1. Home
  2. ਮੌਸਮ

ਮਾਨਸੂਨ 'ਤੇ ਪੈ ਰਿਹੈ Global Warming ਦਾ ਪ੍ਰਭਾਵ, 2 ਜੁਲਾਈ ਤੱਕ ਪੂਰੇ ਭਾਰਤ ਨੂੰ ਕਵਰ ਕਰ ਲਵੇਗਾ Monsoon, ਜਾਣੋ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦਾ ਹਾਲ

Monsoon 2 ਜੁਲਾਈ ਤੱਕ ਪੂਰੇ ਭਾਰਤ ਨੂੰ ਕਵਰ ਕਰ ਲਵੇਗਾ, ਹਾਲਾਂਕਿ ਇਸ ਪਹਿਲੇ ਦੌਰ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ 'ਚ ਇੱਕਸਾਰ ਬਹੁਤ ਭਾਰੀ ਬਾਰਿਸ਼ ਦੀ ਉਮੀਦ ਨਹੀਂ, ਲਗਭਗ ਇਹਨਾਂ ਸਾਰੇ ਏਰੀਆਂ ਵਿੱਚ ਕਿਧਰੇ ਵੱਧ ਕਿਧਰੇ ਘੱਟ ਬਾਰਿਸ਼ ਹੋਵੇਗੀ ਜਰੂਰ, ਪਰ ਮਾਨਸੂਨ ਦੀ ਬਾਰਿਸ਼ ਲਈ ਹਾਲੇ ਇਸ ਵਿੱਚ ਘੱਟੋ-ਘੱਟ 48 ਘੰਟੇ ਜਰੂਰ ਲੱਗਣਗੇ।

Gurpreet Kaur Virk
Gurpreet Kaur Virk
ਜਾਣੋ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦਾ ਹਾਲ

ਜਾਣੋ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦਾ ਹਾਲ

Weather Report: ਗਲੋਬਲ ਵਾਰਮਿੰਗ ਦਾ ਪ੍ਰਭਾਵ ਮਾਨਸੂਨ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਕਸਰ ਮਾਨਸੂਨ ਪੂਰਬੀ ਸਾਈਡ ਤੋਂ ਉੱਤਰ ਵਾਲੇ ਰਾਜਾਂ ਵਿੱਚ ਪ੍ਰਵੇਸ਼ ਕਰਦਾ ਹੈ, ਪਰ ਇਸ ਵਾਰ ਪੱਛਮੀ ਸਾਈਡ ਥੋੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਹਾਲਾਂਕਿ ਮਾਨਸੂਨ ਦੀ ਸਪੀਡ ਔਸਤ ਨਾਲੋਂ ਘੱਟ ਚੱਲ ਰਹੀ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਪਿਛਲੇ ਮਹੀਨੇ ਰਿਮਾਨ ਤੂਫਾਨ ਦਾ ਅਰਬ ਸਾਗਰ ਵਿੱਚ ਬਣਨਾ ਸੀ।

ਹੁਣ ਤੱਕ ਦੇ ਅੰਕੜੇ ਦੇਖੀਏ ਜਿਹੜੇ ਰਾਜਾਂ ਵਿਚ ਮਾਨਸੂਨ ਐਕਟਿਵ ਵੀ ਹੈ ਉਥੇ ਮਾਨਸੂਨ ਦੀ ਬਰਸਾਤ ਆਮ ਨਾਲੋਂ 20% ਦੇ ਘੱਟ ਹੋਈ ਹੈ, ਉਮੀਦ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਆਪਣੇ ਅੰਕੜੇ ਪੂਰੇ ਕਰ ਲਵੇਗਾ।

ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਖ਼ਾਸਕਰ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀ, ਪ੍ਰੀ ਮਾਨਸੂਨ ਕਾਰਨ ਮਾਨਸੂਨ ਤੋਂ ਅੱਗੇ ਚੱਲ ਰਹੀ ਕਮਜ਼ੋਰ ਬੱਦਲਾਂ ਦੀ ਰੇਂਜ ਦਿੱਲੀ, ਹਰਿਆਣਾ ਵਿੱਚ ਵੀ ਜਿਆਦਾ ਪ੍ਰਭਾਵਿਤ ਨਹੀਂ ਰਹੀ, ਕੁਝ ਕੁਝ ਵਿਰਲੇ ਥਾਵਾਂ 'ਤੇ ਹੀ ਮਮੂਲੀ ਛੜਾ ਕੇ ਦਰਜ ਕੀਤੇ ਗਏ ਹਨ, ਰਸ਼ੀਆ ਵੈਦਰ ਅਨੁਸਾਰ ਇਸਦਾ ਕਾਰਨ ਨਵੇਂ ਬੱਦਲਾਂ ਦਾ ਕਮਜ਼ੋਰ ਬਣਨਾ ਤੇ ਹਵਾ ਦੀ ਗਤੀ ਦਾ ਬਾਰ ਬਾਰ ਬਦਲਣਾ ਹੈ।

