Weather Forecast: ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਪਹਾੜੀ ਰਾਜਾਂ 'ਚ ਮੌਸਮ ਖਰਾਬ ਹੋ ਸਕਦਾ ਹੈ। ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਗੱਲ ਹਿਮਾਚਲ ਪ੍ਰਦੇਸ਼ ਦੀ ਕਰੀਏ ਤਾਂ ਇੱਥੇ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ 'ਤੇ ਚੱਟਾਨਾਂ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ। ਇਸ ਮੌਸਮ 'ਚ ਨਾ ਸਿਰਫ ਸੜਕ ਵਿਚਕਾਰ ਫਸਣ ਦਾ ਡਰ ਬਣਿਆ ਹੋਇਆ ਹੈ, ਸਗੋਂ ਹੁਣ ਕਿਸੇ ਨਾ ਕਿਸੇ ਹਾਦਸੇ ਦਾ ਵੀ ਡਰ ਸਤਾਉਣ ਲੱਗਾ ਹੈ। ਮੌਸਮ ਵਿਭਾਗ ਨੇ 25 ਅਤੇ 26 ਸਤੰਬਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ।
ਦਿੱਲੀ ਦਾ ਮੌਸਮ
ਰਾਜਧਾਨੀ ਦਿੱਲੀ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਲੋਕਾਂ ਨੂੰ ਕੁਝ ਰਾਹਤ ਨਸੀਬ ਹੋਈ, ਕਿਉਂਕਿ ਸਾਰਾ ਦਿਨ ਦਿੱਲੀ ਵਿੱਚ ਧੁੱਪ ਖਿੜ੍ਹੀ ਰਹੀ। ਅੱਜ ਯਾਨੀ ਸ਼ਨੀਵਾਰ ਨੂੰ ਵੀ ਮੌਸਮ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਮੌਸਮ ਵਿਭਾਗ ਮੁਤਾਬਕ ਰਾਜਧਾਨੀ ਦਿੱਲੀ ਵਿੱਚ ਅੱਜ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਜਦੋਂਕਿ, 24 ਸਤੰਬਰ ਤੋਂ ਬਾਅਦ ਮਾਨਸੂਨ ਦੀ ਰਵਾਨਗੀ ਤੋਂ ਪਹਿਲਾਂ ਦਿੱਲੀ ਵਿੱਚ ਮੁੜ ਤੋਂ ਭਾਰੀ ਬਾਰਿਸ਼ ਹੋਵੇਗੀ।
ਪੰਜਾਬ ਦਾ ਮੌਸਮ
ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਤੋਂ ਬਾਅਦ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਤਾਪਮਾਨ 'ਚ 3.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।
ਹਰਿਆਣਾ ਦਾ ਮੌਸਮ
ਮੌਸਮ ਵਿਭਾਗ ਮੁਤਾਬਕ ਹਰਿਆਣਾ 'ਚ ਮਾਨਸੂਨ 5 ਦਿਨ ਕਮਜ਼ੋਰ ਰਹੇਗਾ। ਮੌਨਸੂਨ ਟ੍ਰਾਫ ਦੇ ਆਮ ਸਥਿਤੀ ਤੋਂ ਦੱਖਣ ਵੱਲ ਵਧਣ ਅਤੇ ਨਮੀ ਵਾਲੀਆਂ ਹਵਾਵਾਂ ਵਿੱਚ ਕਮੀ ਦੇ ਕਾਰਨ ਮਾਨਸੂਨ ਦੀ ਗਤੀਵਿਧੀਆਂ ਵਿੱਚ ਕਮੀ ਆਈ ਹੈ, ਜਿਸਦੇ ਚਲਦਿਆਂ 25 ਸਤੰਬਰ ਤੱਕ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਮੌਸਮ ਖੁਸ਼ਕ ਰਹੇਗਾ। ਹਾਲਾਂਕਿ, ਪੰਚਕੂਲਾ, ਪੂਰਬੀ ਯਮੁਨਾਨਗਰ, ਅੰਬਾਲਾ, ਉੱਤਰੀ ਕੁਰੂਕਸ਼ੇਤਰ, ਕੈਥਲ, ਉੱਤਰੀ ਜੀਂਦ, ਉੱਤਰੀ ਫਤਿਹਾਬਾਦ, ਉੱਤਰੀ ਸਿਰਸਾ ਦੇ ਉੱਤਰੀ ਜ਼ਿਲਿਆਂ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 25 ਸਤੰਬਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਮੀ ਵਾਲੀਆਂ ਹਵਾਵਾਂ ਆਉਣ ਦੀ ਸੰਭਾਵਨਾ ਨਾਲ ਸੂਬੇ ਵਿੱਚ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, Delhi-NCR 'ਚ ਮੀਂਹ ਦਾ ਯੈਲੋ ਅਲਰਟ ਜਾਰੀ, 22 ਸਤੰਬਰ ਤੋਂ ਮੌਸਮ 'ਚ ਬਦਲਾਅ ਆਉਣਾ ਸ਼ੁਰੂ
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟੇ ਦਾ ਸਮਾਂ, ਅੰਦਮਾਨ ਅਤੇ ਨਿਕੋਬਾਰ ਟਾਪੂ ਸਮੂਹ, ਦੱਖਣੀ ਓਡਿਸ਼ਾ, ਦੱਖਣ ਛਤੀਸਗੜ੍ਹ, ਆਧ੍ਰ ਪ੍ਰਦੇਸ਼ ਦੇ ਉੱਤਰੀ ਤੱਟ ਅਤੇ ਮਹਾਰਾਸ਼ਟਰ ਦੇ ਕੁਝ ਹਿਸਸੋਂ ਵਿੱਚ ਹਲਕੀਆਂ ਤੋਂ ਮੱਧ ਬਾਰਿਸ਼ ਦੇ ਨਾਲ ਕੁਝ ਸ਼ਹਿਰ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਤੇਲੰਗਾਨਾ, ਦੱਖਣੀ ਮੱਧ ਪ੍ਰਦੇਸ਼, ਦੱਖਣੀ ਕਾਂਗਰਸ ਅਤੇ ਤੇਲੰਗਾਨਾ ਵਿੱਚ ਹਲਕੀ ਤੋਂ ਮੱਧ ਬਾਰਿਸ਼ ਸੰਭਵ ਹੈ। ਇਸ ਦੇ ਨਾਲ ਹੀ ਸਿੱਕਮ, ਪੂਰਵ ਉੱਤਰ ਭਾਰਤ, ਓਡਿਸ਼ਾ ਦੇ ਕੁਝ ਹਿਸੋਂ, ਝਾਰਖੰਡ, ਪੱਛਮੀ ਮੱਧ ਪ੍ਰਦੇਸ਼, ਕੇਰਲ, ਤਮਿਲਨਾਡੂ, ਦੱਖਣੀ ਪੂਰਵ ਰਾਜਸਥਾਨ ਅਤੇ ਪਹਿਲਾਂ ਗੁਜਰਾਤ ਵਿੱਚ ਹਲਕੀਆਂ ਬਾਰਿਸ਼ ਸੰਭਵ ਹੈ।
Summary in English: Monsoon sluggish in Punjab-Haryana, no chance of rain, Now after September 25, there is a big change in the weather