1. Home
  2. ਖਬਰਾਂ

Dairy Farmers ਨੂੰ ਸੁਚੇਤ ਕਰਨ ਲਈ ਵਿਚਾਰ ਵਟਾਂਦਰਾ ਸੈਸ਼ਨ, ਮਾਹਿਰਾਂ ਨੇ ਘਟੀਆ ਕੁਆਲਿਟੀ ਦੇ ਸਾਈਲੇਜ ਵਿਰੁੱਧ ਦਿੱਤੀ ਚੇਤਾਵਨੀ

ਹਰੇ ਚਾਰਿਆਂ ਦੇ ਅਚਾਰ (ਸਾਈਲੇਜ) ਸੰਬੰਧੀ ਪਾਏ ਜਾਂਦੇ ਕੁਝ ਭਰਮਾਂ ਬਾਰੇ ਡੇਅਰੀ ਕਿਸਾਨਾਂ ਨੂੰ ਸੁਚੇਤ ਕਰਨ ਲਈ ਇਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੈਸ਼ਨ ਦੌਰਾਨ ਮਾਹਿਰਾਂ ਨੇ ਕਿਹਾ ਕਿ ਇਨ੍ਹਾਂ ਬਿੰਦੂਆਂ ’ਤੇ ਘਾਟ ਰਹਿ ਜਾਣ ਕਾਰਨ ਸਾਈਲੇਜ ਖਰਾਬ ਹੋ ਸਕਦਾ ਹੈ ਅਤੇ ਪਸ਼ੂਆਂ ਦੀ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

Gurpreet Kaur Virk
Gurpreet Kaur Virk
ਡੇਅਰੀ ਕਿਸਾਨਾਂ ਨੂੰ ਸੁਚੇਤ ਕਰਨ ਲਈ ਵਿਚਾਰ ਵਟਾਂਦਰਾ ਸੈਸ਼ਨ

ਡੇਅਰੀ ਕਿਸਾਨਾਂ ਨੂੰ ਸੁਚੇਤ ਕਰਨ ਲਈ ਵਿਚਾਰ ਵਟਾਂਦਰਾ ਸੈਸ਼ਨ

Discussion Session: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਹਰੇ ਚਾਰਿਆਂ ਦੇ ਅਚਾਰ (ਸਾਈਲੇਜ) ਸੰਬੰਧੀ ਪਾਏ ਜਾਂਦੇ ਕੁਝ ਭਰਮਾਂ ਬਾਰੇ ਡੇਅਰੀ ਕਿਸਾਨਾਂ ਨੂੰ ਸੁਚੇਤ ਕਰਨ ਲਈ ਇਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ।

ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਪੰਜਾਬ ਦੇ ਡੇਅਰੀ ਉਦਯੋਗ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਹਰੇ ਚਾਰਿਆਂ ਦਾ ਅਚਾਰ ਵੀ ਇਸ ਸਮੇਂ ਦੌਰਾਨ ਪਸ਼ੂ ਖੁਰਾਕ ਵਜੋਂ ਬਹੁਤ ਮਕਬੂਲ ਹੋਇਆ ਹੈ। ਪਰ ਚਾਰਿਆਂ ਦੇ ਅਚਾਰ ਦੀ ਮਾੜੀ ਕਵਾਲਿਟੀ ਕਾਰਣ ਕਈ ਥਾਂਵਾਂ ’ਤੇ ਪਸ਼ੂਆਂ ਦੀ ਸਿਹਤ ਨੂੰ ਬਹੁਤ ਨੁਕਸਾਨ ਹੋਇਆ ਹੈ।

ਡਾ. ਪ੍ਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਪਸ਼ੂ ਪਾਲਕ ਭਾਈਚਾਰੇ ਨੂੰ ਸੁਚੇਤ ਅਤੇ ਸਿੱਖਿਅਤ ਕਰਨ ਲਈ ਇਸ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ, ਲਾਈਸਟਾਕ ਫਾਰਮਜ਼ ਨੇ ਸਾਈਲੇਜ ਬਨਾਉਣ ਲਈ ਵਰਤੀ ਜਾਂਦੀ ਪੂਰਣ ਪ੍ਰਕਿਰਿਆ ਜੋ ਕਿ ਚਾਰਿਆਂ ਦੀ ਕਟਾਈ ਤੋਂ ਸ਼ੁਰੂ ਹੋ ਕੇ ਉਸ ਨੂੰ ਦਬਾਅ ਕੇ ਸੰਭਾਲਣ ਤੱਕ ਚਲਦੀ ਹੈ, ਦੇ ਹਰੇਕ ਪਹਿਲੂ ਨੂੰ ਸਪੱਸ਼ਟ ਕੀਤਾ।

ਅੱਗੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕਿਸੇ ਬਿੰਦੂ ’ਤੇ ਵੀ ਘਾਟ ਰਹਿ ਜਾਣ ਕਾਰਨ ਸਾਈਲੇਜ ਖਰਾਬ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਈਲੇਜ ਵਿਚ ਉੱਲੀ ਜਾਂ ਕੋਈ ਹੋਰ ਵਿਕਾਰ ਆਉਣ ’ਤੇ ਸਾਨੂੰ ਇਹ ਪਸ਼ੂਆਂ ਲਈ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਸੀਂ ਸਾਈਲੇਜ ਨੂੰ ਜੁਗਾਲੀ ਕਰਨ ਵਾਲੇ ਕਿਸੇ ਵੀ ਪਸ਼ੂ ਨੂੰ ਦੇ ਸਕਦੇ ਹਾਂ।

ਡਾ. ਰਾਕੇਸ਼ ਸ਼ਰਮਾ, ਮੁਖੀ ਪਸਾਰ ਸਿੱਖਿਆ ਵਿਭਾਗ ਨੇ ਮਾੜੀ ਕਵਾਲਿਟੀ ਦੇ ਸਾਈਲੇਜ ਕਾਰਣ ਪਸ਼ੂਆਂ ਨੂੰ ਆਉਂਦੀਆਂ ਦਿੱਕਤਾਂ ਸੰਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਈਲੇਜ ਵਰਤਣ ਤੋਂ ਪਹਿਲਾਂ ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ-ਵਿੱਚ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜੋ: Krishi Vigyan Kendra ਦੇ ਮਈ 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ

ਡਾ. ਏ ਐਸ ਪੰਨੂ ਨੇ ਕਿਹਾ ਕਿ ਸਾਈਲੇਜ ਦੀ ਕਵਾਲਿਟੀ ਦੀ ਸਮੱਸਿਆ ਵਧੇਰੇ ਕਰਕੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਨੂੰ ਆਉਂਦੀ ਹੈ ਕਿਉਂਕਿ ਘੱਟ ਪਸ਼ੂ ਹੋਣ ਕਾਰਣ ਉਨ੍ਹਾਂ ਨੂੰ ਲੰਮਾਂ ਸਮਾਂ ਸਾਈਲੇਜ ਖੁੱਲ੍ਹੇ ਥਾਂ ’ਤੇ ਰੱਖਣਾ ਪੈਂਦਾ ਹੈ। ਇਸ ਵਿਚਾਰ ਵਟਾਂਦਰੇ ਵਿੱਚ 100 ਦੇ ਕਰੀਬ ਵੈਟਨਰੀ ਡਾਕਟਰਾਂ, ਖੇਤਰ ਵਿੱਚ ਕੰਮ ਕਰਦੇ ਪੇਸ਼ੇਵਰਾਂ, ਮਾਹਿਰਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ।

Summary in English: Veterinary University: Discussion session to alert Dairy Farmers, GADVASU experts warn against low quality silage

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters