1. Home
  2. ਸਫਲਤਾ ਦੀਆ ਕਹਾਣੀਆਂ

Progressive Farmer: ਮੈਟ੍ਰਿਕ ਪਾਸ ਕਿਸਾਨ ਨੇ ਗੰਨੇ ਅਤੇ ਆਲੂ ਦੀ ਖੇਤੀ ਤੋਂ ਬਣਾਈ ਪਛਾਣ, ਇਸ ਤਰ੍ਹਾਂ ਹੋ ਰਹੀ ਹੈ 10 ਲੱਖ ਤੋਂ ਉਪਰ ਆਮਦਨ

ਕਹਿੰਦੇ ਨੇ ਕਿ ਇਨਸਾਨ ਦਾ ਜਜ਼ਬਾ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਅਤੇ ਇਸੇ ਦੇ ਸਦਕਾ ਉਹ ਵੱਡੀਆਂ ਪੁਲਾਂਗਾਂ ਵੀ ਪੱਟਦਾ ਹੈ। ਇਸ ਕਿਸਾਨ ਦੀ ਹਿੰਮਤ ਅਤੇ ਬੁਲੰਦ ਇਰਾਦੇ ਨੇ ਵੀ ਕੁਝ ਅਜਿਹਾ ਹੀ ਕਰ ਵਿਖਾਇਆ ਹੈ, ਜਿਸਦੇ ਚਲਦਿਆਂ ਅੱਜ ਨਾ ਸਿਰਫ ਇਹ ਲੱਖਾਂ ਵਿੱਚ ਕਮਾਈ ਕਰ ਰਿਹਾ ਹੈ, ਸਗੋਂ ਹੋਰਨਾਂ ਕਿਸਾਨਾਂ ਲਈ ਮਿਸਾਲ ਵੀ ਬਣਿਆ ਹੋਇਆ ਹੈ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਸ. ਚਰਨਜੀਤ ਸਿੰਘ

ਅਗਾਂਹਵਧੂ ਕਿਸਾਨ ਸ. ਚਰਨਜੀਤ ਸਿੰਘ

Success Story: ਸ. ਚਰਨਜੀਤ ਸਿੰਘ ਝੱਜ ਇਕ ਕਿਸਾਨ ਪਰਿਵਾਰ ਨਾਲ ਸਬੰਧ ਰਖਦਾ ਹੈ। ਮੈਟ੍ਰਿਕ ਪਾਸ ਕਰਨ ਦੇ ਬਾਅਦ ਉਸ ਨੇ ਅਗਲੇਰੀ ਪੜਾਈ 'ਚ ਰੁਚੀ ਨਹੀਂ ਲਈ ਸਗੋਂ ਆਪਣੇ ਪਿਤਾ ਪੁਰਖੀ ਧੰਦੇ ਖੇਤੀ 'ਚ ਹੱਥ ਵਟਾਉਣ ਲੱਗ ਪਿਆ। ਸੰਨ 1995 'ਚ ਉਸ ਨੇ ਖੇਤੀਬਾੜੀ ਵਿਭਾਗ, ਨਵਾਂਸ਼ਹਿਰ ਅਤੇ ਪੰਜਾਬ ਐਗਰੀਕਲਚਰl ਯੂਨੀਵਰਸਿਟੀ ਨਾਲ ਆਪਣਾ ਸੰਪਰਕ ਕਾਇਮ ਕੀਤਾ।

ਮਹਿਕਮੇ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਵਿਗਿਆਨਿਕ ਖੇਤੀ 12 ਏਕੜ ਤੋਂ ਸੁਰੂ ਕੀਤੀ। ਜਿਸ ਵਿੱਚ ਉਸ ਨੇ ਅਨਾਜ ਦੀ ਫਸਲਾਂ 'ਚ ਚੋਖੀ ਕਮਾਈ ਕਰਨ ਉਪਰੰਤ, 2001 ਵਿੱਚ 3 ਏਕੜ ਹੋਰ ਜਮੀਨ ਖਰੀਦੀ ਅਤੇ ਨਾਲ ਹੀ 50 ਏਕੜ ਜਮੀਨ ਠੇਕੇ 'ਤੇ ਲੈ ਕੇ ਗੰਨਾ ਅਤੇ ਆਲੂ ਦੀ ਖੇਤੀ ਸ਼ੁਰੂ ਕੀਤੀ, ਜਿਸ ਵਿੱਚ ਉਸ ਨੇ ਗੰਨੇ ਦਾ 375 ਕੁ./ ਏਕੜ ਝਾੜ ਕੱਢਿਆ ਅਤੇ ਨਾਲ ਹੀ ਇੰਟਰ ਕਰੌਪਿੰਗ ਵਿੱਚ 8 ਕੁਇੰਟਲ ਤੋ ਵੱਧ ਸਰ੍ਹੋਂ ਦਾ ਝਾੜ ਪ੍ਰਾਪਤ ਕੀਤਾ।

ਖੇਤੀਬਾੜੀ ਵਿਭਾਗ ਦੀ ਮਦਦ ਨਾਲ ਇਸ ਸਾਲ ਉਸਨੇ ਖੇਤੀਬਾੜੀ ਮਸ਼ੀਨਰੀ ਸਰਵਿਸ ਸੈਂਟਰ ਖੋਲ੍ਹਿਆ ਹੈ। ਉਹ ਦੱਸਦਾ ਹੈ ਕਿ ਉਸਨੇ ਪਾਣੀ ਦੀ ਸੁੱਚਜੀ ਵਰਤੋ ਲਈ 200 ਏਕੜ ਰਕਬਾ ਕੰਪਉਟਰ ਕਰਾਹੇ ਨਾਲ ਪੱਧਰਾ ਕਰਕੇ 1 ਲੱਖ 70,000 ਰੁ ਕਮਾਈ ਕੀਤੀ ਅਤੇ 30-40% ਪਾਣੀ ਦੀ ਬੱਚਤ ਕਰਦਾ ਹੈ। ਉਹ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਸਰ੍ਹੋਂ, ਮੱਕੀ, ਦਾਲਾਂ ਆਦਿ ਦੀ ਵੀ ਕਾਸ਼ਤ ਕਰਦਾ ਹੈ। ਉਹ ਸਾਰੇ ਖੇਤੀਬਾੜੀ ਧੰਦੇ ਨੂੰ ਚਲਾਉਣ ਵਾਸਤੇ ਪੂਰਾ ਹਿਸਾਬ ਕਿਤਾਬ ਰੱਖਦਾ ਹੈ। ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਸਤੇ ਹਰ ਸਾਲ ਰੋਟੇਸ਼ਨ ਵਾਈਜ 10 ਏਕੜ ਰਕਬੇ ਤੇ ਢੈਂਚੇ ਦੀ ਕਾਸ਼ਤ ਕਰਦਾ ਹੈ, ਜਿਸ ਵਾਸਤੇ ਉਹ ਇਲਾਕੇ ਦੇ ਜਿਮੀਦਾਰਾਂ ਨੂੰ ਹਮੇਸ਼ਾ ਸਿੱਖਿਆ ਦਿੰਦਾ ਰਹਿੰਦਾ ਹੈ।

ਉਨ੍ਹਾਂ ਨੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਵਾਤਾਵਰਨ ਨੂੰ ਗੰਧਲ਼ਾ ਹੋਣ ਤੋਂ ਬਚਾਉਣ ਲਈ ਖਾਸ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਕਣਕ, ਝੋਨੇ ਅਤੇ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਸਗੋਂ ਵੱਖ-ਵੱਖ ਢੰਗ ਤਰੀਕੇ ਅਪਣਾ ਕੇ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਰਲਾਇਆ ਹੈ। ਜਿਸ ਨਾਲ ਉਨ੍ਹਾਂ ਦੀ ਉਪਜ ਵਿੱਚ ਵਾਧਾ ਹੋਇਆ ਹੈ ਅਤੇ ਖਾਦਾਂ ਉਪਰ ਖਰਚਾ ਵੀ ਘਟਿਆ ਹੈ।

ਇਸ ਤੋਂ ਇਲਾਵਾ ਉਹ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਨੂੰ ਲਾਹੇਵੰਦ ਬਣਾਉਣ ਲਈ ਪੀਏਯੂ ਲੁਧਿਆਣਾ, ਲਖਨਊ, ਕੇਵੀਕੇ ਲੰਗੜੋਆ ਖੇਤੀਬਾੜੀ ਦਫਤਰ ਔੜ ਤੋਂ ਟ੍ਰੇਨਿੰਗ ਲੈਂਦੇ ਰਹੇ। ਇਸ ਤੇ ਇਲਾਵਾ ਉਹ ਆਤਮਾ ਸਕੀਮ ਵਿੱਚ ਫਾਰਮਰ ਫਰੈਂਡ ਹਨ ਅਤੇ ਖੇਤੀਬਾੜੀ ਮਹਿਕਮੇ 'ਚ ਲਗਦੇ ਸਾਰੇ ਕੈਂਪ ਜਿਵੇਂ ਕਿ ਜਿਲਾ ਪੱਧਰੀ ਬਲਾਕ ਪੱਧਰੀ ਕੈਂਪਾਂ 'ਚ ਭਾਗ ਲੈਂਦੇ ਹਨ ਅਤੇ ਵਧੀਆ ਵਿਚਾਰ ਵਟਾਂਦਰੇ/ਅਦਾਨ ਪ੍ਰਦਾਨ ਲਈ ਕਿਸਾਨਾਂ ਦੀ ਅਗਵਾਈ ਕਰਦੇ ਹੈ। ਉਹ ਪਿੰਡ ਦੇ ਸਾਬਕਾ ਸਰਪੰਚ , ਨੰਬਰਦਾਰ ਵੀ ਰਹੇ ਹਨ।

ਇਹ ਵੀ ਪੜ੍ਹੋ : Inspirational Story: ਹੈਪੀ ਸੀਡਰ ਅਤੇ ਸਰਫੇਸ ਸੀਡਰ ਨਾਲ ਪਰਾਲੀ ਨੂੰ ਖੇਤ ਵਿੱਚ ਸਾਂਭਣ ਵਾਲਾ ਸੂਝਵਾਨ ਕਿਸਾਨ ਮੱਖਣ ਸਿੰਘ

ਖੇਤੀਬਾੜੀ ਤੋਂ ਇਲਾਵਾ ਉਹ 45 ਏਕੜ ਵਿੱਚ ਗੰਨੇ ਦੀ ਖੇਤੀ ਕਰਦੇ ਹਨ, ਜਿਸ ਵਿਚੋਂ ਲਗਭਗ 40 ਏਕੜ ਦਾ ਗੰਨਾ ਇਹ ਆਪਣੀ ਕੁਲਾੜੀ ਤੇ ਪੀੜਦੇ ਹਨ, ਇਨ੍ਹਾਂ ਦਾ ਕਹਿਣਾ ਹੈ ਕਿ ਗੰਨਾ ਪੀੜਨ ਨਾਲ ਇਨ੍ਹਾਂ ਨੂੰ ਮਿੱਲ ਨਾਲੋਂ 100 ਰੁਪਏ ਪ੍ਰਤੀ ਕੁਇੰਟਲ ਵੱਧ ਮੁਨਾਫਾ ਹੋ ਰਿਹਾ ਹੈ। ਪ੍ਰਤੀ ਦਿਨ ਲਗਭਗ ਸਾਰੇ ਖਰਚਿਆਂ ਤੋਂ ਬਾਅਦ 2500 ਰੁਪਏ ਬੇਲਣੇ 'ਚੋਂ ਬਚਤ ਕਰਦੇ ਹਨ। ਇਨ੍ਹਾਂ ਕੋਲ 12 ਬੰਦੇ ਲੇਬਰ ਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਪੱਕਾ ਰੋਜਗਾਰ ਦਿੱਤਾ ਹੈ।

ਸਾਲ 2017-18 ਦੌਰਾਨ ਜ਼ਿਲ੍ਹਾ ਪੱਧਰ ਦੇ ਕਿਸਾਨ ਸਿਖਲਾਈ ਕੈਂਪ 'ਚ ਸਨਮਾਨਿਆ ਗਿਆ। ਇਸ ਤੋਂ ਇਲਾਵਾ 26 ਜਨਵਰੀ 2020 ਨੂੰ ਗਣਤੰਤਰ ਦਿਵਸ ਮੌਕੇ ਖੇਤੀਬਾੜੀ ਵਿਭਾਗ ਦੀ ਝਾਕੀ ਦੌਰਾਨ ਗੰਨੇ ਦੀ ਆਧੁਨਿਕ ਕੁਲਾੜੀ ਦੀ ਪ੍ਰਦਰਸ਼ਨੀ ਪਰੇਡ ਗਰਾਉਂਡ 'ਚ ਲਗਾ ਕੇ ਮਾਣਯੋਗ ਡੀਸੀ ਐਸ.ਬੀ.ਐਸ. ਨਗਰ ਵੱਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ।

ਸਾਰੇ ਸੌਮਿਆ ਤੋਂ ਉਹ ਅੱਜਕਲ 10 ਲੱਖ ਤੋਂ ਉਪਰ ਸਲਾਨਾ ਆਮਦਨ ਕਮਾ ਰਿਹਾ ਹੈ ਅਤੇ ਨੌਜਵਾਨ ਨੂੰ ਕਹਿੰਦਾ ਹੈ ਕਿ ਇਧਰ ਆਪਣਾ ਕੰਮ ਰੂਹ ਨਾਲ ਕਰਨ ਤੋਂ ਪੰਜਾਬ ਦੀ ਤਰੱਕੀ ਵਧੇਰੇ ਯੋਗਦਾਨ ਪਾ ਸਕਦੇ ਹਨ, ਭਾਵੇਂ ਕਿ ਉਨ੍ਹਾਂ ਨੇ 9 ਵਾਰ ਵਿਦੇਸ਼ ਵਿੱਚ ਟੂਰ ਕੀਤੇ ਹਨ ਅਤੇ ਉਨ੍ਹਾਂ ਨੇ ਪੰਜਾਬ 'ਚ ਖੇਤੀ ਨੂੰ ਪਹਿਲ ਦਿੱਤੀ। ਉਹ ਇੰਟਰਨੈਟ 'ਤੇ ਵਾਤਾਵਰਣ ਦਾ ਹਿਸਾਬ ਕਿਤਾਬ ਲਗਾ ਕੇ ਖੇਤੀ ਕਰਨ 'ਚ ਬਹੁਤ ਹੀ ਵਿਸ਼ਵਾਸ ਕਰਦਾ ਹੈ ਅਤੇ ਇਸ ਦੇ ਅਧਾਰ 'ਤੇ ਆਪਣੀਆਂ ਖੇਤੀ ਸੰਬਧੀ ਗਤੀਵਿਧੀਆਂ ਹੌਲੀ ਜਾਂ ਤੇਜ ਕਰ ਲੈਂਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Matric Pass Progressive Farmer made his mark in sugarcane and potato farming, Earning more than 10 lakh income in this way

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters