ਪਿਛਲੇ ਇੱਕ ਹਫ਼ਤੇ ਤੋਂ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ `ਚ ਹੋ ਰਹੀ ਭਾਰੀ ਬਾਰਿਸ਼ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਦਿੱਲੀ, ਯੂਪੀ, ਪੰਜਾਬ, ਉੱਤਰਾਖੰਡ ਤੇ ਹਰਿਆਣਾ ਵਰਗੇ ਸੂਬਿਆਂ `ਚ ਲਗਾਤਾਰ ਬਾਰਿਸ਼ ਕਾਰਨ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਜਿਸ ਕਾਰਨ ਆਵਾਜਾਈ ਵੀ ਠੱਪ ਹੋਈ ਪਈ ਹੈ ਤੇ ਲੋਕਾਂ ਨੂੰ ਥਾਂ ਥਾਂ `ਤੇ ਟ੍ਰੈਫਿਕ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
IMD: ਮੌਸਮ ਵਿਭਾਗ ਦੇ ਅਨੁਸਾਰ ਅੱਜ ਵੀ ਦੇਸ਼ ਦੇ ਕਈ ਸੂਬਿਆਂ `ਚ ਮੀਂਹ ਦਾ ਦੌਰ ਜਾਰੀ ਰਹੇਗਾ। ਰਾਜਧਾਨੀ ਦਿੱਲੀ `ਚ ਅੱਜ ਤੋਂ ਮੀਂਹ ਦੀ ਰਫਤਾਰ ਥੋੜੀ ਘੱਟ ਹੁੰਦੀ ਵਿਖੇਗੀ। ਇਹ ਵੀ ਉਮੀਦ ਜਤਾਈ ਗਈ ਹੈ ਕਿ 27 ਸਿਤੰਬਰ ਤੋਂ ਬਾਅਦ ਦੇਸ਼ `ਚ ਮੌਸਮ ਸਾਫ਼ ਹੋ ਸਕਦਾ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਮੀਂਹ ਨੂੰ ਲੈ ਕੇ ਅੱਜ ਕਈ ਸੂਬਿਆਂ `ਚ ਅਲਰਟ ਜਾਰੀ ਕੀਤਾ ਗਿਆ ਹੈ।
Delhi Weather: ਮੌਸਮ ਵਿਭਾਗ ਦੇ ਅਨੁਸਾਰ ਰਾਜਧਾਨੀ ਦਿੱਲੀ `ਚ ਅੱਜ ਤੋਂ ਮੀਂਹ ਦੀ ਰਫਤਾਰ ਘਟਣੀ ਸ਼ੁਰੂ ਹੋਵੇਗੀ ਤੇ 27 ਤਰੀਕ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਅੱਜ ਦੇ ਪੂਰਵ ਅਨੁਮਾਨ ਦੇ ਅਨੁਸਾਰ ਦਿੱਲੀ ਦੇ ਕਈ ਹਿੱਸਿਆਂ `ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਇਸਦੇ ਨਾਲ ਹੀ ਦਿੱਲੀ ਦਾ ਅੱਜ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ।
Punjab Weather: ਮੌਸਮ ਵਿਭਾਗ ਵੱਲੋਂ ਕੱਲ੍ਹ ਤੇ ਅੱਜ ਲਈ ਪੰਜਾਬ ਦੇ 16 ਜਿਲ੍ਹਿਆਂ `ਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ, ਜਿਸਦੇ ਚਲਦਿਆਂ ਅੱਜ ਵੀ ਇਥੇ ਮੀਂਹ ਜਾਰੀ ਰਹੇਗਾ। ਇਨ੍ਹਾਂ `ਚ ਮਾਝੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ, ਦੋਆਬੇ ਦੇ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਤੇ ਜਲੰਧਰ, ਮਾਲਵੇ ਦੇ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸ.ਏ.ਐਸ ਨਗਰ ਸ਼ਾਮਲ ਸਨ। ਹੁਣ ਇਹ ਉਮੀਦ ਜਤਾਈ ਜਾ ਰਹੀ ਹੈ ਕਿ 26 ਤਰੀਕ ਤੋਂ ਬਾਅਦ ਇਥੋਂ ਮਾਨਸੂਨ ਦੀ ਵਾਪਸੀ ਹੋ ਜਾਵੇਗੀ ਤੇ ਮੌਸਮ ਸਾਫ਼ ਹੋ ਜਾਵੇਗਾ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਤਾਪਮਾਨ 22 ਤੋਂ 27 ਡਿਗਰੀ ਸੈਲਸੀਅਸ ਦੇ ਵਿਚ ਰਹੇਗਾ।
ਇਹ ਵੀ ਪੜ੍ਹੋ : Rainfall Alert: ਪੰਜਾਬ ਦੇ 16 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ
ਦੇਸ਼ ਦੇ ਬਾਕੀ ਸੂਬਿਆਂ ਦਾ ਮੌਸਮ:
● ਮੌਸਮ ਵਿਭਾਗ ਦੇ ਅਨੁਸਾਰ ਘੱਟ ਦਬਾਅ ਵਾਲਾ ਖੇਤਰ ਹੁਣ ਉੱਤਰ ਭਾਰਤ ਵੱਲ ਵਧੇਗਾ, ਜਿਸ ਕਾਰਨ ਉੱਤਰੀ ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਪੱਛਮੀ ਉੱਤਰੀ ਭਾਰਤ `ਚ ਮੀਂਹ ਦੀ ਰਫ਼ਤਾਰ ਵਧੇਗੀ।
● ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼ `ਚ 26 ਸਤੰਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਲਈ ਯੈਲੋ ਅਲਰਟ (Yellow Alert) ਤੇ ਬਰੇਲੀ `ਚ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਨਾਲ ਔਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ।
● ਮੱਧ ਪ੍ਰਦੇਸ਼ `ਚ ਅਗਲੇ 24 ਘੰਟੀਆਂ ਦੌਰਾਨ ਕਈ ਜਿਲ੍ਹਿਆਂ `ਚ ਮੀਂਹ ਪੈਣ ਦੀ ਸੰਭਾਵਨਾ ਕੀਤੀ ਗਈ ਹੈ ਤੇ ਕਈ ਜਿਲ੍ਹਿਆਂ ਲਈ ਯੈਲੋ ਅਲਰਟ ਵੀ ਜਾਰੀ ਹੋਇਆ ਹੈ।
● ਹਿਮਾਚਲ ਪ੍ਰਦੇਸ਼ `ਚ ਵੀ ਮੀਂਹ ਦਾ ਕਹਿਰ ਜਾਰੀ ਹੈ। ਇਥੋਂ ਦੇ ਕਈ ਇਲਾਕੀਆਂ ਲਈ ਮੌਸਮ ਵਿਭਾਗ ਨੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ।
Summary in English: Monsoon will return from Punjab on this day