂ ਅੱਜ ਸਾਡੇ ਕੋਲ ਮਹਿੰਦਰਾ ਟਰੈਕਟਰ ਵੀ ਹੈ, ਜਿਸ ਦਾ ਨਾਂ ਕਾਫੀ ਪੁਰਾਣਾ ਹੈ। ਮਹਿੰਦਰਾ ਕੰਪਨੀ ਦਾ ਭਾਰਤ ਵਿੱਚ ਆਪਣਾ ਨਾਮ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਜਾਗਰਣ ਦੇ ਰੋਡ ਸ਼ੋਅ ਰਾਹੀਂ ਮਹਿੰਦਰਾ ਟਰੈਕਟਰਾਂ ਦੀ ਟੀਮ ਕਿਸਾਨਾਂ ਵਿੱਚ ਪਹੁੰਚੀ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਸ਼ਾਨਦਾਰ ਟਰੈਕਟਰਾਂ ਬਾਰੇ ਪਤਾ ਲੱਗ ਸਕੇ ਅਤੇ ਇਸ ਦੇ ਨਾਲ ਹੀ ਕਿਸਾਨ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਵੀ ਸਹੀ ਢੰਗ ਨਾਲ ਦੱਸ ਸਕਣ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਰਕਾਰ ਦੀਆਂ ਸਾਰੀਆਂ ਸਕੀਮਾਂ ਆਨਲਾਈਨ ਹੋ ਗਈਆਂ ਹਨ, ਤਾਂ ਜੋ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਤੁਰੰਤ ਮਿਲ ਸਕੇ।”

ਧੀਰਜ ਕੁਮਾਰ ਨੇ ਕਿਹਾ, "ਸਟਿਲ ਇਕ ਜਰਮਨ ਆਧਾਰ ਕੰਪਨੀ ਹੈ, ਜੋ ਪਿਛਲੇ 100 ਸਾਲਾਂ ਤੋਂ 166 ਦੇਸ਼ਾਂ ਵਿਚ ਕੰਮ ਕਰ ਰਹੀ ਹੈ। ਸਟਿਲ ਕੰਪਨੀ ਦਾ ਮੁੱਖ ਦਫ਼ਤਰ ਪੁਣੇ ਵਿੱਚ ਹੈ ਅਤੇ ਇਸ ਦਾ ਇੱਕ ਦਫ਼ਤਰ ਹਰਿਆਣਾ ਵਿੱਚ ਵੀ ਹੈ। ਉਨ੍ਹਾਂ ਕਿਹਾ ਕਿ ਸਟਿਲ ਉਤਪਾਦ ਕਿਸਾਨਾਂ ਲਈ ਬਹੁਤ ਲਾਹੇਵੰਦ ਹਨ। ਦਰਅਸਲ, ਜਿੱਥੇ ਟਰੈਕਟਰ ਨਹੀਂ ਜਾ ਸਕਦਾ, ਉਨ੍ਹਾਂ ਥਾਵਾਂ 'ਤੇ ਸਟਿਲ ਕੰਪਨੀ ਦੁਆਰਾ ਤਿਆਰ ਕੀਤੇ ਉਤਪਾਦ ਆਸਾਨੀ ਨਾਲ ਆਪਣਾ ਕੰਮ ਪੂਰਾ ਕਰ ਲੈਂਦੇ ਹਨ। ਜਿਵੇਂ ਖੇਤ ਨੂੰ ਨਦੀਨ ਕਰਨਾ, ਕੂੜਾ ਕੱਢਣਾ ਆਦਿ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦੇ ਉਤਪਾਦ ਜ਼ਿਆਦਾਤਰ ਸਬਜ਼ੀਆਂ ਦੀ ਖੇਤੀ ਅਤੇ ਬਾਗਬਾਨੀ ਵਿੱਚ ਵਰਤੇ ਜਾਂਦੇ ਹਨ।

ਰਾਹੁਲ ਸੈਣੀ ਨੇ ਕਿਹਾ, “ਮਹਿੰਦਰਾ ਟਰੈਕਟਰਜ਼ ਆਉਣ ਵਾਲੇ ਸਮੇਂ ਵਿੱਚ ਕਈ ਬਦਲਾਅ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਮਹਿੰਦਰਾ ਟਰੈਕਟਰ ਸਿੱਧੇ ਸੈਟੇਲਾਈਟ ਨਾਲ ਜੁੜ ਜਾਣਗੇ। ਟਰੈਕਟਰ ਵਿੱਚ ਸੈਂਸਰ ਸਿਸਟਮ ਲਗਾਇਆ ਜਾਵੇਗਾ, ਤਾਂ ਜੋ ਉਹ ਆਪਣੇ ਦਮ 'ਤੇ ਕੰਮ ਕਰ ਸਕੇ।''

ਇਹ ਵੀ ਪੜੋ: 'Millionaire Farmer of India' Awards: 1 ਤੋਂ 3 ਦਸੰਬਰ ਤੱਕ ਦਿੱਲੀ 'ਚ ਹੋਵੇਗਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ, ਜਾਣੋ ਕਿਵੇਂ ਕਰੀਏ ਰਜਿਸਟਰੇਸ਼ਨ?

