1. Home
  2. ਸਫਲਤਾ ਦੀਆ ਕਹਾਣੀਆਂ

Mahindra Tractors ਦੇ ਨਾਲ ਕਿਸਾਨ ਦੀ ਕਾਮਯਾਬੀ ਦੀ ਕਹਾਣੀ, Maharashtra ਦੇ ਪਰਸਰਾਮ ਯਾਦਵ ਬਣੇ ਪ੍ਰੇਰਨਾ ਸਰੋਤ

ਜੇਕਰ ਮੁਸ਼ਕਿਲ ਦੌਰ ਵਿੱਚ ਕੋਈ ਸਾਥ ਨਿਭਾ ਦੇਵੇ ਤਾਂ ਇਨਸਾਨ ਕਦੇ ਹਿੰਮਤ ਨਹੀਂ ਹਾਰਦਾ ਅਤੇ ਆਪਣੇ ਦ੍ਰਿੜ ਇਰਾਦੇ ਅਤੇ ਮਿਹਨਤ ਸਦਕਾ ਵਧੀਆ ਮੁਕਾਮ ਹਾਸਿਲ ਕਰਦਾ ਹੈ। ਸਾਧਾਰਨ ਕਿਸਾਨ ਤੋਂ ਖ਼ਾਸ ਕਿਸਾਨ ਬਣੇ ਪਰਸਰਾਮ ਯਾਦਵ ਨਾਲ ਵੀ ਕੁਝ ਅਜਿਹਾ ਹੀ ਹੋਇਆ, ਇੱਕ ਸਮਾਂ ਸੀ ਜਦੋਂ ਇਨ੍ਹਾਂ ਦਾ ਵਿਸ਼ਵਾਸ ਖੇਤੀ ਤੋਂ ਉੱਠ ਗਿਆ ਸੀ, ਪਰ ਇਸ ਮੁਸ਼ਕਿਲ ਦੌਰ ਵਿੱਚ Mahindra Tractors ਨੇ ਉਨ੍ਹਾਂ ਦਾ ਹੱਥ ਫੜਿਆ ਅਤੇ ਦੇਖਦਿਆਂ ਦੀ ਦੇਖਦਿਆਂ ਪਰਸਰਾਮ ਨੇ ਫ਼ਰਸ਼ ਤੋਂ ਅਰਸ਼ ਤੱਕ ਦਾ ਸਫਰ ਤਹਿ ਕੀਤਾ।

Gurpreet Kaur Virk
Gurpreet Kaur Virk
ਮਹਿੰਦਰਾ ਟਰੈਕਟਰਜ਼ ਦੇ ਨਾਲ ਕਿਸਾਨ ਦੀ ਕਾਮਯਾਬੀ ਦੀ ਕਹਾਣੀ

ਮਹਿੰਦਰਾ ਟਰੈਕਟਰਜ਼ ਦੇ ਨਾਲ ਕਿਸਾਨ ਦੀ ਕਾਮਯਾਬੀ ਦੀ ਕਹਾਣੀ

Success Story: ਮਹਾਰਾਸ਼ਟਰ ਦੇ ਛਿੰਦਵਾੜਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਪਰਸਰਾਮ ਯਾਦਵ ਦੀ ਕਹਾਣੀ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ। ਆਪਣੇ ਸੰਘਰਸ਼ ਅਤੇ ਹਿੰਮਤ ਸਦਕਾ ਪਰਸਰਾਮ ਜੀ ਅੱਜ ਇੱਕ ਅਗਾਂਹਵਧੂ ਕਿਸਾਨ ਬਣ ਚੁੱਕੇ ਹਨ।

ਪਰਸਰਾਮ ਇੱਕ ਸਾਧਾਰਨ ਕਿਸਾਨ ਸੀ। ਖੇਤੀ ਕਰਨਾ ਉਨ੍ਹਾਂ ਦਾ ਮੁੱਖ ਧੰਦਾ ਸੀ, ਉਹ ਆਪਣੇ ਪੁਰਾਣੇ ਐਚ.ਐਮ.ਟੀ ਟਰੈਕਟਰ ਨਾਲ ਖੇਤੀ ਕਰਦੇ ਸਨ, ਪਰ ਉਨ੍ਹਾਂ ਨੂੰ ਖੇਤੀਬਾੜੀ ਦੇ ਧੰਦੇ ਵਿੱਚ ਸੰਤੁਸ਼ਟੀ ਨਹੀਂ ਮਿਲ ਰਹੀ ਸੀ। ਖੇਤੀ ਵਿੱਚ ਮੁਸ਼ਕਲਾਂ ਵਧ ਰਹੀਆਂ ਸਨ ਅਤੇ ਪਰਸਰਾਮ ਦਾ ਮਨ ਨਿਰਾਸ਼ਾ ਨਾਲ ਭਰ ਗਿਆ ਸੀ। ਉਹ ਸੋਚ ਰਹੇ ਸਨ ਕਿ ਸ਼ਾਇਦ ਉਹ ਐਚ.ਐਮ.ਟੀ ਟਰੈਕਟਰ ਵੇਚ ਕੇ ਕੁਝ ਹੋਰ ਕਰ ਲੈਣ।

ਇੱਕ ਦਿਨ ਪਰਸਰਾਮ ਨੇ ਆਪਣੇ ਨਜ਼ਦੀਕੀ ਡੀਲਰ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸਮੱਸਿਆ ਸਾਂਝੀ ਕੀਤੀ। ਉੱਥੇ ਡੀਲਰ ਨੇ ਉਨ੍ਹਾਂ ਨੂੰ ਮਹਿੰਦਰਾ ਟਰੈਕਟਰ ਖਰੀਦਣ ਦਾ ਸੁਝਾਅ ਦਿੱਤਾ। ਪਰਸਰਾਮ ਜੀ ਕੋਲ ਉਸ ਸਮੇਂ ਨਵਾਂ ਟਰੈਕਟਰ ਖਰੀਦਣ ਲਈ ਪੈਸੇ ਨਹੀਂ ਸਨ। ਡੀਲਰ ਨੇ ਉਨ੍ਹਾਂ ਦੀ ਸਥਿਤੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਮਹਿੰਦਰਾ ਟਰੈਕਟਰ ਦੀ 15 ਦਿਨਾਂ ਲਈ ਟਰਾਇਲ ਦੀ ਪੇਸ਼ਕਸ਼ ਕੀਤੀ, ਤਾਂ ਜੋ ਉਹ ਇਸਦੀ ਕਾਰਗੁਜ਼ਾਰੀ ਨੂੰ ਵੇਖ ਸਕਣ ਅਤੇ ਫਿਰ ਇਸ ਨੂੰ ਖਰੀਦਣ ਦਾ ਫੈਸਲਾ ਲੈ ਸਕਣ।

ਪਰਸਰਾਮ ਜੀ ਨੇ ਟਰੈਕਟਰ ਨੂੰ ਟ੍ਰਾਇਲ 'ਤੇ ਲਿਆ ਅਤੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਮਹਿੰਦਰਾ ਟਰੈਕਟਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਦੇਖਿਆ ਕਿ ਟਰੈਕਟਰ ਦੀ ਗੁਣਵੱਤਾ ਅਤੇ ਤਾਕਤ ਉਨ੍ਹਾਂ ਦੀ ਖੇਤੀ ਵਿੱਚ ਨਵੇਂ ਆਯਾਮ ਜੋੜ ਰਹੀ ਹੈ। 15 ਦਿਨਾਂ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਪੈਸੇ ਦਾ ਇੰਤਜ਼ਾਮ ਕੀਤਾ ਅਤੇ ਮਹਿੰਦਰਾ ਟਰੈਕਟਰ ਖਰੀਦ ਲਿਆ।

ਉਸ ਦਿਨ ਤੋਂ ਲੈ ਕੇ ਅੱਜ ਤੱਕ ਪਰਸਰਾਮ ਯਾਦਵ ਨੇ ਮਹਿੰਦਰਾ ਤੋਂ 18-20 ਟਰੈਕਟਰ ਖਰੀਦੇ ਹਨ। ਮਹਿੰਦਰਾ ਟਰੈਕਟਰ ਦੀ ਬਦੌਲਤ ਉਨ੍ਹਾਂ ਦੇ ਖੇਤੀ ਧੰਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਅਤੇ ਅੱਜ ਪਰਸਰਾਮ ਜੀ ਕਰੀਬ 90 ਏਕੜ ਜ਼ਮੀਨ ਵਿੱਚ ਖੇਤੀ ਕਰਕੇ ਮੁਨਾਫਾ ਕਮਾ ਰਹੇ ਹਨ। ਆਪਣੀ ਮਿਹਨਤ ਅਤੇ ਮਹਿੰਦਰਾ ਟਰੈਕਟਰ ਦੇ ਸਹਿਯੋਗ ਨਾਲ ਉਨ੍ਹਾਂ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਲੀਸ਼ਾਨ ਘਰ ਵੀ ਬਣਾਇਆ ਹੈ।

ਇਹ ਵੀ ਪੜੋ : Mahindra Tractors ਦੀ ਸ਼ਾਨਦਾਰ ਰੇਂਜ Tamil Nadu ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਪ੍ਰਤੀਕ, ਇਨ੍ਹਾਂ ਕਿਸਾਨਾਂ ਨੇ ਸਾਂਝੇ ਕੀਤੇ ਆਪਣੇ ਤਜ਼ਰਬੇ

ਮਹਿੰਦਰਾ ਡੀਲਰ ਨੇ ਹਰ ਛੋਟੀ-ਵੱਡੀ ਸਮੱਸਿਆ ਵਿੱਚ ਪਰਸਰਾਮ ਜੀ ਦਾ ਸਾਥ ਦਿੱਤਾ ਅਤੇ ਸਮੇਂ-ਸਮੇਂ 'ਤੇ ਤਕਨੀਕੀ ਸਹਾਇਤਾ ਵੀ ਦਿੱਤੀ। ਪਰਸਰਾਮ ਜੀ 22 ਸਾਲਾਂ ਤੋਂ ਮਹਿੰਦਰਾ ਟਰੈਕਟਰਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਾਰੋਬਾਰ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।

ਹੁਣ ਉਨ੍ਹਾਂ ਦੇ ਪੁੱਤਰ ਅਤੇ ਪੋਤਰੇ ਵੀ ਇਸ ਕਾਰੋਬਾਰ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਰਹੇ ਹਨ ਅਤੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਪਰਸਰਾਮ ਯਾਦਵ ਦੀ ਇਹ ਕਹਾਣੀ ਮਹਿੰਦਰਾ ਟਰੈਕਟਰਜ਼ ਨਾਲ ਉਨ੍ਹਾਂ ਦੇ ਸਫ਼ਰ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ, ਜੋ ਦਰਸਾਉਂਦੀ ਹੈ ਕਿ ਸਹੀ ਸਾਧਨਾਂ ਅਤੇ ਸਖ਼ਤ ਮਿਹਨਤ ਨਾਲ ਕੋਈ ਵੀ ਸੁਪਨਾ ਸਾਕਾਰ ਹੋ ਸਕਦਾ ਹੈ।

ਇਹ ਵੀ ਪੜੋ : Mahindra Success Story: ਸੰਤੋਸ਼ ਕਾਇਟ ਦੀ ਚੁਣੌਤੀਆਂ ਤੋਂ ਸਫਲਤਾ ਤੱਕ ਦੀ ਅਦਭੁਤ ਕਹਾਣੀ

ਪਰਸਰਾਮ ਯਾਦਵ ਦੀਆਂ ਤਿੰਨ ਪੀੜ੍ਹੀਆਂ ਮਹਿੰਦਰਾ ਟਰੈਕਟਰ ਤੋਂ ਲਾਭ ਉਠਾ ਰਹੀਆਂ ਹਨ ਅਤੇ ਮਹਿੰਦਰਾ ਟਰੈਕਟਰ ਪਰਸਰਾਮ ਜੀ ਦੀਆਂ ਤਿੰਨ ਪੀੜ੍ਹੀਆਂ ਤੋਂ ਤਰੱਕੀ ਦੇ ਗਵਾਹ ਹਨ। ਮਹਿੰਦਰਾ ਟਰੈਕਟਰ ਨੇ ਨਾ ਸਿਰਫ ਉਨ੍ਹਾਂ ਦੀ ਖੇਤੀ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ, ਸਗੋਂ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਦਾ ਇੱਕ ਨਵਾਂ ਰਾਹ ਵੀ ਖੋਲ੍ਹਿਆ ਹੈ।

ਮਹਿੰਦਰਾ ਟਰੈਕਟਰ ਨੇ ਪਰਸਰਾਮ ਜੀ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਇਹ ਸਫ਼ਲਤਾ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਹੀ ਸਮੇਂ 'ਤੇ ਸਹੀ ਫੈਸਲਾ ਲੈਣ ਨਾਲ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀਆਂ ਆ ਸਕਦੀਆਂ ਹਨ।

Summary in English: Farmer success story with Mahindra Tractors, Parasram Yadav of Maharashtra became a source of inspiration

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters