Weather Forecast: ਫਰਵਰੀ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਵੀ ਦਸਤਕ ਦੇ ਦਿੱਤੀ। ਹਾਲਾਂਕਿ, ਇਸ ਵਾਰ ਸਰਦੀ ਦੇਰ ਨਾਲ ਸ਼ੁਰੂ ਹੋਣ ਕਾਰਨ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਸਰਦੀ ਦਾ ਮੌਸਮ ਦੇਰ ਤੱਕ ਰਹੇਗਾ, ਪਰ ਜਿਸ ਤਰ੍ਹਾਂ ਤਾਪਮਾਨ ਲਗਾਤਾਰ ਉੱਪਰ ਵੱਲ ਜਾ ਰਿਹਾ ਹੈ, ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗਰਮੀ ਵੀ ਜਲਦੀ ਆ ਜਾਵੇਗੀ। ਅੱਜ ਅਸੀਂ ਤੁਹਾਨੂੰ ਮੌਸਮ ਵਿਭਾਗ ਵੱਲੋਂ ਜਾਰੀ ਨਵੀਆਂ ਅਪਡੇਟਸ ਦੱਸਣ ਜਾ ਰਹੇ ਹਾਂ...
ਪੰਜਾਬ 'ਚ ਪਵੇਗੀ ਜ਼ਬਰਦਸਤ ਗਰਮੀ
ਮੌਸਮ ਵਿਭਾਗ ਅਨੁਸਾਰ ਇਸ ਵਾਰ ਪੱਛਮੀ ਹਵਾਵਾਂ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਨਹੀਂ ਚੱਲੀਆਂ, ਅਜਿਹੇ 'ਚ ਮੀਂਹ ਕੁੱਝ ਖ਼ਾਸ ਨਹੀਂ ਪਿਆ। ਇਹ ਇਕ ਵੱਡਾ ਕਾਰਨ ਹੈ ਕਿ ਫਰਵਰੀ 'ਚ ਤਾਪਮਾਨ ਉੱਪਰ ਵੱਲ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਦਿਨਾਂ 'ਚ ਤਾਪਮਾਨ ਵੱਧਣਾ ਸ਼ੁਰੂ ਹੋ ਜਾਂਦਾ ਹੈ, ਪਰ ਮੀਂਹ ਨਾ ਪੈਣ ਕਾਰਨ ਅਤੇ ਆਸਮਾਨ ਜ਼ਿਆਦਾ ਸਾਫ਼ ਹੋਣ ਕਾਰਨ ਤਾਪਮਾਨ ਵੱਧ ਰਿਹਾ ਹੈ। ਇਸ ਕਾਰਨ ਪੰਜਾਬ ਵਾਸੀਆਂ ਨੂੰ ਜਲਦੀ ਹੀ ਪਸੀਨੇ ਛੁਡਾਉਣ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : IMD ਵੱਲੋਂ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਸੂਬਿਆਂ 'ਚ 9-10 February ਲਈ ALERT, ਚਿੰਤਾ 'ਚ ਡੁੱਬੇ ਕਿਸਾਨ
ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ਦੀ ਲਾਂਗ ਫੋਰਕਾਸਟ 'ਚ ਵੀ ਮੀਂਹ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ, ਜਦੋਂਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਵੱਧਦਾ ਹੋਇਆ ਦਿਸ ਰਿਹਾ ਹੈ। ਭਾਵੇਂ ਕਿ ਸਵੇਰ-ਸ਼ਾਮ ਠੰਡ ਦਾ ਪ੍ਰਕੋਪ ਜਾਰੀ ਹੈ ਪਰ ਦੁਪਹਿਰ ਤੋਂ ਸ਼ਾਮ ਤੱਕ ਤੇਜ਼ ਧੁੱਪ ਲੋਕਾਂ ਨੂੰ ਗਰਮੀ ਦਾ ਅਹਿਸਾਸ ਕਰਵਾ ਰਹੀ ਹੈ। ਸ਼ਾਮ ਹੁੰਦਿਆਂ ਹੀ ਠੰਡੀਆਂ ਹਵਾਵਾਂ ਚੱਲਣ ਨਾਲ ਮੌਸਮ 'ਚ ਠੰਡਕ ਬਣੀ ਹੋਈ ਹੈ। ਫਿਲਹਾਲ, ਮੌਸਮ ਵਿਭਾਗ ਨੇ ਸੂਬੇ 'ਚ ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਹਾਲੇ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਉਤਰਾਖੰਡ 'ਚ ਵੀ ਗਰਮੀ ਦਾ ਅਹਿਸਾਸ
ਪਹਾੜੀ ਸੂਬੇ ਉੱਤਰਾਖੰਡ ਵਿੱਚ ਮੌਸਮ ਬਦਲ ਰਿਹਾ ਹੈ। ਮੈਦਾਨੀ ਇਲਾਕਿਆਂ 'ਚ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਬਰਫਬਾਰੀ ਨਾ ਹੋਣ ਕਾਰਨ ਦਿਨ ਵੇਲੇ ਗਰਮੀ ਪੈਣ ਲੱਗੀ ਹੈ। ਹਾਲਾਂਕਿ, ਸਵੇਰ ਅਤੇ ਸ਼ਾਮ ਨੂੰ ਠੰਡਾ ਮੌਸਮ ਬਣਿਆ ਰਹਿੰਦਾ ਹੈ। ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਅੱਜ ਕੁਝ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਉੱਤਰਕਾਸ਼ੀ, ਚਮੋਲੀ, ਪਿਥੌਰਾਗੜ੍ਹ, ਰੁਦਰਪ੍ਰਯਾਗ ਅਤੇ ਬਾਗੇਸ਼ਵਰ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : Weather Alert: ਹੋ ਜਾਓ ਤਿਆਰ, ਪੰਜਾਬ 'ਚ ਮੀਂਹ ਦਾ ਅਲਰਟ, ਮੁੜ ਤੋਂ ਪਾਰਾ ਡਿੱਗਣ ਦੇ ਆਸਾਰ
ਦਿੱਲੀ 'ਚ ਗਰਮੀ ਦੀ ਦਸਤਕ
ਦਿਨ ਭਰ ਤੇਜ਼ ਧੁੱਪ ਅਤੇ ਰਾਤ ਨੂੰ ਵਧਦੇ ਤਾਪਮਾਨ ਨੇ ਦਿੱਲੀ ਵਾਸੀਆਂ ਨੂੰ ਗਰਮੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਫਰਵਰੀ ਦਾ ਮਹੀਨਾ ਅਜੇ ਅੱਧਾ ਵੀ ਨਹੀਂ ਲੰਘਿਆ ਅਤੇ ਤਾਪਮਾਨ ਨੇ ਆਪਣੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ 2011 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ। ਰਾਤ ਦੇ ਸਮੇਂ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੋਵੇ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ 10 ਫਰਵਰੀ ਨੂੰ ਦਿੱਲੀ 'ਚ ਹਵਾਵਾਂ ਦੇ ਰੁਕਣ ਦੀ ਸੰਭਾਵਨਾ ਹੈ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਧ ਸਕਦਾ ਹੈ।
Summary in English: Latest Bulletin: There will be intense heat in Punjab, know the weather updates