ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਤੋਂ ਮਾਨਸੂਨ ਦੀ ਵਾਪਸੀ ਹੋ ਗਈ ਹੈ। ਸੂਬਿਆਂ ਦੀ ਗੱਲ ਕਰੀਏ ਤਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਤੋਂ ਮਾਨਸੂਨ ਰਵਾਨਾ ਹੋ ਗਿਆ ਹੈ। ਪਰ ਦੇਸ਼ ਦੇ ਕਈ ਹਿੱਸਿਆਂ `ਚ ਮੀਂਹ ਅਜੇ ਵੀ ਜਾਰੀ ਹੈ।
IMD Forecast: ਮੌਸਮ ਵਿਭਾਗ ਦੇ ਪੂਰਵ ਅਨੁਮਾਨ ਦੇ ਅਨੁਸਾਰ ਉੜੀਸਾ ਤੇ ਬਿਹਾਰ ਦੇ ਕੁਝ ਹਿੱਸਿਆਂ `ਚ ਅੱਜ ਮੀਂਹ ਦੇ ਆਸਾਰ ਹਨ। ਇਸ ਤੋਂ ਇਲਾਵਾ ਦਿੱਲੀ `ਚ ਵੀ 4 ਅਕਤੂਬਰ ਨੂੰ ਮੀਂਹ ਦੀ ਉਮੀਦ ਜਤਾਈ ਗਈ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ਤੋਂ ਮਾਨਸੂਨ ਦੀ ਵਾਪਸੀ ਦੀ ਆਸ ਪ੍ਰਗਟਾਈ ਹੈ।
Delhi Weather: ਦਿੱਲੀ `ਚ 3 ਅਕਤੂਬਰ ਤੱਕ ਬੱਦਲ ਛਾਏ ਰਹਿਣਗੇ ਤੇ 4 ਅਕਤੂਬਰ ਨੂੰ ਆਈ.ਐਮ.ਡੀ ਨੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਾਰੀ ਕੀਤੀ ਹੈ। ਇਸਦੇ ਨਾਲ ਹੀ ਦਿੱਲੀ ਦਾ ਅੱਜ ਦਾ ਘਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹੇਗਾ।
Punjab Weather: ਮੌਸਮ ਵਿਭਾਗ ਦੇ ਅਨੁਸਾਰ ਪੰਜਾਬ `ਚ ਅੱਜ ਮੌਸਮ ਸਾਫ਼ ਰਹੇਗਾ। ਆਈ.ਐਮ.ਡੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਪੂਰੇ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਤੋਂ ਹਟ ਗਿਆ ਹੈ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Yellow Alert: ਇਨ੍ਹਾਂ ਸੂਬਿਆਂ `ਚ ਰਹੋ ਸਾਵਧਾਨ, ਭਾਰੀ ਮੀਂਹ ਦਾ ਅਲਰਟ ਜਾਰੀ
ਹੋਰ ਸੂਬਿਆਂ ਦਾ ਮੌਸਮ:
● ਉੱਤਰ ਪ੍ਰਦੇਸ਼ `ਚ 4 ਤੋਂ 5 ਅਕਤੂਬਰ ਦੌਰਾਨ ਸੂਬੇ ਦੇ ਕੁਝ ਹਿੱਸਿਆਂ `ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
● ਪਟਨਾ 'ਚ ਵੀ 3 ਅਕਤੂਬਰ ਤੋਂ 6 ਅਕਤੂਬਰ ਤੱਕ ਗਰਜ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਜਾਰੀ ਕੀਤੀ ਹੈ।
● ਮੌਸਮ ਵਿਭਾਗ ਦੇ ਅਨੁਸਾਰ ਉੜੀਸਾ `ਚ 4 ਅਕਤੂਬਰ ਤੱਕ ਭਾਰੀ ਬਾਰਿਸ਼ ਵੇਖਣ ਨੂੰ ਮਿਲ ਸਕਦੀ ਹੈ।
● ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਤੇ ਤੱਟਵਰਤੀ ਕਰਨਾਟਕ `ਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।
● ਸਕਾਈਮੇਟ ਦੇ ਅਨੁਸਾਰ ਗੈਂਗਟਿਕ ਪੱਛਮੀ ਬੰਗਾਲ, ਪੂਰਬੀ ਝਾਰਖੰਡ, ਦੱਖਣੀ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਕਰਨਾਟਕ, ਕੋਂਕਣ ਤੇ ਗੋਆ, ਮੱਧ ਮਹਾਰਾਸ਼ਟਰ ਤੇ ਲਕਸ਼ਦੀਪ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਇਸ ਦੇ ਨਾਲ ਹੀ ਪੂਰਬੀ ਬਿਹਾਰ, ਸਿੱਕਮ, ਤਾਮਿਲਨਾਡੂ, ਕੇਰਲ, ਪੂਰਬੀ ਗੁਜਰਾਤ ਤੇ ਤੇਲੰਗਾਨਾ `ਚ ਵੀ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਿਸ਼ ਦੇ ਆਸਾਰ ਹਨ।
Summary in English: Chance of heavy rain till October 4 in this state