Weather Forecast: ਸਮੁੱਚੇ ਉੱਤਰ ਭਾਰਤ ਵਿੱਚ ਠੰਡ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਸੀ। ਪਰ ਪਹਾੜਾਂ 'ਚ ਤਾਜ਼ਾ ਬਰਫਬਾਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਕਾਰਨ ਮੁੜ ਠੰਡ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਇਨ੍ਹਾਂ ਸੂਬਿਆਂ 'ਚ ਇਕ ਵਾਰ ਫਿਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਠੰਡ ਦਾ ਕਹਿਰ ਝੱਲਣਾ ਪੈ ਸਕਦਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੱਛਮੀ ਹਿਮਾਲਿਆ ਖੇਤਰ ਵਿੱਚ 29 ਅਤੇ 30 ਜਨਵਰੀ ਨੂੰ ਮੀਂਹ ਅਤੇ ਬਰਫ਼ਬਾਰੀ ਦੇ ਸੰਕੇਤ ਹਨ। ਜਿਸ ਕਾਰਨ ਉੱਤਰ ਭਾਰਤ 'ਚ ਫਿਰ ਤੋਂ ਠੰਡ ਦਾ ਪ੍ਰਕੋਪ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਸਮੇਤ ਮੈਦਾਨੀ ਇਲਾਕਿਆਂ 'ਚ ਇਨ੍ਹਾਂ ਦੋਵਾਂ ਦਿਨਾਂ 'ਚ ਹਲਕੀ ਬਾਰਿਸ਼ ਜਾਂ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਨਵੀਂ ਪੱਛਮੀ ਗੜਬੜੀ ਦਾ ਅਸਰ
● ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ।
● ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਬਰਫਬਾਰੀ ਹੋ ਸਕਦੀ ਹੈ।
● ਦਿੱਲੀ-ਐਨਸੀਆਰ 'ਚ ਅਗਲੇ ਕੁਝ ਦਿਨਾਂ ਤੱਕ ਬੱਦਲਵਾਈ ਅਤੇ ਹਲਕੀ ਧੁੰਦ ਵੀ ਦੇਖੀ ਜਾਵੇਗੀ।
● 29 ਜਨਵਰੀ ਨੂੰ ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : Weather Forecast: 28 ਜਨਵਰੀ ਤੋਂ ਨਵਾਂ ਪੱਛਮੀ ਵਿਖੋਭ ਸਰਗਰਮ, 29 ਅਤੇ 30 ਜਨਵਰੀ ਨੂੰ ਦਿਖੇਗਾ ਅਸਰ
ਇਸ ਸੂਬੇ 'ਚ ਮੀਂਹ-ਬਰਫਬਾਰੀ ਦਾ ਅਲਰਟ
ਹਿਮਾਚਲ ਪ੍ਰਦੇਸ਼ ਵਿੱਚ ਅੱਜ ਯਾਨੀ 27 ਜਨਵਰੀ ਨੂੰ ਇੱਕ ਜਾਂ ਦੋ ਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਅਨੁਸਾਰ, 28 ਜਨਵਰੀ ਤੋਂ ਤਾਜ਼ਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਸੂਬੇ 'ਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 29 ਅਤੇ 30 ਜਨਵਰੀ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਪੰਜਾਬ 'ਚ ਮੀਂਹ ਕਾਰਨ ਪਾਰਾ ਹੇਠਾਂ
ਪੰਜਾਬ ਵਿੱਚ ਮੀਂਹ ਕਾਰਨ ਪਾਰਾ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਜਿਸ ਕਾਰਨ ਲੋਕ ਇੱਕ ਵਾਰ ਫਿਰ ਠੰਡ ਦੀ ਲਪੇਟ ਵਿੱਚ ਆ ਗਏ ਹਨ। ਮੌਸਮ ਵਿਭਾਗ ਮੁਤਾਬਕ 28 ਜਨਵਰੀ ਤੋਂ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜਿਸ ਦਾ ਅਸਰ ਸੂਬੇ ਦੇ ਕੁਝ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : Punjab-Haryana Alert! ਅੱਜ ਕਈ ਥਾਵਾਂ 'ਤੇ ਮੀਂਹ ਅਤੇ ਗੜ੍ਹੇਮਾਰੀ ਦੀ ਭਵਿੱਖਬਾਣੀ, ਜਾਣੋ ਮੌਸਮ ਅਪਡੇਟ
ਦਿੱਲੀ-ਐੱਨ.ਸੀ.ਆਰ ਦਾ ਮੌਸਮ
ਮੀਂਹ ਕਾਰਨ ਸ਼ੁਰੂ ਹੋਈ ਸੀਤ ਲਹਿਰ ਨੇ ਦਿੱਲੀ-ਐਨਸੀਆਰ ਵਿੱਚ ਠੰਡ ਵਧਾ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਦਿੱਲੀ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 28 ਜਨਵਰੀ ਨੂੰ ਵੀ ਬੱਦਲ ਛਾਏ ਰਹਿਣਗੇ ਅਤੇ 29 ਅਤੇ 30 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦਾ ਦੌਰ ਦੋ-ਤਿੰਨ ਦਿਨ ਹੋਰ ਜਾਰੀ ਰਹੇਗਾ।
Summary in English: IMD Update: New update of North India weather, these states on alert