Weather Update: ਹੋਲੀ ਵਾਲੇ ਦਿਨ ਮੌਸਮ ਦਾ ਰੰਗ ਵੀ ਬਦਲ ਗਿਆ। ਦਿੱਲੀ-ਐੱਨਸੀਆਰ (Delhi-NCR) ਦੇ ਨਾਲ-ਨਾਲ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹੋਲੀ ਦੀ ਸ਼ਾਮ ਨੂੰ ਬਾਰਿਸ਼ ਹੋਈ, ਜਿਸ ਕਾਰਨ ਬੁੱਧਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅਜਿਹੇ 'ਚ ਆਓ ਜਾਣਦੇ ਹਾਂ ਦੇਸ਼ 'ਚ ਅੱਜ ਮੌਸਮ ਦਾ ਕੀ ਹਾਲ ਹੈ...
ਦਿੱਲੀ-ਐਨਸੀਆਰ ਦਾ ਸੁਹਾਵਣਾ ਮੌਸਮ
ਦਿੱਲੀ-ਐੱਨਸੀਆਰ 'ਚ ਹੋਲੀ ਵਾਲੇ ਦਿਨ ਦੁਪਹਿਰ ਤੋਂ ਹੀ ਆਸਮਾਨ 'ਚ ਸੰਘਣੇ ਬੱਦਲ ਛਾ ਗਏ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਇਸ ਤੋਂ ਬਾਅਦ ਇੱਥੋਂ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਅੱਜ ਯਾਨੀ ਵੀਰਵਾਰ ਸਵੇਰ ਤੋਂ ਵੀ ਇੱਥੇ ਮੌਸਮ ਸੁਹਾਵਣਾ ਬਣਿਆ ਹੋਇਆ ਰਿਹਾ। ਇਸ ਕਾਰਨ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 6 ਦਿਨਾਂ 'ਚ ਦਿੱਲੀ ਦੇ ਲੋਕ ਗਰਮੀ ਦੀ ਮਾਰ ਝੱਲਣੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਇੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Weather Alert: ਆਉਣ ਵਾਲੇ 5 ਦਿਨਾਂ ਤੱਕ ਮੌਸਮ ਰਲਵਾਂ-ਮਿਲਵਾਂ, ਤਾਪਮਾਨ ਵਧਣ ਦੇ ਆਸਾਰ
ਉੱਤਰਾਖੰਡ 'ਚ ਮੀਂਹ
ਉੱਤਰਾਖੰਡ ਦੇ ਉੱਤਰਕਾਸ਼ੀ 'ਚ ਹੋਲੀ ਦੀ ਸ਼ਾਮ ਨੂੰ ਅਚਾਨਕ ਮੌਸਮ ਬਦਲ ਗਿਆ ਅਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਇਸ ਦੌਰਾਨ ਗੰਗੋਤਰੀ ਧਾਮ 'ਚ ਵੀ ਬਰਫਬਾਰੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਮਾਰਚ ਮਹੀਨੇ 'ਚ ਲੋਕਾਂ ਨੂੰ ਕੜਾਕੇ ਦੀ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਣ ਵਾਲਾ ਹੈ।
ਹਰਿਆਣਾ-ਪੰਜਾਬ ਦਾ ਮੌਸਮ
ਆਉਣ ਵਾਲੇ ਕੁਝ ਦਿਨਾਂ ਦੌਰਾਨ ਪੰਜਾਬ-ਹਰਿਆਣਾ 'ਚ ਮੌਸਮ ਦਾ ਮਿਜਾਜ਼ ਬਦਲਿਆ ਨਜ਼ਰ ਆਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਦੋ ਪੱਛਮੀ ਗੜਬੜੀ ਦਸਤਕ ਦੇਣ ਜਾ ਰਹੀ ਹੈ। 11 ਮਾਰਚ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਵਾਲਾ ਹੈ। ਹਾਲਾਂਕਿ, ਦਿਨ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ 12 ਅਤੇ 13 ਮਾਰਚ ਨੂੰ ਦੋਵੇਂ ਸੂਬਿਆਂ ਵਿੱਚ ਬੱਦਲਵਾਈ ਰਹੇਗੀ, ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : PUNJAB-HARYANA 'ਚ 5 ਮਾਰਚ ਤੱਕ ਬੱਦਲਵਾਈ, ਜਾਣੋ HOLI 'ਤੇ ਕਿਹੋ ਜਿਹਾ ਰਹੇਗਾ ਮੌਸਮ?
ਲਖਨਊ 'ਚ ਵੀ ਮੀਂਹ ਦਾ ਦੌਰ
ਯੂਪੀ ਦੇ ਲਖਨਊ 'ਚ ਹੋਲੀ ਦੀ ਸ਼ਾਮ ਨੂੰ ਹਲਕੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਯੂਪੀ ਵਿੱਚ ਇਸੇ ਤਰ੍ਹਾਂ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦੇਈਏ ਕਿ ਬੂੰਦਾ-ਬਾਂਦੀ ਅਤੇ ਠੰਡੀਆਂ ਹਵਾਵਾਂ ਕਾਰਨ ਵੀਰਵਾਰ ਯਾਨੀ ਅੱਜ ਸਵੇਰੇ ਲੋਕਾਂ ਨੇ ਹਲਕੀ ਠੰਡ ਮਹਿਸੂਸ ਕੀਤੀ।
ਰਾਜਸਥਾਨ 'ਚ ਪੱਛਮੀ ਗੜਬੜੀ ਸਰਗਰਮ
ਰਾਜਸਥਾਨ 'ਚ ਵੀ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਇੱਥੇ ਬੱਦਲ ਛਾਏ ਹੋਏ ਹਨ ਅਤੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਵੀ ਹੋਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ 9 ਮਾਰਚ ਤੋਂ ਰਾਜਸਥਾਨ ਦਾ ਮੌਸਮ ਪਹਿਲਾਂ ਵਾਂਗ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਨਵੀਂ ਪੱਛਮੀ ਗੜਬੜੀ ਦੇ 13-14 ਮਾਰਚ ਤੱਕ ਰਾਜਸਥਾਨ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਨ੍ਹਾਂ ਸੂਬਿਆਂ 'ਚ ਮੀਂਹ ਦੀ ਭਵਿੱਖਬਾਣੀ
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਇੱਕ ਖੇਤਰ ਤੂਫ਼ਾਨ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ, ਚੱਕਰਵਾਤੀ ਚੱਕਰ ਹੇਠਲੇ ਪੱਧਰ 'ਤੇ ਅੰਦਰੂਨੀ ਉੜੀਸਾ ਅਤੇ ਨਾਲ ਲੱਗਦੇ ਛੱਤੀਸਗੜ੍ਹ ਵਿੱਚ ਦਿਖਾਈ ਦੇ ਰਿਹਾ ਹੈ। ਇਸ ਕਾਰਨ ਅੱਜ ਅਤੇ ਭਲਕੇ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਗਰਜ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: ALERT: IMD's new warning about North India, know the weather from Punjab to Delhi