1. Home
  2. ਖਬਰਾਂ

Veterinary University ਨੇ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਸੰਬੰਧੀ ਕੇਂਦਰੀ ਸੰਸਥਾ ਨਾਲ ਕੀਤਾ MoU Sign

ਸੈਂਟਰਲ ਇੰਸਟੀਚਿਊਟ ਆਫ ਬਰੈਕਿਸ਼ਵਾਟਰ ਐਕੁਆਕਲਚਰ ਦੇ ਡਾਇਰੈਕਟਰ, ਡਾ. ਕੁਲਦੀਪ ਕੇ ਲਾਲ ਅਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਏ ਕੇ ਅਰੋੜਾ ਨੇ ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਕਾਲਜ ਆਫ ਫ਼ਿਸ਼ਰੀਜ਼ ਦੀ ਵਿਗਿਆਨਕ ਟੀਮ ਵੀ ਮੌਜੂਦ ਸੀ।

Gurpreet Kaur Virk
Gurpreet Kaur Virk
ਸਮਝੌਤਾ ਪੱਤਰ ’ਤੇ ਦਸਤਖ਼ਤ

ਸਮਝੌਤਾ ਪੱਤਰ ’ਤੇ ਦਸਤਖ਼ਤ

MoU Sign: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਵਿੱਚ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਦੇ ਟਿਕਾਊ ਵਿਕਾਸ ਸੰਬੰਧੀ ਖਾਰੇ ਪਾਣੀ ਵਿੱਚ ਜਲਜੀਵ ਪਾਲਣ ਦੀ ਕੇਂਦਰੀ ਸੰਸਥਾ, ਚੇਨਈ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਹ ਸੰਸਥਾ ਇਸ ਖੇਤਰ ਦੀ ਮੋਹਰੀ ਸੰਸਥਾ ਹੈ।

ਸੈਂਟਰਲ ਇੰਸਟੀਚਿਊਟ ਆਫ ਬਰੈਕਿਸ਼ਵਾਟਰ ਐਕੁਆਕਲਚਰ ਦੇ ਡਾਇਰੈਕਟਰ, ਡਾ. ਕੁਲਦੀਪ ਕੇ ਲਾਲ ਅਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਏ ਕੇ ਅਰੋੜਾ ਨੇ ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ। ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਕਾਲਜ ਆਫ ਫ਼ਿਸ਼ਰੀਜ਼ ਦੀ ਵਿਗਿਆਨਕ ਟੀਮ ਵੀ ਮੌਜੂਦ ਸੀ।

ਡਾ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਦੀ ਖਾਰੇ ਪਾਣੀ ਵਾਲੀ ਗ਼ੈਰ-ਉਪਜਾਊ ਭੂਮੀ ਵਿੱਚ ਝੀਂਗੇ ਦੀ ਸਫ਼ਲ ਖੇਤੀ ਕਰਕੇ ਇਸ ਜ਼ਮੀਨ ਨੂੰ ਕਮਾਈ ਯੋਗ ਬਨਾਉਣ ਹਿਤ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਕਾਰਜ ਲਈ ਉੱਤਮ ਕਵਾਲਿਟੀ ਦਾ ਬੀਜ, ਫੀਡ ਲਾਗਤ, ਬਿਮਾਰੀਆਂ ਅਤੇ ਬਰਾਮਦ ਆਧਾਰਿਤ ਮੰਡੀਕਾਰੀ ਵਿਸ਼ੇਸ਼ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰੀ ਸੰਸਥਾ ਨਾਲ ਸਾਂਝ ਪਾ ਕੇ ਅਸੀਂ ਇਨ੍ਹਾਂ ਚੁਣੌਤੀਆਂ ਦੇ ਢੁੱਕਵੇਂ ਹੱਲ ਲੱਭਾਂਗੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਇਨ੍ਹਾਂ ਖੇਤਰਾਂ ਦਾ ਹੋਰ ਵਿਕਾਸ ਕਰਾਂਗੇ।

ਡਾ. ਕੁਲਦੀਪ ਨੇ ਕਿਹਾ ਕਿ ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਇਹ ਕੇਂਦਰੀ ਸੰਸਥਾ ਬਾਇਓਫਲਾਕ ਵਿਧੀ ਰਾਹੀਂ ਝੀਂਗੇ ਦੇ ਬੀਜ ਲਈ ਨਰਸਰੀ ਤਿਆਰ ਕਰਨ, ਲਾਗਤ ਪ੍ਰਭਾਵੀ ਫੀਡ ਉਤਪਾਦਨ, ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਢੁੱਕਵਾਂ ਗਿਆਨ ਰੱਖਦੀ ਹੈ।

ਡਾ. ਅਰੋੜਾ ਨੇ ਕਿਹਾ ਕਿ ਇਸ ਸਮਝੌਤੇ ਨਾਲ ਪੰਜਾਬ ਦੇ ਖਾਰੇ ਪਾਣੀ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਨਵੀਆਂ ਤਕਨਾਲੋਜੀਆਂ ਨਾਲ ਛੋਟੇ, ਮੱਧਵਰਗੀ ਅਤੇ ਵੱਡੇ ਕਿਸਾਨ ਵੀ ਬਿਹਤਰ ਉਤਪਾਦਨ ਲੈ ਸਕਣਗੇ।

ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਵਿਖੇ Innovative Fish Farmers Association ਦੀ ਹੋਈ ਮੀਟਿੰਗ

ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਇਹ ਸਮਝੌਤਾ ਜਿਥੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਉਥੇ ਇਹ ਭਾਈਵਾਲ ਧਿਰਾਂ ਭਾਵ ਕਿਸਾਨਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਵੀ ਵਿਗਿਆਨਕ ਨੁਕਤੇ ਅਤੇ ਤਕਨਾਲੋਜੀਆਂ ਸਾਂਝੀਆਂ ਕਰਨ ਵਾਲਾ ਇਕ ਵਧੀਆ ਯਤਨ ਸਾਬਿਤ ਹੋਵੇਗਾ।

Summary in English: Veterinary University signs MoU with Central Institute for Brackishwater Aquaculture

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters