ਪੂਰੇ ਦੇਸ਼ `ਚ ਵੱਖੋ ਵੱਖਰੇ ਮੌਸਮ ਦਾ ਸਿਲਸਿਲਾ ਜਾਰੀ ਹੈ। ਜਿਥੇ ਪਹਾੜਾਂ `ਚ ਬਰਫ਼ਬਾਰੀ ਨੇ ਆਵਾਜਾਈ ਠੱਪ ਕੀਤੀ ਹੋਈ ਹੈ, ਓਥੇ ਹੀ ਮੈਦਾਨੀ ਇਲਾਕਿਆਂ `ਚ ਤਾਪਮਾਨ `ਚ ਲਗਾਤਾਰ ਗਿਰਾਵਟ ਆ ਰਹੀ ਹੈ। ਅੱਜ ਵੀ ਮੌਸਮ ਵਿਭਾਗ ਨੇ ਦੇਸ਼ ਦੇ ਵੱਖੋ ਵੱਖਰੇ ਸੂਬਿਆਂ `ਚ ਮੋਸਮੀ ਗਤੀਵਿਧੀਆਂ ਲਈ ਪੂਰਵ ਅਨੁਮਾਨ ਜਾਰੀ ਕੀਤਾ ਹੈ। ਆਓ ਜਾਣਦੇ ਹਾਂ IMD ਦੇ ਅਨੁਸਾਰ ਅੱਜ ਮੌਸਮ ਕਿਵੇਂ ਦਾ ਰਹੇਗਾ।
ਪਹਾੜਾਂ `ਚ ਬਰਫ਼ਬਾਰੀ (Snowfall in Mountains):
ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ `ਚ ਭਾਰੀ ਬਰਫ਼ਬਾਰੀ ਜਾਰੀ ਹੈ, ਜਿਸ ਨਾਲ ਕਈ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਜੰਮੂ-ਕਸ਼ਮੀਰ ਦੇ ਕੁਝ ਜ਼ਿਲ੍ਹਿਆਂ `ਚ ਸਕੂਲ ਬੰਦ ਕਰ ਦਿੱਤੇ ਹਨ। ਮੌਸਮ ਵਿਭਾਗ ਦੇ ਪੂਰਵ ਅਨੁਮਾਨ ਅਨੁਸਾਰ ਇਥੇ ਅੱਜ ਬੱਦਲ ਛਾਏ ਰਹਿਣਗੇ ਤੇ ਮੀਂਹ ਜਾਂ ਬਰਫ਼ਬਾਰੀ ਹੋਣ ਦੀ ਵੀ ਸੰਭਾਵਨਾ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ (IMD Forecast):
ਪਹਾੜਾਂ `ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ `ਤੇ ਵੀ ਹੋ ਰਿਹਾ ਹੈ। ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ `ਚ ਲਗਾਤਾਰ ਜਾਰੀ ਬਰਫ਼ਬਾਰੀ ਕਾਰਨ ਉੱਤਰ ਪ੍ਰਦੇਸ਼ ਦੇ ਹੋਰ ਸੂਬਿਆਂ `ਚ ਠੰਡ ਵੱਧ ਰਹੀ ਹੈ। 20 ਨਵੰਬਰ ਦੇ ਨੇੜੇ ਇੱਕ ਵੈਸਟਰਨ ਡਿਸਟਰਬੈਂਸ ਹੋਵੇਗੀ। ਜਿਸਦੇ ਤਹਿਤ 15 ਤੋਂ 20 ਨਵੰਬਰ ਤੱਕ ਉੱਤਰ-ਪੱਛਮੀ ਤੇ ਮੱਧ ਭਾਰਤ `ਚ ਠੰਡੀਆਂ ਹਵਾਵਾਂ ਚੱਲਣਗੀਆਂ। ਇਹ ਠੰਡੀਆਂ ਹਵਾਵਾਂ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ `ਚ ਤਾਪਮਾਨ ਨੂੰ ਹੇਠਾਂ ਲਿਆਉਣਗੀਆਂ।
ਪੰਜਾਬ `ਚ ਮੀਂਹ ਕਾਰਨ ਵਧੀ ਠੰਡ (Punjab Weather):
ਪੰਜਾਬ ਦੇ ਜ਼ਿਆਦਾਤਰ ਜਿਲ੍ਹਿਆਂ `ਚ ਅੱਜ ਮੀਂਹ ਪਿਆ, ਜਿਸਦੇ ਚਲਦਿਆਂ ਇਥੇ ਤਾਪਮਾਨ `ਚ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਘੱਟਣ ਕਾਰਨ ਪੰਜਾਬ ’ਚ ਠੰਢ ਵੱਧ ਗਈ ਹੈ। ਪਹਾੜਾਂ `ਤੇ ਹੋ ਰਹੀ ਬਰਫ਼ਬਾਰੀ ਵੀ ਪੰਜਾਬ `ਚ ਠੰਡ ਵਧਾ ਰਹੀ ਹੈ। ਪੰਜਾਬ `ਚ 18 ਨਵੰਬਰ ਤੱਕ ਮੌਸਮ ਸਾਫ ਰਹਿਣ ਦੇ ਅਨੁਮਾਨ ਹਨ। 18 ਨਵੰਬਰ ਤੋਂ ਬਾਅਦ ਇਥੇ ਪੱਛਮੀ ਮੌਸਮੀ ਗੜਬੜੀ ਦੇ ਕਾਰਨ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : Weather Today: ਅਗਲੇ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ! ਜਾਣੋ ਆਪਣੇ ਸੂਬੇ ਦੇ ਮੌਸਮ ਦਾ ਹਾਲ!
ਦਿੱਲੀ ਦਾ ਮੌਸਮ (Delhi Weather):
ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਤਾਪਮਾਨ `ਚ ਥੋੜਾ ਵਾਧਾ ਮਹਿਸੂਸ ਕੀਤਾ ਗਿਆ। ਮੌਸਮ 'ਚ ਇਹ ਬਦਲਾਅ ਪਹਾੜਾਂ 'ਤੇ ਚੱਲ ਰਹੇ ਵੈਸਟਰਨ ਡਿਸਟਰਬੈਂਸ ਕਾਰਨ ਹੋਇਆ ਹੈ। ਇਸ ਵੈਸਟਰਨ ਡਿਸਟਰਬੈਂਸ ਕਾਰਨ ਹਵਾਵਾਂ ਦੀ ਦਿਸ਼ਾ 'ਚ ਬਦਲਾਅ ਆਇਆ ਹੈ। ਮੌਸਮ ਵਿਭਾਗ ਦੇ ਅਨੁਸਾਰ ਕੱਲ ਤੋਂ ਯਾਨੀ ਕੇ 16 ਨਵੰਬਰ ਤੋਂ ਤਾਪਮਾਨ ਇਕ ਵਾਰ ਫਿਰ ਡਿੱਗਣਾ ਸ਼ੁਰੂ ਹੋ ਜਾਵੇਗਾ। ਦਿੱਲੀ ਐਨ.ਸੀ.ਆਰ `ਚ ਵੀ ਠੰਡ ਦੇ ਚਲਦਿਆਂ ਅੱਜ ਨੋਇਡਾ `ਚ ਹਲਕੀ ਬਰਸਾਤ ਹੋਈ।
ਦਿੱਲੀ `ਚ ਪ੍ਰਦੂਸ਼ਣ ਘਟਿਆ (Delhi Pollution):
ਰਾਜਧਾਨੀ ਦਿਲੀ `ਚ ਪ੍ਰਦੂਸ਼ਣ ਦਾ ਪੱਧਰ ਪਹਿਲਾ ਨਾਲੋਂ ਥੱਲੇ ਹੋਇਆ ਹੈ। ਅੱਜ ਦੇ ਪ੍ਰਦੂਸ਼ਣ ਦੀ ਗੱਲ ਕਰੀਏ ਤੇ ਦਿੱਲੀ ਦਾ ਅੱਜ ਦਾ AQI 221 ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ `ਚ ਅੱਜ ਹੋਈ ਬਾਰਿਸ਼ ਕਾਰਨ ਓਥੇ ਵੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਦਿੱਲੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 19 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਦਰਜ ਕੀਤਾ ਜਾ ਸਕਦਾ ਹੈ।
Summary in English: Due to heavy snowfall in the mountains, the traffic has stopped, the cold has increased in the plains