ਕਈ ਸੂਬਿਆਂ `ਚ ਮੀਂਹ ਦੇ ਨਾਲ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਜਦੋਂਕਿ, ਕਈ ਸੂਬਿਆਂ `ਚ ਭਾਰੀ ਬਾਰਿਸ਼ ਦੇ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਵੀ ਭਾਰਤ ਦੇ ਕਈ ਹਿੱਸਿਆਂ `ਚ ਦੋ ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
IMD: ਭਾਰਤ ਮੌਸਮ ਵਿਭਾਗ ਦੇ ਅਨੁਸਾਰ ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਕਈ ਸੂਬਿਆਂ `ਚ ਅੱਜ ਭਾਰੀ ਮੀਂਹ ਪੈ ਸਕਦਾ ਹੈ। IMD ਨੇ ਉੱਤਰ-ਪ੍ਰਦੇਸ਼ ਦੇ ਕਈ ਹਿੱਸਿਆਂ `ਚ ਭਾਰੀ ਮੌਸਮ ਦਾ ਅਲਰਟ ਜਾਰੀ ਕੀਤਾ ਹੈ। ਜਦੋਂਕਿ ਕਈ ਸੂਬਿਆਂ `ਚ ਮੀਂਹ ਘੱਟ ਪੈਣ ਕਰਕੇ ਝੋਨੇ ਦੀ ਫ਼ਸਲ ਦਾ ਰਕਬਾ ਘੱਟ ਗਿਆ ਹੈ। ਮਾਨਸੂਨ ਸੀਜ਼ਨ (Monsoon Season) ਦੇ ਚਲਦਿਆਂ ਇਸ ਮਹੀਨੇ ਭਾਰਤ ਦੇ ਕਈ ਸੂਬਿਆਂ `ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ।
Delhi Weather Today: ਦਿੱਲੀ `ਚ ਪਏ ਮੀਂਹ ਦੇ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਦਾ ਅੱਜ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ। ਅੱਜ ਦਿੱਲੀ `ਚ ਮੀਂਹ ਦੇ ਕੋਈ ਆਸਾਰ ਨਹੀਂ ਹਨ, ਪਰ ਅਸਮਾਨ `ਚ ਬੱਦਲ ਛਾਏ ਰਹਿਣਗੇ।
Punjab Weather Today: ਪੰਜਾਬ ਦੇ ਜਲੰਧਰ `ਚ ਅੱਜ ਗਰਮੀ ਤੇ ਹੁੰਮਸ ਵਧੇਗੀ ਤੇ ਹਲਕੇ ਮੀਂਹ ਦੀ ਸੰਭਾਵਨਾ ਹੈ। ਪੰਜਾਬ ਦਾ ਅੱਜ ਵੱਧ ਤੋਂ ਵੱਧ ਤਾਪਮਾਨ 34.7 ਤੇ ਘੱਟ ਤੋਂ ਘੱਟ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ `ਚ ਕਈ ਹਿੱਸਿਆਂ `ਚ ਹਲਕਾ ਮੀਂਹ ਪੈ ਸਕਦਾ ਹੈ, ਪਰ ਉਸਦੇ ਨਾਲ ਗਰਮੀ `ਚ ਕੋਈ ਗਿਰਾਵਟ ਵੇਖਣ ਨੂੰ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਵੱਖੋ-ਵੱਖਰੇ ਸੂਬਿਆਂ ਦਾ ਮੌਸਮ ਤੇ ਤਾਪਮਾਨ:
● ਬਿਹਾਰ, ਮੱਧ ਪ੍ਰਦੇਸ਼ ਤੇ ਹੋਰ ਕਈ ਸੂਬਿਆਂ `ਚ ਅੱਜ ਭਾਰੀ ਮੀਂਹ ਪੈ ਸਕਦਾ ਹੈ।
● ਅਸਾਮ ਤੇ ਮੇਘਾਲਿਆ ਵਰਗੇ ਸੂਬਿਆਂ `ਚ ਅੱਜ ਬਾਰਿਸ਼ ਹੋਵੇਗੀ।
● ਗੁਜਰਾਤ ਦੇ ਅਹਿਮਦਾਬਾਦ `ਚ ਬੱਦਲ ਛਾਏ ਰਹਿਣਗੇ ਤੇ ਤਾਪਮਾਨ 26 - 34 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ।
● ਮੱਧ-ਪ੍ਰਦੇਸ਼ ਦੇ ਭੋਪਾਲ ਦਾ ਅੱਜ ਦਾ ਤਾਪਮਾਨ 22 ਡਿਗਰੀ ਸੈਲਸੀਅਸ ਤੋਂ ਵੱਧ ਕੇ 30 ਡਿਗਰੀ ਸੈਲਸੀਅਸ ਤੱਕ ਜਾਵੇਗਾ।
● ਉੱਤਰਾਖੰਡ ਦੇ ਦੇਹਰਾਦੂਨ ਦਾ ਤਾਪਮਾਨ 24-32 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ ਤੇ ਨਾਲ ਹੀ ਭਾਰੀ ਮੀਂਹ ਦੀ ਸੰਭਾਵਨਾ ਹੈ।
● ਰਾਜਸਥਾਨ ਦੇ ਜੈਪੁਰ `ਚ ਅੱਜ ਬੱਦਲ ਛਾਏ ਰਹਿਣਗੇ ਪਰ ਮੀਂਹ ਨਹੀਂ ਪਵੇਗਾ। ਇੱਥੇ ਅੱਜ ਘੱਟੋ-ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਹੇਗਾ।
● ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ `ਚ ਭਾਰੀ ਮੌਸਮ ਦਾ ਅਲਰਟ ਜਾਰੀ ਕੀਤਾ ਗਿਆ ਹੈ, ਨਾਲ ਹੀ ਤਾਪਮਾਨ 26 -34 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ।
Summary in English: Even today, the situation of change in rain continues, know the weather of your state!