1. Home
  2. ਸਫਲਤਾ ਦੀਆ ਕਹਾਣੀਆਂ

Potato Seeds ਤਿਆਰ ਕਰਨ ਵਾਲਾ Progressive Farmer ਸ. ਅਰਸ਼ਦੀਪ ਸਿੰਘ ਢਿੱਲੋਂ, ਵੇਖੋ ਇਸ ਨੌਜਵਾਨ ਕਿਸਾਨ ਦੇ ਹੈਰਾਨ ਕਰ ਦੇਣ ਵਾਲੇ ਤਜ਼ਰਬੇ

ਅਰਸ਼ਦੀਪ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਬੀ.ਐਸ.ਸੀ ਖੇਤੀਬਾੜੀ ਆਨਰਜ਼ ਜੋ ਸਾਲ 2022 ਵਿੱਚ ਪੂਰੀ ਕੀਤੀ। ਪੜ੍ਹਾਈ ਤੋਂ ਬਾਅਦ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਉਂਦੇ ਹੋਏ ਅਰਸ਼ਦੀਪ ਸਿੰਘ ਨੇ ਵੀ ਵਿਸ਼ਾਣੁ ਰਹਿਤ ਆਲੂ ਦੇ ਬੀਜ ਦੀ ਖੇਤੀ ਨੂੰ ਸ਼ੁਰੂ ਕੀਤਾ।

Gurpreet Kaur Virk
Gurpreet Kaur Virk
ਅਗਾਂਹਵਧੂ ਕਿਸਾਨ ਅਰਸ਼ਦੀਪ ਸਿੰਘ ਢਿੱਲੋਂ

ਅਗਾਂਹਵਧੂ ਕਿਸਾਨ ਅਰਸ਼ਦੀਪ ਸਿੰਘ ਢਿੱਲੋਂ

Success Story: ਜਿੱਥੇ ਅੱਜ-ਕੱਲ੍ਹ ਖੇਤੀ ਨੂੰ ਨਿਖਿੱਧ ਜਾਂ ਘਾਟੇ ਵਾਲਾ ਕਿੱਤਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੈ, ਉੱਥੇ ਹੀ ਕੁਝ ਉੱਦਮੀ ਨੌਜਵਾਨਾਂ ਨੇ ਆਧੁਨਿਕ ਢੰਗਾਂ ਨਾਲ ਖੇਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।

ਅਜਿਹਾ ਹੀ 24 ਸਾਲਾਂ ਨੌਜਵਾਨ ਕਿਸਾਨ ਹੈ ਪਿੰਡ ਕਰਾੜ ਵਾਲਾ ਜ਼ਿਲ੍ਹਾ ਬਠਿੰਡਾ ਦਾ ਅਰਸ਼ਦੀਪ ਸਿੰਘ ਢਿੱਲੋਂ। ਆਓ ਜਾਣਦੇ ਹਾਂ ਕਿਵੇਂ ਇਸ ਨੌਜਵਾਨ ਕਿਸਾਨ ਨੇ ਖੇਤੀਬਾੜੀ ਕਿੱਤੇ ਨੂੰ ਨਾ ਸਿਰਫ ਲਾਹੇਵੰਦ ਧੰਦਾ ਬਣਾਇਆ ਹੈ, ਸਗੋਂ ਹੋਰਨਾਂ ਲਈ ਵੀ ਵੱਡੀਆਂ ਮਿਸਾਲ ਪੇਸ਼ ਕੀਤੀ ਹੈ।