ਲੋਅਰ ਟਰੋਪੋਸਫੇਅਰ ਦੀ ਬਜਾਏ ਹਵਾ ਅਪਰ ਏਰੀਆ ਵਿੱਚ ਜਾ ਰਹੀ ਸੀ, ਪਰ ਗੁਜਰਾਤ ਦੇ ਕਾਂਡਲਾ ਤੋਂ 13 ਕਿਲੋਮੀਟਰ ਦੂਰ ਸਮੁੰਦਰ ਵਿੱਚ ਇੱਕ ਸ਼ਕਤੀਸ਼ਾਲੀ ਟਰਫ ਬਣਿਆ ਹੈ, ਜੋ ਸਮੁੰਦਰੀ ਹਵਾਵਾਂ ਨੂੰ ਉੱਪਰ ਦੀ ਤਰਫ ਧੱਕ ਰਿਹਾ ਹੈ ਇਸ ਕਾਰਨ ਪੱਛਮੀ ਸਾਈਡ ਵਾਲੀ ਮਾਨਸੂਨ ਰੇਖਾ ਨੂੰ ਜ਼ਬਰਦਸਤ ਬੈਕਅਪ ਮਿਲੇਗਾ, ਪਰ ਪੂਰਬੀ ਸਾਈਡ ਤੋਂ ਮਾਨਸੂਨ ਸਲੋ ਚੱਲ ਰਹੀ ਹੈ।

ਇਸ 'ਤੇ ਫਿਰ ਵੀ ਪੱਛਮੀ ਸਾਈਡ ਦੇ ਚੰਗੇ ਸਪੋਰਟ ਕਾਰਨ ਮਾਨਸੂਨ 2 ਜੁਲਾਈ ਤੱਕ ਪੂਰੇ ਭਾਰਤ ਨੂੰ ਕਵਰ ਕਰ ਲਵੇਗਾ, ਹਾਲਾਂਕਿ ਇਸ ਪਹਿਲੇ ਦੌਰ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ 'ਚ ਇੱਕਸਾਰ ਬਹੁਤ ਭਾਰੀ ਬਾਰਿਸ਼ ਦੀ ਉਮੀਦ ਨਹੀਂ, ਲਗਭਗ ਇਹਨਾਂ ਸਾਰੇ ਏਰੀਆਂ ਵਿੱਚ ਕਿਧਰੇ ਵੱਧ ਕਿਧਰੇ ਘੱਟ ਬਾਰਿਸ਼ ਹੋਵੇਗੀ ਜਰੂਰ ਪਰ ਮਾਨਸੂਨ ਦੀ ਬਾਰਿਸ਼ ਲਈ ਹਾਲੇ ਇਸ ਵਿੱਚ ਘੱਟੋ-ਘੱਟ 48 ਘੰਟੇ ਜਰੂਰ ਲੱਗਣਗੇ, ਪਰ ਪ੍ਰੀ-ਮਾਨਸੂਨ ਬਾਰਿਸ਼ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ: Weather Today: ਉੱਤਰੀ ਭਾਰਤ 'ਚ ਹੋਣ ਵਾਲੀ ਹੈ Monsoon ਦੀ ਧਮਾਕੇਦਾਰ ਐਂਟਰੀ, ਤੇਜ਼ੀ ਨਾਲ Delhi ਵੱਲ ਨੂੰ ਵੱਧ ਰਿਹਾ ਹੈ Monsoon

ਗੱਲ ਕਰੀਏ ਆਉਣ ਵਾਲੇ 24 ਘੰਟਿਆਂ ਤੇ ਮੌਸਮ ਦੀ, ਤਾਂ ਰਾਜਸਥਾਨ ਅਤੇ ਹਰਿਦੁਆਰ ਦੇ ਆਸ ਪਾਸ ਦੋ ਬੱਦਲਾਂ ਦੇ ਦਰਮਿਆਨੇ ਸਿਸਟਮ ਬਣੇ ਹੋਏ ਹਨ ਇਧਰ ਪਹਿਲਾਂ ਵਾਂਗ ਲਾਹੌਰ ਤੋਂ ਅੰਮ੍ਰਿਤਸਰ ਤੱਕ ਇੱਕ ਉਚ ਦਬਾਅ ਇਸ ਸਿਸਟਮ 'ਚ ਅੜਿਆ ਲਾ ਰਿਹਾ ਹੈ। ਜੇਕਰ ਇਹ ਹਟ ਗਿਆ ਤਾਂ ਹਰਿਆਣਾ ਅਤੇ ਰਾਜਸਥਾਨ ਦੇ ਬਾਰਡਰ ਦੇ ਨਾਲ ਲੱਗਦੇ ਹਿੱਸਿਆਂ ਤੋਂ ਇਹ ਸਿਸਟਮ ਪੰਜਾਬ 'ਚ ਦਾਖਲ ਹੋਵੇਗਾ।

ਇਸ ਨਾਲ, ਹਰਿਆਣਾ ਤੇ ਪਹਾੜਾਂ ਨਾਲ ਲੱਗਦੇ ਜਿਲਿਆਂ 'ਚ ਤੇਜ਼ ਬਾਰਿਸ਼ ਦੇ ਛੜਾਕੇ ਲੱਗਣ ਦੀ 64% ਸੰਭਾਵਨਾ ਰਹੇਗੀ, ਜੇਕਰ ਵਧੀਆ ਬੈਕਅਪ ਮਿਲਿਆ ਤਾਂ ਬਾਰਿਸ਼ ਦਾ ਏਰੀਆ ਤੇ ਮਾਤਰਾ ਵਧੇਗੀ, ਪਰ ਜੇਕਰ ਉਚ ਦਬਾਅ ਨਾ ਹਟਿਆ ਤਾਂ ਦਿਨ ਦਾ ਤਾਪਮਾਨ ਡਿਗੇਗਾ, ਪਰ ਗਰਮੀ ਤੋਂ ਰਾਹਤ ਮਿਲਣ ਦੇ ਜ਼ਿਆਦਾ ਚਾਂਸ ਨਹੀਂ।

Summary in English: Impact of Global Warming on Monsoon, know the weather forecast for the next 24 hours

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters