1. Home
  2. ਖਬਰਾਂ

ਇਨ੍ਹਾਂ ਸੂਬਿਆਂ 'ਚ ਵਧਣ ਜਾ ਰਿਹਾ ਹੈ ਗਰਮੀ ਦਾ ਕਹਿਰ, ਜਾਣੋ ਆਪਣੇ ਸ਼ਹਿਰ ਦਾ ਮੌਸਮ

ਮਾਰਚ ਦਾ ਮਹੀਨਾ ਅੱਧਾ ਖਤਮ ਹੋ ਗਿਆ ਹੈ। ਇਸ ਦੌਰਾਨ ਦੇਸ਼ ਭਰ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ।

KJ Staff
KJ Staff
Weather

Weather

ਮਾਰਚ ਦਾ ਮਹੀਨਾ ਅੱਧਾ ਖਤਮ ਹੋ ਗਿਆ ਹੈ। ਇਸ ਦੌਰਾਨ ਦੇਸ਼ ਭਰ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਆਓ ਤੁਹਾਨੂੰ ਦੱਸਦੇ ਹਾਂ ਮੌਸਮ ਦਾ ਹਾਲ (Weather Report)

ਮੌਸਮ ਵਿੱਚ ਬਦਲਾਅ (Weather Change)

ਜੇਕਰ ਉੱਤਰ ਭਾਰਤ ਦੇ ਖੇਤਰਾਂ ਦੀ ਗੱਲ ਕਰੀਏ ਤਾਂ ਇਥੋਂ ਦੇ ਕਈ ਇਲਾਕਿਆਂ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਠੰਢ ਕਾਰਨ ਅਤੇ ਹੁਣ ਗਰਮੀ ਕਾਰਨ ਲੋਕ ਦੋ-ਚਾਰ ਹੋ ਰਹੇ ਹਨ। ਮਾਰਚ ਦਾ ਮਹੀਨਾ ਵੀ ਖਤਮ ਨਹੀਂ ਹੋਇਆ ਅਤੇ ਗਰਮੀ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਦੁਪਹਿਰ ਵੇਲੇ ਬਾਹਰ ਲੋਕਾਂ ਦੀ ਗਿਣਤੀ ਵੀ ਘੱਟ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਗਰਮੀ ਕਾਰਨ ਲੋਕਾਂ ਨੂੰ ਘਬਰਾਹਟ, ਥਕਾਵਟ, ਡੀਹਾਈਡ੍ਰੇਸ਼ਨ ਆਦਿ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਵੱਲੋਂ ਅਲਰਟ

ਮੌਸਮ ਦੇ ਬਦਲਦੇ ਮਿਜਾਜ਼ ਤੋਂ ਜਿੱਥੇ ਲੋਕਾਂ ਦਾ ਹਾਲ ਬੇਹਾਲ ਹੈ। ਓਥੇ ਹੀ, ਹੁਣ ਮੌਸਮ ਵਿਭਾਗ (Meteorological Department) ਵੱਲੋ ਉੱਤਰ ਭਾਰਤ (North India Weather) ਦੇ ਜ਼ਿਆਦਾਤਰ ਹਿੱਸਿਆਂ 'ਚ ਭਿਆਨਕ ਗਰਮੀ ਅਤੇ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

ਮੈਦਾਨੀ ਸੂਬਿਆਂ ਦਾ ਮੌਸਮ

ਜੇਕਰ ਮੈਦਾਨੀ ਸੂਬਿਆਂ ਦੀ ਗੱਲ ਕਰੀਏ ਤਾਂ ਗੁਜਰਾਤ ਅਤੇ ਰਾਜਸਥਾਨ 'ਚ ਗਰਮੀ ਦਾ ਕਹਿਰ ਤੇਜ਼ ਚੱਲ ਰਿਹਾ ਹੈ। ਦਿੱਲੀ ਵਿੱਚ ਦਿਨ ਵੇਲੇ ਗਰਮ ਹਵਾਵਾਂ ਚੱਲ ਰਹੀਆਂ ਹਨ ਅਤੇ ਗਰਮੀ ਦਾ ਅਸਰ ਵੀ ਵੱਧ ਰਿਹਾ ਹੈ। ਜਦਕਿ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਵਿੱਚ ਵੀ ਗਰਮੀ ਦੀਨੋ-ਦਿਨ ਵੱਧ ਰਹੀ ਹੈ।

ਪਹਾੜੀ ਸੂਬਿਆਂ ਦਾ ਮੌਸਮ

ਹੋਲੀ ਤੋਂ ਬਾਅਦ ਮੈਦਾਨੀ ਸੂਬਿਆਂ ਵਿੱਚ ਜਿੱਥੇ ਗਰਮੀ ਵੱਧਣ ਦਾ ਅਨੁਮਾਨ ਹੈ, ਉਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਫਸਲਾਂ ਉੱਤੇ ਮੌਸਮ ਦਾ ਅਸਰ

ਗਰਮੀ ਤੋਂ ਲੋਕ ਹੀ ਨਹੀਂ, ਸਗੋਂ ਕਿਸਾਨ ਵੀ ਬੇਹੱਦ ਪਰੇਸ਼ਾਨ ਹਨ। ਕਿਸਾਨਾਂ ਦੀ ਮੰਨੀਏ ਤਾਂ ਜੇਕਰ ਗਰਮੀ ਇਸੇ ਤਰ੍ਹਾਂ ਵੱਧਦੀ ਰਹੀ ਤਾਂ ਸਬਜ਼ੀਆਂ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਤੋਂ ਨਿਪਟਣ ਲਈ ਕਿਸਾਨ ਫਸਲ ਪ੍ਰਬੰਧਨ ਲਈ ਵੱਖ-ਵੱਖ ਯੋਜਨਾਵਾਂ ਬਣਾ ਰਹੇ ਹਨ। ਤਾਂ ਜੋ ਵੱਡੇ ਨੁਕਸਾਨ ਤੋਂ ਬੱਚਿਆਂ ਜਾ ਸਕੇ ।

ਇਹ ਵੀ ਪੜ੍ਹੋ : ਕਿਸਾਨ ਭਰਾਵਾਂ ਨੂੰ ਲੱਸਣ ਵਾਢੀ ਮਸ਼ੀਨ ਦੀ ਸੌਗਾਤ ਪੈਸੇ ਅਤੇ ਸਮੇਂ ਦੀ ਹੋਵੇਗੀ ਬਚਤ ! ਜਾਣੋ ਮਸ਼ੀਨ ਦੀ ਖ਼ਾਸਿਯਤ

Summary in English: The heat wave is intensifying in these states, know the weather of your city

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters