ਦੇਸ਼ `ਚ ਅੱਜ-ਕੱਲ੍ਹ ਮਾਨਸੂਨ ਦਾ ਮਿਜਾਜ਼ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ। ਕਈ ਸੂਬਿਆਂ 'ਚ ਗਰਮੀ ਆਪਣਾ ਕੇਹਰ ਬਰਸਾ ਰਹੀ ਹੈ, ਜਦੋਂਕਿ ਕਈਆਂ 'ਚ ਹੋ ਰਹੀ ਬਾਰਿਸ਼ ਦੇ ਕਾਰਨ ਤਾਪਮਾਨ `ਚ ਗਿਰਾਵਟ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਦੇਸ਼ ਦੇ ਕਈ ਹਿਸਿਆਂ `ਚ ਭਾਰੀ ਬਾਰਿਸ਼ ਤੇ ਕਈ ਹਿੱਸਿਆਂ `ਚ ਹਲਕੀ ਬਾਰਿਸ਼ ਹੋ ਰਹੀ ਹੈ।
IMD: ਮੌਸਮ ਵਿਭਾਗ ਦੇ ਅਨੁਸਾਰ ਕੁਝ ਦਿਨਾਂ ਦੇ ਚੰਗੇ ਮੌਸਮ ਤੋਂ ਬਾਅਦ ਦਿੱਲੀ ਵਾਸੀਆਂ ਨੂੰ ਹੁਣ ਫਿਰ ਤੋਂ ਗਰਮੀ ਦਾ ਰੁੱਖ ਵੇਖਣਾ ਪਵੇਗਾ। ਮੌਸਮ ਵਿਭਾਗ ਨੇ ਅੱਜ ਵੀ ਕਈ ਸੂਬਿਆਂ `ਚ ਮੀਂਹ ਦੀ ਉਮੀਦ ਜਤਾਈ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਉੱਤਰਾਖੰਡ `ਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
Delhi Weather: ਦਿੱਲੀ `ਚ ਤਿੰਨ ਦਿਨਾਂ ਦੇ ਚੰਗੇ ਮੌਸਮ ਤੋਂ ਬਾਅਦ ਹੁਣ ਮਾਨਸੂਨ ਆਪਣੀ ਵਾਪਸੀ ਕਰੇਗਾ। ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਾਸੀਆਂ ਨੂੰ ਹੁਣ ਫਿਰ ਤੋਂ ਗਰਮੀ ਦੇ ਨਜ਼ਾਰੇ ਦੇਖਣ ਨੂੰ ਮਿਲਣਗੇ। ਦਿੱਲੀ 'ਚ ਅੱਜ ਸੂਰਜ ਚਮਕੇਗਾ ਤੇ ਗਰਮੀ ਰਹੇਗੀ। ਦਿੱਲੀ ਦਾ ਅੱਜ ਦਾ ਤਾਪਮਾਨ 23 ਤੋਂ 33 ਡਿਗਰੀ ਸੈਲਸੀਅਸ ਦੇ ਵਿਚ ਰਵੇਗਾ।
Punjab Weather: ਪੰਜਾਬ `ਚ ਅੱਜ ਅਸਮਾਨ ਸਾਫ਼ ਰਹੇਗਾ ਤੇ ਮੀਂਹ ਦੇ ਕੋਈ ਆਸਾਰ ਨਹੀਂ ਹਨ। ਇਸਦੇ ਨਾਲ ਹੀ ਪੰਜਾਬ `ਚ ਅੱਜ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਹੇਗਾ।
ਇਹ ਵੀ ਪੜ੍ਹੋ : IMD Alert: ਇਨ੍ਹਾਂ ਸੂਬਿਆਂ `ਚ ਅੱਜ ਵੀ ਮੀਂਹ ਦਾ ਅਲਰਟ, ਜਾਣੋ ਆਪਣੇ ਸੂਬੇ ਦਾ ਮੌਸਮ
ਇੱਥੇ ਪਵੇਗਾ ਮੀਂਹ:
● ਬੰਗਾਲ ਦੀ ਖਾੜੀ `ਚ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਓਥੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ।
● ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਆ ਰਹੀ ਨਮੀ ਕਾਰਨ ਉੱਤਰੀ ਭਾਰਤ `ਚ ਮੀਂਹ ਦਾ ਸਿਲਸਿਲਾ ਜਾਰੀ ਹੈ।
● ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ `ਚ ਅੱਜ ਵੀ ਮੀਂਹ ਜਾਰੀ ਰਹੇਗਾ।
● ਸ਼ਿਮਲਾ `ਚ ਅੱਜ ਮੌਸਮ ਵਿਭਾਗ ਵੱਲੋਂ ਬਾਰਿਸ਼ ਦੀ ਸੰਭਾਵਨਾ ਕੀਤੀ ਗਈ ਹੈ।
● ਉੱਤਰਾਖੰਡ `ਚ ਅੱਜ ਵੀ ਮੌਸਮ ਖ਼ਰਾਬ ਰਹੇਗਾ। ਦੇਹਰਾਦੂਨ, ਟਿਹਰੀ ਤੇ ਬਾਗੇਸ਼ਵਰ ਜਿਲ੍ਹਿਆਂ 'ਚ ਅਗਲੇ 24 ਘੰਟਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸਨੂੰ ਦੇਖਦਿਆਂ ਮੌਸਮ ਵਿਭਾਗ ਨੇ ਓਥੇ ਯੈਲੋ ਅਲਰਟ ਜਾਰੀ ਕੀਤਾ ਹੈ।
● ਅਸਾਮ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ, ਮਨੀਪੁਰ ਤੇ ਤ੍ਰਿਪੁਰਾ `ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਮਹਾਰਾਸ਼ਟਰ `ਚ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Summary in English: Heat will increase in many states and rain will occur in others, know today's weather