ਅਗਾਂਹਵਧੂ ਕਿਸਾਨ ਅਰਸ਼ਦੀਪ ਸਿੰਘ ਢਿੱਲੋਂ

ਅਰਸ਼ਦੀਪ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਬੀ.ਐਸ.ਸੀ ਖੇਤੀਬਾੜੀ ਆਨਰਜ਼ ਜੋ ਸਾਲ 2022 ਵਿੱਚ ਪੂਰੀ ਕੀਤੀ। ਪੜ੍ਹਾਈ ਤੋਂ ਬਾਅਦ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਉਂਦੇ ਹੋਏ ਅਰਸ਼ਦੀਪ ਸਿੰਘ ਨੇ ਵੀ ਵਿਸ਼ਾਣੁ ਰਹਿਤ ਆਲੂ ਦੇ ਬੀਜ ਦੀ ਖੇਤੀ ਨੂੰ ਸ਼ੁਰੂ ਕੀਤਾ। ਆਮ ਤੌਰ 'ਤੇ ਆਲੂਆਂ ਦਾ ਬੀਜ ਛੋਟੇ ਕਿਸਾਨਾਂ ਵੱਲੋਂ ਢੇਰ ਵਿੱਚੋਂ ਛਾਂਟੀ ਕਰਕੇ ਚੁਣ ਲਿਆ ਜਾਂਦਾ ਸੀ ਜਦੋਂ ਅਰਸ਼ਦੀਪ ਨੇ ਆਪਣੇ ਘਰ ਵੀ ਇਹ ਢੰਗ ਦੇਖਿਆ ਤਾਂ ਉਸਨੇ ਇਸ ਰਿਵਾਇਤੀ ਢੰਗ ਨੂੰ ਛੱਡ ਕੇ ਆਲੂਆਂ ਦੀ ਖੇਤੀ ਸਿਰਫ ਆਲੂ ਦਾ ਬੀਜ ਪੈਦਾ ਕਰਨ ਲਈ ਹੀ ਸ਼ੁਰੂ ਕੀਤੀ ਇਸ ਲਈ ਉਸਨੇ ਵੱਖ-ਵੱਖ ਅਦਾਰਿਆਂ ਤੋਂ ਸਿਖਲਾਈ ਕੋਰਸ ਕੀਤੇ ਅਤੇ ਵਿਗਿਆਨਿਕਾਂ ਦੀ ਸਲਾਹਾਂ ਨਾਲ ਆਲੂਆਂ ਦਾ ਉੱਚ ਗੁਣਵੱਤਾ ਦਾ ਬੀਜ ਤਿਆਰ ਕਰਨ ਲਈ ਆਪਣੀਆਂ ਖੇਤੀ ਤਕਨੀਕਾਂ ਵਿਕਸਿਤ ਕੀਤੀਆਂ।

ਵਾਤਾਵਰਨ ਪ੍ਰੇਮੀ

ਝੋਨੇ ਦੀ ਕਟਾਈ ਤੋਂ ਬਾਅਦ ਆਲੂ ਬੀਜਣ ਤੋਂ ਪਹਿਲਾਂ ਅਰਸ਼ਦੀਪ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਖੇਤੀ ਸੰਦਾਂ ਨਾਲ ਉਹ ਪਰਾਲੀ ਨੂੰ ਜਮੀਨ ਵਿੱਚ ਹੀ ਦੱਬ ਰਿਹਾ ਹੈ। ਪਰਾਲੀ ਜਮੀਨ ਵਿੱਚ ਦੱਬਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ ਉੱਥੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।

ਆਲੂਆਂ ਦਾ ਬੀਜ ਤਿਆਰ

ਅਰਸ਼ਦੀਪ ਸਿੰਘ ਆਲੂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਡਾਇਮੰਡ, ਐਲ ਆਰ, ਲੀਮਾ, ਕੁਫਰੀ ਮੋਹਨ, ਕੁਫਰੀ ਊਦੇ (7008, 7015), ਪੰਜਾਬ ਪੋਟੈਟੋ 102, ਖਿਆਤੀ, ਸੂ ਖਿਆਤੀ ਆਦਿ ਅਤੇ ਇਹਨਾਂ ਕਿਸਮਾਂ ਦੀਆਂ ਵੱਖ-ਵੱਖ ਜਨਰੇਸ਼ਨ ਦਾ ਬੀਜ ਤਿਆਰ ਕਰਦਾ ਹੈ। ਆਲੂ ਦਾ ਮੁੱਢਲਾ ਬੀਜ ਭਾਵ ਕਿ ਜਨਰੇਸ਼ਨ ਜੀਰੋ (G-0) ਤੋਂ ਲੈ ਕੇ ਅਗਲੀਆਂ ਪੀੜੀਆਂ ਦੇ ਬੀਜ ਜਿਵੇਂ ਜਨਰੇਸ਼ਨ-1, ਜਨਰੇਸ਼ਨ-2, ਜਨਰੇਸ਼ਨ-3 ਅਰਸ਼ਦੀਪ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾ ਰਿਹਾ ਹੈ।

ਇਹ ਵੀ ਪੜੋ: ਇਨ੍ਹਾਂ ਖੁੰਬਾਂ ਦੀ Market ਵਿੱਚ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋ, Mushroom Farmer ਰਸ਼ਪਾਲ ਸਿੰਘ ਨੂੰ ਹੋ ਰਹੀ ਸਾਲਾਨਾ 10 ਤੋਂ 12 ਲੱਖ ਰੁਪਏ ਦੀ ਸ਼ੁੱਧ ਆਮਦਨ

ਪ੍ਰੋਗਰੈਸਿਵ ਫਾਰਮਰ ਆਫ ਦਾ ਈਅਰ ਦੇ ਖਿਤਾਬ

ਆਪਣੇ 45 ਏਕੜ ਤੋਂ ਸ਼ੁਰੂ ਕੀਤੇ ਆਲੂ ਬੀਜ ਫਾਰਮ ਦਾ ਅਰਸ਼ਦੀਪ ਸਿੰਘ ਲਗਾਤਾਰ ਵਿਸਥਾਰ ਕਰ ਰਿਹਾ ਹੈ। ਕਿਸਾਨਾਂ ਨੂੰ ਉੱਚ ਗੁਣਵੱਤਾ ਦਾ ਬੀਜ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੇਖਦੇ ਹੋਏ ਉਸ ਨੂੰ ਇੰਡੀਅਨ ਸੁਸਾਇਟੀ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੋਲਜੀ ਰਿਸਰਚ, ਨੋਇਡਾ ਨੇ ਅਗਸਤ 2024 ਵਿੱਚ ਪ੍ਰੋਗਰੈਸਿਵ ਫਾਰਮਰ ਆਫ ਦਾ ਈਅਰ ਦੇ ਖਿਤਾਬ ਨਾਲ ਨਿਵਾਜਿਆ।

ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ

ਕਿਸਾਨਾਂ ਨਾਲ ਸਿੱਧਾ ਰਾਬਤਾ ਅਰਸ਼ਦੀਪ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਜਿਵੇਂ ਕਿ ਇੰਸਟਾਗਰਾਮ ਅਕਾਊਂਟ (ਢਿੱਲੋਂ ਪੋਟੈਟੋ ਸੀਡ ਫਾਰਮ) ਅਤੇ ਮੋਬਾਇਲ ਫੋਨ ਨੰਬਰ (97651-00003) ਲਿਖ ਕੇ ਨਾਲ ਬਰਕਰਾਰ ਰੱਖਿਆ ਹੈ। ਜਿੱਥੇ ਕਿਸਾਨ ਵੀਰ ਆਪਣੇ ਬੀਜ ਦੀ ਬੁਕਿੰਗ ਕਰਵਾਉਂਦੇ ਹਨ। ਅਰਸ਼ਦੀਪ ਸਿੰਘ ਦਾ ਸੁਪਨਾ ਦੁਨੀਆਂ ਦੇ ਸਿਰਕੱਢ ਕਿਸਾਨਾਂ ਵਿੱਚ ਆਪਣਾ ਨਾਮ ਦਰਜ ਕਰਨ ਦਾ ਹੈ ਜਿਸ ਲਈ ਉਹ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਉਸ ਦੀ ਮਿਹਨਤ ਅਤੇ ਤਰੱਕੀ ਪੂਰੇ ਪੰਜਾਬ ਦੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ।

ਸਰੋਤ: ਦਿਲਪ੍ਰੀਤ ਤਲਵਾੜ ਅਤੇ ਨਵਦੀਪ ਸਿੰਘ, ਸਬਜ਼ੀ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Progressive Farmer S. Arshdeep Singh Dhillon, who produces potato seeds, is distributing Potato Seeds to farmers through social media.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters