Weather Forecast: ਖੁਸ਼ਕ ਮੌਸਮ ਅਤੇ ਤੇਜ਼ ਧੁੱਪ ਵਿਚਾਲੇ ਉੱਤਰ ਭਾਰਤ ਵਿੱਚ ਲੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਅੱਤ ਦੀ ਗਰਮੀ ਨਿਤ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਦੱਸ ਦੇਈਏ ਕਿ 14 ਮਾਰਚ 2023 ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰ ਭਾਰਤ 'ਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ, ਜਿਸਦੇ ਚਲਦਿਆਂ ਹਰ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। IMD ਨੇ ਅੱਜ ਯਾਨੀ ਸ਼ਨੀਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ-ਐੱਨ.ਸੀ.ਆਰ ਦਾ ਮੌਸਮ
ਰਾਜਧਾਨੀ ਦਿੱਲੀ ਵਿੱਚ ਦਿਨੋਂ ਦਿਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ ਦਿਨਾਂ ਦੌਰਾਨ ਨਾ ਸਿਰਫ ਦਿੱਲੀ ਸਗੋਂ ਨਾਲ ਲੱਗਦੇ ਇਲਾਕਿਆਂ 'ਚ ਵੀ ਤਾਪਮਾਨ ਹੋਰ ਵਧਣ ਦਾ ਖ਼ਦਸ਼ਾ ਹੈ। IMD ਦੇ ਤਾਜ਼ਾ ਅਪਡੇਟ ਮੁਤਾਬਕ, ਅੱਜ ਯਾਨੀ 15 ਅਪ੍ਰੈਲ ਤੋਂ 19 ਅਪ੍ਰੈਲ ਤੱਕ, ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਦੂਜੇ ਪਾਸੇ ਸਵੇਰ ਦਾ ਤਾਪਮਾਨ 21 ਡਿਗਰੀ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 2 ਦਿਨ ਲੂ ਦੇ ਥਪੇੜੇ, ਫਿਰ Punjab-Haryana 'ਚ ਮੀਂਹ ਦੇ ਆਸਾਰ
ਪੰਜਾਬ ਦਾ ਮੌਸਮ
ਪੰਜਾਬ 'ਚ ਵੱਧ ਰਹੀ ਗਰਮੀ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਮੌਸਮ ਵਿਭਾਗ ਨੇ ਅੱਤ ਦੀ ਗਰਮੀ ਦੇ ਚਲਦਿਆਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਯਾਨੀ 15 ਅਪ੍ਰੈਲ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੌਸਮ ਵਿਭਾਗ ਨੇ 16 ਅਪ੍ਰੈਲ ਤੋਂ ਤਿੰਨ ਦਿਨਾਂ ਲਈ ਯੈਲੋ ਅਲਰਟ (Yellow Alert) ਵੀ ਜਾਰੀ ਕਰ ਦਿੱਤਾ ਹੈ।
ਪੰਜਾਬ 'ਚ ਤਾਪਮਾਨ ਦੀ ਸਥਿਤੀ
● ਅੰਮ੍ਰਿਤਸਰ 'ਚ 39.7 ਡਿਗਰੀ ਸੈਲਸੀਅਸ
● ਫਰੀਦਕੋਟ 'ਚ 40.9 ਡਿਗਰੀ ਸੈਲਸੀਅਸ
● ਲੁਧਿਆਣਾ 'ਚ 40.7 ਡਿਗਰੀ ਸੈਲਸੀਅਸ
● ਪਟਿਆਲਾ 'ਚ 39.1 ਡਿਗਰੀ ਸੈਲਸੀਅਸ
● ਬਠਿੰਡਾ 'ਚ 39.8 ਡਿਗਰੀ ਸੈਲਸੀਅਸ
● ਫਿਰੋਜ਼ਪੁਰ 'ਚ 38.6 ਡਿਗਰੀ ਸੈਲਸੀਅਸ
● ਹੁਸ਼ਿਆਰਪੁਰ 'ਚ 39.2 ਡਿਗਰੀ ਸੈਲਸੀਅਸ
● ਫਤਿਹਗੜ੍ਹ ਸਾਹਿਬ 'ਚ 38.8 ਡਿਗਰੀ ਸੈਲਸੀਅਸ
ਇਹ ਵੀ ਪੜ੍ਹੋ : ALERT: ਉੱਤਰ ਭਾਰਤ 'ਚ ਗਰਮੀ ਨੇ ਫੜਿਆ ਜ਼ੋਰ, ਹੁਣ ਲੱਗੇਗਾ 45 ਡਿਗਰੀ ਦਾ ਝਟਕਾ
ਇਨ੍ਹਾਂ ਸੂਬਿਆਂ ਵਿੱਚ ਹੀਟਵੇਵ
ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਬਿਹਾਰ, ਉੜੀਸਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਗੰਗਾ ਪੱਛਮੀ ਬੰਗਾਲ ਵਿੱਚ ਹੀਟਵੇਵ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਮੱਧ ਅਤੇ ਪੂਰਬੀ ਭਾਰਤ ਦੇ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਹਿ ਸਕਦਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 15 ਤੋਂ 18 ਅਪ੍ਰੈਲ ਦਰਮਿਆਨ ਗੰਗਾ ਪੱਛਮੀ ਬੰਗਾਲ 'ਚ ਹੀਟਵੇਵ ਦੇ ਹਾਲਾਤ ਬਣੇ ਰਹਿਣਗੇ। ਇਸ ਦੇ ਨਾਲ ਹੀ 15 ਅਤੇ 16 ਅਪ੍ਰੈਲ ਨੂੰ ਤੱਟੀ ਆਂਧਰਾ ਪ੍ਰਦੇਸ਼ 'ਚ ਹੀਟਵੇਵ ਲੋਕਾਂ ਨੂੰ ਪਰੇਸ਼ਾਨ ਕਰੇਗੀ। ਬਿਹਾਰ 'ਚ 15 ਤੋਂ 18 ਅਪ੍ਰੈਲ ਤੱਕ ਹੀਟਵੇਵ ਦਾ ਕਹਿਰ ਜਾਰੀ ਰਹੇਗਾ।
ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੁੱਧਵਾਰ ਤੋਂ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ ਲਗਾਤਾਰ ਤਿੰਨ ਦਿਨ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ, ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਨਸੀਬ ਹੋਵੇਗੀ।
Summary in English: In Punjab, mercury will exceed 40 degrees, from this day you will get relief from heat