ਸਬਜ਼ੀਆਂ ਦੀਆਂ ਫ਼ਸਲਾਂ ਬਾਰੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੀ 41ਵੀਂ ਸਲਾਨਾ ਗਰੁੱਪ ਮੀਟਿੰਗ ਸ਼ੇਰੇ ਕਸ਼ਮੀਰ ਖੇਤੀ ਯੂਨੀਵਰਸਿਟੀ ਸ੍ਰੀਨਗਰ ਵਿਖੇ ਆਯੋਜਿਤ ਕੀਤੀ ਗਈ। ਇਸ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਸਾਰੇ ਵਿਗਿਆਨੀਆਂ ਨੇ ਵਰਕਸਾਪ ਵਿੱਚ ਭਾਗ ਲਿਆ ਅਤੇ ਪ੍ਰੋਜੈਕਟ ਤਹਿਤ ਕੀਤੇ ਗਏ ਕੰਮ ਨੂੰ ਪੇਸ ਕੀਤਾ।
ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਜਰਮਪਲਾਜਮ ਦੇ ਸੰਗ੍ਰਹਿ, ਮੁਲਾਂਕਣ ਅਤੇ ਸੰਭਾਲ ਵਿਸੇ ’ਤੇ ਸੈਸਨ ਦੀ ਸਹਿ-ਪ੍ਰਧਾਨਗੀ ਕੀਤੀ। ਇਸੇ ਸਮਾਗਮ ਦੌਰਾਨ ਸਬਜ਼ੀ ਮਾਹਿਰ ਡਾ. ਆਰ ਕੇ ਢੱਲ ਨੂੰ ਸਾਲ 2021 ਲਈ ਇੰਡੀਅਨ ਸੋਸਾਇਟੀ ਆਫ ਵੈਜੀਟੇਬਲ ਸਾਇੰਸ, ਵਾਰਾਣਸੀ ਦੇ ਫੈਲੋ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਸਤਪਾਲ ਸਰਮਾ ਨੂੰ ਸਾਲ 2023 ਲਈ ਇਸੇ ਸੋਸਾਇਟੀ ਦੇ ਫੈਲੋ ਵਜੋਂ ਨਾਮਜਦ ਕੀਤਾ ਗਿਆ।
ਇਹ ਵੀ ਪੜ੍ਹੋ : Dairy Training ਦੇ ਨਵੇਂ ਬੈਚ ਲਈ 28 ਜੂਨ ਨੂੰ ਯੋਗ ਲਾਭਪਾਤਰੀਆਂ ਦੀ ਚੋਣ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਬਜੀ ਵਿਗਿਆਨ ਵਿਭਾਗ ਦੇ ਪੀ.ਐੱਚ.ਡੀ ਸਕਾਲਰ ਸ੍ਰੀ ਤੇਜਪਾਲ ਸਿੰਘ ਸਰਾਂ ਨੂੰ ਦਵਾਕਰਾ ਨਾਥ ਜਾਣਕਾਰੀ ਸਰਵੋਤਮ ਥੀਸਿਸ ਪੁਰਸਕਾਰ 2022 ਨਾਲ ਸਨਮਾਨਿਆ ਗਿਆ। ਸ਼੍ਰੀ ਤੇਜਪਾਲ ਸਿੰਘ ਸਰਾਂ ਨੇ ਇਹ ਖੋਜ ਕਾਰਜ ਸਬਜ਼ੀ ਵਿਗਿਆਨੀ ਡਾ. ਐੱਸ ਕੇ ਜਿੰਦਲ ਦੀ ਨਿਗਰਾਨੀ ਹੇਠ ਸੰਪੂਰਨ ਕੀਤਾ।
ਇਹ ਵੀ ਪੜ੍ਹੋ : 6 ਤੋਂ 28 ਜੂਨ ਤੱਕ ਤਿੰਨ ਬੈਚਾਂ ਵਿੱਚ Goat Farming ਲਈ Training Course
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ ਪਰਦੀਪ ਕੁਮਾਰ ਛੁਨੇਜਾ, ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਡੀਨ, ਡਾ. ਮਾਨਵਇੰਦਰ ਸਿੰਘ ਗਿੱਲ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Vegetable scientists of PAU received honor at the national level