1. Home
  2. ਖਬਰਾਂ

Veterinary University ਵੱਲੋਂ 'ਉਤਮਤਾ 'ਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ’ਤੇ Workshop

Guru Angad Dev Veterinary and Animal Sciences University ਵਿਖੇ ‘Meditation for Excellence in Totality’ ਵਿਸ਼ੇ 'ਤੇ ਕਾਰਜਸ਼ਾਲਾ ਦਾ ਪ੍ਰਬੰਧ ਕੀਤਾ ਗਿਆ।

Gurpreet Kaur Virk
Gurpreet Kaur Virk
ਗਡਵਾਸੂ ਵਿਖੇ ਕਾਰਜਸ਼ਾਲਾ ਦਾ ਪ੍ਰਬੰਧ

ਗਡਵਾਸੂ ਵਿਖੇ ਕਾਰਜਸ਼ਾਲਾ ਦਾ ਪ੍ਰਬੰਧ

Workshop on ‘Meditation for Excellence in Totality’: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਲੰਟੀਅਰਾਂ ਨੇ ‘ਉਤਮਤਾ ਵਿੱਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ’ਤੇ ਕਰਵਾਈ ਕਾਰਜਸ਼ਾਲਾ ਵਿੱਚ ਹਿੱਸਾ ਲਿਆ। ਆਓ ਜਾਣਦੇ ਹਾਂ ਕਿ ਕੁਝ ਰਿਹਾ ਖ਼ਾਸ...

ਤੁਹਾਨੂੰ ਦੱਸ ਦੇਈਏ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਸੰਦਰਭ ਵਿੱਚ ਇਸ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਮਨ ਦੀ ਸਥਿਰਤਾ ਨਾਲ ਸਬੰਧਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ।

ਡਾ. ਨਿਧੀ ਸ਼ਰਮਾ, ਸੰਯੋਜਕ, ਕੌਮੀ ਸੇਵਾ ਯੋਜਨਾ ਨੇ ਦੱਸਿਆ ਕਿ ਅਧਿਆਤਮਕ ਆਗੂ ਪਦਮ ਭੂਸ਼ਣ ਸ਼੍ਰੀ ਕਮਲੇਸ਼ ਡੀ ਪਟੇਲ ਦੀਆਂ ਵੀਡੀਓ ਫ਼ਿਲਮਾਂ ਵੀ ਇਸ ਸਾਧਨਾ ਕਾਰਜਸ਼ਾਲਾ ਵਿਚ ਵਿਖਾਈਆਂ ਗਈਆਂ।

ਇਹ ਵੀ ਪੜ੍ਹੋ : GADVASU ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ, ਮੁਕਾਬਲੇ 'ਚ ਜਿੱਤਿਆ ਦੂਸਰਾ ਸਥਾਨ

ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਕਾਰਜਸ਼ਾਲਾ ਵਿਚ ਬਿ੍ਰਗੇਡੀਅਰ ਕੁਲਜੀਤ ਸਿੰਘ, ਹਾਰਟਫੁਲਨੈਸ ਸੰਸਥਾ, ਚੰਡੀਗੜ੍ਹ ਬਤੌਰ ਸਾਧਨ ਸੰਪੂਰਨ ਮਾਹਿਰ ਦੇ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਸਿਸਟਰ ਨੀਰਾ ਅਤੇ ਸ਼ੁਭਦੀਪ ਨੇ ਵੀ ਵਲੰਟੀਅਰ ਦੇ ਤੌਰ ’ਤੇ ਸ਼ਿਰਕਤ ਕੀਤੀ।

ਡਾ. ਯਸ਼ਪਾਲ ਸਿੰਘ ਮਲਿਕ, ਡੀਨ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਪਹਿਲੇ ਦਿਨ ਦੇ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਨੇ ਫ਼ਿਸ਼ਰੀਜ਼ ਦੀ ਡਿਗਰੀ ਦੇ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਸਿਖਲਾਈ ਲਈ ਭੇਜਿਆ ਥਾਈਲੈਂਡ

ਦੂਸਰੇ ਦਿਨ ਵਿੱਚ ਵਿਦਿਆਰਥੀਆਂ ਨੂੰ ਕਈ ਖੇਡਾਂ ਦੇ ਮਾਧਿਅਮ ਰਾਹੀਂ ਧਿਆਨ ਕੇਂਦਰਿਤ ਕਰਨ ਅਤੇ ਆਪਣੀ ਸੰਚਾਰ ਮੁਹਾਰਤ ਵਧਾਉਣ ਸੰਬੰਧੀ ਦੱਸਿਆ ਗਿਆ। ਡਾ. ਰਾਮ ਸਰਨ ਸੇਠੀ ਇਸ ਦਿਨ ਦੀ ਕਾਰਜਸ਼ਾਲਾ ਵਿਚ ਪਤਵੰਤੇ ਮਹਿਮਾਨ ਵਜੋਂ ਪਹੁੰਚੇ। ਬਿ੍ਰਗੇਡੀਅਰ ਕੁਲਦੀਪ ਸਿੰਘ, ਸਿਸਟਰ ਨੀਰਾ ਅਤੇ ਸ਼ੁਭਦੀਪ ਨੂੰ ਸਨਮਾਨਿਤ ਵੀ ਕੀਤਾ ਗਿਆ।

ਡਾ. ਚੰਦਰਸ਼ੇਖਰ ਮੁਖੋਪਾਧਿਆਇ ਅਤੇ ਡਾ. ਸਿਵਾ ਕੁਮਾਰ, ਕੌਮੀ ਸੇਵਾ ਯੋਜਨਾ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਅਨੁਸ਼ਾਸਨ, ਪ੍ਰਾਣਾਯਾਮ ਅਤੇ ਧਿਆਨ ਸਾਧਨਾ ਸੰਬੰਧੀ ਬਹੁਤ ਜ਼ਿੰਮੇਵਾਰ ਭੂਮਿਕਾ ਨਿਭਾਈ।

Summary in English: Veterinary University organizes Workshop on ‘Meditation for Excellence in Totality’

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters