ਉੱਤਰੀ ਭਾਰਤ ਦੇ ਸੂਬਿਆਂ `ਚ ਤਾਪਮਾਨ `ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦਿੱਲੀ ਸਮੇਤ ਉੱਤਰ ਪ੍ਰਦੇਸ਼ ਵਰਗੇ ਸੂਬਿਆਂ `ਚ ਸਵੇਰ ਵੇਲੇ ਧੁੰਦ ਵੇਖਣ ਨੂੰ ਮਿਲ ਰਹੀ ਹੈ। ਜਦੋਂਕਿ, ਬਿਹਾਰ `ਚ ਸਵੇਰ ਤੋਂ ਹੀ ਮੌਸਮ ਸਾਫ਼ ਹੈ ਤੇ ਧੁੱਪ ਵੀ ਨਿੱਕਲੀ ਹੋਈ ਹੈ। ਤਾਂ ਆਓ ਜਾਣਦੇ ਹਾਂ ਦੇਸ਼ ਦੇ ਵੱਖੋ ਵੱਖਰੇ ਸੂਬਿਆਂ ਦੇ ਮੌਸਮ ਦਾ ਹਾਲ।
ਉੱਤਰ ਭਾਰਤ ਦੇ ਸੂਬਿਆਂ `ਚ ਦਿਨ ਤੇ ਰਾਤ ਦੇ ਤਾਪਮਾਨ `ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਉੱਤਰ ਪੂਰਬੀ ਭਾਰਤ ਦੇ ਸੂਬਿਆਂ `ਚ ਸਵੇਰੇ ਅਸਮਾਨ `ਚ ਧੁੰਦ ਛਾਈ ਰਹਿੰਦੀ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੇ ਪਹਾੜਾਂ 'ਤੇ ਅਜੇ ਤੱਕ ਬਰਫ਼ਬਾਰੀ ਜਾਰੀ ਹੈ।
Delhi Weather:
ਮੌਸਮ ਵਿਭਾਗ (Department of Meteorology) ਅਨੁਸਾਰ ਦਿੱਲੀ ਵਿੱਚ ਅੱਜ ਯਾਨੀ ਕੇ 29 ਨਵੰਬਰ ਨੂੰ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸਦੇ ਨਾਲ ਹੀ ਅਗਲੇ ਦੋ ਦਿਨਾਂ ਤੱਕ ਇਥੇ ਧੁੰਦ ਵੱਧ ਸਕਦੀ ਹੈ। ਦਿੱਲੀ ਦੇ ਪ੍ਰਦੂਸ਼ਣ (Delhi Pollution) ਦੀ ਗੱਲ ਕਰੀਏ ਤਾਂ ਇਸ `ਚ ਅਜੇ ਕੋਈ ਸੁਧਾਰ ਆਉਂਦਾ ਨਹੀਂ ਵਿਖ ਰਿਹਾ। ਇਥੋਂ ਦਾ ਏਕਿਊਆਈ (AQI) ਅਜੇ ਤੱਕ 300 ਤੋਂ ਪਾਰ ਬਣਿਆ ਹੋਇਆ ਹੈ।
Uttar Pradesh Weather:
ਉੱਤਰ ਪ੍ਰਦੇਸ਼ ਦਾ ਮੌਸਮ ਸਾਫ਼ ਰਹਿਣ ਵਾਲਾ ਹੈ। ਲਖਨਊ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ `ਚ ਇਥੇ ਤਾਪਮਾਨ `ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਲਖਨਊ `ਚ ਅੱਜ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
Punjab Weather:
ਪੰਜਾਬ `ਚ ਅੱਜ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਥੇ ਲੋਕਾਂ ਨੂੰ ਸਵੇਰ ਵੇਲੇ ਧੁੰਦ ਵੇਖਣ ਨੂੰ ਮਿਲੀ। ਪੰਜਾਬ `ਚ ਅੱਜ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿਲੀ ਰਹੇਗੀ। ਇਸਦੇ ਨਾਲ ਹੀ ਸ਼ਾਮ ਤੋਂ ਹਲਕੇ ਬੱਦਲ ਵੀ ਛਾਏ ਰਹਿ ਸਕਦੇ ਹਨ।
ਇਹ ਵੀ ਪੜ੍ਹੋ : Weather Today: ਦਿੱਲੀ `ਚ ਠੰਡ ਦੇ ਨਾਲ ਨਾਲ ਵੱਧ ਰਿਹਾ ਪ੍ਰਦੂਸ਼ਣ, ਇਨ੍ਹਾਂ ਸੂਬਿਆਂ `ਚ ਮੀਂਹ
ਮੀਂਹ ਦੇ ਆਸਾਰ:
● ਸਕਾਈਮੇਟ (Skymet) ਦੇ ਅਨੁਸਾਰ ਤਾਮਿਲਨਾਡੂ, ਕੇਰਲ, ਲਕਸ਼ਦੀਪ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਇਸ ਦੇ ਨਾਲ ਹੀ ਤੱਟਵਰਤੀ ਕਰਨਾਟਕ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੋਸਮੀ ਗਤੀਵਿਧੀਆਂ:
● ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ ਚੱਕਰਵਾਤੀ ਚੱਕਰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਬਣਿਆ ਹੋਇਆ ਹੈ।
● ਇੱਕ ਹੋਰ ਚੱਕਰਵਾਤੀ ਸਰਕੂਲੇਸ਼ਨ (Cyclonic Circulation) ਦੱਖਣ-ਪੂਰਬੀ ਅਰਬ ਸਾਗਰ ਉੱਤੇ ਬਣਿਆ ਹੈ।
● ਇਸ ਕਾਰਨ ਅਗਲੇ 4-5 ਦਿਨਾਂ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਕਰਨਾਟਕ, ਕੇਰਲ, ਤਾਮਿਲਨਾਡੂ ਅਤੇ ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Summary in English: Fog in the morning in these states including Delhi, increasing cold