1. Home
  2. ਸਫਲਤਾ ਦੀਆ ਕਹਾਣੀਆਂ

Sugarcane Kulfi: ਪਿਓ-ਧੀ ਦੀ ਜੋੜੀ ਜਬਰਦਸਤ, ਗੰਨੇ ਦੀ ਕੁਲਫੀ ਨਾਲ ਬਣਾਈ ਵੱਖਰੀ ਪਛਾਣ, ਨੌਜਵਾਨਾਂ ਲਈ ਬਣੀ ਮਿਸਾਲ

ਅੱਜ-ਕੱਲ੍ਹ ਬੱਚੇ ਕੁਦਰਤੀ ਜੂਸ ਨਹੀਂ ਪੀਂਦੇ, ਪਰ ਉਹ ਕੋਲਡ ਡਰਿੰਕਸ ਪੀਣਾ ਅਤੇ ਆਈਸ ਕਰੀਮ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਹਤ ਬਜਾਜ ਨੇ ਅਜਿਹੀ ਕੁਲਫੀ ਤਿਆਰ ਕੀਤੀ ਹੈ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਪਸੰਦ ਆ ਰਹੀ ਹੈ। ਇਹ ਨਾ ਸਿਰਫ ਸਵਾਦ ਵਿੱਚ ਚੰਗੀ ਹੈ, ਸਗੋਂ ਇਸ ਵਿੱਚ ਪੌਸ਼ਟਿਕ ਤੱਤ ਵੀ ਮੌਜੂਦ ਹਨ।

Gurpreet Kaur Virk
Gurpreet Kaur Virk
ਹਰਬਲ ਕੁਲਫੀ

ਹਰਬਲ ਕੁਲਫੀ

Sugarcane Kulfi: ਜੇਕਰ ਮਨ ਵਿੱਚ ਕੁਝ ਕਰਨ ਦੀ ਇੱਛਾ ਹੋਵੇ, ਤਾਂ ਲੱਖ ਮੁਸ਼ਕਿਲਾਂ ਦੇ ਬਾਵਜੂਦ ਇਨਸਾਨ ਨੂੰ ਕਾਮਯਾਬੀ ਮਿਲ ਹੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਚਾਹਤ ਬਜਾਜ ਨਾਮ ਦੀ ਇੱਕ ਕੁੜੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਇੱਕ ਵੱਖਰਾ ਅਤੇ ਵਿਲੱਖਣ ਕਾਰੋਬਾਰ ਕਰ ਰਹੀ ਹੈ।

ਤੁਸੀਂ ਗਰਮੀਆਂ ਵਿੱਚ ਗੰਨੇ ਦਾ ਰਸ ਤਾਂ ਬਹੁਤ ਪੀਂਦੇ ਹੋਵੋਗੇ, ਪਰ ਕੀ ਤੁਸੀਂ ਗੰਨੇ ਦੇ ਰਸ ਵਾਲੀ ਕੁਲਫੀ ਖਾਧੀ ਹੈ? ਉਹ ਵੀ ਬਦਾਮ, ਮਗਜ਼, ਗੁੜ, ਗੁਲਕੰਦ ਅਤੇ ਇਲਾਇਚੀ ਨਾਲ ਭਰਪੂਰ, ਪੂਰੀ ਤਰ੍ਹਾਂ ਹਰਬਲ, ਜੋ ਕਿ ਸੁਆਦੀ ਅਤੇ ਪੌਸ਼ਟਿਕ ਹੈ।

ਅੱਜ-ਕੱਲ੍ਹ ਬੱਚੇ ਕੁਦਰਤੀ ਜੂਸ ਨਹੀਂ ਪੀਂਦੇ, ਪਰ ਕੋਲਡ ਡਰਿੰਕਸ ਪੀਣਾ ਅਤੇ ਆਈਸ ਕਰੀਮ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਚਾਹਤ ਬਜਾਜ ਨੇ ਅਜਿਹੀ ਕੁਲਫੀ ਤਿਆਰ ਕੀਤੀ ਹੈ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਪਸੰਦ ਆ ਰਹੀ ਹੈ, ਕਿਉਂਕਿ ਇਹ ਸਵਾਦੀ ਵੀ ਹੈ ਅਤੇ ਪੌਸ਼ਟਿਕ ਵੀ। ਦੱਸ ਦੇਈਏ ਕਿ ਚਾਹਤ ਨੇ ਆਪਣੇ ਪਿਤਾ ਨਾਲ ਮਿਲ ਕੇ ਗੰਨੇ ਦੇ ਰਸ ਵਿੱਚ ਪੌਸ਼ਟਿਕ ਸੁੱਕੇ ਮੇਵੇ ਮਿਲਾ ਕੇ ਕੁਲਫੀ ਬਣਾਈ ਹੈ ਅਤੇ ਹੁਣ ਉਹ ਇਸਨੂੰ ਔਨਲਾਈਨ ਅਤੇ ਔਫਲਾਈਨ ਵੇਚ ਰਹੀ ਹੈ।

ਚਾਹਤ ਬਜਾਜ ਸ਼ਾਇਦ ਪੰਜਾਬ ਦੀ ਪਹਿਲੀ ਕੁੜੀ ਹੈ ਜੋ ਗੰਨੇ ਦੇ ਰਸ ਤੋਂ ਕੁਲਫੀ ਬਣਾ ਰਹੀ ਹੈ। ਚਾਹਤ ਐਮਬੀਏ ਦੀ ਪੜ੍ਹਾਈ ਕਰਕੇ ਵਿਦੇਸ਼ ਜਾਣਾ ਚਾਹੁੰਦੀ ਸੀ, ਪਰ ਹੁਣ ਉਹ ਆਪਣੇ ਪਿਤਾ ਨਾਲ ਗੰਨੇ ਦੀ ਆਈਸ ਕਰੀਮ ਦਾ ਕਾਰੋਬਾਰ ਕਰ ਰਹੀ ਹੈ। ਇੰਨਾ ਹੀ ਨਹੀਂ, ਉਸਨੇ ਪੰਜਾਬ ਦੇ ਕਿਸਾਨਾਂ ਬਾਰੇ ਵੀ ਸੋਚਿਆ। ਕੁਲਫੀ ਲਈ, ਉਹ ਸਿੱਧੇ ਕਿਸਾਨਾਂ ਤੋਂ ਗੰਨਾ ਖਰੀਦ ਰਹੀ ਹੈ। ਕੁਲਫੀ ਬਣਾਉਂਦੇ ਸਮੇਂ ਸਾਫ਼-ਸਫ਼ਾਈ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ।

ਚਾਹਤ ਬਜਾਜ ਦੇ ਪਿਤਾ ਰਾਕੇਸ਼ ਬਜਾਜ ਅਤੇ ਉਨ੍ਹਾਂ ਦੇ ਦੋਸਤ ਬਲਦੇਵ ਸਿੰਘ ਦਾ ਵੀ ਇਸ ਕੰਮ ਵਿੱਚ ਵੱਡਾ ਯੋਗਦਾਨ ਹੈ। ਚਾਹਤ ਬਜਾਜ ਦੇ ਪਿਤਾ ਨੂੰ ਇਹ ਵਿਚਾਰ ਮਹਾਰਾਸ਼ਟਰ ਤੋਂ ਮਿਲਿਆ ਅਤੇ ਉੱਥੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੀ ਧੀ ਨਾਲ ਗੱਲ ਕੀਤੀ ਅਤੇ ਧੀ ਨੂੰ ਇਹ ਵਿਚਾਰ ਬਹੁਤ ਪਸੰਦ ਆਇਆ। ਚਾਹਤ ਨੇ ਪੂਰੀ ਲਗਨ ਨਾਲ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਇਹ ਪ੍ਰੋਜੈਕਟ ਲਗਭਗ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਹੁਣ ਇਸਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਰਹੀ ਹੈ।

ਇਹ ਵੀ ਪੜੋ: Faridkot ਦੇ ਇਸ ਨੌਜਵਾਨ ਕਿਸਾਨ ਨੇ ਅਪਣਾਇਆ Organic Model, 10 ਏਕੜ ਵਿੱਚ ਬਣਾਈ ਪੌਸ਼ਟਿਕ ਬਗੀਚੀ, ਅੱਜ ਹੋ ਰਹੀ ਲੱਖਾਂ ਵਿੱਚ ਕਮਾਈ

ਘੱਟ ਸਮੇਂ ਵਿੱਚ ਵੱਖਰੀ ਪਛਾਣ ਬਣਾਉਣ ਵਾਲੀ ਚਾਹਤ ਬਜਾਜ ਅੱਜ ਹਰ ਨੌਜਵਾਨ ਮੁੰਡੇ-ਕੁੜੀਆਂ ਲਈ ਇੱਕ ਵਧੀਆ ਉਦਾਹਰਣ ਹੈ, ਜਿਹੜੇ ਕੰਮ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਇਸੇ ਤਰ੍ਹਾਂ ਦੇ ਵਪਾਰਕ ਵਿਚਾਰ 'ਤੇ ਕੰਮ ਕਰਨਾ ਚਾਹੀਦਾ ਹੈ। ਫਿਲਾਲ, ਕ੍ਰਿਸ਼ੀ ਜਾਗਰਣ ਨੂੰ ਉਮੀਦ ਹੈ ਕਿ ਚਾਹਤ ਬਜਾਜ ਦਾ ਕਾਰੋਬਾਰ ਲਗਾਤਾਰ ਵਧਦਾ ਰਹੇਗਾ ਅਤੇ ਸਾਡੀ ਟੀਮ ਚਾਹਤ ਬਜਾਜ ਨੂੰ ਇਸ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦੀ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success Story: Father-daughter duo is amazing, created a unique identity with sugarcane kulfi, set an example for the youth

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters