Monsoon 2022: ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਦੇਸ਼ 'ਚ ਮਾਨਸੂਨ ਸਰਗਰਮ ਰਹੇਗਾ। ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਹਲਕੀ ਬਾਰਿਸ਼ ਹੋ ਸਕਦੀ ਹੈ।
Punjab Weather: ਮੌਸਮ ਵਿਭਾਗ ਨੇ 14 ਅਤੇ 15 ਅਗਸਤ ਨੂੰ ਸਮੁੱਚੇ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ 16 ਅਗਸਤ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਫਿਰ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ 14 ਅਗਸਤ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
Delhi-NCR Weather: ਮੌਸਮ ਵਿਭਾਗ ਨੇ ਅੱਜ ਦਿੱਲੀ 'ਚ ਬੱਦਲਵਾਈ ਦੇ ਨਾਲ ਦੁਪਹਿਰ ਬਾਅਦ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ 16 ਅਗਸਤ ਤੱਕ ਦਿੱਲੀ ਵਿੱਚ ਹਲਕੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ 17 ਅਤੇ 18 ਅਗਸਤ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।
ਜਾਣੋ ਕਿੱਥੇ ਤੇ ਕਦੋਂ ਪਵੇਗਾ ਮੀਂਹ:
● ਗੁਜਰਾਤ 15 ਅਤੇ 16 ਅਗਸਤ ਨੂੰ ਭਾਰੀ ਮੀਂਹ ਲਈ ਅਲਰਟ 'ਤੇ ਹੈ।
● ਛੱਤੀਸਗੜ੍ਹ 'ਚ 15 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
● ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ 16 ਅਗਸਤ ਤੱਕ ਮੀਂਹ ਪੈ ਸਕਦਾ ਹੈ।
● ਉੱਤਰਾਖੰਡ ਦੇ ਦੇਹਰਾਦੂਨ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ।
● ਰਾਜਸਥਾਨ ਦੇ ਜੈਪੁਰ 'ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
● ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਗੱਲ ਕਰੀਏ ਤਾਂ ਇੱਥੇ ਵੀ ਅੱਜ ਮੀਂਹ ਪਵੇਗਾ।
● ਬਿਹਾਰ ਦੇ ਪਟਨਾ 'ਚ ਬੱਦਲਵਾਈ ਰਹੇਗੀ।
● ਦਿੱਲੀ 'ਚ 17 ਅਤੇ 18 ਅਗਸਤ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।
● ਹਿਮਾਚਲ ਪ੍ਰਦੇਸ਼ 'ਚ ਅੱਜ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
● ਓਡੀਸ਼ਾ 'ਚ 13 ਤੋਂ 14 ਅਗਸਤ ਦਰਮਿਆਨ ਭਾਰੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : Weather Report: ਉਤਰਾਖੰਡ-ਹਿਮਾਚਲ 'ਚ ਜ਼ਮੀਨ ਖਿਸਕਣ ਤੇ ਬੱਦਲ ਫਟਣ ਦੀਆਂ ਘਟਨਾਵਾਂ, ਮੀਂਹ ਦਾ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਜਾਣਕਾਰੀ:
ਅਗਲੇ ਪੰਜ ਦਿਨਾਂ ਤੱਕ ਦੇਸ਼ ਦੇ ਮੱਧ ਹਿੱਸੇ ਵਿੱਚ ਮਾਨਸੂਨ ਦੀ ਸਰਗਰਮ ਸਥਿਤੀ ਬਣੀ ਰਹੇਗੀ। ਇਸ ਦੌਰਾਨ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਯੂਪੀ, ਗੋਆ ਸਮੇਤ ਕਈ ਸੂਬਿਆਂ ਵਿੱਚ ਬਾਰਿਸ਼ ਹੋਵੇਗੀ।
Summary in English: Monsoon will be active for the next 5 days, there will be rain in these states of North India