ਜੇਕਰ ਤੁਸੀਂ ਅੱਜ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਧਿਆਨ ਨਾਲ ਗੱਡੀ ਚਲਾਓ। ਅੱਜ ਅਤੇ ਕੱਲ੍ਹ ਭਾਰੀ ਧੁੰਦ ਪੈਣ ਵਾਲੀ ਹੈ। ਅਜਿਹੀ ਸਥਿਤੀ ਵਿੱਚ, ਸਾਵਧਾਨੀ ਨਾਲ ਵਾਹਨ ਚਲਾਉਣਾ ਬਿਹਤਰ ਹੋਵੇਗਾ।
Weather Today: ਪਹਾੜਾਂ 'ਤੇ ਬਰਫਬਾਰੀ ਕਾਰਨ ਠੰਡੀਆਂ ਹਵਾਵਾਂ ਅਤੇ ਧੁੰਦ ਨੇ ਸਮੁੱਚੇ ਉੱਤਰ ਭਾਰਤ ਨੂੰ ਆਪਣੀ ਬੁੱਕਲ ਵਿਚ ਲੈ ਲਿਆ ਹੈ। ਇੱਕ ਪਾਸੇ ਜਿੱਥੇ ਲੋਕ ਠੰਡ ਤੋਂ ਬਚਣ ਲਈ ਅੱਗ ਸੇਕਦੇ ਨਜ਼ਰ ਆ ਰਹੇ ਹਨ, ਉੱਥੇ ਹੀ ਬਾਜਾਰਾਂ ਵਿੱਚ ਗਰਮ ਕੱਪੜਿਆਂ ਦੀ ਵਿਕਰੀ ਵੀ ਤੇਜ਼ ਹੋ ਗਈ ਹੈ। ਅੱਜ ਸਵੇਰੇ ਧੁੰਦ ਦੀ ਚਾਦਰ ਨੇ ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਨੂੰ ਅਪਣੀ ਬੁੱਕਲ ਵਿੱਚ ਘੇਰ ਲਿਆ, ਜਿਸ ਕਰਕੇ ਵਾਹਨ ਚਾਲਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪਈਆਂ। ਧੁੰਦ ਕਾਰਨ ਸੜਕਾਂ 'ਤੇ ਵਿਜੀਵਿਲਿਟੀ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਅਪਣੇ ਵਾਹਨਾਂ ਦੀਆਂ ਹੈੱਡ ਲਾਇਟਾਂ ਚਲਾ ਕੇ ਸਫਰ ਕਰਦੇ ਦੇਖਿਆ ਗਿਆ।
ਧੁੰਦ ਦੀ ਲਪੇਟ 'ਚ ਪੰਜਾਬ-ਹਰਿਆਣਾ
ਧੁੰਦ ਦਾ ਅਸਰ ਹੁਣ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵੱਲੋਂ ਬੁੱਧਵਾਰ ਨੂੰ ਯਾਨੀ ਅੱਜ ਪੰਜਾਬ 'ਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਚੰਡੀਗੜ੍ਹ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਦਿੱਲੀ-ਐਨਸੀਆਰ 'ਚ ਧੁੰਦ ਹੀ ਧੁੰਦ
ਉੱਤਰੀ ਬਰਫੀਲੀ ਹਵਾਵਾਂ ਕਾਰਨ ਦਿੱਲੀ-ਐਨਸੀਆਰ ਦੇ ਪੂਰੇ ਖੇਤਰ ਵਿੱਚ ਰਾਤ ਨੂੰ ਪਾਰਾ ਲਗਾਤਾਰ ਡਿੱਗਣਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਪੂਰਾ ਉੱਤਰੀ ਭਾਰਤ ਇਨ੍ਹੀਂ ਦਿਨੀਂ ਠੰਡ ਅਤੇ ਧੁੰਦ ਦੀ ਚੱਦਰ ਵਿੱਚ ਲਿਪਟਿਆ ਹੋਇਆ ਹੈ। ਧੁੰਦ ਕਾਰਨ ਰੇਲ-ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਹਾਦਸਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ : ਉੱਤਰ ਭਾਰਤ 'ਚ ਠੰਡ ਦਾ ਡਬਲ ਅਟੈਕ, ਧੁੰਦ ਦੀ ਲਪੇਟ 'ਚ ਆਏ ਇਹ ਸੂਬੇ, ਔਰੇਂਜ ਅਲਰਟ ਜਾਰੀ
ਉੱਤਰਾਖੰਡ 'ਚ ਠੰਡ ਨੇ ਠਾਰੇ ਲੋਕ
ਉੱਤਰਾਖੰਡ 'ਚ ਠੰਡ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਸੀਤ ਲਹਿਰ ਕਾਰਨ ਲੋਕ ਕੰਬਣ ਲੱਗ ਪਏ ਹਨ। ਇਕ ਪਾਸੇ ਜਿੱਥੇ ਮੈਦਾਨੀ ਇਲਾਕਿਆਂ 'ਚ ਸੰਘਣੀ ਧੁੰਦ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਰਹੀ ਹੈ, ਉਥੇ ਹੀ ਦੂਜੇ ਪਾਸੇ ਪਹਾੜਾਂ 'ਤੇ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਫਿਲਹਾਲ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਜ਼ਿਆਦਾਤਰ ਇਲਾਕਿਆਂ 'ਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
2 ਦਿਨ ਭਾਰੀ ਧੁੰਦ
ਮੌਸਮ ਵਿਭਾਗ ਅਨੁਸਾਰ ਅੱਜ ਬੁਧਵਾਰ ਅਤੇ ਕੱਲ੍ਹ ਵੀਰਵਾਰ ਭਾਰੀ ਧੁੰਦ ਪੈਣ ਵਾਲੀ ਹੈ। ਇਸ ਕਾਰਨ ਵਿਜ਼ੀਬਿਲਟੀ ਦਾ ਪੱਧਰ ਘੱਟ ਜਾਵੇਗਾ ਅਤੇ ਥੋੜ੍ਹੀ ਦੂਰੀ 'ਤੇ ਵੀ ਕੁਝ ਦਿਖਾਈ ਨਹੀਂ ਦੇਵੇਗਾ। ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ 22-23 ਦਸੰਬਰ ਨੂੰ ਪੂਰਬੀ ਅਤੇ ਪੱਛਮੀ ਯੂਪੀ ਵਿੱਚ ਕੁਝ ਥਾਵਾਂ 'ਤੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਪਹਾੜਾਂ 'ਚ ਬਰਫਬਾਰੀ ਕਾਰਨ ਪਾਰਾ ਸਿਰਫ ਤੋਂ ਹੇਠਾਂ, ਪੰਜਾਬ ਤੋਂ ਬਿਹਾਰ ਤੱਕ ਠੰਡ ਦੇ ਨਜ਼ਾਰੇ, ਜਾਣੋ ਅੱਜ ਦਾ ਮੌਸਮ
ਸ਼ੀਤ ਲਹਿਰ ਦੀ ਲਪੇਟ 'ਚ ਇਹ ਸੂਬੇ
● ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੱਤਰੀ ਰਾਜਸਥਾਨ ਦੇ ਇਲਾਕਿਆਂ ਵਿੱਚ ਅਗਲੇ ਪੰਜ ਦਿਨਾਂ ਤੱਕ ਸ਼ੀਤ ਲਹਿਰ ਜਾਰੀ ਰਹੇਗੀ।
● ਆਈਐਮਡੀ (IMD) ਦੇ ਮੁਤਾਬਕ, ਪੰਜਾਬ ਦੇ ਕੁਝ ਖੇਤਰ 22 ਤੋਂ 25 ਦਸੰਬਰ ਦੇ ਵਿਚਕਾਰ ਗੰਭੀਰ ਸ਼ੀਤ ਲਹਿਰ ਦੀ ਲਪੇਟ ਵਿੱਚ ਰਹਿਣਗੇ।
ਇਨ੍ਹਾਂ ਸੂਬਿਆਂ 'ਚ ਮੀਂਹ ਦੇ ਆਸਾਰ
● ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਤੱਟਵਰਤੀ ਤਾਮਿਲਨਾਡੂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
● ਕੇਰਲ, ਲਕਸ਼ਦੀਪ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਫਸਲਾਂ ਦਾ ਕੋਈ ਨੁਕਸਾਨ ਨਹੀਂ
ਖੇਤੀ ਵਿਗਿਆਨੀ ਦੀ ਮੰਨੀਏ ਤਾਂ ਧੁੰਦ ਕਾਰਨ ਦਿਨ ਦੇ ਤਾਪਮਾਨ 'ਚ ਕੁਝ ਗਿਰਾਵਟ ਆਵੇਗੀ, ਜੋ ਕਿ ਕਣਕ ਦੀ ਫਸਲ ਲਈ ਲਾਹੇਵੰਦ ਸਾਬਤ ਹੋਵੇਗੀ। ਪਰ ਜੇਕਰ ਧੁੰਦ ਦੀ ਸਥਿਤੀ ਜ਼ਿਆਦਾ ਦੇਰ ਤੱਕ ਬਣੀ ਰਹਿੰਦੀ ਹੈ ਤਾਂ ਸਰ੍ਹੋਂ ਦੀ ਫ਼ਸਲ ਵਿੱਚ ਚਿੱਟੀ ਕੁੰਗੀ ਅਤੇ ਤਣੇ ਦੀ ਸੜਨ ਵਰਗੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਹਾਲਾਂਕਿ, ਦਿਨ ਵੇਲੇ ਧੁੱਪ ਨਿਕਲ ਰਹੀ ਹੈ, ਜਿਸਦੇ ਚਲਦਿਆਂ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
Summary in English: Fog from Punjab to Delhi, use this precaution before leaving home