ਭਾਰਤ ਦੇ ਕਈ ਹਿੱਸਿਆਂ `ਚ ਜ਼ੋਰਦਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਵੱਧ ਰਹੀਆਂ ਹਨ। ਪਰ ਭਾਰਤ ਦੇ ਕਈ ਹਿੱਸੇ ਅਜੀਹੇ ਵੀ ਹਨ ਜਿੱਥੇ ਮੀਂਹ ਦੇ ਕੋਈ ਹਾਲਾਤ ਨਹੀਂ ਹਨ ਤੇ ਇੱਥੇ ਗਰਮੀ ਵੀ ਆਪਣਾ ਜ਼ੋਰ ਫੜ ਰਹੀ ਹੈ। ਆਓ ਜਾਣਦੇ ਹਾਂ ਅੱਜ ਕਿਹੜੇ ਸੂਬਿਆਂ `ਚ ਮੀਂਹ ਪਵੇਗਾ ਤੇ ਕਿਹੜੇ ਸੂਬੇ ਮੀਂਹ ਤੋਂ ਵਾਂਝੇ ਰਹਿਣਗੇ।
ਦਿੱਲੀ ਤੇ ਯੂ.ਪੀ `ਚ ਪੈ ਰਹੀ ਗਰਮੀ ਤੋਂ ਲੋਕ ਪਰੇਸ਼ਾਨ ਹੋਏ ਪਏ ਹਨ, ਜਦੋਂਕਿ ਬੈਂਗਲੁਰੂ, ਬਿਹਾਰ ਤੇ ਝਾਰਖੰਡ `ਚ ਆਏ ਹੜ੍ਹ ਕਾਰਣ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ, ਜਿਸਦੇ ਚਲਦਿਆਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਹੌਲੀ ਹੌਲੀ ਮਾਨਸੂਨ ਘੱਟ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਨਸੀਬ ਹੋ ਰਿਹਾ ਹੈ।
IMD: ਭਾਰਤ ਮੌਸਮ ਵਿਭਾਗ ਦੇ ਅਨੁਸਾਰ ਸਿਤੰਬਰ ਮਹੀਨੇ ਦੇ ਅਖ਼ੀਰ ਤੱਕ ਮਾਨਸੂਨ ਆਪਣੀ ਵਾਪਸੀ ਕਰ ਲਵੇਗਾ। ਪਰ ਫਿਲਹਾਲ ਭਾਰਤ ਦੇ ਕਈ ਹਿੱਸਿਆਂ `ਚ ਮੀਂਹ ਜਾਰੀ ਹੈ। ਜਿਸ ਨਾਲ ਬੈਂਗਲੁਰੂ, ਬਿਹਾਰ ਤੇ ਝਾਰਖੰਡ ਵਰਗੇ ਕਈ ਸੂਬਿਆਂ `ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਪਰ ਦਿੱਲੀ ਤੇ ਯੂ.ਪੀ `ਚ ਔਸਤ ਤੋਂ ਵੀ ਘੱਟ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਵੀ ਭਾਰਤ ਦੇ ਕਈ ਸੂਬਿਆਂ `ਚ ਮੀਂਹ ਦੀ ਸੰਭਾਵਨਾ ਹੈ।
Punjab Weather: ਪੰਜਾਬ ਦੇ ਜਲੰਧਰ `ਚ ਅਗਲੇ ਤਿੰਨ ਦਿਨਾਂ ਤੱਕ ਗਰਜ ਦੇ ਨਾਲ ਹਲਕੇ ਮੀਂਹ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ `ਚ ਗਰਮੀ ਦੇ ਵਧਣ ਦੇ ਆਸਾਰ ਹਨ। ਪੰਜਾਬ `ਚ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹੇਗਾ।
Delhi Weather: ਦਿੱਲੀ `ਚ ਅੱਜ ਬੱਦਲ ਛਾਏ ਰਹਿ ਸਕਦੇ ਹਨ, ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ-ਕੱਲ੍ਹ ਦਿੱਲੀ `ਚ ਹੁੰਮਸ ਭਰੀ ਗਰਮੀ ਪੈ ਰਹੀ ਹੈ ਤੇ ਅੱਜ ਦਾ ਮੌਸਮ ਵੀ ਇਸੇ ਤਰ੍ਹਾਂ ਦਾ ਰਹੇਗਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 9 ਸਿਤੰਬਰ ਤੋਂ ਬਾਅਦ ਇਹ ਮੌਸਮ ਬਦਲ ਸਕਦਾ ਹੈ। ਇਸਦੇ ਨਾਲ ਹੀ 9 ਤੋਂ 12 ਸਿਤੰਬਰ ਤੱਕ ਦਿੱਲੀ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਦਾ ਅੱਜ ਦਾ ਤਾਪਮਾਨ 26 ਤੋਂ 37 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ।
ਇਹ ਵੀ ਪੜ੍ਹੋ : ਦੇਸ਼ ਦੇ ਇਨ੍ਹਾਂ ਹਿੱਸਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ, ਜਾਣੋ ਪੰਜਾਬ-ਹਰਿਆਣਾ-ਯੂਪੀ ਦਾ ਮੌਸਮ
ਹੋਰਾਂ ਸੂਬਿਆਂ ਦਾ ਮੌਸਮ:
● ਉੱਤਰ ਪ੍ਰਦੇਸ਼ ਦੇ ਲਖਨਊ ਸਮੇਤ ਹੋਰ ਕਈ ਜਿਲਿਆਂ `ਚ ਅੱਜ ਮੀਂਹ ਨਹੀਂ ਪਵੇਗਾ, ਪਰ ਬੱਦਲ ਛਾਏ ਰਹਿ ਸਕਦੇ ਹਨ। ਇੱਥੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
● ਬਿਹਾਰ `ਚ ਅੱਜ-ਕੱਲ੍ਹ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਪਰ ਅੱਜ ਇੱਥੇ ਮੀਂਹ ਦੇ ਕੋਈ ਆਸਾਰ ਨਹੀਂ ਹਨ।
● ਰਾਜਸਥਾਨ `ਚ ਅੱਜ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਅੱਜ ਇੱਥੇ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ 9 ਸਿਤੰਬਰ ਤੋਂ ਬਾਅਦ ਇਥੇ ਮੀਂਹ ਪੈ ਸਕਦਾ ਹੈ।
ਇਨ੍ਹਾਂ ਸੂਬਿਆਂ `ਚ ਪਵੇਗਾ ਮੀਂਹ:
● ਮੌਸਮ ਵਿਭਾਗ ਦੇ ਅਨੁਸਾਰ ਤਮਿਲਨਾਡੂ, ਪੁਡੂਚੇਰੀ ਤੇ ਕਰਾਈਕਲ `ਚ 9 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
● ਤੇਲੰਗਾਨਾ ਦੇ ਤੱਟਵਰਤੀ, ਦੱਖਣੀ ਅੰਦਰੂਨੀ ਕਰਨਾਟਕ ਤੇ ਕੇਰਲ `ਚ ਅਗਲੇ ਤਿੰਨ ਦਿਨਾਂ ਤੱਕ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
● ਆਂਦਰਾ ਪ੍ਰਦੇਸ਼ `ਚ ਵੀ ਮੌਸਮ ਵਿਭਾਗ ਨੇ 9 ਤਰੀਕ ਤੱਕ ਗਰਜ ਦੇ ਨਾਲ ਬਿਜਲੀ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
Summary in English: Many states affected due to heavy rain, heat increased in Delhi