Weather Forecast: ਬੇਮੌਸਮੀ ਬਰਸਾਤ ਤੋਂ ਬਾਅਦ ਦੇਸ਼ ਦੇ ਮੌਸਮ 'ਚ ਮੁੜ ਤੋਂ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਉੱਤਰ ਭਾਰਤ 'ਚ ਮੀਂਹ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਹਨ। ਇਸ ਸਮੇਂ ਮੌਸਮ ਖੁਸ਼ਕ ਬਣਿਆ ਹੋਇਆ ਹੈ ਅਤੇ ਲੋਕ ਵੱਧ ਰਹੇ ਤਾਪਮਾਨ ਕਾਰਨ ਖੱਜਲ-ਖੁਆਰ ਹੋ ਰਹੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ 11 ਤੋਂ 13 ਮਈ ਤੱਕ ਗਰਮੀ ਦਾ ਸਿਤਮ ਜਾਰੀ ਰਹੇਗਾ, ਇਸ ਤੋਂ ਬਾਅਦ ਯਾਨੀ 13 ਤੋਂ 17 ਮਈ ਤੱਕ ਮੌਸਮ 'ਚ ਵੱਡੀ ਤਬਦੀਲੀ ਆਉਣ ਦੀ ਉਮੀਦ ਹੈ।
ਦਿੱਲੀ-ਐੱਨ.ਸੀ.ਆਰ ਦਾ ਮੌਸਮ
ਦੇਸ਼ਭਰ 'ਚ ਮੀਂਹ ਦੀਆਂ ਬੌਛਾਰਾਂ ਬੰਦ ਹੋ ਗਈਆਂ ਹਨ ਅਤੇ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਹੈ। ਗੱਲ ਰਾਜਧਾਨੀ ਦਿੱਲੀ ਦੀ ਕਰੀਏ ਤਾਂ ਇੱਥੇ ਤਾਪਮਾਨ ਵਧਣ ਕਾਰਨ ਅੱਤ ਦੀ ਗਰਮੀ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਆਉਣ ਵਾਲੇ 1-2 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਯਾਨੀ 11 ਮਈ ਤੋਂ 13 ਮਈ ਤੱਕ ਪਾਰਾ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 13 ਮਈ ਤੋਂ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ : Weather Report: ਪੰਜਾਬ ਦਾ ਮੌਸਮ ਡ੍ਰਾਈ, 'Mocha' ਤੂਫ਼ਾਨ ਕਰਕੇ ਹਵਾਂ ਦੇ ਪੈਟਰਨ 'ਚ ਬਦਲਾਅ
ਪੰਜਾਬ-ਹਰਿਆਣਾ ਦਾ ਮੌਸਮ: Met Centre Chandigarh
ਪੰਜਾਬ:
● ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਵਿੱਚ ਅਗਲੇ 05 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ।
● ਇਸ ਤੋਂ ਇਲਾਵਾ ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 3-5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਅਤੇ ਇਸ ਤੋਂ ਬਾਅਦ ਸੂਬੇ ਵਿੱਚ ਕੋਈ ਵੱਡੀ ਤਬਦੀਲੀ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਹਰਿਆਣਾ:
● ਪੰਜਾਬ ਵਾਂਗ ਹਰਿਆਣਾ ਵਿੱਚ ਵੀ ਆਉਣ ਵਾਲੇ 05 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
● ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 3-5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ ਅਤੇ ਇਸ ਤੋਂ ਬਾਅਦ ਰਾਜ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : Weather Today: 7 ਮਈ ਤੱਕ ਮੀਂਹ ਦਾ ਟਾਰਚਰ, ਇਸ ਦਿਨ ਤੋਂ ਮੌਸਮ 'ਚ ਬਦਲਾਅ ਦੀ ਉਮੀਦ
ਦੇਸ਼ ਭਰ ਵਿੱਚ ਮੌਸਮ ਪ੍ਰਣਾਲੀ: Skymet Weather
● ਇਹ ਦਬਾਅ 10 ਮਈ ਨੂੰ ਸਵੇਰੇ 05:30 ਵਜੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਉੱਤੇ ਡੂੰਘੇ ਦਬਾਅ ਵਿੱਚ ਬਦਲ ਗਿਆ ਹੈ। ● ਇਹ ਪੋਰਟ ਬਲੇਅਰ ਤੋਂ ਲਗਭਗ 540 ਕਿਲੋਮੀਟਰ ਪੱਛਮ ਦੱਖਣ-ਪੱਛਮ, ਕਾਕਸ ਬਾਜ਼ਾਰ (ਬੰਗਲਾਦੇਸ਼) ਤੋਂ 1460 ਕਿਲੋਮੀਟਰ ਦੱਖਣ-ਪੱਛਮ ਅਤੇ ਸਿਟਵੇ (ਮਿਆਂਮਾਰ) ਤੋਂ 1350 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ।
● ਸ਼ੁਰੂ ਵਿੱਚ ਇਹ ਉੱਤਰ-ਪੱਛਮ ਵੱਲ ਵਧੇਗਾ ਅਤੇ ਫਿਰ ਆਸ-ਪਾਸ ਇੱਕ ਚੱਕਰਵਾਤ ਵਿੱਚ ਬਦਲ ਸਕਦਾ ਹੈ।
● ਇਹ ਉੱਤਰ-ਪੱਛਮ ਵੱਲ ਵਧਣਾ ਜਾਰੀ ਰੱਖੇਗਾ ਅਤੇ ਹੌਲੀ-ਹੌਲੀ 11 ਮਈ ਦੀ ਸਵੇਰ ਤੱਕ ਇੱਕ ਗੰਭੀਰ ਚੱਕਰਵਾਤੀ ਚੱਕਰ ਵਿੱਚ ਬਦਲ ਜਾਵੇਗਾ ਅਤੇ 12 ਮਈ ਦੀ ਸਵੇਰ ਤੱਕ ਬਹੁਤ ਗੰਭੀਰ ਚੱਕਰਵਾਤ ਬਣ ਜਾਵੇਗਾ।
● ਇਸ ਤੋਂ ਬਾਅਦ, ਇਹ ਉੱਤਰ-ਪੂਰਬ ਵੱਲ ਮੁੜ ਕੇ 14 ਮਈ ਦੀ ਦੁਪਹਿਰ ਤੱਕ ਦੱਖਣ-ਪੂਰਬੀ ਬੰਗਲਾਦੇਸ਼ ਅਤੇ ਉੱਤਰੀ ਮਿਆਂਮਾਰ ਦੇ ਤੱਟਾਂ ਵਿਚਕਾਰ ਲੈਂਡਫਾਲ ਕਰਨ ਦੀ ਸੰਭਾਵਨਾ ਹੈ।
● ਤੇਲੰਗਾਨਾ ਤੋਂ ਲੈ ਕੇ ਦੱਖਣੀ ਤਾਮਿਲਨਾਡੂ ਤੱਕ ਇੱਕ ਟ੍ਰੈਫ ਫੈਲਿਆ ਹੋਇਆ ਹੈ।
● ਦੱਖਣ-ਪੂਰਬੀ ਬੰਗਾਲ ਦੀ ਖਾੜੀ 'ਤੇ ਦਬਾਅ ਨਾਲ ਜੁੜੇ ਚੱਕਰਵਾਤੀ ਸਰਕੂਲੇਸ਼ਨ ਤੱਕ ਪੱਛਮ ਮੱਧ ਬੰਗਾਲ 'ਤੇ ਇਕ ਹੋਰ ਟ੍ਰੈਫ ਫੈਲ ਰਿਹਾ ਹੈ।
ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।
Summary in English: Big change from May 13, know the weather till May 17