ਭਾਰਤ ਦੇ ਕਈ ਹਿੱਸਿਆਂ `ਚ ਅੱਜ-ਕੱਲ੍ਹ ਮੌਸਮ `ਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਸਮ `ਚ ਬਦਲਾਅ ਦੇ ਚਲਦਿਆਂ ਕਿਸੇ ਸੂਬੇ `ਚ ਪਰੇਸ਼ਾਨੀਆਂ ਵੱਧ ਰਹੀਆਂ ਹਨ ਤੇ ਕਿਸੇ ਸੂਬੇ `ਚ ਲੋਕਾਂ ਨੂੰ ਸੁੱਖ ਦਾ ਸਾਂਹ ਲੈਣ ਨੂੰ ਮਿਲ ਰਿਹਾ ਹੈ। ਆਓ ਜਾਣਦੇ ਹਾਂ ਅੱਜ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਕਿ ਪੂਰਵ ਅਨੁਮਾਨ ਦਿੱਤਾ ਹੈ।
IMD: ਮੌਸਮ ਵਿਭਾਗ ਨੇ ਅੱਜ ਭਾਰਤ ਦੇ ਕਈ ਸੂਬਿਆਂ ਨੂੰ ਲੈ ਕੇ ਪੂਰਵ ਅਨੁਮਾਨ ਜਾਰੀ ਕੀਤਾ ਹੈ। ਭਾਰਤ `ਚ ਮਾਨਸੂਨ ਜਾਂਦੇ ਜਾਂਦੇ ਵੀ ਲੋਕਾਂ ਨੂੰ ਮੀਂਹ ਦੇ ਨਜ਼ਾਰੇ ਵਿਖਾ ਰਿਹਾ ਹੈ। ਇਸਦੇ ਨਾਲ ਹੀ ਭਾਰਤ ਦੇ ਕਈ ਹਿੱਸੇ ਅਜਿਹੇ ਵੀ ਹਨ ਜਿੱਥੇ ਸੋਕੇ ਦੀ ਸਤਿਥੀ ਬਣੀ ਹੋਈ ਹੈ। ਮਾਨਸੂਨ `ਚ ਆ ਰਹੇ ਰੋਜ਼ਾਨਾ ਬਦਲਾਅ ਕਾਰਣ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਪਡੇਟ (Update) ਵੀ ਗਲਤ ਸਾਬਤ ਹੋ ਜਾਂਦੇ ਹਨ।
Delhi Weather: ਭਾਰਤ ਦੀ ਰਾਜਧਾਨੀ ਦਿੱਲੀ `ਚ ਅੱਜ ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਜਾਰੀ ਕੀਤੀ ਹੈ, ਜਿਸ ਨਾਲ ਤਾਪਮਾਨ ਦੇ ਘੱਟਣ ਦੇ ਵੀ ਆਸਾਰ ਹਨ। ਦਿੱਲੀ ਦਾ ਅੱਜ ਦਾ ਤਾਪਮਾਨ 26 ਤੋਂ 33 ਡਿਗਰੀ ਸੈਲਸੀਅਸ ਦੇ ਵਿਚ ਰਹੇਗਾ। ਇਸਦੇ ਨਾਲ ਹੀ ਆਉਣ ਵਾਲੇ ਅਗਲੇ ਦੋ ਦਿਨਾਂ ਲਈ ਮੌਸਮ ਵਿਭਾਗ ਨੇ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ (Yellow Alert) ਵੀ ਜਾਰੀ ਕੀਤਾ ਹੈ।
Punjab Weather: ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ ਹੈ। ਪੰਜਾਬ 'ਚ ਮੁੜ ਮਾਨਸੂਨ ਸਰਗਰਮ ਹੋਵੇਗਾ, ਜਿਸਦੇ ਚਲਦਿਆਂ ਪੰਜਾਬ ਦੇ ਕਈ ਹਿੱਸਿਆਂ `ਚ 16 ਤਰੀਕ ਤੱਕ ਮੀਂਹ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਪੰਜਾਬ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : Rainfall Alert: ਭਾਰਤ ਦੇ ਇਸ ਸੂਬੇ `ਚ ਮੀਂਹ ਦਾ ਅਲਰਟ, ਜਾਣੋ ਅੱਜ ਦਾ ਮੌਸਮ
ਭਾਰਤ ਦੇ ਬਾਕੀ ਸੂਬਿਆਂ ਦਾ ਹਾਲ:
● ਉੱਤਰ ਭਾਰਤ ਦੇ ਕਈ ਹਿੱਸਿਆਂ `ਚ ਸੋਕੇ ਦੀ ਸਤਿਥੀ ਬਣੀ ਹੋਈ ਹੈ।
● ਜੰਮੂ ਕਸ਼ਮੀਰ, ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਲਈ ਮੌਸਮ ਵਿਭਾਗ ਨੇ 15 ਤਰੀਕ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ।
● ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਜਿਲ੍ਹਿਆਂ `ਚ ਹਲਕੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ।
● ਛੱਤੀਸਗੜ੍ਹ, ਵਿਦਰਭ ਤੇ ਪੂਰਬੀ ਮੱਧ ਪ੍ਰਦੇਸ਼ `ਚ ਵੱਖ-ਵੱਖ ਥਾਵਾਂ 'ਤੇ ਵੀ ਮੌਸਮ ਵਿਭਾਗ ਵੱਲੋਂ ਗਰਜ ਦੇ ਨਾਲ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
● ਬਿਹਾਰ `ਚ ਅਗਲੇ 10 ਦਿਨਾਂ ਤੱਕ ਚੰਗੇ ਮੀਂਹ ਪੈਣ ਦੇ ਆਸਾਰ ਹਨ।
Summary in English: Good news for the people of Punjab, Monsoon is active again!