ਮਾਨਸੂਨ ਦਾ ਸੀਜ਼ਨ ਹੁਣ ਆਪਣੇ ਆਖਰੀ ਦੌਰ `ਚ ਹੈ, ਪਰ ਮੀਂਹ ਦਾ ਕਹਿਰ ਅਜੇ ਵੀ ਜਾਰੀ ਹੈ। ਕਈ ਸੂਬਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ, ਜਦੋਂਕਿ ਦਿੱਲੀ ਵਰਗੇ ਸੂਬਿਆਂ `ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਜਾਣਦੇ ਹਾਂ ਦੇਸ਼ ਦੇ ਹੋਰ ਸੂਬਿਆਂ ਦੇ ਹਾਲਾਤਾਂ ਬਾਰੇ।
ਇਸ ਸਮੇਂ ਮੀਂਹ ਦੇ ਕਾਰਨ ਦੇਸ਼ ਦੇ ਹਾਲਾਤ ਵਿਗੜੇ ਹੋਏ ਹਨ। ਮਾਨਸੂਨ ਦੇ ਚਲ ਰਹੇ ਇਸ ਦੌਰ ਨਾਲ ਕਈ ਸੂਬੇ ਪ੍ਰਭਾਵਿਤ ਹੋਏ ਹਨ। ਗੁਰੂਗ੍ਰਾ ਪ੍ਰਸ਼ਾਸਨ ਨੇ ਨਿੱਜੀ ਅਦਾਰਿਆਂ ਨੂੰ ਘਰੋਂ ਕੰਮ ਕਰਨ ਲਈ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਨੋਇਡਾ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।
IMD: ਮੌਸਮ ਵਿਭਾਗ ਨੇ ਅੱਜ ਵੀ ਕਈ ਸੂਬਿਆਂ `ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। IMD ਨੇ ਦਿੱਲੀ `ਚ ਭਾਰੀ ਮੀਂਹ ਕਾਰਨ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸਦੇ ਨਾਲ ਹੀ ਮੱਧ ਪ੍ਰਦੇਸ਼, ਗੁਜਰਾਤ, ਉੜੀਸਾ ਤੇ ਤੇਲੰਗਾਨਾ ਦੇ ਕਈ ਇਲਾਕਿਆਂ 'ਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
Delhi Weather: ਦੇਸ਼ ਦੀ ਰਾਜਧਾਨੀ ਦਿੱਲੀ `ਚ ਪੈ ਰਹੇ ਮੀਂਹ ਕਾਰਨ ਦਿੱਲੀ `ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਹਨ। ਸੜਕਾਂ `ਤੇ ਭਰੇ ਪਾਣੀ ਕਾਰਨ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋਈ ਹੈ। ਪਰ ਅਗਲੇ 48 ਘੰਟਿਆਂ ਤੱਕ ਵੀ ਦਿੱਲੀ `ਚ ਮੀਂਹ ਦਾ ਇਹ ਦੌਰ ਜਾਰੀ ਰਹੇਗਾ। ਇਥੇ ਅੱਜ ਗਰਜ ਦੇ ਨਾਲ ਲਗਾਤਾਰ ਮੀਂਹ ਪਵੇਗਾ ਤੇ ਤਾਪਮਾਨ `ਚ ਗਿਰਾਵਟ ਆਵੇਗੀ। ਇਸਦੇ ਨਾਲ ਹੀ ਦਿੱਲੀ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ।
Punjab Weather: ਪੰਜਾਬ ਦੇ ਜ਼ਿਆਦਾਤਰ ਹਿੱਸਿਆਂ `ਚ ਅੱਜ ਬੱਦਲ ਛਾਏ ਰਹਿਣਗੇ ਤੇ ਰਾਤ ਵੇਲੇ ਮੀਂਹ ਪੈਣ ਦੇ ਵੀ ਆਸਾਰ ਹਨ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Weather Forecast: ਪੰਜਾਬ `ਚ ਮੀਂਹ ਦੀ ਲਪੇਟ `ਚ ਆਈ ਝੋਨੇ ਦੀ ਫ਼ਸਲ, ਕਿਸਾਨ ਹੋਏ ਖੱਜਲ-ਖੁਆਰ
ਹੋਰ ਸੂਬਿਆਂ ਦਾ ਮੌਸਮ:
● ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਘੱਟ ਦਬਾਅ ਵਾਲੇ ਸਿਸਟਮ ਦਾ ਅਸਰ ਰਾਜਸਥਾਨ 'ਚ ਅੱਜ ਵੀ ਰਹੇਗਾ। ਸੂਬੇ ਦੇ ਪੂਰਬੀ ਹਿੱਸਿਆਂ ਦੇ ਕਈ ਜ਼ਿਲ੍ਹਿਆਂ `ਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਹੈ।
● ਜੈਪੁਰ, ਅਜਮੇਰ, ਝੁੰਝੁਨੂ, ਸੀਕਰ, ਟੋਂਕ, ਅਲਵਰ, ਦੌਸਾ, ਕੋਟਾ, ਟੋਂਕ, ਸਵਾਈ ਮਾਧੋਪੁਰ, ਬੂੰਦੀ, ਬਾਰਾਨ, ਝਾਲਾਵਾੜ ਤੇ ਚੁਰੂ ਜ਼ਿਲ੍ਹਿਆਂ ਤੇ ਆਸ-ਪਾਸ ਦੇ ਇਲਾਕਿਆਂ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
● ਬਿਹਾਰ ਦੇ 11 ਜ਼ਿਲ੍ਹਿਆਂ `ਚ ਵੀ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
● ਗੁਰੂਗ੍ਰਾਮ 'ਚ ਪੈ ਰਹੇ ਲਗਾਤਾਰ ਮੀਂਹ ਤੋਂ ਬਾਅਦ ਓਥੇ ਪਾਣੀ ਭਰ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
● ਮੱਧ ਪ੍ਰਦੇਸ਼ ਦੇ ਸਤਨਾ, ਰੀਵਾ, ਬਾਲਾਘਾਟ, ਸਿਓਨੀ, ਦੇਵਾਸ, ਉਜੈਨ ਤੇ ਹੋਰ ਕਈ ਹਿੱਸਿਆਂ `ਚ ਮੌਸਮ ਵਿਭਾਗ ਨੇ ਔਰੇਂਜ ਅਲਰਟ (Orange Alert) ਜਾਰੀ ਕੀਤਾ ਹੈ।
Summary in English: Flood-like conditions in Delhi due to rain, roads filled with water