'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ'

'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ'

MFOI ਕੀ ਹੈ?

ਸਰਲ ਭਾਸ਼ਾ ਵਿੱਚ ਕਹੀਏ ਤਾਂ ਦੇਸ਼ ਦੇ ਲਗਭਗ ਹਰ ਖੇਤਰ ਵਿੱਚ ਕੋਈ ਨਾ ਕੋਈ ਵੱਡੀ ਸ਼ਖਸੀਅਤ ਮੌਜੂਦ ਹੈ। ਜਿਹਨਾਂ ਦੀ ਇੱਕ ਖਾਸ ਪਹਿਚਾਣ ਹੈ। ਪਰ, ਜਦੋਂ ਕਿਸਾਨ ਦੀ ਗੱਲ ਆਉਂਦੀ ਹੈ, ਤਾਂ ਕੁਝ ਲੋਕਾਂ ਨੂੰ ਸਿਰਫ ਇੱਕ ਹੀ ਚਿਹਰਾ ਦਿਖਾਈ ਦਿੰਦਾ ਹੈ, ਉਹ ਖੇਤ ਵਿੱਚ ਬੈਠੇ ਇੱਕ ਗਰੀਬ ਅਤੇ ਬੇਸਹਾਰਾ ਕਿਸਾਨ ਦਾ। ਪਰ ਅਸਲ ਸਥਿਤੀ ਅਜਿਹੀ ਨਹੀਂ ਹੈ। ਇਸ ਭੰਬਲਭੂਸੇ ਨੂੰ ਖਤਮ ਕਰਨ ਲਈ ਕ੍ਰਿਸ਼ੀ ਜਾਗਰਣ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਐਵਾਰਡ ਸ਼ੋਅ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਇਕ-ਦੋ ਜ਼ਿਲਾ ਜਾਂ ਸੂਬਾ ਪੱਧਰ 'ਤੇ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ 'ਤੇ ਵੱਖਰੀ ਪਛਾਣ ਮਿਲੇਗੀ। ਕ੍ਰਿਸ਼ੀ ਜਾਗਰਣ ਦਾ ਇਹ ਉਪਰਾਲਾ ਦੇਸ਼ ਭਰ ਵਿੱਚੋਂ ਕੁਝ ਮੋਹਰੀ ਕਿਸਾਨਾਂ ਦੀ ਚੋਣ ਕਰਕੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਖਰੀ ਪਛਾਣ ਦੇਣ ਦਾ ਕੰਮ ਕਰੇਗਾ। ਇਸ ਐਵਾਰਡ ਸ਼ੋਅ ਵਿੱਚ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਸਲਾਨਾ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ ਅਤੇ ਖੇਤੀ ਵਿੱਚ ਨਵੀਨਤਾ ਲਿਆ ਕੇ ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ।

ਸਮਾਗਮ ਕਿੱਥੇ ਹੋਵੇਗਾ?

'ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ-2023' ਦੀ ਸਫਲਤਾ ਤੋਂ ਬਾਅਦ ਹੁਣ ਕ੍ਰਿਸ਼ੀ ਜਾਗਰਣ MFOI 2024 ਦਾ ਆਯੋਜਨ ਕਰਨ ਜਾ ਰਿਹਾ ਹੈ। ਜਿਸ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਯਾਨੀ ਦਸੰਬਰ 2024 (1 ਤੋਂ 3 ਦਸੰਬਰ) ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ। MFOI 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸ਼ੀ ਜਾਗਰਣ ਵੀ ਕਿਸਾਨ ਭਾਰਤ ਯਾਤਰਾ (MFOI KISAN BHARAT YATRA) ਰਾਹੀਂ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਦੇ ਹਰ ਕੋਨੇ ਵਿੱਚ ਜਾਵੇਗੀ ਅਤੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕਰੇਗੀ ਅਤੇ ਕਿਸਾਨਾਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਆਉਣ ਦਾ ਸੱਦਾ ਦੇਵੇਗੀ। ਇਸ ਸਮੇਂ ਕਿਸਾਨ ਭਾਰਤ ਯਾਤਰਾ ਚੱਲ ਰਹੀ ਹੈ ਅਤੇ ਇਹ ਯਾਤਰਾ ਤੁਹਾਡੇ ਸ਼ਹਿਰ, ਪਿੰਡ ਅਤੇ ਕਸਬੇ ਵਿੱਚ ਵੀ ਆ ਸਕਦੀ ਹੈ। ਇਸ ਲਈ ਇਸ ਸਬੰਧੀ ਹਰ ਜਾਣਕਾਰੀ ਲਈ ਕ੍ਰਿਸ਼ੀ ਜਾਗਰਣ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਨਾਲ ਜੁੜੋ। ਜਿੱਥੇ, ਤੁਹਾਨੂੰ ਪਲ-ਪਲ ਅਪਡੇਟਸ ਮਿਲਣਗੇ।

Summary in English: STIHL INDIA Company partners with Krishi Jagran's 'MFOI, VVIF KISAN BHARAT YATRA' in Haryana

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters