Weather Latest News: ਦਿਨੋਂ-ਦਿਨ ਵੱਧ ਰਹੀ ਗਰਮੀ ਕਾਰਨ ਪੂਰਾ ਉੱਤਰ ਭਾਰਤ ਹਾਲੋ-ਬੇਹਾਲ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਹੋਈ ਭਵਿੱਖਬਾਣੀ ਨੇ ਲੋਕਾਂ ਦੇ ਚਿਹਰਿਆਂ ਨੂੰ ਖਿੜ੍ਹਾ ਦਿੱਤਾ ਹੈ।
Weather Latest News: ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜਲਦੀ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਬਰਸਾਤ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਗਰਮੀ ਘੱਟ ਹੋ ਜਾਏਗੀ।
IMD Alert On Rain: ਸਮੁੱਚਾ ਉੱਤਰ ਭਾਰਤ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ। ਰਾਜਸਥਾਨ ਅਤੇ ਵਿਦਰਭ 'ਚ ਇਸ ਮਹੀਨੇ ਕਈ ਥਾਵਾਂ 'ਤੇ ਪਾਰਾ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਜਲਦੀ ਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। 16 ਮਈ ਤੋਂ ਬਾਅਦ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
Punjab Weather: ਇੱਕ ਪਾਸੇ ਜਿੱਥੇ ਮੌਸਮ ਵਿਭਾਗ ਮੀਂਹ ਦੀ ਭਵਿੱਖਬਾਣੀ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਕੜਕਦੀ ਧੁੱਪ ਲੋਕਾਂ ਨੂੰ ਪਰੇਸ਼ਾਨ ਕਰੇਗੀ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਗਰਮੀ ਦਾ ਸਭ ਤੋਂ ਵੱਧ ਅਸਰ ਸੂਬੇ ਦੇ ਦੱਖਣੀ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗਾ। ਇਸੇ ਕਾਰਨ ਭਾਰਤੀ ਮੌਸਮ ਵਿਭਾਗ (IMD) ਨੇ 13 ਤੋਂ 15 ਮਈ ਤੱਕ ਦੱਖਣੀ ਪੰਜਾਬ ਵਿੱਚ ‘ਲੂ’ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। 16 ਮਈ ਤੋਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਮੌਸਮ 'ਚ ਬਦਲਾਅ ਹੋਵੇਗਾ ਅਤੇ ਅਸਮਾਨ 'ਚ ਹਲਕੇ ਬੱਦਲ ਛਾਏ ਰਹਿਣਗੇ, ਜਿਸ ਨਾਲ ਪਾਰਾ ਡਿੱਗੇਗਾ ਅਤੇ ਗਰਮੀ ਤੋਂ ਕੁਝ ਰਾਹਤ ਮਿਲੇਗੀ।
ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ 40 ਤੋਂ 43 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26 ਤੋਂ 29 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਸ਼੍ਰੇਣੀ ਵਿੱਚ ਹੈ।
ਇਨ੍ਹਾਂ ਖੇਤਰਾਂ ਵਿੱਚ ਅੱਤ ਦੀ ਗਰਮੀ
ਆਈਐਮਡੀ ਦੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਪੱਛਮੀ ਰਾਜਸਥਾਨ ਅਤੇ ਵਿਦਰਭ ਦੇ ਲਗਭਗ 7-8 ਸਟੇਸ਼ਨਾਂ 'ਤੇ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਰਹਿੰਦਾ ਹੈ। ਗਰਮੀ ਦਾ ਕਹਿਰ ਜਾਰੀ ਹੈ ਅਤੇ ਇਹ ਅਗਲੇ 3-4 ਦਿਨਾਂ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਅਗਲੇ 3 ਦਿਨਾਂ ਤੱਕ ਪੱਛਮੀ ਮੱਧ ਪ੍ਰਦੇਸ਼ 'ਚ ਹੀਟ ਵੇਵ ਦੇ ਹਾਲਾਤ ਬਣ ਸਕਦੇ ਹਨ।
ਮੀਂਹ ਕਦੋਂ ਪਵੇਗਾ?
ਆਈਐਮਡੀ ਦੇ ਸੀਨੀਅਰ ਵਿਗਿਆਨੀ ਨੇ ਦੱਸਿਆ ਕਿ 13 ਤੋਂ 14 ਮਈ ਤੱਕ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਹੀਟਵੇਵ ਸ਼ੁਰੂ ਹੋ ਸਕਦੀ ਹੈ। ਇੱਕ ਹੋਰ ਸਰਗਰਮ ਵੈਸਟਰਨ ਡਿਸਟਰਬੈਂਸ 16 ਮਈ ਦੇ ਆਸਪਾਸ ਪਹੁੰਚ ਰਿਹਾ ਹੈ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਗਰਮੀ ਦਾ ਕਹਿਰ ਜਾਰੀ! ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ!
ਇੱਥੇ ਹੋਵੇਗਾ ਗਰਮੀ ਦਾ ਪ੍ਰਕੋਪ
ਜ਼ਿਕਰਯੋਗ ਹੈ ਕਿ ਐਤਵਾਰ ਤੋਂ ਦਿੱਲੀ 'ਚ ਇਕ ਵਾਰ ਫਿਰ ਭਿਆਨਕ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ, ਹਾਲਾਂਕਿ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਪੂਰਬੀ ਹਵਾਵਾਂ ਨੇ ਰਾਸ਼ਟਰੀ ਰਾਜਧਾਨੀ ਨੂੰ ਭਿਆਨਕ ਗਰਮੀ ਤੋਂ ਬਚਾ ਲਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤੋਂ ਹੀਟ ਵੇਵ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਸਕਾਈਮੇਟ ਵੱਲੋਂ ਮੌਸਮ ਦਾ ਹਾਲ
ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਇਕ ਤੋਂ ਬਾਅਦ ਇਕ ਹੋਈ ਹਲਕੀ ਬਾਰਿਸ਼, ਤੂਫਾਨ ਅਤੇ ਤੇਜ਼ ਹਵਾਵਾਂ ਨੇ ਭਿਆਨਕ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਸੀ। ਮਾਰਚ ਦੇ ਮਹੀਨੇ ਦਿੱਲੀ ਦਾ ਮੌਸਮ ਗਰਮ ਅਤੇ ਖੁਸ਼ਕ ਸੀ। ਮਾਰਚ ਮਹੀਨੇ ਦੇ ਅੰਦਾਜ਼ੇ ਮੁਤਾਬਕ ਸਾਧਾਰਨ 15.9 ਮਿਲੀਮੀਟਰ ਮੀਂਹ ਪੈਣਾ ਸੀ, ਜੋ ਨਹੀਂ ਹੋਇਆ। ਅਪ੍ਰੈਲ ਵਿੱਚ 12.2 ਮਿਲੀਮੀਟਰ ਦੀ ਮਾਸਿਕ ਔਸਤ ਦੇ ਮੁਕਾਬਲੇ 0.3 ਮਿਲੀਮੀਟਰ ਮੀਂਹ ਪਿਆ। ਮਹੀਨੇ ਦੇ ਅੰਤ ਵਿੱਚ ਭਿਆਨਕ ਗਰਮੀ ਨੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਰਾ 46 ਡਿਗਰੀ ਸੈਲਸੀਅਸ ਅਤੇ 47 ਡਿਗਰੀ ਸੈਲਸੀਅਸ ਤੱਕ ਪਹੁੰਚਾਇਆ।
Summary in English: Weather Update: People hope to get relief from heat! It will rain this day!