1. Home
  2. ਸਫਲਤਾ ਦੀਆ ਕਹਾਣੀਆਂ

Punjab ਦੇ Dairy Farmer ਗਗਨਦੀਪ ਨੇ ਬਣਾਈ ਅਨੋਖੀ ਮਸ਼ੀਨ, ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ

ਜੇਕਰ ਤੁਸੀਂ ਵੀ ਹਰ ਮਹੀਨੇ LPG Cylinder ਦੀ ਕੀਮਤ ਤੋਂ ਪਰੇਸ਼ਾਨ ਹੋ ਤਾਂ ਕਿਸਾਨ ਦੇ ਇਸ ਦੇਸੀ ਜੁਗਾੜ ਨਾਲ ਤੁਸੀਂ ਆਸਾਨੀ ਨਾਲ ਆਪਣੇ ਘਰ ਦਾ ਚੁੱਲ੍ਹਾ ਬਾਲ ਸਕਦੇ ਹੋ। ਜਾਣੋ ਇਸ ਕਿਸਾਨ ਦੇ ਦੇਸੀ ਜੁਗਾੜ ਦੀ ਪੂਰੀ ਕਹਾਣੀ ਇਸ ਲੇਖ ਰਾਹੀਂ।

Gurpreet Kaur Virk
Gurpreet Kaur Virk
ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ

ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ

Success Story: ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਬਹੁਤ ਸਾਰੀਆਂ ਵਿਲੱਖਣ ਪ੍ਰਤਿਭਾਵਾਂ ਹਨ, ਜਿਨ੍ਹਾਂ ਨੂੰ ਉਹ ਦੁਨੀਆ ਦੇ ਸਾਹਮਣੇ ਲਿਆ ਕੇ ਆਮ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਇਸ ਹੁਨਰ ਦੇ ਬਲ 'ਤੇ ਉਹ ਆਤਮ ਨਿਰਭਰ ਵੀ ਬਣ ਰਹੇ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹੇ ਵਿਅਕਤੀ ਦੀ ਕਹਾਣੀ ਲੈ ਕੇ ਆਏ ਹਾਂ, ਜਿਸ ਨੇ ਆਪਣੇ ਹੁਨਰ ਦੇ ਦਮ 'ਤੇ ਪੂਰੇ ਪਿੰਡ ਦੀ ਤਸਵੀਰ ਹੀ ਬਦਲ ਦਿੱਤੀ ਹੈ। ਦਰਅਸਲ, ਇਹ ਕਹਾਣੀ ਪੰਜਾਬ ਦੇ ਇੱਕ ਡੇਅਰੀ ਫਾਰਮਰ ਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਡੇਅਰੀ ਫਾਰਮਰ ਗਗਨਦੀਪ ਸਿੰਘ ਕੋਲ 150 ਦੇ ਕਰੀਬ ਗਾਵਾਂ ਮੌਜੂਦ ਹਨ। ਇਹ ਨਾ ਸਿਰਫ ਦੁੱਧ ਦਿੰਦਿਆਂ ਹਨ, ਸਗੋਂ ਇਸ ਦੇ ਗੋਬਰ ਦੀ ਵਰਤੋਂ ਨਾਲ ਉਨ੍ਹਾਂ ਨੂੰ ਚੰਗੇ ਫਾਇਦੇ ਵੀ ਮਿਲ ਰਹੇ ਹਨ। ਡੇਅਰੀ ਫਾਰਮ ਤੋਂ ਇਲਾਵਾ ਉਨ੍ਹਾਂ ਨੇ ਬਾਇਓ ਗੈਸ ਪਲਾਂਟ ਵੀ ਲਾਇਆ ਹੋਇਆ ਹੈ। ਜਿਸ ਵਿੱਚ ਉਹ ਗਾਂ ਦਾ ਗੋਹਾ ਇਕੱਠਾ ਕਰਕੇ ਬਾਇਓਗੈਸ ਅਤੇ ਜੈਵਿਕ ਖਾਦ ਬਣਾਉਣ ਦਾ ਕੰਮ ਕਰਦੇ ਹਨ।

ਪੂਰੇ ਪਿੰਡ ਦਾ ਬਲਦਾ ਹੈ ਚੁੱਲ੍ਹਾ

ਬਾਇਓਗੈਸ ਪਲਾਂਟ ਦੀ ਮਦਦ ਨਾਲ ਅੱਜ ਦੇ ਸਮੇਂ ਵਿੱਚ ਪੂਰੇ ਪਿੰਡ ਦਾ ਚੁੱਲ੍ਹਾ ਬਲ ਰਿਹਾ ਹੈ। ਦੂਜੇ ਪਾਸੇ ਉਹ ਬਚੇ ਹੋਏ ਗੋਹੇ ਤੋਂ ਜੈਵਿਕ ਖਾਦ ਤਿਆਰ ਕਰਦੇ ਹਨ, ਜਿਸ ਦਾ ਲਾਭ ਅੱਜ ਸਾਰਾ ਪਿੰਡ ਉਠਾ ਰਿਹਾ ਹੈ। ਗਗਨਦੀਪ ਸਿੰਘ ਦੇ ਪਿੰਡ ਵਿੱਚ ਅੱਜ ਵੀ ਬਹੁਤੇ ਘਰਾਂ ਵਿੱਚ ਗੈਸ ਸਿਲੰਡਰ ਨਹੀਂ ਆਇਆ। ਇਸ ਦੀ ਬਜਾਏ ਉਹ ਬਾਇਓਗੈਸ ਪਲਾਂਟ ਵਿੱਚੋਂ ਨਿਕਲਣ ਵਾਲੀ ਗੈਸ ਨੂੰ ਆਪਣੇ ਘਰਾਂ ਦੀ ਰਸੋਈ ਵਿੱਚ ਵਰਤਦੇ ਹਨ।

ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ

ਭੋਜਨ ਰੋਜ਼ਾਨਾ 6 ਤੋਂ 7 ਘੰਟਿਆਂ ਵਿੱਚ ਤਿਆਰ

ਬਾਇਓ ਗੈਸ ਦੇ ਇਸ ਸ਼ਾਨਦਾਰ ਪਲਾਟ ਦੀ ਮਦਦ ਨਾਲ ਪੂਰੇ ਪਿੰਡ ਵਿੱਚ ਹਰ ਰੋਜ਼ 6 ਤੋਂ 7 ਘੰਟੇ ਖਾਣਾ ਪਕਾਇਆ ਜਾਂਦਾ ਹੈ। ਦੱਸ ਦੇਈਏ ਕਿ ਇਹ ਗੈਸ ਪਿੰਡ ਦੇ ਘਰਾਂ ਨੂੰ ਪਾਈਪ ਲਾਈਨ ਰਾਹੀਂ ਦਿੱਤੀ ਗਈ ਹੈ। ਇਸ ਗੈਸ ਲਈ ਲੋਕਾਂ ਨੂੰ ਆਪਣੀ ਜੇਬ ਤੋਂ ਖਰਚਾ ਵੀ ਨਹੀਂ ਕਰਨਾ ਪੈਂਦਾ। ਇਹ ਗੈਸ ਉਨ੍ਹਾਂ ਲਈ ਬਿਲਕੁਲ ਮੁਫ਼ਤ ਹੈ।

ਜਿੱਥੇ ਇਸ ਸਮੇਂ ਘਰਾਂ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਕੀਮਤ 800 ਤੋਂ 1000 ਰੁਪਏ ਦੇ ਕਰੀਬ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕ ਇਸ ਬਾਇਓ ਗੈਸ ਪਲਾਂਟ ਤੋਂ ਹਰ ਮਹੀਨੇ 1000 ਰੁਪਏ ਤੱਕ ਦੀ ਬੱਚਤ ਕਰ ਰਹੇ ਹਨ।

ਇਹ ਵੀ ਪੜ੍ਹੋ : ਖੁੰਬਾਂ ਦੀ ਖੇਤੀ ਤੋਂ 20 ਲੱਖ ਦਾ ਸਿੱਧਾ ਮੁਨਾਫਾ, ਜਾਣੋ ਇਸ ਕਿਸਾਨ ਦਾ ਅਨੋਖਾ ਤਰੀਕਾ

ਇਸ ਤਰ੍ਹਾਂ ਬਣਿਆ ਬਾਇਓਗੈਸ ਪਲਾਂਟ

ਗਗਨਦੀਪ ਸਿੰਘ ਨੇ 140 ਕਿਊਬਿਕ ਮੀਟਰ ਜ਼ਮੀਨ 'ਤੇ ਆਪਣਾ ਪਲਾਂਟ ਤਿਆਰ ਕੀਤਾ ਹੈ, ਜਿੱਥੇ ਪਾਵਰ ਪਲਾਂਟ ਦੇ ਨਾਲ-ਨਾਲ ਇੱਕ ਡੇਅਰੀ ਵੀ ਬਣਾਈ ਗਈ ਹੈ। ਇਹ ਪਲਾਂਟ ਡੇਅਰੀ ਦੇ ਦੋਵੇਂ ਪਾਸੇ ਬਣੀਆਂ ਨਾਲੀਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਗਾਵਾਂ ਦਾ ਮਲ-ਮੂਤਰ ਪਾਣੀ ਦੇ ਨਾਲ ਮਿਲ ਕੇ ਪਲਾਂਟ ਵਿੱਚ ਜਾਂਦਾ ਹੈ। ਇਸ ਤੋਂ ਬਾਅਦ ਪਲਾਂਟ ਵਿੱਚ ਪੈਦਾ ਹੋਣ ਵਾਲੀ ਗੈਸ ਨੂੰ ਪਾਈਪਾਂ ਰਾਹੀਂ ਇਕੱਠਾ ਕੀਤਾ ਜਾਂਦਾ ਹੈ ਅਤੇ ਹੇਠਾਂ ਬਚੇ ਹੋਏ ਗੋਹੇ ਨੂੰ ਖਾਦ ਵਿੱਚ ਬਦਲ ਦਿੱਤਾ ਜਾਂਦਾ ਹੈ, ਜਿਸ ਦੀ ਵਰਤੋਂ ਕਿਸਾਨ ਆਪਣੇ ਖੇਤਾਂ ਵਿੱਚ ਕਰਦੇ ਹਨ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Punjab Dairy Farmer Gagandeep made a unique machine, native juggler opened the way to success

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters