ਦਿੱਲੀ 'ਚ ਬੀਤੇ ਐਤਵਾਰ ਨੂੰ ਭਾਰੀ ਮੀਂਹ ਪਿਆ ਜੋ ਕਿ ਅਕਤੂਬਰ ਮਹੀਨੇ `ਚ 2007 ਤੋਂ ਬਾਅਦ ਦੂਜਾ ਸਭ ਤੋਂ ਵੱਧ ਬਾਰਿਸ਼ ਵਾਲਾ ਦਿਨ ਰਿਹਾ। ਦੇਸ਼ `ਚ ਹੁਣ ਚੱਲ ਰਿਹਾ ਮੀਂਹ ਦਾ ਦੌਰ ਕੋਈ ਮਾਨਸੂਨ ਦਾ ਮੀਂਹ ਨਹੀਂ ਹੈ। ਸਿਤੰਬਰ ਦੇ ਅਖੀਰ ਤੱਕ ਮਾਨਸੂਨ ਦੀ ਵਿਦਾਈ ਹੋ ਗਈ ਸੀ। ਇੱਕ ਰਿਪੋਰਟ ਮੁਤਾਬਕ ਪੱਛਮੀ ਗੜਬੜੀ ਕਾਰਨ ਹੀ ਉੱਤਰੀ ਭਾਰਤ ਦੇ ਕਈ ਹਿੱਸਿਆਂ `ਚ ਮੀਂਹ ਪੈ ਰਿਹਾ ਹੈ।
IMD: ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਬਿਹਾਰ `ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸਦੇ ਨਾਲ ਹੀ ਅਗਲੇ ਪੰਜ ਦਿਨਾਂ ਦੌਰਾਨ ਤਾਮਿਲਨਾਡੂ, ਕਰਨਾਟਕ, ਤੇਲੰਗਾਨਾ ਸਮੇਤ ਕਈ ਹੋਰ ਸੂਬਿਆਂ `ਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ।
Delhi Weather: ਦਿੱਲੀ 'ਚ ਬੀਤੇ ਐਤਵਾਰ ਨੂੰ ਭਾਰੀ ਮੀਂਹ ਪਿਆ ਜੋ ਕਿ ਅਕਤੂਬਰ ਮਹੀਨੇ `ਚ 2007 ਤੋਂ ਬਾਅਦ ਦੂਜਾ ਸਭ ਤੋਂ ਵੱਧ ਬਾਰਿਸ਼ ਵਾਲਾ ਦਿਨ ਰਿਹਾ। ਅੱਜ ਦੇ ਮੌਸਮ ਪੂਰਵ ਅਨੁਮਾਨ ਮੁਤਾਬਕ ਸੂਬੇ `ਚ ਬੱਦਲ ਛਾਏ ਰਹਿਣਗੇ ਤੇ ਮੀਂਹ ਵੀ ਪਵੇਗਾ। ਦਿੱਲੀ ਦਾ ਅੱਜ ਦਾ ਤਾਪਮਾਨ 21 ਤੋਂ 27 ਡਿਗਰੀ ਸੈਲਸੀਅਸ ਦੇ ਵਿਚ ਰਹੇਗਾ।
Punjab Weather: ਮੌਸਮ ਵਿਭਾਗ ਨੇ 12 ਅਕਤੂਬਰ ਤੱਕ ਪੰਜਾਬ 'ਚ ਬੱਦਲਵਾਈ, ਬਾਰਿਸ਼ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੀਂਹ ਕਾਰਨ ਪੰਜਾਬ `ਚ ਤਾਪਮਾਨ `ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸਦੇ ਚਲਦਿਆਂ ਸੂਬੇ `ਚ ਸਰਦੀਆਂ ਦਾ ਆਗਾਜ਼ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘੱਟੋ ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : ਨਹੀਂ ਰੁਕਣ ਵਾਲਾ ਮੀਂਹ ਦਾ ਕਹਿਰ, ਮੌਸਮ ਵਿਭਾਗ ਵੱਲੋਂ 23 ਸੂਬਿਆਂ 'ਚ ਯੈਲੋ ਅਲਰਟ
ਇਨ੍ਹਾਂ ਸੂਬਿਆਂ `ਚ ਹੋਵੇਗੀ ਬਾਰਿਸ਼:
● ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਬਿਹਾਰ `ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
● ਅਗਲੇ ਪੰਜ ਦਿਨਾਂ ਦੌਰਾਨ ਤਾਮਿਲਨਾਡੂ, ਕਰਨਾਟਕ ਤੇ ਤੇਲੰਗਾਨਾ `ਚ ਭਾਰੀ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
● ਉੱਤਰਾਖੰਡ, ਪੰਜਾਬ, ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ `ਚ ਦਿਨ ਵੇਲੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
● ਇਸਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਸਿੱਕਮ `ਚ ਅੱਜ ਭਾਰੀ ਬਾਰਿਸ਼ ਹੋਵੇਗੀ।
Summary in English: Chance of light rain with thunder in these states including Punjab