1. Home
  2. ਮੌਸਮ

ਹੋ ਜਾਓ ਤਿਆਰ, 8 ਤੋਂ 10 ਜਨਵਰੀ ਤੱਕ ਮੀਂਹ ਤੇ ਬਰਫਬਾਰੀ ਦੇ ਆਸਾਰ, ਲੋਹੜੀ 'ਤੇ ਫਿਰ ਲੁੜਕੇਗਾ ਪਾਰਾ

ਸ਼ਿਮਲਾ ਬਣੇ ਪੰਜਾਬ-ਹਰਿਆਣਾ, ਠੰਡ ਦੇ ਕਹਿਰ ਨਾਲ ਲੋਕ ਬੇਹਾਲ, ਅੱਜ ਵੀ ਨਹੀਂ ਨਸੀਬ ਹੋਵੇਗੀ ਧੁੱਪ, ਜਾਣੋ ਅੱਜ ਦਾ ਮੌਸਮ...

Gurpreet Kaur Virk
Gurpreet Kaur Virk

ਸ਼ਿਮਲਾ ਬਣੇ ਪੰਜਾਬ-ਹਰਿਆਣਾ, ਠੰਡ ਦੇ ਕਹਿਰ ਨਾਲ ਲੋਕ ਬੇਹਾਲ, ਅੱਜ ਵੀ ਨਹੀਂ ਨਸੀਬ ਹੋਵੇਗੀ ਧੁੱਪ, ਜਾਣੋ ਅੱਜ ਦਾ ਮੌਸਮ...

8 ਜਨਵਰੀ ਤੋਂ ਰਾਹਤ, 12 ਜਨਵਰੀ ਤੋਂ ਮੁੜ ਆਫ਼ਤ

8 ਜਨਵਰੀ ਤੋਂ ਰਾਹਤ, 12 ਜਨਵਰੀ ਤੋਂ ਮੁੜ ਆਫ਼ਤ

Weather Forecast: ਉੱਤਰ ਭਾਰਤ ਦੇ ਕਈ ਸੂਬੇ ਕੜਾਕੇ ਦੀ ਠੰਡ ਕਾਰਨ ਤਰਸਯੋਗ ਹਾਲਾਤ ਵਿੱਚ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 8 ​​ਜਨਵਰੀ ਤੋਂ ਬੇਸ਼ਕ ਮੈਦਾਨੀ ਇਲਾਕਿਆਂ ਨੂੰ ਠੰਡ ਤੋਂ ਥੋੜੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ, ਪਰ ਪਹਾੜੀ ਇਲਾਕਿਆਂ 'ਚ ਮੁੜ ਮੀਂਹ ਤੇ ਬਰਫਬਾਰੀ ਸ਼ੁਰੂ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ 12 ਜਨਵਰੀ ਤੋਂ ਬਾਅਦ ਬਰਫੀਲੀਆਂ ਹਵਾਵਾਂ ਦੁਬਾਰਾ ਆਉਣਗੀਆਂ, ਜਿਸ ਨਾਲ ਤਾਪਮਾਨ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ।

ਪੰਜਾਬ ਬਣਿਆ ਸ਼ਿਮਲਾ

ਸੀਤ ਲਹਿਰ ਤੇ ਕੜਾਕੇ ਦੀ ਠੰਡ ਕਾਰਨ ਪੰਜਾਬ 'ਚ ਇਸ ਵੇਲੇ ਸ਼ਿਮਲਾ ਵਰਗੇ ਹਾਲਾਤ ਬਣੇ ਹੋਏ ਹਨ, ਇੱਥੇ ਦੇ 8 ਸ਼ਹਿਰ ਸ਼ਿਮਲੇ ਨਾਲੋਂ ਵੀ ਵੱਧ ਠੰਡੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ 7 ਜਨਵਰੀ ਤੋਂ ਲਗਾਤਾਰ ਦੋ ਪੱਛਮੀ ਗੜਬੜੀ ਸਰਗਰਮ ਹਨ। ਪਹਿਲੀ ਵੈਸਟਰਨ ਡਿਸਟਰਬੈਂਸ 7 ਜਨਵਰੀ ਤੋਂ ਆਵੇਗੀ। ਇਸ ਕਾਰਨ 8 ਤੋਂ 10 ਜਨਵਰੀ ਤੱਕ ਪਹਾੜਾਂ 'ਚ ਮੀਂਹ ਅਤੇ ਬਰਫਬਾਰੀ ਹੋਵੇਗੀ। ਉਸ ਤੋਂ ਬਾਅਦ 12 ਜਨਵਰੀ ਨੂੰ ਇੱਕ ਹੋਰ ਗੜਬੜੀ ਸਰਗਰਮ ਹੋ ਰਹੀ ਹੈ। ਵੈਸਟਰਨ ਡਿਸਟਰਬੈਂਸ ਦੇ ਲੰਘਣ ਤੋਂ ਬਾਅਦ, ਬਰਫੀਲੀਆਂ ਹਵਾਵਾਂ ਦੁਬਾਰਾ ਆਉਣਗੀਆਂ। ਇਸ ਨਾਲ ਤਾਪਮਾਨ ਹੋਰ ਹੇਠਾਂ ਆਵੇਗਾ।

ਹਰਿਆਣਾ 'ਚ ਸੀਤ ਲਹਿਰ ਦੇ ਹਾਲਾਤ

ਹਰਿਆਣਾ ਵਿੱਚ 8 ਜਨਵਰੀ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਅੱਜ ਯਾਨੀ 6 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਸੀਤ ਲਹਿਰ ਦੇ ਹਾਲਾਤ ਬਣੇ ਰਹਿਣ ਦਾ ਖ਼ਦਸ਼ਾ ਹੈ, ਸਵੇਰ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ, ਇਸ ਦੌਰਾਨ ਠੰਡੀਆਂ ਹਵਾਵਾਂ ਚੱਲਣ ਕਾਰਨ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ। ਦੱਸ ਦੇਈਏ ਕਿ ਬੁੱਧਵਾਰ ਦੀ ਤਰ੍ਹਾਂ ਵੀਰਵਾਰ ਨੂੰ ਵੀ ਹਰਿਆਣਾ ਦਾ ਹਿਸਾਰ ਸਭ ਤੋਂ ਵੱਧ ਠੰਡਾ ਰਿਹਾ।

ਇਹ ਵੀ ਪੜ੍ਹੋ : ਪੰਜਾਬ 'ਚ 7 ਡਿਗਰੀ ਦਾ ਟਾਰਚਰ, 8 ਜਨਵਰੀ ਨੂੰ ਮੌਸਮ 'ਚ ਬਦਲਾਅ ਦੀ ਉਮੀਦ

ਦਿੱਲੀ-ਐੱਨ.ਸੀ.ਆਰ 'ਚ ਕੜਾਕੇ ਦੀ ਠੰਡ

ਦਿੱਲੀ ਦੀ ਠੰਡ ਨਿੱਤ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਦਿੱਲੀ-ਐੱਨ.ਸੀ.ਆਰ ਨੂੰ 7 ਜਨਵਰੀ ਤੱਕ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ 8 ਜਨਵਰੀ ਨੂੰ ਕੁਝ ਰਾਹਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਕੁਝ ਖੇਤਰਾਂ ਵਿੱਚ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਉਣ ਦਾ ਕੰਮ ਕਰੇਗੀ। ਫਿਲਹਾਲ, ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।

ਜੰਮੂ-ਕਸ਼ਮੀਰ 'ਚ ਡਿੱਗਿਆ ਪਾਰਾ

ਜੰਮੂ-ਕਸ਼ਮੀਰ ਸਮੇਤ ਪੂਰੇ ਉੱਤਰ ਭਾਰਤ 'ਚ ਭਿਆਨਕ ਠੰਡ, ਸੰਘਣੀ ਧੁੰਦ ਅਤੇ ਸੀਤ ਲਹਿਰ ਜਾਰੀ ਹੈ। ਘੱਟੋ-ਘੱਟ ਤਾਪਮਾਨ ਦੇ ਨਾਲ ਵੱਧ ਤੋਂ ਵੱਧ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਆਲਮ ਇਹ ਹੈ ਕਿ ਜੰਮੂ 'ਚ ਕੱਲ੍ਹ ਯਾਨੀ ਵੀਰਵਾਰ ਦਾ ਦਿਨ ਸਭ ਤੋਂ ਵੱਧ ਠੰਡਾ ਰਿਹਾ। ਸ੍ਰੀਨਗਰ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲੇ, ਇੱਥੇ ਵੱਧ ਤੋਂ ਵੱਧ ਤਾਪਮਾਨ 11.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ, ਜੰਮੂ ਵਿੱਚ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 4 ਦਿਨ ਰਹੇਗਾ ਤਣਾਅ, 8 ਜਨਵਰੀ ਤੱਕ ਜਾਰੀ ਰਹੇਗੀ ਸੰਘਣੀ ਧੁੰਦ, ਔਰੇਂਜ ਅਲਰਟ ਜਾਰੀ

ਮੌਸਮ ਵਿਭਾਗ ਦੀ ਭਵਿੱਖਬਾਣੀ

● ਅੱਜ ਯਾਨੀ 6 ਜਨਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਤੋਂ ਇਲਾਵਾ ਪੂਰੇ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

● ਉੱਤਰੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼, ਬਿਹਾਰ, ਅਸਾਮ ਅਤੇ ਮੇਘਾਲਿਆ ਅਤੇ ਤ੍ਰਿਪੁਰਾ ਦੇ ਵੱਖ-ਵੱਖ ਖੇਤਰਾਂ ਵਿੱਚ ਸੰਘਣੀ ਧੁੰਦ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।

● ਮੌਸਮ ਵਿਭਾਗ ਨੇ ਅੱਜ ਉੱਤਰ ਭਾਰਤ ਅਤੇ ਮੱਧ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਤ ਲਹਿਰ ਦੇ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।

● ਇਸੇ ਤਰ੍ਹਾਂ ਰਾਜਸਥਾਨ ਦੇ ਕੁਝ ਖੇਤਰਾਂ ਅਤੇ ਮੱਧ ਪ੍ਰਦੇਸ਼, ਬਿਹਾਰ ਅਤੇ ਪੱਛਮੀ ਰਾਜਸਥਾਨ ਦੇ ਖੇਤਰਾਂ ਵਿੱਚ ਠੰਡੇ ਦਿਨ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ।

Summary in English: Get ready, rain and snow from 8th to 10th January, mercury will fall on Lohri again

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters