Weather Forecast: ਮਾਰਚ ਦੇ ਮਹੀਨੇ ਮੌਸਮ ਅਜਿਹਾ ਕਰਵਟ ਲੈ ਰਿਹਾ ਹੈ ਕਿ ਕਦੇ ਮੀਂਹ ਪੈਂਦਾ ਹੈ ਤੇ ਕਦੇ ਗਰਮੀ ਪੈ ਜਾਂਦੀ ਹੈ। ਮਾਰਚ ਦੀ ਸ਼ੁਰੂਆਤ ਜਿੱਥੇ ਅੱਤ ਦੀ ਗਰਮੀ ਨਾਲ ਹੋਈ ਸੀ, ਉੱਥੇ ਹੀ ਮਹੀਨੇ ਦੇ ਅੰਤ 'ਚ ਬਾਰਿਸ਼ ਨੇ ਲੋਕਾਂ ਨੂੰ ਥੋੜੀ ਠੰਡ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਅੱਜ ਦੇ ਨਾਲ-ਨਾਲ ਸ਼ੁੱਕਰਵਾਰ ਨੂੰ ਵੀ ਮੀਂਹ ਦੀਆਂ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਆਓ ਜਾਣਦੇ ਹਾਂ ਤੁਹਾਡੇ ਸੂਬੇ ਦੇ ਮੌਸਮ ਬਾਰੇ ਮੌਸਮ ਵਿਭਾਗ ਨੇ ਕੀ ਭਵਿੱਖਬਾਣੀ ਕੀਤੀ ਹੈ।
ਆਈਐਮਡੀ ਦ ਨਵੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਅੱਜ ਯਾਨੀ 24 ਮਾਰਚ ਨੂੰ ਪੰਜਾਬ ਦੀਆਂ ਵੱਖ-ਵੱਖ ਥਾਵਾਂ ਲਈ ਮੌਸਮ ਵਿਭਾਗ ਨੇ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਸੂਬੇ ਦੇ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਸੂਬੇ ਦੇ ਬਾਕੀ ਹਿੱਸਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਅੱਜ ਭਾਰੀ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 24 ਅਤੇ 25 ਮਾਰਚ ਦੌਰਾਨ ਮੀਂਹ, ਹਨ੍ਹੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ : ਜਾਣੋ 26 March 2023 ਤੱਕ ਦਾ Weather
ਜੇਕਰ ਗੱਲ ਹਰਿਆਣਾ ਦੀ ਕਰੀਏ ਤਾਂ ਇੱਥੇ ਫਤਿਹਾਬਾਦ, ਆਦਮਪੁਰ, ਸਿਵਾਨੀ, ਭਿਵਾਨੀ, ਚਰਖੀ ਦਾਦਰੀ, ਲੋਹਾਰੂ, ਕੋਸਲੀ, ਮਹਿੰਦਰਗੜ੍ਹ ਸਮੇਤ ਇਨ੍ਹਾਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂਕਿ, ਯੂਪੀ ਦੇ ਕੁਝ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੂਬੇ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ-ਐਨਸੀਆਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਵੇਰ ਅੱਜ ਹਲਕੀ ਬਾਰਿਸ਼ ਅਤੇ ਸੁਹਾਵਣੇ ਮੌਸਮ ਨਾਲ ਹੋਈ। ਮੌਸਮ ਵਿਭਾਗ ਨੇ ਅੱਜ ਪੂਰਾ ਦਿਨ ਰਾਜਧਾਨੀ ਵਿੱਚ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।
ਇਹ ਵੀ ਪੜ੍ਹੋ : IMD ਵੱਲੋਂ Punjab-Haryana ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ALERT
ਮੌਸਮ ਵਿਭਾਗ ਵੱਲੋਂ ਭਵਿੱਖਬਾਣੀ
● ਅੱਜ 24 ਮਾਰਚ ਦਿਨ ਸ਼ੁੱਕਰਵਾਰ ਨੂੰ ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਗਰਜ ਨਾਲ ਮੀਂਹ ਅਤੇ ਗੜ੍ਹੇਮਾਰੀ ਪੈਣ ਦੀ ਸੰਭਾਵਨਾ ਜਤਾਈ ਹੈ।
● ਮੌਸਮ ਵਿਭਾਗ ਮੁਤਾਬਕ ਉੱਤਰੀ ਪੱਛਮੀ ਸੂਬਿਆਂ ਦਾ ਮੌਸਮ ਖ਼ਰਾਬ ਹੋਣ ਵਾਲਾ ਹੈ, ਇੱਥੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
● ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੱਧ ਅਤੇ ਪੂਰਬੀ ਭਾਰਤ ਦੇ ਸੂਬਿਆਂ ਵਿੱਚ 25 ਮਾਰਚ ਤੋਂ 27 ਮਾਰਚ ਤੱਕ ਬਾਰਿਸ਼ ਦੇਖਣ ਨੂੰ ਮਿਲੇਗੀ।
● ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿੱਚ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
Summary in English: Farmer be Careful! ORANGE and YELLOW ALERT in these districts of PUNJAB by IMD