Weather Change: ਫਰਵਰੀ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਮੌਸਮ ਸੁਹਾਵਣਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਇਸ ਵਾਰ ਮੌਸਮ ਸੁਹਾਵਣਾ ਹੋਣ ਦੀ ਥਾਂ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਤਾਪਮਾਨ ਪਹਿਲਾਂ ਨਾਲੋਂ ਜ਼ਿਆਦਾ ਗਰਮ ਹੋਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਤੱਕ ਰਹਿ ਸਕਦਾ ਹੈ। ਜਦੋਂਕਿ, ਐਤਵਾਰ ਯਾਨੀ 19 ਫਰਵਰੀ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਤੱਕ ਰਹਿਣ ਦੀ ਉਮੀਦ ਹੈ।
ਦਿੱਲੀ ਦਾ ਮੌਸਮ (Delhi Weather)
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਦਿੱਲੀ 'ਚ ਸ਼ਨੀਵਾਰ ਸਵੇਰੇ ਧੁੰਦ ਬਣੀ ਰਹਿ ਸਕਦੀ ਹੈ, ਪਰ ਦਿਨ ਵੇਲੇ ਆਸਮਾਨ ਸਾਫ ਰਹੇਗਾ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਤੱਕ ਰਹਿ ਸਕਦਾ ਹੈ। 19 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 32 ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਤੱਕ ਰਹਿ ਸਕਦਾ ਹੈ।
ਇਸ ਤੋਂ ਬਾਅਦ 20 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 32 ਅਤੇ ਘੱਟੋ-ਘੱਟ ਤਾਪਮਾਨ ਵੀ 14 ਡਿਗਰੀ ਤੱਕ ਵਧ ਜਾਵੇਗਾ। ਇਸ ਤੋਂ ਬਾਅਦ 21 ਫਰਵਰੀ ਤੋਂ ਵਧਦੇ ਤਾਪਮਾਨ 'ਚ ਮਾਮੂਲੀ ਕਮੀ ਆਵੇਗੀ। 21 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 30 ਅਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਤੱਕ ਰਹਿ ਸਕਦਾ ਹੈ। ਇਸ ਤੋਂ ਬਾਅਦ 22 ਅਤੇ 23 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 29 ਤੋਂ 30 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਤੋਂ 14 ਡਿਗਰੀ ਹੋ ਸਕਦਾ ਹੈ।
ਇਹ ਵੀ ਪੜ੍ਹੋ : Big News: 72 ਘੰਟਿਆਂ 'ਚ ਤਾਪਮਾਨ 30 ਡਿਗਰੀ ਤੋਂ ਪਾਰ ਹੋਣ ਦਾ ਅਨੁਮਾਨ, ਜਾਣੋ ਇਹ ਨਵਾਂ Update
ਕਿਉਂ ਵੱਧ ਰਿਹਾ ਹੈ ਤਾਪਮਾਨ?
● ਇਸ ਵਾਰ ਵੈਸਟਰਨ ਡਿਸਟਰਬੈਂਸ ਫਰਵਰੀ 'ਚ ਆਇਆ, ਪਰ ਇਹ ਬਹੁਤ ਕਮਜ਼ੋਰ ਰਿਹਾ।
● ਇਹ ਇੱਕ ਤੋਂ ਬਾਅਦ ਇੱਕ ਵੈਸਟਰਨ ਡਿਸਟਰਬੈਂਸ ਆਉਂਦੇ ਰਹੇ। ਜੇਕਰ ਇਨ੍ਹਾਂ ਵਿਚਕਾਰ 5-6 ਦਿਨਾਂ ਦਾ ਵਕਫ਼ਾ ਰਹਿ ਜਾਵੇ ਤਾਂ ਪਹਾੜਾਂ ਤੋਂ ਠੰਡੀਆਂ ਹਵਾਵਾਂ ਰਾਜਧਾਨੀ ਵੱਲ ਆਉਂਦੀਆਂ ਹਨ।
● ਇਸ ਦੇ ਨਾਲ ਹੀ ਸਰਦੀਆਂ ਦੇ ਮੌਸਮ ਵਿੱਚ ਬਾਰਿਸ਼ ਵੀ ਬਹੁਤ ਘੱਟ ਹੋਈ।
● ਦੇਸ਼ ਵਿੱਚ 1 ਜਨਵਰੀ ਤੋਂ 16 ਫਰਵਰੀ ਦਰਮਿਆਨ 19.6 ਮਿਲੀਮੀਟਰ ਮੀਂਹ ਪਿਆ। ਇਸ ਸਮੇਂ ਦੌਰਾਨ ਆਮ ਤੌਰ 'ਤੇ 29.1 ਮਿਲੀਮੀਟਰ ਮੀਂਹ ਪੈਂਦਾ ਹੈ। ਮਤਲਬ 33 ਫੀਸਦੀ ਘੱਟ ਮੀਂਹ ਪਿਆ।
● ਗੁਜਰਾਤ ਉੱਤੇ ਇੱਕ ਐਂਟੀ ਸਾਈਕਲੋਨਿਕ ਸਰਕੂਲੇਸ਼ਨ ਮੌਜੂਦ ਹੈ। ਇਹ ਆਮ ਤੌਰ 'ਤੇ ਮੱਧ ਅਪ੍ਰੈਲ ਤੱਕ ਪੱਛਮੀ ਭਾਰਤ ਵਿੱਚ ਬਣਦਾ ਹੈ। ਇਸ ਵਾਰ ਫਰਵਰੀ ਵਿੱਚ ਹੀ ਬਣ ਗਿਆ ਹੈ।
● ਇਸ ਸਰਕੂਲੇਸ਼ਨ ਕਾਰਨ ਮੌਸਮ ਜਲਦੀ ਨਹੀਂ ਬਦਲਦਾ ਅਤੇ ਗਰਮੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ : Cold Wave ਜਾਂ Heat Wave! Punjab ਦੇ Amritsar-Ludhiana-Patiala ਗਰਮ
ਫਰਵਰੀ 'ਚ ਮੌਸਮ ਦਾ ਮਿਜਾਜ਼
● ਮੁਸਮ ਵਿਭਾਗ ਮੁਤਾਬਕ ਇਸ ਵਾਰ ਫਰਵਰੀ ਮਹੀਨੇ 'ਚ ਮਈ ਮਹੀਨੇ ਵਰਗੀ ਗਰਮੀ ਪੈਣ ਵਾਲੀ ਹੈ।
● 18 ਤੋਂ 22 ਫਰਵਰੀ ਤੱਕ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ ਵਿੱਚ ਤਾਪਮਾਨ 40 ਡਿਗਰੀ ਦੇ ਆਸਪਾਸ ਰਹੇਗਾ।
● ਜਦੋਂਕਿ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਆਦਿ ਵਿੱਚ ਤਾਪਮਾਨ 31 ਤੋਂ 36 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।
● ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਅਤੇ 21 ਫਰਵਰੀ ਨੂੰ ਤਾਪਮਾਨ ਸਭ ਤੋਂ ਵੱਧ ਹੋਣ ਦੀ ਸੰਭਾਵਨਾ ਹੈ।
● ਇਸ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6 ਤੋਂ 12 ਡਿਗਰੀ ਤੱਕ ਵੱਧ ਸਕਦਾ ਹੈ।
ਮੌਸਮ ਵਿਭਾਗ ਵੱਲੋਂ ਚਿਤਾਵਨੀ
ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਵਾਰ ਫਰਵਰੀ ਅਤੇ ਮਾਰਚ ਵਿੱਚ ਗਰਮੀ ਜ਼ਿਆਦਾ ਪੈਣ ਵਾਲੀ ਹੈ। ਇਹ ਦੋਵੇਂ ਮਹੀਨੇ ਗਰਮੀਆਂ ਦੇ ਰਿਕਾਰਡ ਤੋੜਨ ਵਾਲੇ ਹੋ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਸੂਰਜ ਦੀ ਤਪਸ਼ ਵਧਣ ਕਾਰਨ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ, ਜਿਸਦੇ ਚਲਦਿਆਂ ਲੋਕ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲੋ-ਬੇਹਾਲ ਹੋ ਰਹੇ ਹਨ, ਫਿਲਹਾਲ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
Summary in English: Now there will be a shock of 35 degrees, warning from IMD