ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਇੱਕ ਹਫ਼ਤੇ ਵਿੱਚ ਮੌਸਮ ਦਾ ਪੈਟਰਨ ਹੋਰ ਵਿਗੜ ਜਾਵੇਗਾ। ਪੰਜਾਬ ਸਮੇਤ ਪੂਰੇ ਉੱਤਰ ਭਾਰਤ 'ਚ ਪਾਰਾ ਮਾਈਨਸ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ।
Weather Forecast: ਆਉਣ ਵਾਲੇ ਅਗਲੇ ਕੁਝ ਦਿਨ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਨੇ ਉੱਤਰ ਭਾਰਤ ਦਾ ਮੌਸਮ ਹੋਰ ਖਰਾਬ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਪਾਰਾ ਮਾਈਨਸ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਮੈਦਾਨੀ ਇਲਾਕਿਆਂ 'ਚ ਬਰਫ਼ ਪੈਣ ਦੀ ਵੀ ਸੰਭਾਵਨਾ ਹੈ, ਅਜਿਹਾ ਅਸੀਂ ਨਹੀਂ ਸਗੋਂ ਮੌਸਮ ਮਾਹਿਰਾਂ ਦਾ ਮੰਨਣਾ ਹੈ। ਆਓ ਜਾਣਦੇ ਹਾਂ ਆਉਣ ਵਾਲੇ ਹਫਤੇ ਕਿਹੋ ਜਿਹਾ ਰਵੇਗਾ ਮੌਸਮ ਦਾ ਮਿਜਾਜ਼...
ਪੰਜਾਬ 'ਚ ਤੇਜ਼ ਮੀਂਹ
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਬੱਦਲਵਾਈ ਤੇ ਮੀਂਹ ਦੇ ਨਜ਼ਾਰੇ ਦੇਖਣ ਨੂੰ ਮਿਲੇ। ਪਹਿਲਾਂ ਤੋਂ ਠੰਢ ਦੀ ਮਾਰ ਝੱਲ ਰਹੇ ਸੂਬਾ ਵਾਸੀ ਹੁਣ ਮੀਂਹ ਕਾਰਨ ਪਰੇਸ਼ਾਨ ਹੋ ਰਹੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ 14 ਜਨਵਰੀ ਤੋਂ ਠੰਢ ਹੋਰ ਵਧੇਗੀ, ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਝੱਲਣੀਆਂ ਪੈਣਗੀਆਂ। ਇਸ ਤੋਂ ਬਾਅਦ 15 ਜਨਵਰੀ ਤੋਂ ਸੰਘਣੀ ਧੁੰਦ ਤੇ ਸੀਤ ਲਹਿਰ ਲੋਕਾਂ ਨੂੰ ਤੜਫਾਉਣ ਦਾ ਕੰਮ ਕਰੇਗੀ। ਮੌਸਮ ਦੇ ਪੈਟਰਨ 'ਚ ਹੋ ਰਹੇ ਬਦਲਾਅ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।
ਹਰਿਆਣਾ 'ਚ ਠੰਢ ਤੋਂ ਰਾਹਤ ਨਹੀਂ
ਹਰਿਆਣਾ 'ਚ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇੱਥੇ ਸੀਤ ਲਹਿਰ ਅਤੇ ਕੜਾਕੇ ਦੀ ਠੰਢ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਤਾਪਮਾਨ ਡਿੱਗਣ ਕਾਰਨ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ 'ਚ ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 14 ਜਨਵਰੀ ਤੋਂ ਪਾਰਾ ਮੁੜ ਡਿੱਗੇਗਾ ਅਤੇ ਠੰਢ ਆਪਣਾ ਕਹਿਰ ਦਿਖਾਏਗੀ। ਫਿਲਹਾਲ, ਪੰਜਾਬ ਵਾਂਗ ਹਰਿਆਣਾ 'ਚ ਵੀ ਠੰਢ ਦੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਠੰਢ ਦਾ ਦੂਜਾ ਅਟੈਕ, ਮੀਂਹ ਤੋਂ ਬਾਅਦ ਮੁੜ ਲੁੜਕੇਗਾ ਪਾਰਾ, ਪੰਜਾਬ-ਹਰਿਆਣਾ 'ਚ ਪਵੇਗੀ ਹੱਡ ਚੀਰਵੀਂ ਠੰਢ
ਦਿੱਲੀ-ਐੱਨ.ਸੀ.ਆਰ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ-ਐੱਨ.ਸੀ.ਆਰ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਕੱਲ੍ਹ ਯਾਨੀ 14 ਜਨਵਰੀ ਤੋਂ ਤਾਪਮਾਨ ਘਟਣਾ ਸ਼ੁਰੂ ਹੋ ਜਾਵੇਗਾ। 16 ਤੋਂ 18 ਜਨਵਰੀ ਤੱਕ ਧੁੰਦ ਵੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਲਕੀ ਪੱਛਮੀ ਗੜਬੜੀ ਸਰਗਰਮ ਹੈ। ਜਿਸ ਕਾਰਨ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਜਾਰੀ ਰਹੇਗੀ। ਮੌਸਮ ਮਾਹਿਰ ਦੀ ਮੰਨੀਏ ਤਾਂ ਉੱਤਰ ਭਾਰਤ ਵਿੱਚ ਕੋਲਡਵੇਵ (Cold Wave) ਦਾ ਮਾਹੌਲ ਹੈ ਅਤੇ ਇਸਦਾ ਅਗਲਾ ਪੜਾਅ ਸਹੀ ਅਰਥਾਂ ਵਿੱਚ ਖ਼ਤਰਨਾਕ ਹੋ ਸਕਦਾ ਹੈ।
ਯੂਪੀ-ਬਿਹਾਰ ਵਿੱਚ ਠੰਢ
ਉੱਤਰ ਪ੍ਰਦੇਸ਼ ਵਿੱਚ 15 ਤੋਂ 16 ਜਨਵਰੀ ਤੱਕ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ 14 ਜਨਵਰੀ ਤੱਕ ਠੰਢ ਜਾਰੀ ਰਹੇਗੀ। ਬਿਹਾਰ 'ਚ ਵੀਰਵਾਰ ਨੂੰ ਧੁੱਪ ਕਾਰਨ ਕੁਝ ਰਾਹਤ ਮਿਲੀ, ਪਰ 15 ਜਨਵਰੀ ਤੋਂ ਬਾਅਦ ਸੂਬੇ 'ਚ ਸਰਦੀ ਤੇਜ਼ ਹੋਣ ਵਾਲੀ ਹੈ। ਬਰਫੀਲੀਆਂ ਹਵਾਵਾਂ ਨਾਲ ਤਾਪਮਾਨ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ। ਸੂਬੇ ਦੇ ਦੱਖਣੀ ਜ਼ਿਲਿਆਂ 'ਚ ਅਗਲੇ ਦੋ ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 14 ਜਨਵਰੀ ਤੋਂ ਬਾਅਦ ਵਧੇਗੀ ਠੰਢ, 3 ਤੋਂ 7 ਡਿਗਰੀ ਤੱਕ ਗਿਰ ਸਕਦੈ ਪਾਰਾ
ਸੀਤ ਲਹਿਰ ਦਾ ਕਹਿਰ
● ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਸੀਤ ਲਹਿਰ ਦਾ ਕਹਿਰ ਜਾਰੀ ਰਵੇਗਾ।
● ਪੰਜਾਬ, ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ।
● 15 ਤੋਂ 18 ਜਨਵਰੀ ਨੂੰ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੀਤ ਲਹਿਰ ਦੇ ਹਾਲਾਤ ਬਣੇ ਰਹਿਣਗੇ।
● ਮੱਧ ਪ੍ਰਦੇਸ਼ 'ਚ 16 ਅਤੇ 17 ਜਨਵਰੀ ਨੂੰ ਸੀਤ ਲਹਿਰ ਦੀ ਸੰਭਾਵਨਾ ਹੈ।
● ਕਰਨਾਟਕ ਦੇ ਅੰਦਰੂਨੀ ਹਿੱਸਿਆਂ 'ਚ 13 ਅਤੇ 14 ਜਨਵਰੀ ਨੂੰ ਸੀਤ ਲਹਿਰ ਦਾ ਖ਼ਦਸ਼ਾ।
ਮੌਸਮ ਮਾਹਿਰ ਵੱਲੋਂ ਭਵਿੱਖਬਾਣੀ
ਮੌਸਮ ਮਾਹਿਰ ਦੀ ਮੰਨੀਏ ਤਾਂ ਉੱਤਰ ਭਾਰਤ ਵਿੱਚ ਕੋਲਡਵੇਵ (Cold Wave) ਦਾ ਮਾਹੌਲ ਹੈ ਅਤੇ ਇਸਦਾ ਅਗਲਾ ਪੜਾਅ ਸਹੀ ਅਰਥਾਂ ਵਿੱਚ ਖ਼ਤਰਨਾਕ ਹੋਣ ਵਾਲਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 14 ਤੋਂ 19 ਜਨਵਰੀ ਦਰਮਿਆਨ ਕੜਾਕੇ ਦੀ ਠੰਢ ਹੋਵੇਗੀ, ਜੋ 18 ਜਨਵਰੀ ਤੱਕ ਸਿਖਰਾਂ 'ਤੇ ਹੋਵੇਗੀ। ਮੌਸਮ ਮਾਹਿਰ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਆਪਣੇ ਕਰੀਅਰ 'ਚ ਪਾਰਾ ਇੰਨਾ ਡਿੱਗਦਾ ਨਹੀਂ ਦੇਖਿਆ। ਮੈਦਾਨੀ ਇਲਾਕਿਆਂ ਵਿੱਚ ਇਹ ਮਾਈਨਸ 4 ਡਿਗਰੀ ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
Don't know how to put this up but upcoming spell of #Coldwave in #India look really extreme during 14-19th January 2023 with peak on 16-18th, Never seen temperature ensemble going this low in a prediction model so far in my career.
— Weatherman Navdeep Dahiya (@navdeepdahiya55) January 11, 2023
Freezing -4°c to +2°c in plains, Wow! pic.twitter.com/pyavdJQy7v
Summary in English: Get ready for next week! Mercury can fall to minus 3 to 4 degrees in North India!