ਉੱਤਰ ਭਾਰਤ ਦੇ ਕਈ ਹਿੱਸਿਆਂ `ਚ ਮੀਂਹ ਦੀਆਂ ਗਤੀਵਿਧੀਆਂ ਘੱਟ ਹੋਣ ਕਰਕੇ ਲੋਕਾਂ ਨੂੰ ਰਾਹਤ ਮਿਲੀ ਹੈ, ਜਦੋਂਕਿ ਦੱਖਣ ਭਾਰਤ ਦੇ ਕਈ ਸੂਬਿਆਂ `ਚ ਭਾਰੀ ਮੀਂਹ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਵੱਲੋਂ ਭਾਰਤ ਦੇ ਕਈ ਹਿੱਸਿਆਂ `ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
IMD: ਭਾਰਤ ਮੌਸਮ ਵਿਭਾਗ ਦੇ ਅਨੁਸਾਰ ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ `ਚ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਰ ਉੱਤਰ ਭਾਰਤ ਦੇ ਕਈ ਸੂਬਿਆਂ `ਚ ਮੌਸਮ ਸ਼ੁਸ਼ਕ ਰਹੇਗਾ। ਨਾਲ ਹੀ ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ `ਚ ਮੀਂਹ ਦਾ ਜ਼ੋਰ ਘਟਦਾ ਨਜ਼ਰ ਆਵੇਗਾ।
Punjab Weather: ਪੰਜਾਬ `ਚ ਮੌਸਮ ਵਿਭਾਗ ਦੇ ਅਨੁਸਾਰ ਸਿਤੰਬਰ ਮਹੀਨੇ `ਚ ਮਾਨਸੂਨ ਐਕਟਿਵ ਹੋਣ ਦੀ ਸੰਭਾਵਨਾ ਸੀ, ਜੋ ਕਿ ਨਹੀਂ ਹੋਇਆ। ਪਰ ਮਾਨਸੂਨ ਦੀ ਥਾਂ 'ਤੇ ਗਰਮੀ ਨੇ ਪੰਜਾਬ `ਚ ਆਪਣਾ ਜ਼ੋਰ ਵਖਾਇਆ ਹੋਇਆ ਹੈ। ਪੰਜਾਬ `ਚ ਗਰਮੀ ਵਧਦੀ ਹੀ ਜਾ ਰਹੀ ਹੈ। ਅਗਸਤ ਮਹੀਨੇ `ਚ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਕਈ ਵਾਰ ਮੀਂਹ ਦਾ ਅਲਰਟ ਜਾਰੀ ਕੀਤਾ, ਪਰ ਮੀਂਹ ਨਾ ਹੋਣ ਕਾਰਨ ਲੋਕਾਂ `ਚ ਨਿਰਾਸ਼ਾ ਵੇਖੀ ਗਈ। ਸਿਤੰਬਰ ਮਹੀਨੇ `ਚ ਵੀ ਇਹ ਸਿਲਸਿਲਾ ਜਾਰੀ ਹੈ। ਪੰਜਾਬ ਦੇ ਜ਼ਿਆਦਾਤਰ ਜਿਲਿਆਂ ਦਾ ਅੱਜ ਦਾ ਤਾਪਮਾਨ 26 ਤੋਂ 29 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ ਤੇ ਮੌਸਮ ਰੋਜ ਵਰਗਾ ਗਰਮੀ ਭਰਿਆ ਹੀ ਰਹੇਗਾ।
Delhi Weather: ਮੌਸਮ ਵਿਭਾਗ ਦੇ ਅਨੁਸਾਰ ਭਾਰਤ ਦੀ ਰਾਜਧਾਨੀ, ਦਿੱਲੀ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਹੇਗਾ। ਦਿੱਲੀ `ਚ ਅੱਜ ਬੱਦਲ ਛਾਏ ਰਹਿ ਸਕਦੇ ਹਨ, ਪਰ ਮੀਂਹ ਦੀ ਕੋਈ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ : Ranifall Alert: ਪੰਜਾਬ 'ਚ ਅਗਲੇ 2 ਦਿਨਾਂ ਤੱਕ ਹੋਵੇਗੀ ਭਾਰੀ ਬਾਰਿਸ਼, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ!
ਭਾਰਤ ਦੇ ਬਾਕੀ ਸੂਬਿਆਂ ਦਾ ਮੌਸਮ:
- ਮੌਸਮ ਵਿਭਾਗ ਦੇ ਅਨੁਸਾਰ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ `ਚ ਅੱਜ ਭਾਰੀ ਮੀਂਹ ਦੇ ਨਾਲ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ।
- ਹਿਮਾਚਲ ਪ੍ਰਦੇਸ਼ `ਚ ਅੱਜ ਲੋਕਾਂ ਨੂੰ ਚੰਗੇ ਮੀਂਹ ਦੇ ਨਜ਼ਾਰੇ ਵੇਖਣ ਨੂੰ ਮਿਲ ਸਕਦੇ ਹਨ।
- ਪਰ ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ `ਚ ਮੀਂਹ ਦਾ ਜ਼ੋਰ ਘਟਦਾ ਨਜ਼ਰ ਆਵੇਗਾ।
- ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ, ਲਕਸ਼ਦੀਪ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਕੁਝ ਹਿੱਸਿਆਂ `ਚ ਹਲਕੀ ਬਾਰਿਸ਼ ਤੇ ਕੁਝ ਹਿੱਸਿਆਂ `ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
- ਨਾਲ ਹੀ ਦੱਖਣੀ ਪ੍ਰਾਇਦੀਪ ਦੇ ਕਈ ਹਿੱਸਿਆਂ `ਚ ਵਿਆਪਕ ਮੀਂਹ ਪੈ ਸਕਦਾ ਹੈ।
Summary in English: Heat increased in Punjab, rain alert is still issued in many states!