ਪਹਾੜੀ ਸੂਬਿਆਂ 'ਚ ਬਰਫਬਾਰੀ ਕਾਰਨ ਪੰਜਾਬ-ਹਰਿਆਣਾ-ਦਿੱਲੀ 'ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਵੱਲੋਂ ਫਿਲਹਾਲ 2 ਦਿਨ ਹੋਰ ਹੱਡ ਭੰਨਵੀਂ ਠੰਡ ਦੀ ਚਿਤਾਵਨੀ ਦਿੱਤੀ ਗਈ ਹੈ।
Weather Forecast: ਹੱਡ ਚੀਰਵੀਂ ਠੰਡ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਜੀ ਹਾਂ, ਪਹਾੜੀ ਇਲਾਕਿਆਂ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਵਿੱਚ ਬਰਫੀਲੀਆਂ ਹਵਾਵਾਂ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਹੀ ਨਹੀਂ ਦਿੱਲੀ-ਐੱਨ.ਸੀ.ਆਰ ਵੀ ਪੂਰੀ ਤਰ੍ਹਾਂ ਨਾਲ ਸੀਤ ਲਹਿਰ ਦੀ ਲਪੇਟ ਵਿੱਚ ਆ ਗਿਆ ਹੈ, ਜਿਸਦੇ ਚਲਦਿਆਂ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਅਜਿਹੇ 'ਚ ਮੌਸਮ ਵਿਭਾਗ ਨੇ 2 ਦਿਨ ਹੋਰ ਹੱਡ ਭੰਨਵੀਂ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ। ਆਓ ਜਾਣਦੇ ਹਾਂ ਅੱਜ ਦੇ ਮੌਸਮ ਦਾ ਮਿਜਾਜ਼...
ਪੰਜਾਬ 'ਚ 3.5 ਡਿਗਰੀ ਦਾ ਝਟਕਾ
ਬਰਫਬਾਰੀ ਕਾਰਨ ਸਮੁੱਚੇ ਉੱਤਰ ਭਾਰਤ ਵਿੱਚ ਧੁੰਦ ਅਤੇ ਸੀਤ ਲਹਿਰ ਦਾ ਮਾਹੌਲ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਪਸ਼ੂਆਂ ਅਤੇ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਠੰਡ ਤੋਂ ਬਚਣ ਲਈ ਜਿੱਥੇ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹਨ, ਉੱਥੇ ਹੀ ਕੰਮ-ਕਾਜ ਲਈ ਬਾਹਰ ਗਏ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਜਨਵਰੀ ਦਾ ਮਹੀਨਾ ਸਭ ਤੋਂ ਠੰਡਾ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਸ਼ੁਕਰਵਾਰ ਨੂੰ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਬਲਾਚੌਰ ਵਿੱਚ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਿਲਹਾਲ, ਮੌਸਮ ਵਿਭਾਗ ਨੇ 8 ਜਨਵਰੀ ਤੋਂ ਰਾਹਤ ਮਿਲਣ ਦੇ ਆਸਾਰ ਜਤਾਏ ਹਨ।
ਹਰਿਆਣਾ 'ਚ ਪਾਰਾ 2.5 ਡਿਗਰੀ
ਹਰਿਆਣਾ ਸੂਬੇ 'ਚ ਸਰਦੀ ਦਾ ਸਿਤਮ ਜਾਰੀ ਹੈ, ਇੱਥੇ ਜ਼ਿਆਦਾਤਰ ਇਲਾਕਿਆਂ 'ਚ ਸੀਤ ਲਹਿਰ ਆਪਣਾ ਕਹਿਰ ਬਰਪਾ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਫਿਲਹਾਲ, ਠੰਡਾ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ, ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੂਬੇ 'ਚ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਸ਼ੁਕਰਵਾਰ ਨੂੰ ਹਰਿਆਣਾ ਦਾ ਸਭ ਤੋਂ ਠੰਡਾ ਇਲਾਕਾ ਨਾਰਨੌਲ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਹੋ ਜਾਓ ਤਿਆਰ, 8 ਤੋਂ 10 ਜਨਵਰੀ ਤੱਕ ਮੀਂਹ ਤੇ ਬਰਫਬਾਰੀ ਦੇ ਆਸਾਰ, ਲੋਹੜੀ 'ਤੇ ਫਿਰ ਲੁੜਕੇਗਾ ਪਾਰਾ
ਦਿੱਲੀ-ਐੱਨ.ਸੀ.ਆਰ 'ਚ ਡਿੱਗਿਆ ਪਾਰਾ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸਨੂੰ ਦੇਖਦਿਆਂ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ-ਐਨਸੀਆਰ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਅਗਲੇ 5 ਦਿਨਾਂ 'ਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਤੱਕ ਵਧਣ ਦੀ ਸੰਭਾਵਨਾ ਜਤਾਈ ਹੈ।
ਬਿਹਾਰ 'ਚ ਸੀਤ ਲਹਿਰ ਦਾ ਪ੍ਰਕੋਪ
ਬਿਹਾਰ 'ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਵਿਭਾਗ ਦੀ ਮੰਨੀਏ ਤਾਂ 14 ਜਨਵਰੀ ਦੇ ਆਸ-ਪਾਸ ਠੰਡ ਵਿੱਚ ਕਮੀ ਆਵੇਗੀ। ਫਿਲਹਾਲ, ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਅਰਰੀਆ ਦੇ ਫਰਬਿਸਗੰਜ ਅਤੇ ਬਾਂਕਾ 6.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡੇ ਰਹੇ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਨਾਲ-ਨਾਲ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 7 ਡਿਗਰੀ ਦਾ ਟਾਰਚਰ, 8 ਜਨਵਰੀ ਨੂੰ ਮੌਸਮ 'ਚ ਬਦਲਾਅ ਦੀ ਉਮੀਦ
ਕਈ ਹਵਾਈ ਉਡਾਣਾਂ ਲੇਟ, ਟਰੇਨਾਂ ਰੱਦ
ਖ਼ਰਾਬ ਮੌਸਮ ਅਤੇ ਹੋਰ ਸਬੰਧਤ ਮੁੱਦਿਆਂ ਕਾਰਨ ਦਿੱਲੀ ਹਵਾਈ ਅੱਡੇ ਤੋਂ ਤਕਰੀਬਨ 34 ਘਰੇਲੂ ਉਡਾਣਾਂ ਵਿੱਚ ਦੇਰੀ ਹੋਈ ਹੈ। ਜਦੋਂਕਿ, ਵੱਖ-ਵੱਖ ਥਾਵਾਂ ਤੋਂ ਆਉਣ ਵਾਲੀਆਂ 12 ਤੋਂ ਵੱਧ ਉਡਾਣਾਂ ਹਵਾਈ ਅੱਡੇ 'ਤੇ ਲੇਟ ਹੋ ਰਹੀਆਂ ਹਨ। ਸੰਘਣੀ ਧੁੰਦ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਅਤੇ ਠੰਡ ਕਾਰਨ ਭਾਰਤੀ ਰੇਲਵੇ ਨੇ ਵੀ ਅੱਜ 320 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।
Summary in English: A big shock of 2 degrees, Cold wave in Haryana-Punjab-Delhi, hope for relief from January 8