
ਪਾਣੀ ਨਹੀਂ ਤਾਂ ਖੇਤੀ ਨਹੀਂ, ਖੇਤੀ ਨਹੀਂ ਤਾਂ ਦਾਣੇ ਨਹੀਂ: ਕਵੀ ਹਰੀ ਸਿੰਘ ਮੌਜਪੁਰੀ
ਪਾਣੀ ਨਹੀਂ ਤਾਂ ਖੇਤੀ ਨਹੀਂ
ਖੇਤੀ ਨਹੀਂ ਤਾਂ ਦਾਣੇ ਨਹੀਂ
ਰੋਟੀ ਬਾਝੋਂ ਨਹੀਓ ਸਰਨਾ
ਰੋਡ਼ ਕਿਸੇ ਨੇ ਖਾਣੇ ਨਹੀਂ
ਦੱਸੋ ਆਪਣੇ ਬੱਚਿਆਂ ਦਾ ਢਿੱਡ ਭਰੋਗੇ ਕਾਹਦੇ ਨਾਲ
ਪਾਣੀ ਨੂੰ ਸੰਭਾਲ ਕਿਸਾਨਾਂ ਪਾਣੀ ਨੂੰ ਸੰਭਾਲ
ਸੋਚ ਸੋਚ ਕੇ ਤੁਪਕਾ ਤੁਪਕਾ ਬੜੇ ਹੀ ਸੰਜਮ ਨਾਲ
ਪਾਣੀ ਨੂੰ ਸੰਭਾਲ ਕਿਸਾਨਾਂ
ਪਾਣੀ ਨੂੰ ਸੰਭਾਲ..........
ਜੋੜ ਜੋੜ ਕੇ ਜਾਇਦਾਦਾਂ ਨੂੰ ਕਿਸਦੇ ਲਈ ਛੱਡ ਜਾਓਗੇ
ਭੁੱਖੇ ਮਰਨ ਜ਼ਿਗਰ ਦੇ ਟੋਟੇ ਫਿਰ ਵੀ ਤਾਂ ਪਛਤਾਓਗੇ
ਕੁਦਰਤ ਮਾਂ ਨੂੰ ਮੈਲੀ ਕਰਕੇ ਨਹੀਂ ਚਮਕਣੇ ਲਾਲ
ਪਾਣੀ ਨੂੰ ਸੰਭਾਲ........
ਬਿਨ ਪਾਣੀ ਦੇ ਦੇਹੀ ਤੇਰੀ
ਮਿੰਟਾ ਵਿੱਚ ਮਿੱਟੀ ਦੀ ਢੇਰੀ
ਦੇਰ ਨਾ ਹੋਜੇ ਸੰਭਲ ਜਾ ਹੁਣ
ਬਰਬਾਦੀ ਕਰ ਲਈ ਬਥੇਰੀ
ਨਹੀ ਲੱਭਣੇ ਫੇਰ ਬਾਗ ਬਗੀਚੇ ਸੁੱਕ ਜਾਣੀ ਹਰ ਡਾਲ੍ਹ
ਪਾਣੀ ਨੂੰ ਸੰਭਾਲ......
ਇਹ ਵੀ ਪੜ੍ਹੋ: Zytonic Neem: ਕਿਸਾਨ ਵੀਰੋਂ, ਫਸਲਾਂ ਵਿੱਚ ਕੀਟ ਨਿਯੰਤਰਣ ਲਈ ਕੁਦਰਤੀ ਅਤੇ ਟਿਕਾਊ ਹੱਲ 'ਜ਼ਾਇਟੋਨਿਕ ਨਿੰਮ' ਅਪਣਾਓ
ਰੱਬ ਨੇ ਦਿੱਤੀ ਦਾਤ ਅਣਮੁੱਲੀ
ਪਰ ਤੈਨੂੰ ਇਹ ਗੱਲ ਹੈ ਭੁੱਲੀ
ਭਰ ਭਰ ਮੱਛਕਾਂ ਡੋਲ੍ਹੀ ਜਾਵੇਂ
ਮੰਗੇਗਾ ਫੇਰ ਚੂਲੀ ਚੂਲੀ
ਬੂੰਦ ਬੂੰਦ ਨੂੰ ਤਰਸੇਂਗਾ ਤੂੰ
ਹੋਣੇ ਮੰਦੜੇ ਹਾਲ
ਪਾਣੀ ਨੂੰ ਸੰਭਾਲ.....
ਮੌਜਪੁਰੀ ਕਰ ਦੂਸ਼ਿਤ ਪਾਣੀ
ਆਪੇ ਤੂੰ ਉਲਝ੍ਹਾ ਲਈ ਤਾਣੀ
ਕੈਂਸਰ ਵਰਗੇ ਰੋਗ ਲਾ ਲਏ ਅਜੇ ਵੀ ਗੱਲ ਕਰਦਾ ਅਣਜਾਣੀ
ਸਾਰ ਕਿਸੇ ਨਾ ਲੈਣੀ ਤੇਰੀ
ਪੈ ਗਏ ਜਦੋਂ ਜੰਜਾਲ
ਪਾਣੀ ਨੂੰ ਸੰਭਾਲ.......
ਹਰੀ ਸਿੰਘ ਮੌਜਪੁਰੀ
8872574100
Summary in English: Water Conservation: Farmers to conserve water