'Millionaire Farmer of India' Award 2024: ਭਾਰਤ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ 'ਕ੍ਰਿਸ਼ੀ ਜਾਗਰਣ' ਵੱਲੋਂ ਖੇਤੀਬਾੜੀ ਸੈਕਟਰ ਵੱਲ ਵੱਡੇ ਪੱਧਰ 'ਤੇ ਕੰਮ ਕੀਤੇ ਜਾ ਰਹੇ ਹਨ ਅਤੇ ਇਹ ਸਿਲਸਿਲਾ ਅੱਜ ਤੋਂ ਨਹੀਂ, ਸਗੋਂ ਸਾਲ 1996 ਤੋਂ ਨਿਰੰਤਰ ਜਾਰੀ ਹੈ। ਇਸੇ ਲੜੀ 'ਚ ਹੁਣ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਸੰਪਾਦਕ-ਇਨ-ਚੀਫ਼, ਐਮ.ਸੀ. ਡੋਮਿਨਿਕ ਵੱਲੋਂ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ।
ਕਿਸਾਨਾਂ ਦਾ ਬਣਦਾ ਮਾਨ-ਸਨਮਾਨ ਕ੍ਰਿਸ਼ੀ ਜਾਗਰਣ ਦਾ ਮੁੱਖ ਟੀਚਾ ਹੈ ਅਤੇ ਇਸੇ ਕਰਕੇ ਹੀ ਕ੍ਰਿਸ਼ੀ ਜਾਗਰਣ ਨੇ ਕਿਸਾਨਾਂ ਲਈ ਐਮਐਫਓਆਈ ਰਾਹੀਂ ਇੱਕ ਵਧੀਆ ਮੰਚ ਤਿਆਰ ਕੀਤਾ ਹੈ, ਜਿਥੇ ਕਿਸਾਨਾਂ ਨੂੰ ਇੱਕ ਨੇਤਾ, ਇੱਕ ਅਭਿਨੇਤਾ ਅਤੇ ਇੱਕ ਖਿਡਾਰੀ ਵਾਂਗ ਵੱਖਰੀ ਪਛਾਣ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਵੀ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ 2024 ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
ਅਗਾਂਹਵਧੂ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ
ਪੰਜਾਬ ਦੇ ਕਿਸਾਨਾਂ ਨੇ ਖੇਤੀ ਨੂੰ ਆਪਣੇ ਤਜ਼ਰਬਿਆਂ ਰਾਹੀਂ ਵਧੀਆ ਉਚਾਈਆਂ ਤੱਕ ਪਹੁੰਚਾਇਆ ਹੈ। ਪਿੰਡ-ਭਵਾਨੀਗੜ੍ਹ, ਜ਼ਿਲ੍ਹਾ- ਸੰਗਰੂਰ ਦੇ ਰਹਿਣ ਵਾਲੇ ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਵੀ ਅਜਿਹੇ ਕਿਸਾਨਾਂ ਵਿਚੋਂ ਇੱਕ ਹਨ, ਜਿਨ੍ਹਾਂ ਨੇ ਆਪਣੀ ਕੁਲ 28 ਏਕੜ ਜ਼ਮੀਨ ਵਿੱਚ ਵਧੀਆ ਖੇਤੀ ਕਰਕੇ ਪੰਜਾਬ ਦੇ ਦੂਜੇ ਕਿਸਾਨਾਂ ਲਈ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ, ਕਿਸਾਨ ਗੁਰਿੰਦਰ ਪਾਲ ਸਿੰਘ ਜ਼ੈਲਦਾਰ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰਕੇ ਬੀਜ ਉਤਪਾਦਨ ਦਾ ਕੰਮ ਕਰ ਰਹੇ ਹਨ। ਇਸ ਕਿਸਾਨ ਵੱਲੋਂ ਮੁੱਖ ਫਸਲਾਂ ਦੇ ਨਾਲ-ਨਾਲ ਦਾਲਾਂ, ਮੌਸਮੀ ਸਬਜ਼ੀਆਂ ਅਤੇ ਫ਼ਲਦਾਰ ਰੁੱਖਾਂ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਿਸਾਨ ਗੁਰਿੰਦਰ ਪਾਲ ਸਿੰਘ ਯੂਨੀਵਰਸਿਟੀਆਂ ਤੋਂ ਨਵੀਆਂ ਤਕਨੀਕਾਂ ਲਿਆ ਕੇ ਆਪ ਵਰਤਦੇ ਹਨ ਅਤੇ ਦੂਜੇ ਕਿਸਾਨਾਂ ਨਾਲ ਵੀ ਬੀਜਾਂ ਦੇ ਟਰਾਇਲ ਸਾਂਝੇ ਕਰਦੇ ਹਨ। ਦੱਸ ਦੇਈਏ ਕਿ ਪੰਜਾਬ ਦੇ ਇਸ ਉਦਮੀ ਕਿਸਾਨ ਨੂੰ ਹੁਣ ਤੱਕ ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ, ਕਰਨਾਲ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦਿੱਲੀ ਤੋਂ ਕਈ ਸਨਮਾਨ ਵੀ ਪ੍ਰਾਪਤ ਹੋਏ ਹਨ ਅਤੇ ਹਾਲ ਹੀ ਵਿੱਚ ਇਨ੍ਹਾਂ ਨੂੰ ਪੂਸਾ ਇਨੋਵੇਟਿਵ ਫਾਰਮਰ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ।
ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਸੋਹੀ
ਰਵਾਇਤੀ ਖੇਤੀ ਛੱਡ ਕੇ ਵਿਲੱਖਣ ਖੇਤੀ ਜਿਣਸ ਦੀ ਪੈਦਾਵਾਰ ਹੀ ਅਜੋਕੇ ਸਮੇਂ ਦੀ ਮੁੱਖ ਮੰਗ ਹੈ। ਅਜਿਹੀ ਹੀ ਵਿਲੱਖਣ ਖੇਤੀ ਹੈ ਵਪਾਰਕ ਪੱਧਰ 'ਤੇ ਫੁਲਾਂ ਦੀ ਕਾਸ਼ਤ। ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ, ਤਹਿਸੀਲ ਖਮਾਣੋ, ਪਿੰਡ ਨਾਨੋਵਾਲ ਖੁਰਦ ਦੇ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਸੋਹੀ ਵੀ ਅਜਿਹੀ ਖੇਤੀ ਨਾਲ ਜੁੜੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਕਾਮਯਾਬੀ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਕਿਸਾਨ ਨੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਵਿੱਚ ਹੀ ਪੰਜਾਬ ਤੇ ਪੰਜਾਬੀਅਤ ਦਾ ਨਾ ਰੌਸ਼ਨ ਕੀਤਾ ਹੈ। ਹਾਲਾਂਕਿ, ਇਹ ਕਾਮਯਾਬੀ ਗੁਰਵਿੰਦਰ ਸਿੰਘ ਸੋਹੀ ਨੂੰ ਕਾਫੀ ਔਂਕੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਮਿਲੀ। ਖੇਤੀ ਤਜ਼ਰਬਿਆਂ ਵੱਜੋਂ ਗੁਰਵਿੰਦਰ ਸਿੰਘ ਸੋਹੀ ਨੇ ਸਭ ਤੋਂ ਪਹਿਲਾਂ ਖੁੰਬਾਂ ਦੀ ਕਾਸ਼ਤ ਸ਼ੁਰੂ ਕੀਤੀ। ਪਰ ਸਫਲਤਾ ਨਾ ਮਿਲਣ ਕਰਕੇ ਇਸ ਕਿਸਾਨ ਨੇ ਮੁਰਗੀ ਪਾਲਣ, ਘੋੜੇ ਪਾਲਣ ਸਮੇਤ ਹੋਰ ਕਈ ਕਿੱਤੇ ਅਪਣਾਏ। ਬੇਸ਼ਕ ਇਨ੍ਹਾਂ ਕਿੱਤਿਆਂ ਤੋਂ ਗੁਰਵਿੰਦਰ ਸਿੰਘ ਸੋਹੀ ਨੂੰ ਕੋਈ ਆਰਥਿਕ ਲਾਭ ਤਾਂ ਨਹੀਂ ਹੋਇਆ, ਪਰ ਤਜ਼ਰਬਿਆਂ ਵੱਜੋਂ ਕਾਫੀ ਵਾਧਾ ਹੋ ਗਿਆ। ਸਾਲ 2008 ਗੁਰਵਿੰਦਰ ਸਿੰਘ ਸੋਹੀ ਦੀ ਜਿੰਦਗੀ ਦਾ ਟਰਨਿੰਗ ਪੁਆਇੰਟ ਬਣਿਆ, ਜਦੋਂ ਇਨ੍ਹਾਂ ਨੇ ਫੁਲਾਂ ਦੀ ਕਾਸ਼ਤ ਤੋਂ ਵਧੀਆ ਨਾਮਣਾ ਖੱਟਿਆ ਅਤੇ ਕਈ ਮਾਨ-ਸਨਮਾਨ ਹਾਸਿਲ ਕੀਤੇ। ਫਿਲਹਾਲ, ਗੁਰਵਿੰਦਰ ਸਿੰਘ ਸੋਹੀ ਉਨ੍ਹਾਂ ਨੌਜਵਾਨਾਂ ਲਈ ਚੰਗੇ ਰੋਲ ਮਾਡਲ ਹਨ, ਜੋ ਇੱਕ ਹਾਰ ਤੋਂ ਬਾਅਦ ਹੀ ਹਿੰਮਤ ਛੱਡ ਦਿੰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਖਤਮ ਸਮਝਦੇ ਹਨ।
ਅਗਾਂਹਵਧੂ ਕਿਸਾਨ ਅਜੈ ਵਿਸ਼ਨੋਈ
ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਵਸਨੀਕ ਅਜੈ ਵਿਸ਼ਨੋਈ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਤਕਨੀਕੀ ਗਿਆਨ ਸਦਕਾ ਬਾਗਬਾਨੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ ਹੈ। ਹਾਲਾਂਕਿ, ਇਹ ਕਿਸਾਨ ਕਣਕ ਅਤੇ ਸਰ੍ਹੋਂ ਦੀ ਵੀ ਕਾਸ਼ਤ ਕਰਦਾ ਹੈ, ਪਰ ਜ਼ਮੀਨ ਦੇ ਵੱਡੇ ਹਿੱਸੇ 'ਤੇ ਕਿਸਾਨ ਵੱਲੋਂ ਕਿੰਨੂ ਦੀ ਖੇਤੀ ਕੀਤੀ ਜਾਂਦੀ ਹੈ। ਦਰਅਸਲ, ਕਿਸਾਨ ਅਜੈ ਵਿਸ਼ਨੋਈ ਨੇ 20 ਸਾਲ ਪਹਿਲਾਂ ਆਪਣੀ 30 ਏਕੜ ਜ਼ਮੀਨ ਵਿੱਚੋਂ 25 ਏਕੜ ਵਿੱਚ ਕਿੰਨੂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ, ਜੋ ਅੱਜ ਉਨ੍ਹਾਂ ਦੀ ਮੁੱਖ ਫ਼ਸਲ ਬਣ ਗਈ ਹੈ। ਇਸ ਤੋਂ ਇਲਾਵਾ ਉਹ ਬਾਕੀ ਬਚੀ 5 ਏਕੜ ਜ਼ਮੀਨ 'ਤੇ ਕਣਕ ਅਤੇ ਸਰ੍ਹੋਂ ਦੀ ਫਸਲ ਉਗਾਉਂਦੇ ਹਨ। ਗੱਲਬਾਤ ਦੌਰਾਨ ਅਜੈ ਵਿਸ਼ਨੋਈ ਨੇ ਦੱਸਿਆ ਕਿ ਉਹ ਕਿੰਨੂ ਦੀ ਫਸਲ ਤੋਂ ਸਾਲਾਨਾ 200 ਕੁਇੰਟਲ ਪ੍ਰਤੀ ਏਕੜ ਝਾੜ ਲੈਂਦੇ ਹਨ। ਖਰਚੇ ਦੀ ਗੱਲ ਕਰੀਏ ਤਾਂ ਕਿੰਨੂ ਦੀ ਕਾਸ਼ਤ 'ਤੇ ਇਨ੍ਹਾਂ ਨੂੰ ਪ੍ਰਤੀ ਏਕੜ 30 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ, ਪਰ ਸਹੀ ਪ੍ਰਬੰਧਨ ਅਤੇ ਦੇਖਭਾਲ ਨਾਲ ਇਹ ਲਾਗਤ ਬਹੁਤ ਜ਼ਿਆਦਾ ਮੁਨਾਫੇ ਵਿੱਚ ਬਦਲ ਜਾਂਦੀ ਹੈ। ਅਜੈ ਵਿਸ਼ਨੋਈ ਦਾ ਕਹਿਣਾ ਹੈ ਕਿ ਕਿੰਨੂ ਦੀ ਖੇਤੀ ਵਿੱਚ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਦੇ ਲਈ ਉਹ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੀਆਂ ਜ਼ਾਇਟੋਨਿਕ ਐੱਮ, ਐਨ.ਪੀ.ਕੇ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼), ਅਤੇ ਜ਼ਿੰਕ ਕਿੱਟਾਂ ਦੀ ਵਰਤੋਂ ਕਰਦੇ ਹਨ। ਕਿਸਾਨ ਦਾ ਕਹਿਣਾ ਹੈ ਕਿ ਜ਼ਾਈਡੈਕਸ ਦੇ ਉਤਪਾਦ ਮਿੱਟੀ ਨੂੰ ਨਰਮ, ਹਵਾਦਾਰ ਅਤੇ ਭੁਰਭਰਾ ਬਣਾਉਂਦੇ ਹਨ, ਜਿਸ ਨਾਲ ਪਾਣੀ ਦੀ ਸਟੋਰੇਜ ਸ਼ਕਤੀ ਵਧਦੀ ਹੈ ਅਤੇ ਫਸਲ ਚੰਗੀ ਹੁੰਦੀ ਹੈ। ਅਜੈ ਵਿਸ਼ਨੋਈ ਵੱਲੋਂ ਇਨ੍ਹਾਂ ਉਤਪਾਦਾਂ ਦੀ ਪਿਛਲੇ 7 ਸਾਲਾਂ ਤੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਕਾਫੀ ਖੁਸ਼ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਉਤਪਾਦ ਵਰਤਣ ਦੀ ਸਲਾਹ ਦਿੰਦੇ ਹਨ।
ਇਹ ਵੀ ਪੜ੍ਹੋ: Hybrid Cross X-35 ਕਿਸਮ ਨੇ ਬਦਲੀ ਪੰਜਾਬ ਦੇ ਕਿਸਾਨਾਂ ਦੀ ਕਿਸਮਤ, MFOI 2024 ਦੀ ਰੈਡਿਸ਼ ਕੈਟੇਗਰੀ Somani Seedz ਵੱਲੋਂ ਸਪਾਂਸਰ
ਅਗਾਂਹਵਧੂ ਕਿਸਾਨ ਸਟੀਨੂੰ ਜੈਨ
ਪੌਸ਼ਟਿਕ ਤੱਤਾਂ ਦਾ ਸਹੀ ਸੰਤੁਲਨ ਬਣਾਈ ਰੱਖਣ ਨਾਲ ਨਾ ਸਿਰਫ਼ ਫ਼ਸਲ ਦੀ ਪੈਦਾਵਾਰ ਵਿੱਚ ਸੁਧਾਰ ਹੁੰਦਾ ਹੈ, ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਇਹ ਕਹਿਣਾ ਹੈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਸਟੀਨੂੰ ਜੈਨ ਨੰਬੜਦਾਰ ਦਾ, ਜੋ ਆਪਣੀ ਕੁੱਲ 15 ਏਕੜ ਜ਼ਮੀਨ ਵਿਚੋਂ 8 ਏਕੜ ਜ਼ਮੀਨ 'ਤੇ ਸਫਲ ਬਾਗਬਾਨੀ ਕਰ ਰਹੇ ਹਨ। ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਕਿਸਾਨ ਸਟੀਨੂੰ ਜੈਨ ਨੇ ਕਰੀਬ 6 ਸਾਲ ਪਹਿਲਾਂ ਕਿੰਨੂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ। ਬਾਗਬਾਨੀ ਦੇ ਸ਼ੁਰੁਆਤੀ ਦਿਨਾਂ ਦੌਰਾਨ ਇਸ ਕਿਸਾਨ ਵੱਲੋਂ ਜਿਹੜੇ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਉਸਦੇ ਨਤੀਜੇ ਸਹੀ ਨਹੀਂ ਸਨ ਅਤੇ ਰਸਾਇਣਾ ਦੇ ਵਾਧੂ ਇਸਤੇਮਾਲ ਕਾਰਨ ਵੀ ਫੱਲਾਂ 'ਤੇ ਮਾੜਾ ਅਸਰ ਪੈ ਰਿਹਾ ਸੀ। ਕਿਸਾਨ ਸਟੀਨੂੰ ਜੈਨ ਨੇ ਆਪਣੀ ਖੋਜ ਜਾਰੀ ਰੱਖਦਿਆਂ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਉਤਪਾਦਾਂ ਬਾਰੇ ਸੁਣਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀ ਕਿੰਨੂ ਦੀ ਫਸਲ ਲਈ ਪਿਛਲੇ 4 ਸਾਲਾਂ ਤੋਂ ਜ਼ਾਈਡੈਕਸ ਦਾ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਵਰਤ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਗੁਣਵੱਤਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਫੱਲ ਪ੍ਰਾਪਤ ਹੋ ਰਹੇ ਹਨ। ਕਿਸਾਨ ਸਟੀਨੂੰ ਜੈਨ ਦੀ ਮੰਨੀਏ ਤਾਂ ਜ਼ਾਈਡੈਕਸ ਦਾ ਬਾਇਓ-ਫਰਟੀਲਾਈਜ਼ਰ, ਜੋ ਕਿ ਜ਼ਾਇਟੋਨਿਕ ਵਜੋਂ ਜਾਣਿਆ ਜਾਂਦਾ ਹੈ, ਵੱਖਰੇ ਢੰਗ ਨਾਲ ਕੰਮ ਕਰਦਾ ਹੈ। ਇਹ ਇੱਕ ਬਾਇਓਡੀਗ੍ਰੇਡੇਬਲ, ਪਾਣੀ ਵਿੱਚ ਘੁਲਣਸ਼ੀਲ ਪੌਲੀਮਰ ਬਣਤਰ ਹੈ ਜੋ ਮਿੱਟੀ ਵਿੱਚ ਪ੍ਰਵੇਸ਼ ਕਰਦਾ ਹੈ, ਮਿੱਟੀ ਦੀ ਬਣਤਰ ਨੂੰ ਵਧਾਉਂਦਾ ਹੈ ਅਤੇ ਜੈਵਿਕ ਗਤੀਵਿਧੀ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਇਲਾਵਾ ਇਹ ਮਿੱਟੀ ਦੀ ਸਿਹਤ ਨੂੰ ਵਿਆਪਕ ਤੌਰ 'ਤੇ ਸੰਬੋਧਿਤ ਕਰਦੇ ਹੋਏ, ਜ਼ਰੂਰੀ ਰੋਗਾਣੂਆਂ ਅਤੇ ਪੌਸ਼ਟਿਕ ਤੱਤਾਂ ਨੂੰ ਵੀ ਪੇਸ਼ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਸੀਂ ਮਿੱਟੀ ਦੀ ਬਣਤਰ ਵਿੱਚ ਸੁਧਾਰ ਕਰਕੇ ਫਸਲਾਂ ਨੂੰ ਵਧੇਰੇ ਪੌਸ਼ਟਿਕ ਤੱਤਾਂ ਅਤੇ ਪਾਣੀ ਦੀ ਕੁਸ਼ਲਤਾ ਨਾਲ ਪਹੁੰਚ ਕਰਨ ਦੇ ਯੋਗ ਬਣਾਉਂਦੇ ਹਾਂ। ਦੱਸ ਦੇਈਏ ਕਿ ਜ਼ਾਇਟੋਨਿਕ ਪੌਦਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਰਸਾਇਣਕ ਕੀਟਨਾਸ਼ਕਾਂ ਦੀ ਲੋੜ ਨੂੰ ਘਟਾਉਂਦਾ ਹੈ, ਜਿਸ ਰਾਹੀਂ ਕਿਸਾਨ ਪੈਦਾਵਾਰ ਜਾਂ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਤਬਦੀਲੀ ਕਰ ਸਕਦੇ ਹਨ।
ਅਗਾਂਹਵਧੂ ਕਿਸਾਨ ਕੇਸਰ ਸਿੰਘ
ਪੰਜਾਬ ਦੀ ਧਰਤੀ ਇੱਥੋਂ ਦੇ ਮਿਹਨਤਕੱਸ਼ ਅਤੇ ਉੱਦਮੀ ਕਿਸਾਨਾਂ ਦੇ ਪਸੀਨੇ ਨਾਲ ਸਿੰਜ ਕੇ ਹਰੀ ਭਰੀ ਹੁੰਦੀ ਹੈ। ਇੱਥੋਂ ਦੇ ਕਿਸਾਨ ਖੇਤੀਬਾੜੀ ਨੂੰ ਆਪਣਾ ਧਰਮ ਮੰਨਦੇ ਹਨ। ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਭੈਣੀ ਮਹਿਰਾਜ, ਜ਼ਿਲਾ ਬਰਨਾਲਾ ਦਾ ਵਸਨੀਕ ਕੇਸਰ ਸਿੰਘ। 33 ਸਾਲਾਂ ਕਿਸਾਨ ਕੇਸਰ ਸਿੰਘ ਪੂਰੀ ਕਾਮਯਾਬੀ ਨਾਲ ਕੁੱਲ 20 ਏਕੜ ਜ਼ਮੀਨ 'ਤੇ ਸਫ਼ਲ ਖੇਤੀ ਕਰਦੇ ਹਨ ਅਤੇ ਵਧੀਆ ਮੁਨਾਫ਼ਾ ਕਮਾਉਂਦੇ ਹਨ। ਹਾਲਾਂਕਿ, 20 ਏਕੜ ਵਿਚੋਂ 10 ਏਕੜ ਜ਼ਮੀਨ ਇਸ ਕਿਸਾਨ ਨੇ ਠੇਕੇ 'ਤੇ ਲਈ ਹੋਈ ਹੈ। ਕਿਸਾਨ ਕੇਸਰ ਸਿੰਘ ਵੱਲੋਂ ਮੁੱਖ ਤੌਰ 'ਤੇ ਕਣਕ, ਝੋਨੇ ਅਤੇ ਮੱਕੀ ਦੀ ਫ਼ਸਲ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਨੂੰ ਵੀ ਸਫਲ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਕਿਸਾਨ ਕੇਸਰ ਸਿੰਘ ਇੱਕ ਪੜ੍ਹੇ-ਲਿਖੇ ਕਿਸਾਨ ਹਨ ਅਤੇ ਆਪਣੀ ਪੜਾਈ ਤੋਂ ਬਾਅਦ ਹੀ ਇਨ੍ਹਾਂ ਨੇ ਨੌਕਰੀ ਨਾ ਕਰਕੇ ਖੇਤੀਬਾੜੀ ਵਿੱਚ ਆਪਣਾ ਭਵਿੱਖ ਦੇਖਿਆ ਅਤੇ ਵਧੀਆ ਨਾਮਣਾ ਖੱਟਿਆ। ਜ਼ਿਕਰਯੋਗ ਹੈ ਕਿ ਕਿਸਾਨ ਕੇਸਰ ਸਿੰਘ ਨੂੰ ਅੱਜ ਹਰ ਕੋਈ ਜਾਂਦਾ ਹੈ ਅਤੇ ਇਨ੍ਹਾਂ ਦੀ ਕਾਮਯਾਬੀ ਦੀ ਸ਼ਲਾਘਾ ਕਰਦਾ ਹੈ।
ਇਹ ਵੀ ਪੜ੍ਹੋ: Zydex ਦੇ ਉਤਪਾਦਾਂ ਨਾਲ ਬਾਗਬਾਨੀ ਖੇਤਰ ਵਿੱਚ ਆਈ ਕ੍ਰਾਂਤੀ, ਪੰਜਾਬ ਦੇ Kinnow Farmers ਦੀ ਬਦਲੀ ਕਿਸਮਤ, MFOI 2024 ਵਿੱਚ ਹੋਣਗੇ ਇਹ ਕਿਸਾਨ ਸਨਮਾਨਿਤ
ਅਗਾਂਹਵਧੂ ਕਿਸਾਨ ਗੁਰਮੇਲ ਸਿੰਘ
ਕੌਣ ਕਹਿੰਦਾ ਹੈ ਕਿ ਵੱਡੇ-ਵੱਡੇ ਦਫਤਰਾਂ ਤੇ ਅਹੁਦਿਆਂ 'ਤੇ ਬਹਿ ਕੇ ਹੀ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ, ਕਈ ਵਾਰ ਖੁੱਲੇ ਅਸਮਾਨ ਹੇਠਾਂ ਵੀ ਵੱਡੀਆਂ ਉਚਾਈਆਂ ਹਾਸਲ ਹੋ ਜਾਂਦੀਆਂ ਹਨ। ਅੱਸੀ ਗੱਲ ਕਰ ਰਹੇ ਹਾਂ ਪਿੰਡ ਗਹਿਲਾਂ, ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਕਿਸਾਨ ਗੁਰਮੇਲ ਸਿੰਘ ਦੀ, ਜੋ ਆਪਣੀ ਮਿਹਨਤ ਸਦਕਾ ਅੱਜ ਸਫਲਤਾ ਦੇ ਵਧੀਆ ਮੁਕਾਮ ਤੱਕ ਪੁੱਝ ਗਏ ਹਨ। ਦਰਅਸਲ, ਕਿਸਾਨ ਗੁਰਮੇਲ ਸਿੰਘ ਆਪਣੀ ਕੁੱਲ 30 ਏਕੜ ਜ਼ਮੀਨ 'ਤੇ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰ ਰਹੇ ਹਨ। ਕਿਸਾਨ ਗੁਰਮੇਲ ਸਿੰਘ ਮੁੱਖ ਤੌਰ 'ਤੇ ਕਣਕ, ਝੋਨੇ ਅਤੇ ਮੱਕੀ ਦੀ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਇਸ ਕਿਸਾਨ ਨੇ ਸਹਾਇਕ ਕਿੱਤੇ ਵੱਜੋਂ ਪਸ਼ੂ ਪਾਲਣ ਦਾ ਧੰਦਾ ਵੀ ਅਪਨਾਇਆ ਹੋਇਆ ਹੈ। 41 ਸਾਲਾਂ ਕਿਸਾਨ ਗੁਰਮੇਲ ਸਿੰਘ ਆਪਣੀ 10ਵੀਂ ਦੀ ਪੜ੍ਹਾਈ ਤੋਂ ਬਾਅਦ ਹੀ ਖੇਤੀਬਾੜੀ ਦੇ ਧੰਦੇ ਨਾਲ ਜੁੜ ਗਏ ਸਨ, ਜਿਸ ਤੋਂ ਬਾਅਦ ਇਸ ਕਿਸਾਨ ਨੇ ਆਪਣੀ ਹਿੰਮਤ ਅਤੇ ਮਿਹਨਤ ਨਾਲ ਵੱਡੀ ਕਾਮਯਾਬੀ ਹਾਸਿਲ ਕੀਤੀ ਅਤੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ ਪੇਸ਼ ਕੀਤੀ। ਦੱਸ ਦੇਈਏ ਕਿ ਖੇਤੀ ਖੇਤਰ ਵਿੱਚ ਵਧੀਆ ਕਾਰਜ-ਕੁਸ਼ਲਤਾ ਨੂੰ ਦੇਖਦੇ ਹੋਏ ਕਿਸਾਨ ਗੁਰਮੇਲ ਸਿੰਘ ਨੂੰ ਮਾਣ-ਸਨਮਾਨ ਵੀ ਪ੍ਰਾਪਤ ਹੋਏ ਹਨ।
ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ
ਤਰੱਕੀ ਦੀ ਅੰਨ੍ਹੀ ਦੌੜ ਵਿੱਚ ਅੱਜ ਨੌਜਵਾਨ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ, ਪਰ ਫਰੀਦਕੋਟ ਜ਼ਿਲੇ ਦੇ ਵਸਨੀਕ 42 ਸਾਲਾਂ ਕਿਸਾਨ ਮਨਪ੍ਰੀਤ ਸਿੰਘ ਨੇ ਇਸ ਦੌੜ ਵਿੱਚ ਹਿੱਸਾ ਨਾ ਲੈਂਦਿਆਂ ਆਪਣੇ ਸੁਨਹਿਰੇ ਭਵਿੱਖ ਦੀ ਭਾਲ ਆਪਣੇ ਪਿੰਡ ਆਪਣੀ ਧਰਤੀ 'ਤੇ ਕੀਤੀ। ਕਿਸਾਨ ਮਨਪ੍ਰੀਤ ਸਿੰਘ ਨੇ 10ਵੀਂ ਦੀ ਪੜ੍ਹਾਈ ਤੋਂ ਬਾਅਦ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਦਾ ਕਿੱਤਾ ਅਪਣਾਇਆ ਅਤੇ ਆਪਣੇ ਦ੍ਰਿੜ ਇਰਾਦੇ ਨਾਲ ਖੇਤੀਬਾੜੀ ਦੇ ਕਿੱਤੇ ਨੂੰ ਵਧੀਆ ਮੁਕਾਮ ਤੱਕ ਪਹੁੰਚਾਇਆ। ਕਾਮਯਾਬੀ ਦੇ ਇਸ ਸਫਰ ਦੌਰਾਨ ਕਿਸਾਨ ਮਨਪ੍ਰੀਤ ਸਿੰਘ ਨੂੰ ਕਾਫੀ ਔਂਕੜਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਇਸ ਕਿਸਾਨ ਨੇ ਹਿੰਮਤ ਨਾ ਹਾਰਦਿਆਂ ਸਖ਼ਤ ਮਿਹਨਤ ਨਾਲ ਆਪਣੀ ਵੱਖਰੀ ਪਛਾਣ ਬਣਾਈ ਅਤੇ ਨੌਜਵਾਨਾਂ ਨੂੰ ਵੀ ਖੇਤੀਬਾੜੀ ਨਾਲ ਜੁੜਣ ਦਾ ਸੁਨੇਹਾ ਦਿੱਤਾ। ਦੱਸ ਦੇਈਏ ਕਿ ਕਿਸਾਨ ਮਨਪ੍ਰੀਤ ਸਿੰਘ ਆਪਣੀ 10 ਏਕੜ ਜ਼ਮੀਨ 'ਤੇ ਕਣਕ-ਝੋਨੇ ਦੀ ਸਫਲ ਕਾਸ਼ਤ ਕਰਦੇ ਹਨ, ਇਸ ਦੇ ਨਾਲ ਹੀ ਸਹਾਇਕ ਕਿੱਤੇ ਵੱਜੋਂ ਇਹ ਕਿਸਾਨ ਡੇਅਰੀ ਫਾਰਮਿੰਗ ਦਾ ਧੰਦਾ ਵੀ ਵਧੀਆ ਤਰੀਕੇ ਨਾਲ ਚਲਾ ਰਿਹਾ ਹੈ।
ਅਗਾਂਹਵਧੂ ਕਿਸਾਨ ਸਿਮਰਤਪਾਲ ਸਿੰਘ
ਗੁਰਦਾਸਪੁਰ ਜ਼ਿਲ੍ਹੇ ਦੇ ਹਰੂਵਾਲ ਪਿੰਡ ਦੇ ਵਸਨੀਕ ਸਿਮਰਤਪਾਲ ਸਿੰਘ ਇੱਕ ਪੜ੍ਹੇ-ਲਿਖੇ ਨੌਜਵਾਨ ਕਿਸਾਨ ਹਨ। ਅਗਾਂਹਵਧੂ ਸੋਚੀ ਦੇ ਮਾਲਿਕ ਸਿਮਰਤਪਾਲ ਸਿੰਘ ਨੇ ਆਪਣੀ ਕੁੱਲ 45 ਏਕੜ ਜ਼ਮੀਨ 'ਤੇ ਬਾਸਮਤੀ, ਝੋਨੇ ਅਤੇ ਗੋਭੀ ਦੀ ਸਫਲ ਕਾਸ਼ਤ ਕੀਤੀ ਹੈ ਅਤੇ ਸਾਲਾਨਾ ਲੱਖਾਂ ਰੁਪਏ ਕਮਾ ਰਹੇ ਹਨ। ਇਹ ਕਿਸਾਨ ਆਪਣੀ 35 ਏਕੜ ਜ਼ਮੀਨ 'ਤੇ ਬਾਸਮਤੀ ਅਤੇ ਝੋਨੇ ਦੀ ਬਿਜਾਈ ਕਰਦਾ ਹੈ, ਜਦੋਂਕਿ, 10 ਏਕੜ ਜ਼ਮੀਨ 'ਤੇ ਗੋਭੀ ਦੀ ਕਾਸ਼ਤ ਕੀਤੀ ਜਾਂਦੀ ਹੈ। ਮਹਿਜ਼ 29 ਸਾਲ ਵਿੱਚ ਇਸ ਕਿਸਾਨ ਨੇ ਉਹ ਮੁਕਾਮ ਹਾਸਿਲ ਕੀਤਾ ਹੈ, ਜੋ ਸਿਰਫ ਸੋਚ ਤੱਕ ਹੀ ਸੀਮਿਤ ਹੈ। ਦਰਅਸਲ, ਕਿਸਾਨ ਸਿਮਰਤਪਾਲ ਸਿੰਘ ਇੱਕ ਗ੍ਰੈਜੂਏਟ ਅਤੇ ਕੰਪਿਊਟਰ ਡਿਪਲੋਮਾ ਹੋਲਡਰ ਹਨ, ਬਾਵਜੂਦ ਇਸਦੇ ਇਨ੍ਹਾਂ ਨੇ ਨੌਕਰੀ ਵਾਲੇ ਪਾਸੇ ਨਾ ਜਾ ਕੇ ਖੇਤੀਬਾੜੀ ਨੂੰ ਆਪਣਾ ਮੁੱਖ ਕਿੱਤਾ ਬਣਾਇਆ। ਦੇਖਦਿਆਂ ਹੀ ਦੇਖਦਿਆਂ ਇਸ ਕਿਸਾਨ ਨੇ ਵਧੀਆ ਤਰੱਕੀ ਹਾਸਿਲ ਕੀਤੀ ਅਤੇ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਪੇਸ਼ ਕੀਤੀ, ਜੋ ਆਪਣਾ ਪਿੰਡ ਆਪਣਾ ਘਰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿਮਰਤਪਾਲ ਸਿੰਘ ਅੱਜ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਹਨ, ਜੋ ਇਹ ਸਮਝਦੇ ਹਨ ਕਿ ਖੇਤੀਬਾੜੀ ਵਿੱਚ ਕਿ ਕੋਈ ਭਵਿੱਖ ਨਹੀਂ ਹੈ।
ਇਹ ਵੀ ਪੜ੍ਹੋ: Journey of Krishi Jagran: ਕ੍ਰਿਸ਼ੀ ਜਾਗਰਣ ਦੇ 28 ਸਾਲਾਂ ਦਾ ਸ਼ਾਨਦਾਰ ਸਫਰ
ਅਗਾਂਹਵਧੂ ਕਿਸਾਨ ਕੇਵਲ ਚੰਦ
ਕਣਕ, ਝੋਨਾ, ਦਾਲਾਂ, ਗੰਨਾ ਅਤੇ ਮਿਰਚਾਂ ਦੀ ਕਾਸ਼ਤ ਕਰ ਰਹੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਤੰਨਾ ਪਿੰਡ ਦੇ ਕਿਸਾਨ ਕੇਵਲ ਚੰਦ ਅੱਜ ਨੇੜਲੇ ਪਿੰਡਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਇਹ ਕਿਸਾਨ ਸਾਲ 2003 ਤੋਂ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ਅਤੇ ਖੇਤੀ ਖੇਤਰ ਵਿੱਚ ਵਧੀਆ ਯੋਗਦਾਨ ਪਾ ਰਿਹਾ ਹੈ। ਆਪਣੀ ਮਿਹਨਤ ਦੇ ਬਲਬੂਤੇ ਅੱਜ ਕੇਵਲ ਚੰਦ ਕੁੱਲ 20 ਏਕੜ ਜ਼ਮੀਨ 'ਤੇ ਖੇਤੀ ਕਰ ਰਹੇ ਹਨ, ਜਿਸ ਵਿਚੋਂ 5 ਏਕੜ ਜ਼ਮੀਨ ਇਨ੍ਹਾਂ ਦੀ ਆਪਣੀ ਹੈ ਅਤੇ ਬਾਕੀ ਜ਼ਮੀਨ ਇਨ੍ਹਾਂ ਨੇ ਠੇਕੇ 'ਤੇ ਲਈ ਹੋਈ ਹੈ। ਦੱਸ ਦੇਈਏ ਕਿ ਇਹ ਕਿਸਾਨ 2003 ਤੋਂ ਪਹਿਲਾਂ ਆਰਮੀ ਵਿੱਚ ਸੀ, ਜਿਥੋਂ ਸੇਵਾਮੁਕਤੀ ਤੋਂ ਬਾਅਦ ਇਨ੍ਹਾਂ ਨੇ ਖੇਤੀਬਾੜੀ ਵਿੱਚ ਆਉਣ ਦਾ ਫੈਸਲਾ ਕੀਤਾ। ਅੱਜ ਕਿਸਾਨ ਕੇਵਲ ਚੰਦ ਆਪਣੇ ਜਜ਼ਬੇ ਅਤੇ ਮਿਹਨਤ ਸਦਕਾ ਕਿਸਾਨਾਂ ਵਿੱਚ ਵਧੀਆ ਮਿਸਾਲ ਪੇਸ਼ ਕਰ ਰਿਹਾ ਹੈ ਅਤੇ ਹੋਰਨਾਂ ਨੂੰ ਵੀ ਖੇਤੀਬਾੜੀ ਅਪਨਾਉਣ ਦਾ ਸੁਨੇਹਾ ਦੇ ਰਿਹਾ ਹੈ।
ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ
ਕਹਿੰਦੇ ਨੇ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਅਤੇ ਮੰਨ ਵਿੱਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ, ਤਾਂ ਹਰ ਰਾਹ ਆਸਾਨ ਹੋ ਜਾਂਦੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਵੀਪੀਓ ਮੱਕੋਵਾਲ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਵੀ ਅਜਿਹੀ ਮਿਸਾਲ ਹਨ, ਜੋ ਆਪਣੇ ਬੁਲੰਦ ਜਜ਼ਬੇ ਅਤੇ ਦ੍ਰਿੜ ਇਰਾਦੇ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਕਿਸਾਨ ਬਲਵਿੰਦਰ ਸਿੰਘ ਦੀ ਉਮਰ 51 ਸਾਲ ਹੈ ਅਤੇ ਉਹ ਪਿਛਲੇ 20 ਸਾਲਾਂ ਤੋਂ ਖੇਤੀਬਾੜੀ ਖੇਤਰ ਨਾਲ ਜੁੜੇ ਹੋਏ ਹਨ। ਕਿਸਾਨ ਬਲਵਿੰਦਰ ਸਿੰਘ ਵੱਲੋਂ ਕੁੱਲ 20 ਏਕੜ ਜ਼ਮੀਨ 'ਤੇ ਸਫਲਤਾਪੂਰਵਕ ਖੇਤੀ ਕੀਤੀ ਜਾਂਦੀ ਹੈ, ਜਿਸ ਵਿਚੋਂ 13 ਏਕੜ ਜ਼ਮੀਨ ਇਨ੍ਹਾਂ ਦੀ ਆਪਣੀ ਹੈ ਅਤੇ ਬਾਕੀ ਜ਼ਮੀਨ ਇਨ੍ਹਾਂ ਨੇ ਠੇਕੇ 'ਤੇ ਲਈ ਹੋਈ ਹੈ। ਇਹ ਅਗਾਂਹਵਧੂ ਕਿਸਾਨ ਮੁੱਖ ਤੌਰ 'ਤੇ ਕਣਕ, ਝੋਨੇ, ਬਾਸਮਤੀ, ਕਮਾਦ ਅਤੇ ਸਰ੍ਹੋਂ ਦੀ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਇਸ ਕਿਸਾਨ ਵੱਲੋਂ ਜਾਗ੍ਰਿਤੀ ਨਾਂ ਦਾ ਇੱਕ ਐਫਪੀਓ ਵੀ ਚਲਾਇਆ ਜਾ ਰਿਹਾ ਹੈ, ਜਿਸ ਨਾਲ 500 ਤੋਂ ਵੱਧ ਕਿਸਾਨ ਜੁੜੇ ਹੋਏ ਹਨ। ਕਿਸਾਨ ਬਲਵਿੰਦਰ ਸਿੰਘ ਇੱਕ ਜਾਗਰੂਕ ਕਿਸਾਨ ਹਨ, ਇਹੀ ਕਾਰਨ ਹੈ ਕਿ ਇਨ੍ਹਾਂ ਵੱਲੋਂ ਮਿੱਟੀ, ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਬਲਵਿੰਦਰ ਸਿੰਘ ਨੂੰ ਖੇਤੀਬਾੜੀ ਖੇਤਰ ਵਿੱਚ ਆਪਣੇ ਸ਼ਲਾਘਾਯੋਗ ਕਾਰਜਾਂ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ।
ਅਗਾਂਹਵਧੂ ਕਿਸਾਨ ਸੱਜਣ ਕਾਰਵਾਸਰਾ
ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਰਹਿਣ ਵਾਲੇ ਕਿਸਾਨ ਸੱਜਣ ਕਾਰਵਾਸਰਾ ਆਪਣੇ ਕਿੱਤੇ ਵੱਜੋਂ ਅੱਜ ਹੋਰਨਾਂ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਦਰਅਸਲ, ਇਹ ਅਗਾਂਹਵਧੂ ਕਿਸਾਨ ਆਪਣੀ ਕੁੱਲ 20 ਏਕੜ ਜ਼ਮੀਨ ਵਿਚੋਂ 10 ਏਕੜ ਜ਼ਮੀਨ 'ਤੇ ਕਿੰਨੂ ਦੀ ਸਫਲ ਬਾਗਬਾਨੀ ਕਰ ਰਹੇ ਹਨ। ਕਿਸਾਨ ਦੀ ਇਸ ਕਾਮਯਾਬੀ ਦੇ ਸਫਰ ਨੂੰ ਸੌਖਾ ਬਣਾਉਣ ਲਈ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦਾ ਬਹੁਤ ਵੱਡਾ ਹੱਥ ਹੈ। ਕਿਸਾਨ ਨਾਲ ਗੱਲਬਾਤ ਦੌਰਾਨ ਪੱਤਾ ਲੱਗਿਆ ਕਿ ਉਹ ਪਿਛਲੇ 4 ਸਾਲਾਂ ਤੋਂ ਜ਼ਾਈਡੈਕਸ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਨਤੀਜੇ ਹਾਸਿਲ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਨ ਨਾਲ ਝਾੜ ਵੀ ਵਧੀਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਜੋ ਪੈਦਾਵਾਰ ਮਿਲਦੀ ਹੈ, ਉਸ ਦੀ ਗੁਣਵੱਤਾ ਵੀ ਨੰਬਰ 1 ਹੁੰਦੀ ਹੈ। ਹੋਰਨਾਂ ਕਿਸਾਨਾਂ ਵਾਂਗ ਇਹ ਕਿਸਾਨ ਵੀ ਅਜਿਹਾ ਮੰਨਦੇ ਹਨ ਕਿ ਉਨ੍ਹਾਂ ਕਿ ਜ਼ਾਈਡੈਕਸ ਦਾ ਜ਼ਾਇਟੋਨਿਕ ਐੱਮ ਵਰਤਣ ਨਾਲ ਬੂਟਿਆਂ ਦੇ ਵਿਕਾਸ ਅਤੇ ਉਸ ਦੀ ਬਣਤਰ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ। ਇਹ ਉਤਪਾਦ ਕਿੰਨੂ ਦੇ ਬੂਟਿਆਂ ਦੀ ਜੜ੍ਹਾਂ ਨੂੰ ਮਜਬੂਤੀ ਦਿੰਦੇ ਹਨ ਅਤੇ ਉਸ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਹੀ ਨਹੀਂ ਕਿਸਾਨ ਦੇ ਦੱਸਿਆ ਕਿ ਜ਼ਾਈਡੈਕਸ ਦੇ ਉਤਪਾਦਾਂ ਤੋਂ ਤਿਆਰ ਕੀਤੀ ਗਈ ਫਸਲ ਨੂੰ ਮਾਰਕੀਟ ਵਿੱਚ ਵੇਚਣ ਨਾਲ ਵਧੀਆ ਕੀਮਤ ਮਿਲਦੀ ਹੈ, ਕਿਉਂਕਿ ਇਨ੍ਹਾਂ ਉਤਪਾਦਾਂ ਨਾਲ ਤਿਆਰ ਕਿੰਨੂ ਫੱਲ ਦੀ ਰੰਗਤ ਅਤੇ ਆਕਾਰ ਹੋਰ ਫੱਲ ਨਾਲ਼ੋਂ ਗੁਣਵੱਤਾ ਪੱਖੋਂ ਬਹੁਤ ਵਧੀਆ ਹੁੰਦੇ ਹਨ। ਕਿਸਾਨ ਸੱਜਣ ਕਾਰਵਾਸਰਾ, ਜੋ ਲੰਬੇ ਸਮੇਂ ਤੋਂ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਉਤਪਾਦਾਂ ਨਾਲ ਜੁੜੇ ਹੋਏ ਹਨ, ਇਨ੍ਹਾਂ ਉਤਪਾਦਾਂ ਦੇ ਨਤੀਜਿਆਂ ਤੋਂ ਬਹੁਤ ਸੰਤੁਸ਼ਟ ਹਨ ਅਤੇ ਕਿਸਾਨਾਂ ਨੂੰ ਇਨ੍ਹਾਂ ਦੀ ਵਰਤੋਂ ਕਿੰਨੂ ਅਤੇ ਸਰ੍ਹੋਂ ਦੀ ਫਸਲ ਲਈ ਕਰਨ ਦੀ ਸਿਫਾਰਸ਼ ਕਰਦੇ ਹਨ।
ਅਗਾਂਹਵਧੂ ਕਿਸਾਨ ਮੋਹਿਤ ਸਿਆਗ
ਆਪਣੀ 40 ਏਕੜ ਜ਼ਮੀਨ ਵਿਚੋਂ 24 ਏਕੜ ਜ਼ਮੀਨ 'ਤੇ ਕਿੰਨੂ ਦੀ ਕਾਸ਼ਤ ਕਰ ਰਹੇ ਫਾਜ਼ਿਲਕਾ ਜ਼ਿਲ੍ਹੇ ਦੇ ਡੋਡੇ ਵਾਲਾ ਪਿੰਡ ਦੇ ਕਿਸਾਨ ਮੋਹਿਤ ਸਿਆਗ ਵੀ ਉਨ੍ਹਾਂ ਕਿਸਾਨਾਂ ਦੀ ਲੜੀ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੇ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਉਤਪਾਦਾਂ ਨਾਲ ਕਿੰਨੂ ਦੀ ਖੇਤੀ ਨੂੰ ਸਫਲ ਬਣਾਇਆ ਹੈ। ਇਸ ਸਬੰਧੀ ਜਦੋਂ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਿਛਲੇ ਅਤੇ ਮੌਜੂਦਾ ਨਤੀਜਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਜ਼ਾਈਡੈਕਸ ਬਾਗਬਾਨਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਇਹ ਇਸ ਲਈ ਕਿਉਂਕਿ ਜ਼ਾਈਡੈਕਸ ਮਿੱਟੀ-ਪਾਣੀ 'ਤੇ ਧਿਆਨ ਕੇਂਦ੍ਰਤ ਕਰਕੇ ਪੌਦਿਆਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ, ਜਿਸ ਦਾ ਸਾਫ ਫਰਕ ਪਹਿਲਾ ਜੜ੍ਹਾਂ, ਫਿਰ ਪੱਤਿਆਂ ਅਤੇ ਫਿਰ ਫੱਲਾਂ 'ਤੇ ਨਜ਼ਰ ਆਉਂਦਾ ਹੈ। ਕਿਸਾਨ ਦਾ ਕਹਿਣਾ ਹੈ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਖਰਚੇ ਘਟਦੇ ਹਨ ਅਤੇ ਕਿਸਾਨ ਨੂੰ ਦੁੱਗਣਾ ਮੁਨਾਫ਼ਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਾਇਟੋਨਿਕ ਐਮ ਦੀ ਵਰਤੋਂ ਨਾਲ ਉਨ੍ਹਾਂ ਦੇ ਬਾਗ ਪਹਿਲਾਂ ਨਾਲੋਂ ਹਰੇ-ਭਰੇ ਅਤੇ ਰੋਗ ਮੁਕਤ ਹੋਏ ਹਨ ਅਤੇ ਝਾੜ ਪੱਖੋਂ ਵੀ ਉਨ੍ਹਾਂ ਨੇ ਏ-1 ਗੁਣਵੱਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਕਿਸਾਨ ਪਿਛਲੇ 4 ਸਾਲਾਂ ਤੋਂ ਜ਼ਾਈਡੈਕਸ ਉਤਪਾਦਾਂ ਦੀ ਵਰਤੋਂ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਅਤੇ ਆਪਣੇ ਪੁਰਾਣੇ ਪੌਦਿਆਂ ਨੂੰ ਨਵੀਂ ਜ਼ਿੰਦਗੀ ਦੇ ਰਿਹਾ ਹੈ।
ਇਹ ਵੀ ਪੜ੍ਹੋ: Millionaire Farmer of India Awards 2024 ਵਿੱਚ ICAR ATARI ਦੇ 11 ਜ਼ੋਨ ਭਰਨਗੇ ਹਾਜ਼ਰੀ
ਅਗਾਂਹਵਧੂ ਕਿਸਾਨ ਪਵਨ ਕੁਮਾਰ
ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਦੁਤਾਰੀ ਦੇ ਵਸਨੀਕ ਕਿਸਾਨ ਪਵਨ ਕੁਮਾਰ ਵੀ ਪਿਛਲੇ 3-4 ਸਾਲਾਂ ਤੋਂ ਆਪਣੀ ਕਿੰਨੂ ਦੀ ਖੇਤੀ ਲਈ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਦੀ ਵਰਤੋਂ ਕਰ ਰਹੇ ਹਨ। ਹੋਰਨਾਂ ਕਿਸਾਨਾਂ ਵਾਂਗ ਇਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਜ਼ਾਇਟੋਨਿਕ ਐੱਮ ਕਿੰਨੂ ਦੇ ਪੌਦੇ ਲਈ ਜੀਵਨਦਾਨ ਵੱਜੋਂ ਕੰਮ ਕਰਦਾ ਹੈ। ਇਹ ਉਤਪਾਦ ਕਿੰਨੂ ਦੇ ਦਰਖਤਾਂ ਦੀ ਜ਼ਿੰਦਗੀ ਨੂੰ ਵਧਾਉਂਦੇ ਹਨ ਅਤੇ ਸੋਕੇ ਵਰਗੇ ਹਾਲਾਤਾਂ ਤੋਂ ਬਚਾਉਂਦੇ ਹਨ। ਜ਼ਾਇਟੋਨਿਕ ਐੱਮ ਨਾਲ ਕਿੰਨੂ ਦਾ ਰੰਗ, ਆਕਾਰ, ਭਾਰ ਅਤੇ ਦਿੱਖ ਆਮ ਕਿੰਨੂ ਨਾਲੋਂ ਕਾਫੀ ਵਧੀਆ ਹੁੰਦਾ ਹੈ ਅਤੇ ਇਹ ਕਿੰਨੂ ਦੇ ਬੂਟਿਆਂ ਨੂੰ ਮਜ਼ਬੂਤ ਅਤੇ ਬਿਮਾਰੀਆਂ ਪ੍ਰਤੀ ਰੋਧਕ ਵੀ ਬਣਾਉਂਦਾ ਹੈ। ਕਿਸਾਨ ਪਵਨ ਕੁਮਾਰ ਦਾ ਅਜਿਹਾ ਮੰਨਣਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਪੌਦਿਆਂ ਦੇ ਵਾਧੇ ਵਿੱਚ ਸੁਧਾਰ ਹੁੰਦਾ ਹੈ ਅਤੇ ਉਹਨਾਂ ਦੀ ਉਪਜ ਵੀ ਵਧਦੀ ਹੈ। ਇਸ ਦੇ ਨਾਲ ਹੀ ਕਿਸਾਨ ਪਵਨ ਕੁਮਾਰ ਦੱਸਦੇ ਹਨ ਕਿ ਜਦੋਂ ਤੋਂ ਉਹ ਜ਼ਾਈਡੈਕਸ ਦੇ ਉਤਪਾਦ ਵਰਤ ਰਹੇ ਹਨ, ਉਦੋਂ ਤੋਂ ਉਨ੍ਹਾਂ ਨੇ ਡੀ.ਏ.ਪੀ ਨੂੰ ਵਰਤਣਾ ਬੰਦ ਕਰ ਦਿੱਤਾ ਹੈ। ਕਿਸਾਨ ਪਵਨ ਕੁਮਾਰ ਨੇ ਜ਼ਾਈਡੈਕਸ ਕੰਪਨੀ ਦੇ ਉਦੇਸ਼ਾਂ ਦੀ ਸ਼ਲਾਘਾ ਕਰਦਿਆਂ ਇਸਦੇ ਉਤਪਾਦਾਂ ਨੂੰ ਬਾਗਬਾਨੀ ਵਿੱਚ ਲਾਭਦਾਇਕ ਦੱਸਿਆ ਹੈ।
ਅਗਾਂਹਵਧੂ ਕਿਸਾਨ ਬਲਦੇਵ ਰਾਜ ਸਿੰਘ
ਕਿਸਾਨਾਂ ਲਈ ਰਵਾਇਤੀ ਖੇਤੀ ਨੂੰ ਛੱਡਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ, ਇਹੀ ਕਾਰਨ ਹੈ ਕਿ ਕਿਸਾਨ ਅਕਸਰ ਕਣਕ-ਝੋਨੇ ਦੇ ਹੀ ਫਸਲੀ ਗੇੜ੍ਹ ਵਿੱਚ ਫੱਸਿਆ ਰਹਿੰਦਾ ਹੈ। ਪਰ ਪੰਜਾਬ ਦੇ ਹੀ ਇੱਕ ਕਿਸਾਨ ਨੇ ਇਸ ਸੋਚ ਨੂੰ ਬਦਲਦਿਆਂ ਉਹ ਕਰ ਦਿਖਾਇਆ ਹੈ, ਜਿਸ ਨਾਲ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਧਨੂਰ ਦੇ ਰਹਿਣ ਵਾਲੇ ਕਿਸਾਨ ਬਲਦੇਵ ਰਾਜ ਸਿੰਘ ਨੇ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਨਾ ਸਿਰਫ ਚੰਗੀ ਮਿਸਾਲ ਪੇਸ਼ ਕੀਤੀ ਹੈ, ਸਗੋਂ ਇਹ ਕਿਸਾਨ ਆਪਣੀ ਫਸਲ ਤੋਂ ਚੰਗਾ ਮੁਨਾਫ਼ਾ ਵੀ ਕਮਾ ਰਿਹਾ ਹੈ। ਕਿਸਾਨ ਬਲਦੇਵ ਰਾਜ ਸਿੰਘ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦਾ ਇਹ ਕਿੱਤਾ ਪਿਤਾ ਪੁਰਖੀ ਹੈ, ਜਿਸ ਨੂੰ ਉਹ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ। 40 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨ ਬਲਦੇਵ ਰਾਜ ਸਿੰਘ ਦੀ ਮੰਨੀਏ ਤਾਂ ਉਹ ਆਪਣੀ ਫਸਲ ਤੋਂ ਰੋਜ਼ਾਨਾ 2 ਤੋਂ 3 ਹਾਜ਼ਰ ਰੁਪਏ ਆਸਾਨੀ ਨਾਲ ਕਮਾ ਲੈਂਦੇ ਹਨ। ਚੰਗੀ ਕਮਾਈ ਦੇ ਫਾਰਮੂਲੇ ਬਾਰੇ ਕਿਸਾਨ ਨੇ ਦੱਸਿਆ ਕਿ ਉਹ ਹੋਰ ਸਬਜ਼ੀਆਂ ਦੇ ਨਾਲ-ਨਾਲ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਵਰਤਦੇ ਹਨ ਅਤੇ 30 ਦਿਨਾਂ ਵਿੱਚ ਫਸਲ ਦਾ ਚੰਗਾ ਝਾੜ ਪ੍ਰਾਪਤ ਕਰਕੇ ਵਧੀਆ ਮੁਨਾਫ਼ਾ ਖੱਟਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਮੂਲੀ 18-22 ਸੈਂਟੀਮੀਟਰ ਲੰਬੀ ਅਤੇ ਭਾਰ 300-400 ਗ੍ਰਾਮ ਦੇ ਕਰੀਬ ਹੁੰਦਾ ਹੈ, ਜਿਸ ਕਾਰਨ ਇਹ ਬਾਜ਼ਾਰ ਵਿੱਚ ਚੰਗੀ ਕੀਮਤ 'ਤੇ ਵਿਕਦੀ ਹੈ। ਦੱਸ ਦੇਈਏ ਕਿ ਇਹ ਕਿਸਾਨ ਲੰਮੇ ਸਮੇਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੀ ਹਾਈਬ੍ਰਿਡ ਕਰਾਸ X-35 ਕਿਸਮ ਵਰਤ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਕਣਕ-ਝੋਨੇ ਦਾ ਖੈੜਾ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਵੱਲ ਪਰਤਣ ਦੀ ਅਪੀਲ ਕਰਦਾ ਹੈ।
ਅਗਾਂਹਵਧੂ ਕਿਸਾਨ ਬਲਜੀਤ ਸਿੰਘ
ਹੁਸ਼ਿਆਰਪੁਰ ਜ਼ਿਲ੍ਹੇ ਦੀ ਟਾਂਡਾ ਤਹਿਸੀਲ ਦੇ ਵੀਪੀਓ ਸਲੇਮਪੁਰ ਦੇ ਵਸਨੀਕ ਕਿਸਾਨ ਬਲਜੀਤ ਸਿੰਘ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੋਇਆ ਹੈ ਅਤੇ ਕਣਕ-ਝੋਨੇ ਦੇ ਬਦਲ ਵੱਜੋਂ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਇਸ ਕਿਸਾਨ ਵੱਲੋਂ ਕੁੱਲ 75 ਏਕੜ ਜ਼ਮੀਨ 'ਤੇ ਪਾਪਲਰ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਵਧੀਆ ਕਮਾਈ ਕੀਤੀ ਜਾ ਰਹੀ ਹੈ ਅਤੇ ਇਹ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਵੱਲ ਮੁੜਨ ਦਾ ਸੰਦੇਸ਼ ਦੇ ਰਿਹਾ ਹੈ। ਦੱਸ ਦੇਈਏ ਕਿ 25 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਇਸ ਕਿਸਾਨ ਨੇ ਮੂਲੀ ਦੀ ਇੱਕ ਅਜਿਹੀ ਕਿਸਮ ਬੀਜੀ ਹੈ, ਜਿਸ ਤੋਂ ਇਸ ਕਿਸਾਨ ਨੂੰ ਮੋਟਾ ਮੁਨਾਫ਼ਾ ਹੋ ਰਿਹਾ ਹੈ। ਗੱਲਬਾਤ ਦੌਰਾਨ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਖੇਤਾਂ ਵਿੱਚ ਹਾਈਬ੍ਰਿਡ ਕਰਾਸ X-35 ਕਿਸਮ ਦੀ ਮੂਲੀ ਦੀ ਵਰਤੋਂ ਕੀਤੀ ਹੈ, ਜੋ ਕਿ ਗੁਣਵੱਤਾ ਅਤੇ ਝਾੜ ਪੱਖੋਂ ਹੋਰ ਕਿਸਮਾਂ ਨਾਲੋਂ ਬਹੁਤ ਵਧੀਆ ਹੈ। ਇਨ੍ਹਾਂ ਹੀ ਨਹੀਂ ਇਸ ਕਿਸਮ ਦੀ ਮੂਲੀ ਦੀ ਮਾਰਕੀਟ ਵਿੱਚ ਵੀ ਵਧੇਰੇ ਡਿਮਾਂਡ ਹੈ, ਕਿਉਂਕਿ ਇਹ ਦਿੱਖ ਵਿੱਚ ਬਹੁਤ ਹੀ ਚਮਕਦਾਰ ਅਤੇ ਹੋਰ ਕਿਸਮਾਂ ਨਾਲੋਂ ਇਸ ਕਿਸਮ ਦੀ ਲੰਬਾਈ ਵੀ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਮੂਲੀ ਦੀਆਂ ਹੋਰ ਕਿਸਮਾਂ ਜਿੱਥੇ 40 ਤੋਂ 50 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ, ਉੱਥੇ ਹੀ ਹਾਈਬ੍ਰਿਡ ਕਰਾਸ X-35 ਕਿਸਮ 27 ਤੋਂ 30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸੋ ਕੁੱਲ ਮਿਲਾ ਕੇ ਇਹ ਕਿਸਾਨ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੁਆਰਾ ਵਿਕਸਿਤ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਨਾਲ ਸੰਤੁਸ਼ਟ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਵਧੀਆ ਲਾਭ ਪ੍ਰਾਪਤ ਕਰਨ ਲਈ ਇਸ ਕਿਸਮ ਦੀ ਖੇਤੀ ਕਰਨ ਦੀ ਸਲਾਹ ਦਿੰਦਾ ਹੈ।
ਇਹ ਵੀ ਪੜ੍ਹੋ: Breaking Boundaries in Agriculture: ਵਿਦੇਸ਼ੀ ਕਿਸਾਨਾਂ ਨਾਲ ਸਜੇਗਾ MFOI 2024 ਦਾ ਮੰਚ, Dubai-Philippines ਸਮੇਤ ਇਨ੍ਹਾਂ ਦੇਸ਼ਾਂ ਤੋਂ ਕਿਸਾਨ ਪਹੁੰਚਣਗੇ ਦਿੱਲੀ
ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੇਸੀ
ਪਿਛਲੇ 10 ਸਾਲਾਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਨਾਲ ਜੁੜੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੇਸੀ ਨਾਲ ਜੱਦ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਨਾ ਸਿਰਫ ਮੂਲੀ, ਸਗੋਂ ਟਮਾਟਰ ਅਤੇ ਗੋਭੀ ਦੀ ਕਾਸ਼ਤ ਲਈ ਵੀ ਸੋਮਾਨੀ ਸੀਡਜ਼ ਦੀ ਵਰਤੋਂ ਕਰਦੇ ਹਨ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੇ ਧੌਲਾ ਪਿੰਡ ਦੇ ਰਹਿਣ ਵਾਲੇ ਕਿਸਾਨ ਅਵਤਾਰ ਸਿੰਘ ਢੇਸੀ ਆਪਣੀ ਕੁੱਲ 70 ਏਕੜ ਜ਼ਮੀਨ 'ਤੇ ਕਣਕ-ਝੋਨੇ ਸਮੇਤ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਵਧੀਆ ਮੁਨਾਫ਼ਾ ਕਮਾਉਂਦੇ ਹਨ। ਕਿਸਾਨ ਅਵਤਾਰ ਸਿੰਘ ਢੇਸੀ ਦੀ ਮੰਨੀਏ ਤਾਂ 10 ਸਾਲ ਪਹਿਲਾਂ ਅਜਿਹਾ ਨਹੀਂ ਸੀ, ਕਿਉਂਕਿ ਉਹ ਮੂਲੀ ਦੀ ਕਾਸ਼ਤ ਲਈ ਜਿਸ ਕੰਪਨੀ ਦਾ ਬੀਜ ਵਰਤਦੇ ਸਨ, ਉਹ ਗੁਣਵੱਤਾ ਅਤੇ ਝਾੜ ਦੇ ਲਿਹਾਜ਼ ਨਾਲ ਬਹੁਤ ਘੱਟ ਸੀ। ਪਰ ਸੋਮਾਨੀ ਸੀਡਜ਼ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦਾ ਮੂਲੀ, ਟਮਾਟਰ ਅਤੇ ਗੋਭੀ ਦਾ ਬੀਜ ਵਰਤਿਆ ਅਤੇ ਚੰਗਾ ਮੁਨਾਫ਼ਾ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਨਾ ਸਿਰਫ ਝਾੜ ਅਤੇ ਗੁਣਵੱਤਾ ਦੇ ਲਿਹਾਜ਼ ਨਾਲ ਵਧੀਆ ਹੈ, ਸਗੋਂ ਇਹ ਕਿਸਮ ਮੌਸਮੀ ਤਬਦੀਲੀਆਂ ਅਤੇ ਕੁਦਰਤੀ ਆਫ਼ਤਾਂ ਦਾ ਟਾਕਰਾ ਕਰਨ ਲਈ ਵੀ ਉੱਤਮ ਹੈ। ਕਿਸਾਨ ਅਵਤਾਰ ਸਿੰਘ ਢੇਸੀ ਦੱਸਦੇ ਹਨ ਕਿ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਦੀ ਬਿਜਾਈ ਫਰਵਰੀ ਤੋਂ ਨਵੰਬਰ ਤੱਕ ਕੀਤੀ ਜਾਂਦੀ ਹੈ ਅਤੇ 30 ਦਿਨਾਂ ਦੀ ਫਸਲ ਹੋਣ ਕਾਰਨ ਇੱਕ ਕਿਸਾਨ ਇਸ ਫਸਲ ਤੋਂ ਕਈ ਗੁਣਾ ਵੱਧ ਮੁਨਾਫ਼ਾ ਕਮਾ ਸਕਦਾ ਹੈ। ਇੱਕ ਅੰਦਾਜ਼ੇ ਅਨੁਸਾਰ ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿੱਚ ਇਸ ਕਿਸਮ ਦੀ ਮੂਲੀ ਦੀ ਕਾਸ਼ਤ ਕਰਨ ਵਾਲਾ ਛੋਟਾ ਕਿਸਾਨ 1 ਲੱਖ ਰੁਪਏ ਦੇ ਨਿਵੇਸ਼ ਨਾਲ ਸਾਲ ਵਿੱਚ 5 ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਮਾ ਸਕਦਾ ਹੈ। ਸੋਮਾਨੀ ਸੀਡਜ਼ ਦੀ ਵਰਤੋਂ ਕਰਕੇ ਇਹ ਕਿਸਾਨ ਅੱਜ ਸਬਜ਼ੀਆਂ ਦੀ ਖੇਤੀ ਵਿੱਚ ਤਿੰਨ ਗੁਣਾ ਵੱਧ ਮੁਨਾਫਾ ਕਮਾ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੀਆਂ ਮੁਨਾਫ਼ੇ ਵਾਲੀਆਂ ਕਿਸਮਾਂ ਨੂੰ ਅਪਣਾਉਣ ਦਾ ਸੁਨੇਹਾ ਦੇ ਰਿਹਾ ਹੈ।
ਅਗਾਂਹਵਧੂ ਕਿਸਾਨ ਸਵਰਨ ਸਿੰਘ
ਲੁਧਿਆਣਾ ਜ਼ਿਲ੍ਹੇ ਦੇ ਵੀਪੀਓ ਖਵਾਜਕੇ ਦੇ ਅਗਾਂਹਵਧੂ ਕਿਸਾਨ ਸਵਰਨ ਸਿੰਘ ਰਵਾਇਤੀ ਖੇਤੀ ਦੇ ਨਾਲ-ਨਾਲ ਵੱਡੇ ਪੱਧਰ ’ਤੇ ਮੂਲੀ ਦੀ ਵੀ ਖੇਤੀ ਕਰ ਰਹੇ ਹਨ। ਇਹ ਕਿਸਾਨ ਆਪਣੀ ਕੁੱਲ 50 ਏਕੜ ਜ਼ਮੀਨ ਵਿੱਚੋਂ 35 ਏਕੜ ਜ਼ਮੀਨ ਵਿੱਚ ਕਣਕ, ਝੋਨਾ ਅਤੇ ਹਰੇ ਚਾਰੇ ਦੀ ਫ਼ਸਲ ਉਗਾਉਂਦੇ ਹਨ ਅਤੇ ਬਾਕੀ 15 ਏਕੜ ਜ਼ਮੀਨ ਵਿੱਚ ਮੂਲੀ ਦੀ ਕਾਸ਼ਤ ਕਰਦੇ ਹਨ। ਕਿਸਾਨ ਸਵਰਨ ਸਿੰਘ ਨੇ ਦੱਸਿਆ ਕਿ ਉਹ ਮੂਲੀ ਦੀ ਕਾਸ਼ਤ ਲਈ ਜਿਸ ਕਿਸਮ ਦੀ ਵਰਤੋਂ ਕਰ ਰਹੇ ਹਨ, ਉਹ ਉਨ੍ਹਾਂ ਨੂੰ ਪਹਿਲਾਂ ਨਾਲੋਂ ਦੁੱਗਣਾ-ਤਿਗੁਣਾ ਮੁਨਾਫਾ ਦੇ ਰਹੀ ਹੈ। ਦਰਅਸਲ, ਕਿਸਾਨ ਵੱਲੋਂ ਪਿਛਲੇ 10 ਸਾਲਾਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਹਾਈਬ੍ਰਿਡ ਬੀਜਾਂ ਵਿੱਚ ਖਾਸਤੌਰ 'ਤੇ ਜਿਸ ਕਿਸਮ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ, ਉਹ ਹੈ ਹਾਈਬ੍ਰਿਡ ਕਰਾਸ X-35। ਕਿਸਾਨ ਦਾ ਕਹਿਣਾ ਹੈ ਕਿ ਸ਼ਾਨਦਾਰ ਗੁਣਵੱਤਾ ਅਤੇ ਵਧੀਆ ਝਾੜ ਲਈ ਮਸ਼ਹੂਰ ਇਹ ਕਿਸਮ ਕਿਸਾਨਾਂ ਨੂੰ ਸਾਰਾ ਸਾਲ ਚੰਗਾ ਝਾੜ ਦਿੰਦੀ ਹੈ, ਜਿਸ ਨਾਲ ਇੱਕ ਕਿਸਾਨ ਵਧੀਆ ਮੁਨਾਫ਼ਾ ਕਮਾ ਸਕਦਾ ਹੈ। ਖ਼ਾਸੀਅਤ ਦੀ ਗੱਲ ਕਰੀਏ ਤਾਂ ਆਮ ਮੂਲੀਆਂ ਨਾਲੋਂ ਹਾਈਬ੍ਰਿਡ ਕਰਾਸ X-35 ਕਿਸਮ ਦੀ ਮੂਲੀ ਦੇ ਪੱਤੇ ਚਮਕਦਾਰ ਅਤੇ ਵੱਡੇ ਹੁੰਦੇ ਹਨ ਅਤੇ ਇਹ ਦਿੱਖ ਵਿੱਚ ਹੋਰ ਮੂਲੀ ਦੀ ਕਿਸਮਾਂ ਦੇ ਮੁਕਾਬਲੇ ਲੰਬੀ ਅਤੇ ਭਾਰੀ ਹੁੰਦੀ ਹੈ। ਇਸ ਦੇ ਨਾਲ ਹੀ, ਇਹ ਕਿਸਮ 30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਕਿਸਾਨ ਸਾਲ ਵਿੱਚ 5 ਵਾਰ ਇਸ ਫਸਲ ਦੀ ਕਟਾਈ ਕਰ ਸਕਦਾ ਹੈ। ਕਿਸਾਨ ਸਵਰਨ ਸਿੰਘ ਦਾ ਕਹਿਣਾ ਹੈ ਕਿ ਆਪਣੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਹੀ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੀ ਹਾਈਬ੍ਰਿਡ ਕਰਾਸ X-35 ਮੂਲੀ ਦੀ ਕਿਸਮ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।
Summary in English: These successful farmers of Punjab may be honored with MFOI Award 2024, Award show organized in Delhi from 1st to 3rd December