Weather Forecast: ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਮੌਸਮ ਨੇ ਕਰਵਟ ਲੈ ਲਿਆ ਹੈ ਅਤੇ ਮੀਂਹ ਸ਼ੁਰੂ ਹੋਣ ਨਾਲ ਤਾਪਮਾਨ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ 266 ਮਿ.ਮੀ. ਮੀਂਹ ਨਾਲ ਵੱਖ-ਵੱਖ ਸੂਬਿਆਂ ਵਿੱਚ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂਕਿ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੰਦੇ ਹੋਏ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦਾ ਮੌਸਮ
ਦਰਮਿਆਨੇ ਮਾਨਸੂਨ ਬੈਕਅਪ ਕਾਰਨ 3 ਜੁਲਾਈ ਰਾਤ ਤੋਂ 4 ਜੁਲਾਈ ਸਵੇਰੇ ਦਿਨ ਤੱਕ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਵਧੀਆ ਬਾਰਿਸ਼ ਦੇ ਛੜਾਕੇ ਲੱਗੇ, ਪਰ ਇੱਕ ਸਾਰ ਬਾਰਿਸ਼ ਲਈ ਹਾਲੇ ਵੀ ਇੰਤਜ਼ਾਰ ਕਰਨਾ ਪਵੇਗਾ। 4 ਜੁਲਾਈ ਰਾਤ ਤੋਂ 5 ਜੁਲਾਈ ਦੁਪਹਿਰ ਤੱਕ ਹੁਸ਼ਿਆਰਪੁਰ ਅਤੇ ਨਾਲ ਲੱਗਦੇ ਪਹਾੜੀ ਇਲਾਕਿਆਂ ਤੋਂ ਬਿਨਾਂ ਪੰਜਾਬ ਵਿੱਚ ਵਿਰਲੇ ਥਾਵਾਂ ਤੇ ਹੀ ਦਰਮਿਆਨੀ ਬਾਰਿਸ਼ ਦੇ ਛੜਾਕੇ ਲੱਗਣਗੇ। ਰਸ਼ੀਆ ਵੈਦਰ ਅਨੁਸਾਰ ਮਾਨਸੂਨ ਸਪੈਲ ਨੂੰ ਕੋਈ ਵੀ ਤਕੜਾ ਬੈਕਅਪ ਉਨ੍ਹੀ ਦੇਰ ਨਹੀਂ ਮਿਲੇਗਾ ਜਿੰਨੀ ਦੇਰ ਤੱਕ ਅਰਬ ਸਾਗਰ ਵਿੱਚ ਤਾਕਤਵਰ ਲੋਅ ਪ੍ਰੈਸ਼ਰ ਐਕਟਿਵ ਨਹੀਂ ਹੁੰਦਾ, ਸਹੀ ਸੰਗਠਿਤ ਊਰਜਾ ਅਤੇ ਸਪੀਡ ਨਾ ਹੋਣ ਕਾਰਨ ਇਹ ਬਾਰਿਸ਼ ਜਿਥੇ ਵੀ ਪਵੇਗੀ ਬਹੁਤ ਥੋੜੇ ਏਰੀਏ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਪਵੇਗੀ। ਇਸ ਕਾਰਨ ਵੱਟਾਂ ਦੇ ਅੰਦਰ ਪਾਣੀ ਨਹੀਂ ਰਹੇਗਾ ਓਵਰਫਲੋ ਹੋਵੇਗਾ, ਪਰ ਇਸ ਬੱਦਲਵਾਈ ਕਾਰਨ ਦਿਨ ਦਾ ਤਾਪਮਾਨ 34-35 ਡਿਗਰੀ ਦੇ ਆਸਪਾਸ ਹੀ ਰਹੇਗਾ, ਪਰ ਹੁੰਮਸ ਤੇ ਗਰਮੀ ਪਹਿਲਾਂ ਵਰਗੀ ਮਹਿਸੂਸ ਹੋਵੇਗੀ।
ਕਿਤੇ ਯੈਲੋ - ਕਿਤੇ ਔਰੇਂਜ ਅਲਰਟ
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ, ਜਦੋਂਕਿ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੰਦੇ ਹੋਏ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਔਰੇਂਜ ਅਲਰਟ ਵਿੱਚ ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਨਵਾਂਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਜ਼ਿਲ੍ਹੇ ਸ਼ਾਮਲ ਹਨ। ਇਸ ਸਿਲਸਿਲੇ ਵਿੱਚ 6 ਜੁਲਾਈ ਨੂੰ ਪੰਜਾਬ ਦੇ ਕੁਝ ਜ਼ਿਲ੍ਹੇ ਯੈਲੋ ਅਲਰਟ ਦੇ ਅਧੀਨ ਹੋਣਗੇ।
ਸਮੇਂ ਤੋਂ ਪਹਿਲਾਂ ਪਹੁੰਚਿਆ ਮਾਨਸੂਨ
ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ 3 ਜੁਲਾਈ ਤੱਕ ਭਾਰੀ ਮੀਂਹ ਪਿਆ, ਜਦੋਂਕਿ ਦੱਖਣ-ਪੱਛਮੀ ਮਾਨਸੂਨ ਨੇ ਆਪਣੇ ਨਿਰਧਾਰਤ ਸਮੇਂ ਤੋਂ ਛੇ ਦਿਨ ਪਹਿਲਾਂ ਪੂਰੇ ਦੇਸ਼ ਨੂੰ ਕਵਰ ਕੀਤਾ। ਮਾਨਸੂਨ ਆਮ ਤੌਰ 'ਤੇ 8 ਜੁਲਾਈ ਤੱਕ ਦੇਸ਼ ਭਰ ਵਿੱਚ ਫੈਲ ਜਾਂਦਾ ਹੈ, ਪਰ ਇਸ ਸਾਲ ਇਹ ਹੋਰ ਤੇਜ਼ੀ ਨਾਲ ਅੱਗੇ ਵਧਿਆ। ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਕਈ ਹੋਰ ਸੂਬੇ ਭਾਰੀ ਮੀਂਹ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਪਿਛਲੇ ਹਫਤੇ ਦੇ ਬਾਰਸ਼ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਲੰਬੇ ਅਰਸੇ ਦੀ ਔਸਤ ਦੇ ਮੁਕਾਬਲੇ ਹਫਤਾਵਾਰੀ ਬਾਰਸ਼ ਵਿੱਚ 32 ਫੀਸਦੀ ਵਾਧਾ ਹੋਇਆ ਹੈ, ਜਦੋਂਕਿ ਸਮੁੱਚੇ ਮਾਨਸੂਨ ਸੀਜ਼ਨ ਵਿੱਚ 4 ਫੀਸਦੀ ਦੀ ਕਮੀ ਰਹੀ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਕੁਝ ਇਲਾਕਿਆਂ 'ਚ ਜ਼ਿਆਦਾ ਅਤੇ ਕਈਆਂ 'ਚ ਘੱਟ ਬਾਰਿਸ਼ ਹੋਈ ਹੈ।
ਇਹ ਵੀ ਪੜ੍ਹੋ: Monsoon Alert: ਪੰਜਾਬ ਵਿੱਚ 5 ਤੋਂ 8 ਜੁਲਾਈ ਦੌਰਾਨ ਭਾਰੀ ਮੀਂਹ, 4-5 ਜਿਲ੍ਹਿਆਂ 'ਚ ਸਥਾਨਿਕ ਹੜ ਦੀ ਸਥਿਤੀ ਬਣਨ ਦੇ ਆਸਾਰ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਤਰ-ਪੂਰਬੀ ਭਾਰਤ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਪੂਰਬੀ ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਤੱਟੀ ਕਰਨਾਟਕ, ਕੋਂਕਣ ਅਤੇ ਗੋਆ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ, ਛੱਤੀਸਗੜ੍ਹ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਭਾਰੀ ਮੀਂਹ ਪੈ ਸਕਦਾ ਹੈ।
ਗੰਗਾ ਦੇ ਪੱਛਮੀ ਬੰਗਾਲ, ਵਿਦਰਭ, ਉੜੀਸਾ, ਆਂਧਰਾ ਪ੍ਰਦੇਸ਼ ਦੇ ਉੱਤਰੀ ਤੱਟ, ਕੇਰਲ, ਸੌਰਾਸ਼ਟਰ ਅਤੇ ਕੱਛ, ਜੰਮੂ ਅਤੇ ਕਸ਼ਮੀਰ ਅਤੇ ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਲੱਦਾਖ, ਰਾਇਲਸੀਮਾ, ਮਰਾਠਵਾੜਾ, ਤੇਲੰਗਾਨਾ, ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
Summary in English: Heavy rain in these states of North India, YELLOW ALERT in these places including Pathankot-Jalandhar-Hoshiarpur-Kapurthala-Shaheed Bhagat Singh Nagar-Fatehgarh Sahib-Rupnagar-Amritsar of Punjab